Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਲੱਛਮੀ, ਸਰਪ ਅਤੇ ਮਾਇਆ

ਮਾਇਆ ਭੁਇਅੰਗਮੁ ਸਰਪੁ ਹੈ ਜਗੁ ਘੇਰਿਆ ਬਿਖੁ ਮਾਇ॥ ਬਿਖੁ ਕਾ ਮਾਰਣੁ ਹਰਿ ਨਾਮੁ ਹੈ ਗੁਰ ਗਰੁੜ ਸਬਦੁ ਮੁਖਿ ਪਾਇ॥

ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ॥ ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ॥ ਗੁਰਮੁਖਿ ਕੋਈ ਗਾਰੜੂ ਤਿਨਿ ਮਲਿ ਦਲਿ ਲਾਈ ਪਾਇ॥ ਨਾਨਕ ਸੇਈ ਉਬਰੇ ਜਿ ਸਚਿ ਰਹੇ ਲਿਵ ਲਾਇ॥੨॥

ਅਸੀਂ ਕਥਾ ਕਹਾਣੀਆਂ ਵਿੱਚ ਸੁਣਦੇ ਆਏ ਹਾਂ ਕੇ ਜਿੱਥੇ ਖਜਾਨੇ ਹੁੰਦੇ ਨੇ ਉੱਥੇ ਨਾਗਾਂ ਦਾ ਪਹਿਰਾ ਹੁੰਦਾ। ਪੁਰਾਤਨ ਸਮਿਆਂ ਵਿੱਚ ਕਿਸੇ ਨੂੰ ਮੈਸੇਜ ਦੇਣ ਦਾ ਸਾਧਨ ਕਥਾ ਕਹਾਣੀਆਂ ਹੀ ਹੁੰਦੀਆਂ ਸਨ। ਅਸਲ ਵਿੱਚ ਕਹਣ ਦਾ ਭਾਵ ਹੁੰਦਾ ਸੀ ਕੇ ਜਿਆਦਾ ਦੌਲਤ ਨਾਲ ਵਿਕਾਰ (ਨਾਗ) ਨਾਲ ਆਉਣੇ ਭਾਈ ਧਿਆਨ ਰੱਖੀਂ। ਇਹੀ ਹਮਰੇ ਦੁਸ਼ਟ ਹਨ। ਧਨ ਦੌਲਤ ਨੂੰ ਲੱਛਮੀ ਦਾ ਭਾਵ ਲਕਸ਼ (goal) ਜਾਂ ਲੱਛਣ ਕਰੀਏ ਜਿਸ ਨਾਲ ਸਾਡਾ ਜੀਵਨ ਸੁਖੀ ਹੁੰਦਾ ਹੈ ਤਾਂ ਇਸ ਦੀ ਪ੍ਰਾਪਤੀ ਲਈ ਕਈ ਵਾਰ ਲੋਗ ਸਾਮ ਦਾਮ ਕੁੱਝ ਵੀ ਲਾ ਦਿੰਦੇ ਹਨ। ਜਦੋਂ ਲੱਛ (goal) ਲਈ ਸਹੀ ਰਸਤਾ ਵਰਤਿਆ ਜਾਵੇ ਉਹ ਠੀਕ ਹੈ ਪਰ ਜੇ ਸਾਡੇ ਦੁਸ਼ਟ ਨਾਗ ਬਣ ਜਾਣ ਤਾਂ ਆਪਣਿਆਂ ਨੂੰ ਹੀ ਡੱਸਦੇ ਨੇ। ਜਦੋਂ “ਮਾਇਆ ਹੋਈ ਨਾਗਨੀ” ਤਾਂ ਉਸਨੇ ਇਹ ਕਰਨਾ ਹੀ ਹੈ “ਜਗਤਿ ਰਹੀ ਲਪਟਾਇ॥ ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ॥” ਤੇ ਗੁਰਮੁਖ ਗਿਆਨ ਲੈ ਕੇ “ਗਾਰੜੂ” (ਪੰਛੀ ਜੋ ਸੱਪਾਂ ਦਾ ਸ਼ਿਕਾਰ ਕਰਦਾ ਹੈ) ਬਣ ਇਸ ਸੱਪ ਤੇ ਕਾਬੂ ਰੱਖਦਾ। ਭਾਵ ਲੱਛਮੀ (ਲੱਕਸ਼/goal) ਸੋਝੀ ਨਾਲ ਗਿਆਨ ਨਾਲ ਪ੍ਰਾਪਤ ਕਰੀਏ ਤਾਂ ਸੁਖ ਦੇ ਸਕਦੀ ਹੈ ਤੇ ਜੇ ਅਗਿਆਨਤਾ/ਵਿਕਾਰਾਂ ਨਾਲ/ਲਾਲਚ ਨਾਲ ਪ੍ਰਾਪਤ ਕਰੀਏ ਤਾਂ ਨਾਲ ਹਮਰੇ ਦੁਸ਼ਟ (ਬੰਧਨ/ਨਾਗ/ਸਰਪ/ਵਿਕਾਰ) ਸਾਨੂੰ ਹੀ ਡੱਸਣਗੇ।

ਅਸਲ ਵਿੱਚ ਪੈਸਾ, ਧਨ ਦੌਲਤ, ਨੋਟ ਆਪਣੇ ਆਪ ਵਿੱਚ ਕੇਵਲ ਕਾਗਜ਼ ਦੇ ਟੁਕੜੇ ਮਾਤਰ ਹਨ, ਜਾਂ ਸੋਨਾ ਧਾਤੂ ਮਾਤਰ ਹੈ, ਨਿਰਜੀਵ ਹੈ ਤੇ ਕੁਝ ਕਰ ਨਹੀਂ ਸਕਦਾ ਕਿਉਂਕੇ ਧਨ/ਪੈਸੇ/ਸੋਨੇ ਵਿੱਚ ਕੋਈ ਸੁਰਤ ਨਹੀਂ ਹੈ। ਇਸਦੀ ਇੱਛਾ ਜਦੋਂ ਰੋਗ ਬਣ ਜਾਵੇ ਉਹ ਮਾਇਆ ਹੈ। ਮਾਇਆ ਸਾਡੇ ਮਨ ਦਾ ਰੋਗ ਹੈ ਵਿਕਾਰ ਹੈ। ਕਿਉਂਕੇ ਅਸੀਂ ਦੋਸ਼ ਆਪਣੇ ਉੱਤੇ ਨਹੀਂ ਲੈਂਦੇ ਇਸ ਕਾਰਣ ਉਸ ਨਿਰਜੀਵ ਵਸਤੂ ਨੂੰ ਹੀ ਮਾਇਆ ਆਖ ਦਿੰਦੇ ਹਾਂ। ਭੁੱਲ ਜਾਂਦੇ ਹਾਂ ਕੇ ਉਹ ਪੈਸਾ ਜੇ ਕਿਸੇ ਸਰੀਰਕ ਰੋਗ ਦੇ ਰੋਗੀ ਨੂੰ ਮਿਲੇ ਤਾਂ ਇਲਾਜ ਕਰਾ ਸਕਦਾ ਹੈ ਤੇ ਭੁੱਖੇ ਨੂੰ ਭੋਜਨ ਛਕਾ ਸਕਦਾ ਹੈ। ਜਦੋਂ ਪੈਸਾ ਗੋਲਕ ਵਿੱਚ ਪਾਇਆ ਲੋਕਾਂ ਨੂੰ ਭੋਜਨ ਛਕਾਉਣ ਲਈ ਵਰਤਿਆ ਜਾਵੇ ਤਾਂ ਚੰਗਾ ਹੈ ਉਹੀ ਪੈਸਾ ਜੇ ਡੇਰੇਦਾਰ ਦੇ ਢਿੱਡ ਵੱਡੇ ਕਰੇ ਤਾਂ ਮਾਇਆ ਹੈ। ਜੇ ਪੈਸਾ ਆਪ ਮਾਇਆ ਹੈ ਤਾਂ ਫੇਰ ਪ੍ਰਚਾਰਕ ਕਿਉਂ ਲੈਂਦੇ ਹਨ? ਕਿਉਂ ਗੋਲਕ ਲਾ ਕੇ ਲੋਕਾਂ ਤੋਂ ਦਾਨ ਮੰਗਦੇ ਹੋ। ਕਿਉਂ ਗੁਰਦੁਆਰੇ ਦੇ ਗੁੰਬਦ ਤੇ ਚੜ੍ਹਾ ਕੇ ਮਾਣ ਕਰਦੇ ਹੋਂ? ਜਿਸ ਕੰਚਨ/ਸੋਨੇ ਨੂੰ ਕੂੜ ਕਹਿਆ ਬਾਣੀ ਵਿੱਚ ਅਸੀਂ ਉਹੀ ਸਿਰ ਤੇ ਚੱਕੀ ਫਿਰਦੇ ਹਾਂ। ਭਾਵੇਂ ਗੁਰਦੁਆਰੇ ਸੋਨੇ ਦੇ ਬਣਾ ਲਵੋ ਪਰ ਇਸ ਨਾਲ ਧਰਮ ਦੀ ਕੋਈ ਪ੍ਰਾਪਤੀ ਨਹੀਂ, ਇਸ ਨਾਲ ਪਰਮੇਸਰ ਰਾਜੀ ਨਹੀਂ ਹੋਣਾ।

ਗੁਰਮਤਿ ਵਿੱਚ ਸੋਨਾ/ਕੰਚਨ/ਸੁਇਨਾ ਅਤੇ ਸੁਇਨਾ ਦਾਨ ਕਰਨ ਦਾ ਮੁੱਲ ਕੀ ਹੈ? ਹਿਰਦਾ ਸੋਨੇ ਦਾ ਕਰਨਾ ਸੀ ਬਾਹਰੀ ਪਰ ਲੋਕੀ ਸੋਨਾ ਦਾਨ ਕਰ ਧਰਮੀ ਬਣਦੇ।
“ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨੑਣਹਾਰੁ॥” “ਕਪੜਿ ਭੋਗਿ ਲਪਟਾਇਆ ਸੁਇਨਾ ਰੁਪਾ ਖਾਕੁ॥” “ਸੁਇਨਾ ਰੁਪਾ ਸੰਚੀਐ ਮਾਲੁ ਜਾਲੁ ਜੰਜਾਲੁ॥” “ਸੁਇਨਾ ਰੁਪਾ ਮਾਟੀ ਦਾਮ॥” “ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ॥ ਭੂਮਿ ਦਾਨੁ ਗਊਆ ਘਣੀ ਭੀ ਅੰਤਰਿ ਗਰਬੁ ਗੁਮਾਨੁ॥” “ਕੰਚਨ ਸਿਉ ਪਾਈਐ ਨਹੀ ਤੋਲਿ॥” “ਜੇ ਧਰਤੀ ਸਭ ਕੰਚਨੁ ਕਰਿ ਦੀਜੈ ਬਿਨੁ ਨਾਵੈ ਅਵਰੁ ਨ ਭਾਇਆ ਰਾਮ॥” “ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥੧॥” “ਪਰ ਨਿੰਦਾ ਉਸਤਤਿ ਨਹ ਜਾ ਕੈ ਕੰਚਨ ਲੋਹ ਸਮਾਨੋ॥” “ਬਿਨੁ ਹਰਿ ਨਾਮ ਕੋ ਮੁਕਤਿ ਨ ਪਾਵੈ ਬਹੁ ਕੰਚਨੁ ਦੀਜੈ ਕਟਿ ਕਾਟ ॥੨॥”

ਧਰਮ ਦੇ ਨਾਮ ਤੇ ਸੋਨਾ ਇਕੱਠਾ ਕਰਨਾ ਗਲਤ ਗੱਲ ਹੈ। ਗੁਰਬਾਣੀ ਵਿੱਚ ਵਿਰੋਧ ਹੈ ਇਸਦਾ। ਗੁਰਬਾਣੀ ਆਖਦੀ

“ਕੰਚਨ ਸਿਉ ਪਾਈਐ ਨਹੀ ਤੋਲਿ ॥”
“ਮਨੁ ਦੇ ਰਾਮੁ ਲੀਆ ਹੈ ਮੋਲਿ ॥”

ਧਰਮ ਦਾ ਵਿਸ਼ਾ ਆਤਮਗਿਆਨ ਦਾ ਹੈ, ਸੋਨੇ ਨਾਲ ਮਨ ਨਹੀਂ ਜਿਤਿਆ ਜਾਣਾ, ਤਨ ਵਿੱਚੋ ਮਨ ਖੋਜਣਾ ਹੈ, ਪਰਮੇਸਰ ਲਈ ਸੋਨਾ ਅਤੇ ਮਿੱਟੀ ਇਕੋ ਬਰਾਬਰ ਹੈ।

“ਤੈਸਾ ਸੁਵਰਨੁ ਤੈਸੀ ਉਸੁ ਮਾਟੀ ॥ ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ॥ ਤੈਸਾ ਮਾਨੁ ਤੈਸਾ ਅਭਿਮਾਨੁ॥ ਤੈਸਾ ਰੰਕੁ ਤੈਸਾ ਰਾਜਾਨੁ ॥”

ਚੇਤੇ ਰੱਖਣਾ ਜਰੂਰੀ ਹੈ ਕੇ “ਸੁਖੁ ਨਾਹੀ ਬਹੁਤੈ ਧਨਿ ਖਾਟੇ॥”

(Initial draft, page to be updated)