Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਚੰਡੀ ਅਤੇ ਕਾਲਕਾ

ਅਤਦਿ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲਖ ਅਨਾਸਾ ॥

ਪਿਹਲੀ ਪੰਕਤੀ, ਚੰਡੀ ਚਰਿਤ੍ਰ ਦਸਮ ਗ੍ਰੰਥ ਜਿਸਨੂੰ ਪੜ੍ਹ ਕੇ ਸਮਝ ਕੇ ਪਤਾ ਲਗਦਾ ਹੈ ਕੇ ਨਾ ਇਹ ਦੇਵੀ ਦੀ ਗਲ ਹੋ ਰਹੀ ਹੈ ਨਾ ਤਲਵਾਰ ਦੀ। ਵਿਚਾਰ ਕਰੋ ਕੇ ਇਸਨੂੰ ਅਪਾਰ ਕਹਿਆ ਹੈ। ਅਲੇਖ – ਜਿਸਨੇ ਲੇਖਾ ਨਹੀਂ ਦੇਣਾ। ਅਨੰਤ – ਜਿਸਦਾ ਅੰਤ ਨਹੀਂ ਹੈ। ਸਰਬਲੋਹ ਦੀ ਕਿਰਪਾਨ ਨੂੰ ਜੰਗ ਲਗ ਸਕਦਾ ਟੁੱਟ ਸਕਦੀ ਇਸ ਲਈ ਅਨੰਤ ਤੇ ਅਕਾਲ ਨਹੀਂ ਹੈ, ਅਨਾਸਾ ਨਹੀਂ ਹੈ।

ਚੰਡੀ (ਬਿਬੇਕ ਬੁੱਧ) ਹੈ ਜਿਸ ਬਾਰੇ ਬਾਰੇ ਦਸਮ ਬਾਣੀ ਵਿੱਚ ਲਿਖਿਆ “ਤਾਰਨ ਲੋਕ ਉਧਾਰਨ ਭੂਮਹਿ ਦੈਤ ਸੰਘਾਰਨ ਚੰਡਿ ਤੁਹੀ ਹੈ॥ ਕਾਰਨ ਈਸ ਕਲਾ ਕਮਲਾ ਹਰਿ ਅਦ੍ਰਸੁਤਾ ਜਹ ਦੇਖੋ ਉਹੀ ਹੈ॥ ਤਾਮਸਤਾ ਮਮਤਾ ਨਮਤਾ ਕਵਿਤਾ ਕਵਿ ਕੇ ਮਨ ਮਧਿ ਗੁਹੀ ਹੈ॥ ਕੀਨੋ ਹੈ ਕੰਚਨ ਲੋਹ ਜਗਤ੍ਰ ਮੈ ਪਾਰਸ ਮੂਰਤਿ ਜਾਹਿ ਛੁਹੀ ਹੈ॥੪॥

ਮੀਣੇ ਮਸੰਦ ਤੇ ਕਈ ਧਿੜੇ ਜੋ ਦਸਮ ਬਾਣੀ ਦਾ ਵਿਰੋਧ ਕਰਦੇ ਨੇ, ਚੰਡੀ ਨੂੰ ਭਗਉਤੀ ਨੂੰ ਇਸਤਰੀ, ਦੇਵੀ ਜਾਂ ਕਿਰਪਾਨ ਮੰਨਦੇ ਨੇ ਉਹਨਾਂ ਨੇ ਜਾਂ ਤਾਂ ਗੁਰਮਤਿ ਪੜ੍ਹੀ ਨਹੀਂ, ਪੜ੍ਹੀ ਤਾਂ ਵਿਚਾਰੀ ਨਹੀਂ ਤੇ ਜੇ ਪੜ੍ਹ ਕੇ ਵਿਚਾਰ ਕੇ ਬੂਝ ਕੇ ਵੀ ਲੋਕਾਂ ਨੂੰ ਭਰਮ ਪਾਉਂਦੇ ਨੇ ਤਾਂ ਵੱਡੇ ਅਪਰਾਧੀ ਹਨ। ਚੰਡੀ ਤੇ ਭਗਉਤੀ ਬਿਬੇਕ ਬੁੱਧ ਨੂੰ, ਸੋਝੀ ਨੂੰ ਕਹਿਆ ਤੇ ਸਪਸ਼ਟ ਲਿਖਿਆ।

ਪ੍ਰਮੁਦ ਕਰਨ ਸਭ ਭੈ ਹਰਨ ਨਾਮੁ ਚੰਡਿਕਾ ਜਾਸੁ॥ ਰਚੋ ਚਰਿਤ੍ਰ ਬਚਿਤ੍ਰ ਤੁਅ ਕਰੋ ਸਬੁਧਿ ਪ੍ਰਕਾਸ॥੫॥

“ਸੋ ਭਗਉਤੀ ਜੋੁ ਭਗਵੰਤੈ ਜਾਣੈ॥”, “ਭਗਉਤੀ ਭਗਵੰਤ ਭਗਤਿ ਕਾ ਰੰਗੁ॥”

ਗੁਰੁ ਨਾਨਕ ਪਾਤਸ਼ਾਹ ਅਤੇ ਦਸਮ ਪਾਤਸਾਹ ਦੋਵੇਂ ਚੰਡੀ ਦੀ ਗਲ ਕਰਦੇ, ਕਿਵੇਂ?

ਜਿਸ “ਗਿਆਨ ਖੜਗ” ਦੀ ਜੰਗ ਚੰਡੀ ਦੀ ਵਾਰ ਵਿੱਚ ਦੱਸੀ ਹੈ ਦਸਮ ਪਾਤਸ਼ਾਹ ਨੇ, ਦੂਰਗਾ (ਗੁਰਮੁਖ ਦਾ ਹੋਰਦਾ ਦੁਰਗ ਹੈ ਜਿਸਨੂੰ ਘਟ ਵੀ ਕਹਿਆ ਤੇ ਇਸ ਦੀ ਮਤਿ ਦੁਰਗਾ ਹੈ) ਦੀ ਜੰਗ ਦੇਵ (ਗੁਣਾਂ) ਅਤੇ ਦਾਨਵਾਂ (ਅਵਗੁਣ, ਵਿਕਾਰ, ਤ੍ਰੈ ਗੁਣ ਮਾਇਆ) ਵਿੱਚ ਉਹ ਜੰਗ ਆਦਿ ਬਾਣੀ ਵਿੱਚ ਵੀ ਬਿਆਨ ਕੀਤੀ ਹੈ ਗੁਰੁ ਨਾਨਕ ਪਾਤਸ਼ਾਹ ਨੇ।

ਦੁਰਮਤਿ ਹਰਣਾਖਸੁ ਦੁਰਾਚਾਰੀ॥ ਪ੍ਰਭੁ ਨਾਰਾਇਣੁ ਗਰਬ ਪ੍ਰਹਾਰੀ॥ ਪ੍ਰਹਲਾਦ ਉਧਾਰੇ ਕਿਰਪਾ ਧਾਰੀ॥੪॥ ਭੂਲੋ ਰਾਵਣੁ ਮੁਗਧੁ ਅਚੇਤਿ॥ ਲੂਟੀ ਲੰਕਾ ਸੀਸ ਸਮੇਤਿ॥ ਗਰਬਿ ਗਇਆ ਬਿਨੁ ਸਤਿਗੁਰ ਹੇਤਿ॥੫॥ ਸਹਸਬਾਹੁ ਮਧੁ ਕੀਟ ਮਹਿਖਾਸਾ॥ ਹਰਣਾਖਸੁ ਲੇ ਨਖਹੁ ਬਿਧਾਸਾ॥ ਦੈਤ ਸੰਘਾਰੇ ਬਿਨੁ ਭਗਤਿ ਅਭਿਆਸਾ॥੬॥ ਜਰਾਸੰਧਿ ਕਾਲਜਮੁਨ ਸੰਘਾਰੇ॥ ਰਕਤਬੀਜੁ ਕਾਲੁਨੇਮੁ ਬਿਦਾਰੇ॥ ਦੈਤ ਸੰਘਾਰਿ ਸੰਤ ਨਿਸਤਾਰੇ॥੭॥(ਰਾਗੁ ਗਉੜੀ, ਮ ੧, ੨੨੪) – ਦੁਰਮਤਿ ਨੂਮ ਹਰਣਾਖਸੁ ਆਖਿਆ ਨਾਨਕ ਪਾਤਿਸਾਹ ਨੇ।

ਜਿਹੜੀ ਪੰਗਤੀ ਆਈ ਸੀ ਦਸਮ ਬਾਣੀ ਵਿੱਚ “ਮਧੁ ਤੇ ਕੀਟ” ਉਹੀ ਆਦਿ ਬਾਨੀ ਵਿੱਚ ਵੀ ਦੱਸੀ ਗਈ ਹੈ।

ਓਪਰਲੀ ਪੰਗਤੀ ਦੇ ਅਰਥ

ਦੈਤ ਸੰਘਾਰੇ, ਦੁਰਗਾ (ਗੁਰਮੁਖ ਦੀ ਬੁਧ) ਨੇ, ਦੋ ਬਿਨੁ ਭਗਤਿ ਦੇ ਅਭਿਆਸਾ ਤੋਂ ਸੀ ਸੱਖਣੇ ਸੀ, ਬ੍ਰਹਮ ਗਿਆਨ ਤੋਂ ਉਹਨਾਂ ਨੂੰ ਭਗਤਿ (ਗੁਰਮਤਿ) ਦੀ ਸੋਝੀ ਦੇ ਕੇ ਮਧੁ ਤੇ ਕੈਟਭ, ਸੰਘਾਰ ਦਿਤੇ, ਮਹਾਖਾਸੂਰ, ਸੂੰਭ ਨਿਸੂੰਭ ਦਾ ਰਾਜਾ ਵੀ ਆਪਨੀ ਤਲਵਾਰ (ਗਿਆਨ ਖੜਗ) ਨਾਲ ਸੰਘਾਰ ਦਿੱਤਾ।

ਧਿਆਨ ਦੇਵੋ ਕੇ ਇਹ ਗੱਲ ਦਸਮ ਬਾਣੀ ਵਿੱਚ ਨਹੀਂ ਹੋ ਰਹੀਂ, ਆਦਿ ਬਾਣੀ ਦੀ ਪੰਗਤੀ ਦੀ ਵਿਚਾਰ ਚਲ ਰਹੀ ਹੈ।

ਰਾਕਤਬੀਜੁ ਨਾਲ ਦਾ ਦਾਨਵ ਚੰਡੀ ਦੀ ਵਾਰ ਵਿੱਚ ਵੀ ਆਇਆ ਹੈ, ਜਿਸਦੇ ਬਾਰੇ ਆਦਿ ਬਾਨੀ ਕੀ ਕਹਿਦੀ ਹੈ ਵੇਖੋ

ਜਰਾਸੰਧਿ ਕਾਲਜਮੁਨ ਸੰਘਾਰੇ ॥ ਰਕਤਬੀਜੁ ਕਾਲੁਨੇਮੁ ਬਿਦਾਰੇ॥ ਦੈਤ ਸੰਘਾਰਿ ਸੰਤ ਨਿਸਤਾਰੇ॥ ੭॥(ਰਾਗੁ ਗਉੜੀ, ਮ ੧, ੨੨੪)

ਦੂਰਗਾ ( ਗੁਰਮੁਖਿ ) ਨੇ ਰਕਤਬੀਜੁ (ਭਰਮ ਚ ਪਾਉਣ ਵਾਲੇ ਮਨਮੁਖ ਬਿਰਤੀ) ਮਨਮਤਿ ਦਾ ਸੰਘਾਰ ਕੀਤਾ।

ਅਗਲੀ ਪੰਗਤੀ ਵਿਚ ਪੜ੍ਹੋ ਜਿਸ ਦੂਰਗਾ ਦੀ ਗਲ ਚਲ ਰਹੀ ਉਹ ਕੋਣ ਹੈ

“ਦੈਤ ਸੰਘਾਰੇ ਸੰਤ ਨਿਸਤਾਰੇ॥”

ਗੁਰਮੁਖਿ (ਦੁਰਗਾ) ਨੇ ਦੈਤਾਂ ਨੂੰ ਮਾਰਿਆ ਭਾਵ ਮਨਮਤਿ ਕੱਢ ਕੇ ਗੁਰਮਤਿ ਦਾ ਗਿਆਨ ਕਰਵਾ ਦਿੱਤਾ ਉਸੇ ਬਿਰਤੀ ਗੁਰਮੁਖਿ ਸੰਤ ਬਿਰਤੀ ਬਣਾ ਕੇ ਭਵ ਸਾਗਰ ਤਾਰ ਦਿੱਤੇ।

ਦੁਰਗਾ = ਗਿਆਨ ਗਿਆਤਾ = ਗਿਆਨ ਖੜਗ = ਗੁਰਮਤਿ, ਪ੍ਰਚੰਡ ਗਿਆਨ ( ਵਿਵੇਕ ਬੁੱਧੀ) ਗੁਰਮੁਖਿ

ਹੋਰ ਵੀ ਸਭ ਦੈਤਾਂ (ਵਿਕਾਰਾਂ) ਦਾ ਵਰਣਨ ਆਦਿ ਬਾਣੀ ਵਿੱਚ ਹੈ ਅਤੇ ਆਦਿ ਨੇ ਵੀ “ਚੰਡੀ” ਬਿਬੇਕ ਬੁੱਧੀ ਨੂੰ ਮੰਨਿਆ। ਬਾਣੀ ਪੜ੍ਹਨ, ਸਮਝਣ ਅਤੇ ਵਿਚਾਰਨ ਤੇ ਹੀ ਆਦਿ ਬਾਣੀ ਤੇ ਦਸਮ ਬਾਣੀ ਦੋਵੇਂ ਬ੍ਰਹਮ ਗਿਆਨ ਦੀ ਗਲ ਕਰਦੇ ਇਸਦਾ ਪਤਾ ਲਗਦਾ। ਜਿਹਨਾਂ ਨੂੰ ਇਸ ਗਲ ਦੀ ਸਮਝ ਨਹੀਂ ਉਹੀ ਦਸਮ ਬਾਣੀ ਤੇ ਸ਼ੰਕਾ ਕਰਦੇ ਨੇ ਕਿੰਤੂ ਪਰੰਤੂ ਕਰਦੇ ਨੇ।

ਕਾਲਕਾ ਕੋਣ ਹੈ?

ਗੁੱਸੇ ਆਈ ਕਾਲਕਾ ਹਥਿ ਸੱਜੇ ਲੈ ਤਰਵਾਰ ਕਉ॥ ਏਦੂ ਪਾਰਉ ਓਤ ਪਾਰ ਹਰਨਾਕਸਿ ਕਈ ਹਜਾਰ ਕਉ॥ ਜਿਣ ਇੱਕਾ ਰਹੀ ਕੰਧਾਰ ਕਉ॥ ਸਦ ਰਹਮਤ ਤੇਰੇ ਵਾਰ ਕਉ॥

ਕਾਲਕਾ ਕੋਈ ਔਰਤ ਨਹੀ ਹੁੰਦੀ। “ਚੰਡੀ” ਹਿਰਦੇ ਚੋ ਚੜ ਕਿ ਕਾਲਕਾ ਬਣ ਕਿ ਤ੍ਰਕੁਟੀ ਵਿੱਚ ਆ ਕਿ ਬੋਲਦੀ ਹੈ। ਕਾਲ ਬਣਕੇ। ਚੰਡੀ ਹਿਰਦੇ ਵਿੱਚ ਪਰਗਟ ਪ੍ਰਚੰਡ ਗਿਆਨ ਹੈ ਜਿਸ ਨੇ ਮਾਈਆ ਜਾਂ ਸਰੀਰ ਨਾਲ ਜੁੜ ਕੇ ਅਪਣੀ ਗ਼ਲ ਮਨਬੁਧਿ (ਮਨਮੁਖਾ) ਨੁੰ ਦਸਣੀ ਹੈ ਜਿਥੇ ਬਿਬੇਕ ਬੁਧਿ ਹੈ ਓਹ ਚੰਡੀ ਹੈ ਫਿਰ ਪਰਗਟ ਹੋ ਕਿ ਕਾਲਕਾ ਸਰੂਪ ਬੋਲਦੀ ਹੈ ਗੁਰਮੁਖ ਵਿੱਚ।

ਕੀ ਕੋਈ ਇੱਕ ਜਨਾਨੀ ਲੜੇ ਤੇ ਤਲਵਾਰ ਦਾ ਵਾਰ ਕਈ ਹਜ਼ਾਰ ਰਾਕਸ਼ ਮਾਰ ਦੇਵੇ ਕੀ ਇਹ ਹੋ ਸਕਦਾ? ਕਦੇ ਵੀ ਕਿੰਨੇ ਆਦਮੀਆਂ ਵਿੱਚੋਂ ਲੰਘ ਸਕਦੀ ਹੈ ਤਲਵਾਰ ਇੱਕ ਵਾਰ ਵਿੱਚ। ਕਈ ਹਜ਼ਾਰ ਵਿੱਚੋਂ ਕਿਵੇ ਲੰਘ ਜਾਵੇਗੀ? ਕਤਾਰ ਵਿੱਚ ਖੜ੍ਹੇ ਹੋਣ, ਐਦਾਂ ਕਿਵੇਂ ਸੰਭਵ ਹੈ? ਅਸਲ ਗ਼ਲ ਕੋਈ ਹੋਰ ਹੈ। ਭਰਮ ਇੱਕ ਹੋਵੇ, ਹਜ਼ਾਰਾਂ ਨੂੰ ਹੋਵੇ, ਬ੍ਰਹਮ ਗਿਆਨ ਦੀ ਇੱਕੋ ਗੱਲ, ਇੱਕੋ ਨੁਕਤਾ ਦੱਸਿਆਂ ਹਜ਼ਾਰਾਂ ਦਾ ਭਰਮ ਮਾਰ ਦਿੱਤਾ, ਕੱਟ ਦਿੱਤਾ, ਆਹ ਗੱਲ ਹੈ ਅਸਲੀ। ਇਹ ਤਰਵਾਰ ਨਾਲ ਤਾਂ ਹੋ ਸਕਦਾ ਹੈ, ਤਲਵਾਰ ਨਾਲ ਨਹੀਂ। ਚੰਡੀ ਕੀ ਹੈ? ਸਭ ਨੇ ਜਾਣ ਲੈਣਾ ਹੈ, ਕਰੋੜਾਂ ਦਾ ਭਰਮ ਕੱਟ ਹੋ ਜਾਣਾ ਹੈ। “ਗੁੱਸੇ ਆਈ ਕਾਲਕਾ ਹਥਿ ਸੱਜੇ ਲੈ ਤਰਵਾਰ ਕਉ”, ਹੁਣ ਸੱਜਾ ਹੱਥ ਹੈ, ਤੇ ਤਲਵਾਰ ਹੈ, ਖੰਡਾ ਨਹੀਂ, ਸੱਜੇ ਹੱਥ ਤਲਵਾਰ ਤੋਂ ਭਾਵ ਨਿਰੋਲ ਬ੍ਰਹਮ ਗਿਆਨ ਦੀ ਗੱਲ ਕੀਤੀ ਜਾ ਰਹੀ ਹੈ, ਕੇਵਲ ਗੁਰਮਤ ਦੀ ਗੱਲ ਹੈ, ਖੰਡਾ ਹੁੰਦਾ ਤਾਂ ਦੂਜੀ ਮੱਤ ਵੀ ਹੋਣੀ ਸੀ ਦੋ ਧਾਰੀ ਹੋਣਾ ਸੀ, ਹੁਣ ਤਲਵਾਰ ਨਹੀ, ਤਰਵਾਰ ਲਫਜ਼ ਵਰਤਿਆ ਹੈ, ਭੇਦ ਦੀ ਗੱਲ ਹੈ, ਤਰ ਵਾਰ ਹੈ, ਜਿਸਦੇ ਵਾਰ ਵਿੱਚੋਂ ਨਾਮ ਰਸ ਟਪਕੇਗਾ, ਵਾਰ ਵੀ ਹੈ, ਪਰ ਰਸ ਵੀ ਆਵੇਗਾ, ਜਿਹੜਾ ਇਹਨੂੰ ਤਲਵਾਰ ਕਹਿ ਰਿਹਾ ਹੈ, ਉਹ ਵਿਦਵਾਨ ਜਾਂ ਪੰਡਿਤ ਹੈ, ਬੁੱਧੀ ਜੋ ਐਸੀ ਹੈ, ਤਲਵਾਰਾਂ ਵੀ ਵਰਤਿਆ ਹੈ, ਪਰ ਐਥੇ ਤਰਵਾਰ ਕਿਉਂ ਵਰਤਿਆਂ, “ਕਾਸੀ ਮੈ ਜਾਇ ਪੜਿਓ ਅਤਿ ਹੀ ਬਹੁ ਬੇਦਨ ਕੋ ਕਰਿ ਸਾਰ ਨ ਆਯੋ॥”

“ਏਦੂ ਪਾਰਉ ਓਤ ਪਾਰ ਹਰਨਾਕਸਿ ਕਈ ਹਜਾਰ ਕਉ॥”

ਕਾਸੀ ਮਤ ਵਾਲੇ ਪੰਡਿਤ ਦਾ ਪ੍ਰਹਲਾਦ ਤੇ ਹਰਨਾਕਸ਼ ਤਾਂ ਇੱਕ ਹੈ ? ਪਰ ਏਥੇ ਕਈ ਹਜ਼ਾਰ ਹੈ, ਨਾ ਪ੍ਰਹਲਾਦ ਇੱਕ ਹੈ, ਜਿਹੜਾ ਗੁਰਮੁਖ ਹੈ ਜਾਂ ਬਣਨ ਦੀ ਇੱਛਾ ਹੈ ਉਹ ਪ੍ਰਹਲਾਦ ਹੈ ਭਗਤ ਹੈ, ਗੁਰਮਤਿ ਦਾ ਫੁਰਮਾਨ ਹੈ “ਪ੍ਰਹਲਾਦ ਉਧਾਰੇ ਅਨਿਕ ਬਾਰ॥” ਬਾਣੀ ਕਹਿ ਰਹੀ ਹੈ ਕਿੰਨੇ ਪ੍ਰਹਲਾਦ ਉਬਾਰੇ। ਜਿਹੜਾ ਵਿਰੋਧੀ ਹੈ, ਸਾਕਤ ਹੈ, (ਮਨਮੁਖ) ਮਨ ਹਰਨਾਕਸ਼ ਹੈ, ਗੁਣ ਤੇ ਔਗੁਣਵਾਚਕ ਨਾਮ ਨੇ, ਹਿਰਨਾਕਸ਼ਯਪ ਦਾ ਮਤਲਬ ਕੀ ਹੈ ? ਹਿਰਨ ਦੀ ਖੱਲ ਕਾਲੀ ਚਮੜੀ, ਕਾਲਾ ਹਿਰਨ ਹੁੰਦਾ ਹੈ ਇੱਕ, ਮੋਤੀ ਹਿਰਨ ਕਹਿੰਦੇ ਹਨ, ਕਾਲੀ ਚਮੜੀ ਵਾਲਾ, ਮਨ ਉਹ ਹਿਰਨ ਹੈ ਜਿਸ ਦੀ ਭਰਮ ਦੀ ਕਾਲੀ ਖੱਲ ਲਾਹ ਕੇ, ਚਿੱਤ ਉਸ ਉਪਰ ਬਹਿ ਕੇ ਤਪ ਕਰਦਾ ਹੈ। ਗੱਲ ਇਹ ਸੀ। ਮਨ ਦਾ ਭਰਮ ਲਾਹ ਕੇ ਉਪਰ ਬੈਠੀਦਾ ਹੈ। ਭਰਮ ਜਿੱਤ ਕੇ ਤਪ ਹੁੰਦਾ ਹੈ। ਮਨ ਦਾ ਭਰਮ ਲਾਹੁਣਾ ਹੈ। ਮਨ ਦੀ ਕਾਲਖ ਉਤਾਰਨੀ ਹੈ।

ਜਿਣ ਇੱਕਾ ਰਹੀ ਕੰਧਾਰ ਕਉ॥ ਸਦ ਰਹਮਤ ਤੇਰੇ ਵਾਰ ਕਉ॥

ਇੱਕੋ ਵਾਰ ਨਾਲ ਕੰਧਾਰ ਜਿੱਤ ਲਿਆ, ਤੇਰੇ ਵਾਰ ਵਿੱਚ ਰਹਿਮਤ ਹੈ। ਜਿਸਤੇ ਵਾਰ ਕੀਤਾ। ਉਸ ਤੇ ਰਹਿਮਤ ਹੋ ਗਈ। ਕਿਸੇ ਨੂੰ ਤਲਵਾਰ ਮਾਰੋ ਤਾਂ ਕੀ ਬਖਸ਼ਿਸ਼ ਹੋਈ ਏ ਕਦੇ ? “ਫੂਟੇ ਅੰਡਾ ਭਰਮ ਕਾ ਮਨਹਿ ਪਿਆ ਪ੍ਰਗਾਸਾ॥” ਗਿਆਨ ਹੋ ਗਿਆ ਹਨੇਰਾ ਦੂਰ ਹੋ ਗਿਆ ,ਟੀਕੇ, ਵਿਦਵਾਨ ਪ੍ਰਚਾਰਕ ਨਹੀਂ ਸਮਝੇ ਕੇ ਗ਼ਲ ਕੀ ਹੈ। ਬੁਰੇ ਦਾ ਭਲਾ ਕੀਤਾ ਹੈ ਗੁਰਮਤ ਨੇ, ਨਾਮ ਦਿੱਤਾ, ਗਿਆਨ ਕਰਾਇਆ, ਰਹਿਮਤਾਂ ਦਾ ਭਰਿਆ ਵਾਰ ਹੁੰਦਾ ਚੰਡੀ ਦਾ ਅਗਿਆਨਤਾ ਤੋਂ ਉਬਾਰਣ ਲਈ।

ਚੰਡੀ ਔਰਤ ਨਹੀ ਹੁੰਦੀ ਚੰਡੀ ਪ੍ਰਚੰਡ ਗਿਆਨ ਵਿਵੇਕ ਬੁਧਿ ਹੈ। ਦਾਨਵ ਦੇਵਤੇ ਦੋਵੈਂ ਕੀ ਹਨ ਅਤੇ ਹੁਕਮ ਨੇ ਹੀ ਪੈਦਾ ਕੀਤੇ ਨੇ ।

“ਸਿਰਜੇ ਦਾਨੋ ਦੇਵਤੇ ਤਿਨ ਅੰਦਰਿ ਬਾਦੁ ਰਚਾਇਆ॥”

ਮਨ ਅਤੇ ਚਿੱਤ ਦੇ ਵਿੱਚ ਵਾਦੁ ਰਚਾਇਆ ਹੈ, ਸਾਰਿਆਂ ਅੰਦਰ ਹੀ ਇਹ ਵਿਵਾਦ ਹੈ। ਪਰ ਬਾਹਰ ਵੀ ਏਹੋ ਵਿਵਾਦ ਹੈ ਸੱਚ ਅਤੇ ਝੂਠ ਦੀ ਲੜਾਈ ਹੈ। ਦੇਵਤੇ ਅਤੇ ਦੈਂਤ ਸੰਸਾਰ ਵਿੱਚ ਨੇ ਜਿਹੜੇ ਇਹ ਸੰਸਾਰੀ ਰਾਜ ਪਿੱਛੇ ਲੜਦੇ ਨੇ। ਲੇਕਿਨ ਚੰਡੀ ਦੋਵਾਂ ਨੂੰ ਗਿਆਨ ਨਾਲ਼ ਖੜਕਾ ਦਿੰਦੀ ਹੈ ਦੋਹਾ ਨੂ ਗਿਆਨ ਨਾਲ਼ ਕੁੱਟਦੀ ਹੈ। ਫੈਸਲਾ ਕੌਣ ਕਰੂ,ਚੰਡੀ ਗਿਆਨ ਖਡਕ ਜਦੋਂ ਮਿਆਨੋਂ ਬਾਹਰ ਆ ਗਈ,ਦੋਨੋਂ ਧਿਰਾਂ ਅਗਿਆਨੀ ਨੇ, ਜਦ ਤੱਕ ਬਿਬੇਕ ਬੁੱਧ ਪੈਦਾ ਨਹੀਂ ਹੁੰਦੀ, ਗੁਰਮਤ ਦੀ ਪੂਰਨ ਸੋਝੀ ਨਹੀਂ ਹੁੰਦੀ, ਕੋਈ ਹੱਲ ਨਹੀਂ ਇਸ ਵਿਵਾਦ ਦਾ।

ਦਸਮ ਦੀ ਬਾਣੀ ਗੁਰਮਤ ਕੀ ਹੈ, ਪਰਚੰਡ ਗਿਆਨ ਕੀ ਕਰਦਾ ਹੈ, ਚੰਡੀ ਕੀ ਹੈ, ਇਸਦਾ ਗਿਆਨ ਕਰਾਉਂਦੀ ਹੈ।

ਚੰਡੀ / ਦੁਰਗਾ / ਗੁਰਮੁਖ ਵੀ ਸਾਜਿਆ ਹੈ ਇਹਨਾ ਨੂੰ ਗਿਆਨ ਦੇਣ ਵਾਸਤੇ “ਤੈ ਹੀ ਦੁਰਗਾ ਸਾਜਿ ਕੈ ਦੈਤਾ ਦਾ ਨਾਸੁ ਕਰਾਇਆ॥” ਜਦੋਂ ਕੋਈ ਦੁਰਮਤ ਛੱਡ ਕੇ ਗੁਰਮਤ ਧਾਰਨ ਕਰਦਾ ਹੈ ਤਾਂਘੜ ਦਿੰਦਾ ਹੈ ਇੱਕ ਹੋਰ ਦੁਰਗਾ, ਗੁਰਮੁਖ, ਭਗਤ, ਫੇਰ ਕਰਾ ਦਿੰਦਾ ਹੈ ਦੈਤਾਂ ਦਾ ਨਾਸ। ਬਾਣੀ ਦੇ ਬਚਨੀਂ ਬਾਣ ਨੇ, ਹੁਣ ਬਾਣਾਂ ਨਾਲ ਦਹਸਿਰ ਘਾਇਆ, ਭਰਮ ਦੇ ਸਿਰ ਲਾਹ ਕੇ ਮਾਰਿਆ ਧਰਤੀ ਤੇ,
ਸਤਿਗੁਰ ਸੂਰਮੇ ਨੇ ੲੈਸਾ ਬਾਣ ਮਾਰਿਆ , ਸਾਰਾ ਮਾਣ ਲੋਭ ਰੱਤ ਕੱਢ ਕੇ ਮਾਰਿਆ ਬਾਹਰ।

“ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕੁ॥ ਲਾਗਤ ਹੀ ਭੁਇ ਗਿਰਿ ਪਰਿਆ ਪਰਾ ਕਰੇਜੇ ਛੇਕੁ॥”

ਚੰਡੀ ਚ੍ਰਿਤਰ ਵਿੱਚ ਵੀ ਇਹ ਦੱਸਿਆ ਹੈ ਕੇ ਸੁਰ (ਗੁਣ) ਅਤੇ ਅਸੁਰ (ਵਿਕਾਰਾਂ) ਦੋਵਾਂ ਵਿੱਚ ਜੰਗ ਕਰਵਾਈ ਹੈ, ਹੁਣ ਟੀਮਾਂ ਦੋਵੇ ਨੇ ਅਸੀ ਦੇਖਣਾ ਸਾਡੀ ਕੀ ਭੁੱਖ ਹੈ, ਪਰਮਾਰਥ ਦੀ ਇੱਛਾ ਹੈ ਕਿ ਜਾਂ ਫਿਰ ਸਵਾਰਥ ਦੀ।

ਸਰਬ ਕਾਲ ਹੈ ਪਿਤਾ ਅਪਾਰਾ॥
ਦੇਬਿ ਕਾਲਿਕਾ ਮਾਤ ਹਮਾਰਾ॥
ਮਨੂਆ ਗੁਰ ਮੁਰਿ ਮਨਸਾ ਮਾਈ॥
ਜਿਨਿ ਮੋ ਕੋ ਸੁਭ ਕ੍ਰਿਆ ਪੜਾਈ॥੫॥
ਬਚਿਤ੍ਰ ਨਾਟਕ ਅ. ੧੪ – ੫ – ਸ੍ਰੀ ਦਸਮ ਗ੍ਰੰਥ ਸਾਹਿਬ