ਆਦਿ ਅਤੇ ਦਸਮ ਬਾਣੀ ਵਿੱਚ ਦੇਵੀ ਦੇਵਤਿਆਂ ਦੀ ਅਤੇ ਮੂਰਤੀ ਪੂਜਾ ਹੈ?
ਗੁਰਮਤਿ ਦਾ ਵਿਸ਼ਾ ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਹੈ। ਸਿੱਖਾਂ ਵਿੱਚ ਦੁਬਿਧਾ ਹੈ ਕੇ ਅਦਿ ਜਾਂ ਦਸਮ ਬਾਣੀ ਵਿੱਚ ਦੇਵੀ ਦੇਵਤਿਆਂ ਦੀ ਪੂਜਾ ਹੈ। ਜਿਹਨਾਂ ਨੇ ਗੁਰਬਾਣੀ ਨਹੀਂ ਪੜ੍ਹੀ ਸਮਝੀ ਤੇ ਵਿਚਾਰੀ ਉਹਨਾਂ ਨੂੰ ਸ਼ੰਕਾ ਛੇਤੀ ਹੁੰਦੀ ਹੈ। ਅਸੀਂ ਪਹਿਲਾਂ ਹੀ ਦਸਮ ਬਾਣੀ, ਭਗੌਤੀ ਅਤੇ ਹੋਰ ਕਈ ਵਿਸ਼ਿਆਂ ਬਾਰੇ ਗਲ ਕੀਤੀ ਹੈ। ਦੇਵੀ ਦੇਵਤਿਆਂ ਦੀ ਪੂਜਾ ਦੇ ਵਿਸ਼ੇ ਤੋਂ ਪਹਿਲਾਂ ਅਸੀਂ ਆਸ ਰੱਖਦੇ ਹਾਂ ਕੇ ਤੁਸੀਂ ਆਹ ਨੀਚੇ ਦੱਸੇ ਪੋਸਟ ਪੜ੍ਹੇ ਹੋਣਗੇ।
ਕੀ ਭਗਤ ਨਾਮਦੇਵ ਜੀ ਮੂਰਤੀ ਪੂਜਕ ਸੀ?
ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਵਿਰੋਧ (Anti-Dasam Garanth)
”ਅਰਦਾਸ ਕੀ ਹੈ ਅਤੇ ਗੁਰੂ ਤੋਂ ਕੀ ਮੰਗਣਾ ਹੈ?”
ਪਹਿਲਾਂ ਹੀ ਸਪਸ਼ਟ ਕਰ ਦੇਣਾ ਬਣਦਾ ਹੈ ਕੇ ਦੇਵੀ ਦੀ ਗਲ ਆਦਿ ਬਾਣੀ ਵਿੱਚ ਵੀ ਹੋਈ ਹੈ ਪਰ ਇਹ ਬੁੱਧ ਲਈ ਅਲੰਕਾਰ ਹੈ। ਬਾਣੀ ਤੋਂ ਪ੍ਰਮਾਣ
“ਸਭ ਪਰਵਾਰੈ ਮਾਹਿ ਸਰੇਸਟ॥ ਮਤੀ ਦੇਵੀ ਦੇਵਰ ਜੇਸਟ॥ ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ॥ ਜਨ ਨਾਨਕ ਸੁਖੇ ਸੁਖਿ ਵਿਹਾਇ॥” – ਭਾਵ ਮਤੀ (ਬੁੱਧ) ਨੂੰ ਦੇਵੀ ਮੰਨਿਆ ਹੈ ਗੁਰਮਤਿ ਨੇ। ਦੁਨਿਆਵੀ ਦੇਵੀ ਦੇਵਤੇ ਰੱਦ ਕੀਤੇ ਹਨ “ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥ ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ॥੬॥”।
ਆਦਿ ਬਾਣੀ ਅਤੇ ਦਸਮ ਬਾਣੀ ਦੋਹਾਂ ਵਿੱਚ ਦੇਵੀ ਦੇਵਤਿਆਂ ਦੇ ਨਾਮ ਆਏ ਜਾਪਦੇ ਨੇ ਜੇ ਗਿਆਨ ਨਾ ਹੋਵੇ ਤਾਂ ਇਹ ਲਗ ਸਕਦਾ ਹੈ ਕੇ ਗੁਰਮਤਿ ਵਿੱਚ ਸਨਾਤਨ ਮਤਿ ਦੇ ਦੇਵੀ ਦੇਵਤਿਆਂ ਦੀ ਗਲ ਹੁੰਦੀ ਹੈ। ਦਸਮ ਬਾਣੀ ਦਾ ਸਪਸ਼ਟ ਫੁਰਮਾਨ ਹੈ, ਚਉਬੀਸ ਅਵਤਾਰ ਵਿੱਚ ਪਾਤਿਸ਼ਾਹ ਆਖਦੇ ਨੇ “ਮੈ ਨ ਗਨੇਸਹਿ ਪ੍ਰਿਥਮ ਮਨਾਊ॥ਕਿਸਨ ਬਿਸਨ ਕਬਹੂੰ ਨ ਧਿਆਊ॥ ਕਾਨਿ ਸੁਨੇ ਪਹਿਚਾਨ ਨਾ ਤਿਨ ਸੋ॥ ਲਿਵ ਲਾਗੀ ਮੋਰੀ ਪਗ ਇਨ ਸੋ॥“। ਪਹਿਲਾਂ ਹੀ ਸਪਸ਼ਟ ਕਰ ਦਈਏ ਕੇ ਆਦਿ ਬਾਣੀ ਵਿੱਚ ਦਰਜ ਹੈ “ਕੋਟਿ ਬਿਸਨ ਕੀਨੇ ਅਵਤਾਰ॥ ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ॥ ਕੋਟਿ ਮਹੇਸ ਉਪਾਇ ਸਮਾਏ॥ ਕੋਟਿ ਬ੍ਰਹਮੇ ਜਗੁ ਸਾਜਣ ਲਾਏ॥੧॥” – ਭਾਵ ਕਰੋੜਾਂ ਹੀ ਅਨੇਕਾਂ ਹੀ ਬਿਸਨ (ਵਿਸ਼ਨੂ), ਮਹੇਸ਼ ਬ੍ਰਹਮੇ ਅਵਤਰਿਤ ਕੀਤੇ ਨੇ ਅਕਾਲ ਨੇ ਜਿਹਨਾਂ ਨੇ ਜਗ ਦੀ ਰਚਨਾ ਵਿੱਚ ਹਿੱਸੇ ਪਾਏ ਹਨ। ਇਹ ਸਾਰੇ ਹੀ ਜੀਵ ਦੇ ਘਟ ਵਿੱਚ ਗਿਆਨ ਦੀ ਅਵਸਥਾ ਦੇ ਹੀ ਰੂਪ ਹਨ। ਇਹੀ ਗਲ ਦਸਮ ਬਾਣੀ ਵਿੱਚ ਵੀ ਕਹੀ ਹੈ “ਹਰਿ ਜਨਮ ਮਰਨ ਬਿਹੀਨ॥ ਦਸ ਚਾਰ ਚਾਰ ਪ੍ਰਬੀਨ॥ ਅਕਲੰਕ ਰੂਪ ਅਪਾਰ॥ ਅਨਛਿਜ ਤੇਜ ਉਦਾਰ॥੧॥੩੧॥ ਅਨਭਿਜ ਰੂਪ ਦੁਰੰਤ॥ ਸਭ ਜਗਤ ਭਗਤ ਮਹੰਤ॥ ਜਸ ਤਿਲਕ ਭੂਭ੍ਰਿਤ ਭਾਨ॥ ਦਸ ਚਾਰ ਚਾਰ ਨਿਧਾਨ॥੨॥੩੨॥ ਅਕਲੰਕ ਰੂਪ ਅਪਾਰ॥ ਸਭ ਲੋਕ ਸੋਕ ਬਿਦਾਰ॥ ਕਲ ਕਾਲ ਕਰਮ ਬਿਹੀਨ॥ ਸਭ ਕਰਮ ਧਰਮ ਪ੍ਰਬੀਨ॥੩॥੩੩॥ ਅਨਖੰਡ ਅਤੁਲ ਪ੍ਰਤਾਪ॥ ਸਭ ਥਾਪਿਓ ਜਿਹ ਥਾਪ॥ ਅਨਖੇਦ ਭੇਦ ਅਛੇਦ॥ ਮੁਖਚਾਰ ਗਾਵਤ ਬੇਦ॥੪॥੩੪॥ ਜਿਹ ਨੇਤ ਨਿਗਮ ਕਹੰਤ॥ ਮੁਖਚਾਰ ਬਕਤ ਬਿਅੰਤ॥ ਅਨਭਿਜ ਅਤੁਲ ਪ੍ਰਤਾਪ॥ ਅਨਖੰਡ ਅਮਿਤ ਅਥਾਪ॥੫॥੩੫॥ ਜਿਹ ਕੀਨ ਜਗਤ ਪਸਾਰ॥ ਰਚਿਓ ਬਿਚਾਰ ਬਿਚਾਰ॥ ਅਨੰਤ ਰੂਪ ਅਖੰਡ॥ ਅਤੁਲ ਪ੍ਰਤਾਪ ਪ੍ਰਚੰਡ॥੬॥੩੬॥ ਜਿਹ ਅੰਡ ਤੇ ਬ੍ਰਹਮੰਡ॥ ਕੀਨੇ ਸੁ ਚੌਦਹ ਖੰਡ॥ ਸਭ ਕੀਨ ਜਗਤ ਪਸਾਰ॥ ਅਬਿਯਕਤ ਰੂਪ ਉਦਾਰ॥੭॥੩੭॥ ਜਿਹ ਕੋਟਿ ਇੰਦ੍ਰ ਨ੍ਰਿਪਾਰ॥ ਕਈ ਬ੍ਰਹਮ ਬਿਸਨ ਬਿਚਾਰ॥ ਕਈ ਰਾਮ ਕ੍ਰਿਸਨ ਰਸੂਲ॥ ਬਿਨੁ ਭਗਤ ਕੋ ਨ ਕਬੂਲ॥੮॥੩੮॥ ਕਈ ਸਿੰਧ ਬਿੰਧ ਨਗਿੰਦ੍ਰ॥ ਕਈ ਮਛ ਕਛ ਫਨਿੰਦ੍ਰ॥ ਕਈ ਦੇਵ ਆਦਿ ਕੁਮਾਰ॥ ਕਈ ਕ੍ਰਿਸਨ ਬਿਸਨ ਅਵਤਾਰ॥੯॥੩੯॥ ਕਈ ਇੰਦ੍ਰ ਬਾਰ ਬੁਹਾਰ॥ ਕਈ ਬੇਦ ਅਉ ਮੁਖਚਾਰ॥ ਕਈ ਰੁਦ੍ਰ ਛੁਦ੍ਰ ਸਰੂਪ॥ ਕਈ ਰਾਮ ਕ੍ਰਿਸਨ ਅਨੂਪ॥੧੦॥੪੦॥ ਕਈ ਕੋਕ ਕਾਬ ਭਣੰਤ॥ ਕਈ ਬੇਦ ਭੇਦ ਕਹੰਤ॥ ਕਈ ਸਾਸਤ੍ਰ ਸਿੰਮ੍ਰਿਤਿ ਬਖਾਨ॥ ਕਹੂੰ ਕਥਤ ਹੀ ਸੁ ਪੁਰਾਨ॥੧੧॥੪੧॥ ਕਈ ਅਗਨ ਹੋਤ੍ਰ ਕਰੰਤ॥ ਕਈ ਉਰਧ ਤਾਪ ਦੁਰੰਤ॥ ਕਈ ਉਰਧ ਬਾਹੁ ਸੰਨਿਆਸ॥ ਕਹੂੰ ਜੋਗ ਭੇਸ ਉਦਾਸ॥੧੨॥੪੨॥ ਕਹੂੰ ਨਿਵਲੀ ਕਰਮ ਕਰੰਤ॥ ਕਹੂੰ ਪਉਨ ਅਹਾਰ ਦੁਰੰਤ॥ ਕਹੂੰ ਤੀਰਥ ਦਾਨ ਅਪਾਰ॥ ਕਹੂੰ ਜਗ ਕਰਮ ਉਦਾਰ॥੧੩॥੪੩॥ ਕਹੂੰ ਅਗਨ ਹੋਤ੍ਰ ਅਨੂਪ॥ ਕਹੂੰ ਨਿਆਇ ਰਾਜ ਬਿਭੂਤ॥ ਕਹੂੰ ਸਾਸਤ੍ਰ ਸਿੰਮ੍ਰਿਤਿ ਰੀਤ॥ ਕਹੂੰ ਬੇਦ ਸਿਉ ਬਿਪ੍ਰੀਤ॥੧੪॥੪੪॥ ਕਈ ਦੇਸ ਦੇਸ ਫਿਰੰਤ॥ ਕਈ ਏਕ ਠੌਰ ਇਸਥੰਤ॥ ਕਹੂੰ ਕਰਤ ਜਲ ਮਹਿ ਜਾਪ॥ ਕਹੂੰ ਸਹਤ ਤਨ ਪਰ ਤਾਪ॥੧੫॥੪੫॥ ਕਹੂੰ ਬਾਸ ਬਨਹਿ ਕਰੰਤ॥ ਕਹੂੰ ਤਾਪ ਤਨਹਿ ਸਹੰਤ॥ ਕਹੂੰ ਗ੍ਰਿਹਸਤ ਧਰਮ ਅਪਾਰ॥ ਕਹੂੰ ਰਾਜ ਰੀਤ ਉਦਾਰ॥੧੬॥੪੬॥ ਕਹੂੰ ਰੋਗ ਰਹਤ ਅਭਰਮ॥ ਕਹੂੰ ਕਰਮ ਕਰਤ ਅਕਰਮ॥ ਕਹੂੰ ਸੇਖ ਬ੍ਰਹਮ ਸਰੂਪ॥ ਕਹੂੰ ਨੀਤ ਰਾਜ ਅਨੂਪ॥੧੭॥੪੭॥ ਕਹੂੰ ਰੋਗ ਸੋਗ ਬਿਹੀਨ॥ ਕਹੂੰ ਏਕ ਭਗਤ ਅਧੀਨ॥ ਕਹੂੰ ਰੰਕ ਰਾਜ ਕੁਮਾਰ॥ ਕਹੂੰ ਬੇਦ ਬਿਆਸ ਅਵਤਾਰ॥੧੮॥੪੮॥ ਕਈ ਬ੍ਰਹਮ ਬੇਦ ਰਟੰਤ॥ ਕਈ ਸੇਖ ਨਾਮ ਉਚਰੰਤ॥ ਬੈਰਾਗ ਕਹੂੰ ਸੰਨਿਆਸ॥ ਕਹੂੰ ਫਿਰਤ ਰੂਪ ਉਦਾਸ॥੧੯॥੪੯॥ ਸਭ ਕਰਮ ਫੋਕਟ ਜਾਨ॥ ਸਭ ਧਰਮ ਨਿਹਫਲ ਮਾਨ॥ ਬਿਨ ਏਕ ਨਾਮ ਅਧਾਰ॥ ਸਭ ਕਰਮ ਭਰਮ ਬਿਚਾਰ॥੨੦॥੫੦॥”
ਰਾਮ, ਸੀਤਾ, ਲਖਮਣ, ਲਛਮਣ, ਹਰਿ, ਅਲਾਹ, ਕਾਲੀ, ਬੀਠਲ, ਕ੍ਰਿਸਨ, ਸ਼ਿਵ (ਸਿਵ) ਆਦੀ, ਆਦਿ ਬਾਣੀ ਵਿੱਚ ਵੀ ਵਰਤੇ ਨੇ ਪਰ ਇਹ ਹਿੰਦੂ ਦੇਵੀ ਦੇਵਤਿਆਂ ਲਈ ਨਹੀਂ ਵਰਤੇ। ਜਿਵੇਂ
ਰਾਮ – ਰਮਿਆ ਹੋਇਆ ਮਨ। ਮੰਨਿਆ ਹੋਇਆ ਮਨ (ਮਨੁ ਹੋ ਚੁੱਕਾ)। ਹੁਕਮ ਦੇ ਨਾਲ ਸਹਮਤੀ, ਏਕਾ ਹੋਣ ਉਪਰੰਤ। “ਰਾਮ ਰਾਮ ਰਾਮ ਰਮੇ ਰਮਿ ਰਹੀਐ॥”। ਆਖਦੇ ਦਸਮ ਬਾਣੀ ਵਿੱਚ ਰਾਮਾਵਤਾਰ ਲਿਖ ਕੇ ਦਸ਼ਰਥ ਪੁੱਤਰ ਰਾਮ ਦੀ ਵਡਿਆਈ ਕੀਤੀ ਹੈ। ਦਸਮ ਪਾਤਸ਼ਾਹ ਨੇ ਰਾਮਾਵਤਾਰ ਲਿਖਿਆ, ਪਰ ਇਸ ਨੂੰ ਧਿਆਨ ਨਾਲ ਪੜੋ ਜੀ । ਰਾਮਾਵਤਾਰ ਵਿੱਚ ਰਾਮਚੰਦਰ ਦੀ ਉਸਤਤਿ ਨਹੀਂ ਕੀਤੀ ਗਈ ਹੈ। ਵਡਿਆਈ ਤਾਂ ਲਵ ਕੁਸ਼ ਦੀ ਕੀਤੀ ਹੈ। ਰਾਮ ਦਾ ਤਾਂ ਬਧ ਕਰਤਾ ਲਵ ਕੁਸ਼ ਨੇ “ਦੇਖਿ ਸੀਆ ਪਤਿ ਮੁਖ ਰੋ ਦੀਨਾ ॥ ਕਹਯੋ ਪੂਤ ਬਿਧਵਾ ਮੁਹਿ ਕੀਨਾ ॥੮੧੯॥ ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਲਵ ਬਾਜ ਬਾਧਵੇ ਰਾਮ ਬਧਹ॥”। ਦਸਮ ਪਾਤਸ਼ਾਹ ਦੀ ਰਾਮਾਇਣ ਨਿਰਾਕਾਰੀ ਹੈ। ਇਥੇ ਰਾਮ ਨੂੰ ਮਾਰਕੇ ਜੀਂਦਾ ਵੀ ਕੀਤਾ ਜਾਂਦਾ ਹੈ । “ਅਥ ਸੀਤਾ ਨੇ ਸਭ ਜੀਵਾਏ ਕਥਨੰ॥” – ਇਹ ਸਾਰੀ ਨਿਰਾਕਾਰੀ ਗੱਲ ਹੈ ਪਰ ਤੂਸੀਂ ਰਾਮਚੰਦਰ ਦੀ ਹੀ ਉਸਤਤਿ ਕਰਨ ਲੱਗ ਪਏ । ਫਿਰ ਦਸਮ ਪਾਤਸ਼ਾਹ ਰਾਮਚੰਦਰ ਨੂੰ ਅਵਤਾਰ ਤਾਂ ਮੰਨਦੇ ਨਹੀਂ। “ਏਕ ਸਿਵ ਭਏ ਏਕ ਗਏ ਏਕ ਫੇਰ ਭਏ ਰਾਮਚੰਦ੍ਰ ਕ੍ਰਿਸਨ ਕੇ ਅਵਤਾਰ ਭੀ ਅਨੇਕ ਹੈ॥”। ਗੁਤਮਤਿ ਵਾਲੇ ਰਾਮ ਬਾਰੇ ਹੋਰ ਜਾਨਣ ਲਈ ਵੇਖੋ “ਗੁਰਮਤਿ ਵਿੱਚ ਰਾਮ”
ਹਰਿ – ਨਾਮ (ਗਿਆਨ ਤੋਂ ਪ੍ਰਾਪਤ ਸੋਝੀ) ਦੇ ਅੰਮ੍ਰਿਤ ਨਾਲ ਹਰਿਆ ਹੋਇਆ। “ਹਰਿ ਕਾ ਨਾਮੁ ਧਿਆਇ ਕੈ ਹੋਹੁ ਹਰਿਆ ਭਾਈ॥”। ਜਿਸਨੇ ਸਬਦ ਦੁਆਰਾ ਗੁਰੂ ਨੂੰ ਪਛਾਨ ਲਿਆ ਉਹੀ ਹਰਿ ਹੈ “ਜਿਨ ਸਬਦਿ ਗੁਰੂ ਸੁਣਿ ਮੰਨਿਆ ਤਿਨ ਮਨਿ ਧਿਆਇਆ ਹਰਿ ਸੋਇ॥”। ਗੁਰਮਤਿ ਵਾਲਾ ਹਰਿ ਤਾਂ ਜਨ ਮਰਨ ਤੋਂ ਬਿਹੀਨ ਹੈ “ਹਰਿ ਜਨਮ ਮਰਨ ਬਿਹੀਨ॥” ਤੇ ਹਰੇਕ ਜੀਵ ਦੇ ਘਟ ਵਿੱਚ ਵਸਦਾ ਹੈ। ਹਰਿ ਬਾਰੇ ਜਾਨਣ ਲਈ ਵੇਖੋ “ਹਰਿ”
ਸੀਤਾ – ਬੁੱਧ (ਰਾਮ) ਦੀ ਪਛਾਣ ਕਰਨ ਵਾਲੀ। ਗਿਆਨ ਕਾਰਣ ਸੁਹਾਗਣ ਮਤਿ। “ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣ ਜੋਗੁ॥”, “ਰਾਮੁ ਝੁਰੈ ਦਲ ਮੇਲਵੈ ਅੰਤਰਿ ਬਲੁ ਅਧਿਕਾਰ॥ ਬੰਤਰ ਕੀ ਸੈਨਾ ਸੇਵੀਐ ਮਨਿ ਤਨਿ ਜੁਝੁ ਅਪਾਰੁ॥ ਸੀਤਾ ਲੈ ਗਇਆ ਦਹਸਿਰੋ ਲਛਮਣੁ ਮੂਓ ਸਰਾਪਿ॥ ਨਾਨਕ ਕਰਤਾ ਕਰਣਹਾਰੁ ਕਰਿ ਵੇਖੈ ਥਾਪਿ ਉਥਾਪਿ॥”। ਮਨ ਬਾਂਦਰ ਹੈ, ਵਿਕਾਰ ਉਸਦੀ ਸੈਨਾ (ਫੌਜ) ਹੈ। ਲਖਮਣ/ ਲਛਮਣ ਵੀ ਮਨ ਲਈ ਵਰਤਿਆ। ਛੇਤੀ ਗੁੱਸਾ ਆ ਜਾਂਦਾ ਹੈ, ਸੀਤਾ ਲ਼ਛਮਣ ਰਾਮ ਤੋਂ ਵਿਛੜੇ ਹੋਣ ਕਾਰਣ ਹੀ ਮਨ ਭਟਕਿਆ ਫਿਰਦਾ। “ਰੋਵੈ ਰਾਮੁ ਨਿਕਾਲਾ ਭਇਆ॥ ਸੀਤਾ ਲਖਮਣੁ ਵਿਛੁੜਿ ਗਇਆ॥”
ਅਲਾਹ – ਅਕਾਲ। “ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ॥”, ਪਾਤਿਸ਼ਾਹ ਆਖਦੇ ਅੱਲਾਹ ਸਬ ਤੋਂ ਪਾਕ ਹੈ, ਮੈਂ ਸ਼ਕ ਤਾਂ ਕਰਾਂ ਜੇ ਕੋਈ ਹੋਰ ਹੋਵੇ। “ਅਲਾਹੁ ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ॥”
ਸਿਵ (ਸ਼ਿਵ) – ਜੋਤ, ਅਕਾਲ, ਪ੍ਰਭ ਲਈ ਵਰਤਿਆ ਹੈ। ਜੀਵ ਅੰਦਰ ਦੀ ਜੋਤ ਅਕਾਲ ਰੂਪ ਹੈ ਕਦੇ ਖਰਦੀ ਨਹੀਂ ਅਖਰ ਹੈ। ਕਦੇ ਮਰਦੀ ਨਹੀਂ। “ਆਪੇ ਸੁਰਿ ਨਰ ਗਣ ਗੰਧਰਬਾ ਆਪੇ ਖਟ ਦਰਸਨ ਕੀ ਬਾਣੀ॥ ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖਿ ਅਕਥ ਕਹਾਣੀ॥ ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬਿਬਾਣੀ॥ ਆਪੈ ਨਾਲਿ ਗੋਸਟਿ ਆਪਿ ਉਪਦੇਸੈ ਆਪੇ ਸੁਘੜੁ ਸਰੂਪੁ ਸਿਆਣੀ॥ ਆਪਣਾ ਚੋਜੁ ਕਰਿ ਵੇਖੈ ਆਪੇ ਆਪੇ ਸਭਨਾ ਜੀਆ ਕਾ ਹੈ ਜਾਣੀ॥”, “ਜਹ ਦੇਖਾ ਤਹ ਰਵਿ ਰਹੇ ਸਿਵ ਸਕਤੀ ਕਾ ਮੇਲੁ॥”
“ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ॥ ਹੁਕਮੁ ਵਰਤਾਏ ਆਪਿ ਵੇਖੈ ਗੁਰਮੁਖਿ ਕਿਸੈ ਬੁਝਾਏ॥” ਇਸ ਜੋਤ ਰੂਪੀ ਸਿਵ ਦੀ ਸ਼ਕਤੀ ਕਿਸਨੇ ਉਪਾਈ ਇਸਦਾ ਜਵਾਬ ਦਸਮ ਬਾਣੀ ਵਿੱਚ ਮਿਲਦਾ ਹੈ ਕੇ ਕਰਤਾ ਕੌਣ ਹੈ? “ਕੇਵਲ ਕਾਲਈ ਕਰਤਾਰ॥ ਆਦਿ ਅੰਤ ਅਨੰਤ ਮੂਰਤਿ ਗੜ੍ਹਨ ਭੰਜਨਹਾਰ॥੧॥”, ਜਿਹੜੀ ਬਾਣੀ ਕਾਲ ਨੂੰ ਕਰਤਾਰ ਆਖੇ ਉਹ ਬਾਣੀ ਦੇਵੀ ਦੇਵਤਿਆਂ ਦੀ ਪੂਜਾ ਕਿਉਂ ਕਰੇ ਇਹ ਸੂਝਵਾਨ ਸਿੱਖਾਂ ਨੂੰ ਵਿਚਾਰਨਾ ਚਾਹੀਦਾ ਹੈ। ਆਦਿ ਬਾਣੀ ਵਿੱਚ ਕਬੀਰ ਜੀ ਨੇ ਸਮਝਾਇਆ ਹੈ ਕੇ ਕਾਲ ਨੂੰ ਥਾਪਣ ਵਾਲਾ ਅਕਾਲ ਹੈ। ਕਾਲ ਅਕਾਲ ਦੀ ਇੱਛਾ ਸ਼ਕਤੀ ਦਾ ਨਾਮ ਹੈ ਤੇ ਹੁਕਮ ਕਾਲ ਦਾ ਵਰਤਾਰਾ ਹੈ “ਕਾਲੁ ਅਕਾਲੁ ਖਸਮ ਕਾ ਕੀਨ੍ਹਾ”। ਸਨਾਤਨ ਮਤਿ ਵਿੱਚ ਮੰਨੇ ਕਾਣ ਵਾਲੇ ਸਿਵ ਤੇ ਹੋਰ ਦੇਵੀ ਦੇਵਤਿਆਂ ਲਈ ਦਸਮ ਪਾਤਿਸ਼ਾਹ ਲਿਖਦੇ ਹਨ “ਕੋਟਕ ਇੰਦ੍ਰ ਕਰੇ ਜਿਹ ਕੇ ਕਈ ਕੋਟਿ ਉਪਿੰਦ੍ਰ ਬਨਾਇ ਖਪਾਯੋ॥ ਦਾਨਵ ਦੇਵ ਫਨਿੰਦ੍ਰ ਧਰਾਧਰ ਪਛ ਪਸੂ ਨਹਿ ਜਾਤਿ ਗਨਾਯੋ॥ ਆਜ ਲਗੇ ਤਪੁ ਸਾਧਤ ਹੈ ਸਿਵ ਊ ਬ੍ਰਹਮਾ ਕਛੁ ਪਾਰ ਨ ਪਾਯੋ॥ ਬੇਦ ਕਤੇਬ ਨ ਭੇਦ ਲਖਯੋ ਜਿਹ ਸੋਊ ਗੁਰੂ ਗੁਰ ਮੋਹਿ ਬਤਾਯੋ॥੧੭॥”
ਬੀਠਲ – ਜੋਤ ਲਈ ਵਰਤਿਆ ਹੈ। “ਕਹੁ ਨਾਨਕ ਹਉਮੈ ਭੀਤਿ ਗੁਰਿ ਖੋਈ ਤਉ ਦਇਆਰੁ ਬੀਠਲੋ ਪਾਇਓ ॥੪॥”, ਹਉਮੇ ਛੱਡ ਘਟ/ਹਿਰਦੇ ਅੰਦਰ ਹੀ ਬੀਠਲ ਦੇ ਦਰਸ਼ਨ ਹੁੰਦੇ ਹਨ। ਭਗਤ ਜੀ ਨੂੰ ਹਰ ਜੀਵ ਵਿੱਚ ਬੀਠਲ ਦਿਸਦਾ ਸੀ ਤਾ ਹੀ ਆਂਖਦੇ “ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥”
ਭਗੌਤੀ/ ਭਗਉਤੀ – ਉਤਮ ਭਗਤੀ। ਭਗਤੀ ਵਾਲੀ ਬੁੱਧ ਜਿਸਨੂੰ ਭਗਵੰਤ/ਪ੍ਰਭ ਦਾ ਗਿਆਨ ਹੈ।”ਸੋ ਭਗਉਤੀ ਜੋੁ ਭਗਵੰਤੈ ਜਾਣੈ ॥”, “ਭਗਉਤੀ ਭਗਵੰਤ ਭਗਤਿ ਕਾ ਰੰਗੁ ॥”, “ਭਗਉਤੀ ਰਹਤ ਜੁਗਤਾ॥” – ਭਗਉਤੀ, ਭਗਤੀ ਵਾਲੀ ਉੱਤਮ ਬੁਧ ਹੀ ਰਹਤ ਦਾ ਮਾਰਗ ਦੱਸਦੀ। ਇਸੀ ਉਤਮ ਭਗਤੀ ਵਾਲੀ ਬੁੱਧ ਨੂਮ ਦਸਮ ਬਾਣੀ ਨੇ ਪ੍ਰਿਥਮ ਧਿਆਉਣ (ਵਿਚਾਰਨ) ਲਈ ਕਹਿਆ ਹੈ “ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈ ਧਿਆਇ॥ ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈ ਸਹਾਇ॥” ਗੁਰ ਨਾਨਕ ਪਾਤਿਸ਼ਾਹ ਨੇ ਵੀ ਇਹੀ ਧਿਆਈ (ਧਿਆਨ ਵਿੱਚ ਰੱਖੀ) ਤੇ ਗੁਰ ਅਮਰਦਾਸ ਅਤੇ ਰਾਮਦਾਸ ਪਾਤਿਸਾਹ ਲਈ ਵੀ ਸਹਾਈ ਹੋਈ ਹੈ। ਫੇਰ ਅੱਗੇ ਆਖਦੇ “ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ॥ ਤੇਗ ਬਹਾਦਰ ਸਿਮਰੀੲੈ ਘਰ ਨਉ ਨਿਧਿ ਆਵੈ ਧਾਇ॥ ਸਭ ਥਾਈਂ ਹੋਇ ਸਹਾਇ॥” ਇਹੀ ਭਗੌਤੀ ਗੁਰੁ ਹਰਿਕ੍ਰਿਸ਼ਨ ਮਹਾਰਾਜ ਨੇ ਵੀ ਧਿਆਈ ਹੈ ਅਤੇ ਗੁਰ ਤੇਗ ਬਹਾਦਰ ਸਾਹਿਬ ਨੇ ਵੀ ਸਿਮਰੀ ਹੈ। ਕਈ ਇਸ ਬਾਣੀ ਨੂੰ ਪੜ ਕੇ ਸਮਝਦੇ ਹਨ ਕੇ ਗੁਰੁਆਂ ਨੇ ਬਾਣੀ ਰਾਹੀਂ ਲੋਕਾਂ ਨੂੰ ਅਕਾਲ ਦੇ, ਪਰਮੇਸਰ ਦੇ ਲੜ ਨਹੀਂ ਆਪਣੇ ਮਗਰ ਲਾਇਆ ਹੈ। ਇਸ ਗਲ ਨੂੰ ਆਦਿ ਬਾਣੀ ਅਤੇ ਦਸਮ ਬਾਣੀ ਵਿੱਚ ਪਾਤਿਸ਼ਾਹ ਆਪ ਰੱਦ ਕਰਦੇ ਹਨ “ਜੋ ਹਮ ਕੋ ਪਰਮੇਸਰ ਉਚਰਿਹੈਂ॥ ਤੇ ਸਭ ਨਰਕ ਕੁੰਡ ਮਹਿ ਪਰਿਹੈਂ॥” ਅਤੇ ਆਦਿ ਬਾਣੀ ਵਿੱਚ ਆਖਦੇ ਹਨ “ਐ ਜੀ ਨਾ ਹਮ ਉਤਮ ਨੀਚ ਨ ਮਧਿਮ ਹਰਿ ਸਰਣਾਗਤਿ ਹਰਿ ਕੇ ਲੋਗ॥ ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਿਤ ਰੋਗ ॥੧॥“
ਦੈਤ – ਗੁਰਬਾਣੀ ਵਿੱਚ ਦੈਤ ਸ਼ਬਦ ਦੀ ਵਰਤੋ ਘਟ ਅੰਦਰਲੇ ਵਿਕਾਰਾਂ ਲਈ ਹੋਈ ਹੈ। ਆਦਿ ਬਾਣੀ ਅਤੇ ਦਸਮ ਬਾਣੀ ਵਿੱਚ ਲਿਖੇ ਦੈਤ ਵਿਕਾਰਾਂ ਜਾਂ ਦੂਜੇ ਭਾਵ (ਗੁਰਮਤਿ ਤੋੰ ਉਲਟ ਮਨਮਤਿ) ਲਈ ਅਲੰਕਾਰ ਹਨ। ਪ੍ਰਮਾਣ “ਰਕਤਬੀਜੁ ਕਾਲੁਨੇਮੁ ਬਿਦਾਰੇ॥ ਦੈਤ ਸੰਘਾਰਿ ਸੰਤ ਨਿਸਤਾਰੇ॥੭॥ ਆਪੇ ਸਤਿਗੁਰੁ ਸਬਦੁ ਬੀਚਾਰੇ॥ ਦੂਜੈ ਭਾਇ ਦੈਤ ਸੰਘਾਰੇ ॥ ਗੁਰਮੁਖਿ ਸਾਚਿ ਭਗਤਿ ਨਿਸਤਾਰੇ॥੮॥”। ਇਸ ਰਕਤਬੀਜ( ਇਕ ਵਿਕਾਰ ਮਰਦੇ ਹੀ ਉਸਦੀ ਥਾਂ ਅਨੇਕ ਵਿਕਾਰ ਪੈਦਾ ਹੋ ਜਾਂਦੇ ਹਨ) ਨੂੰ ਦੁਰਗਾ (ਮਨ ਰੂਪੀ ਦਰਗ ਤੇ ਕਾਬਿਜ ਗੁਰਮਤਿ ਪ੍ਰਾਪਤ ਬੁੱਧ) ਕਾਲੀ (ਕਾਲ ਦੇ ਹੁਕਮ ਵਿੱਚ ਲੜਨ ਵਾਲੀ) ਨੇ ਮਰਿਆ ਇਹ ਮਿਥ ਭਾਵ ਨਾਟਕੀ ਰੂਪਾਂਤਰਣ ਵੀ ਲਿਖੀ ਹੈ ਗੁਰਬਾਣੀ ਵਿਚ। ਅਸਲ ਵਿੱਚ ਜੇ ਮਨੁੱਖ ਇੱਕ ਸੋਚਦਾ ਹੈ ਕੇ ਮੇਰੇ ਕੋਲ ਗਿਆਨ ਹੈ ਤੇ ਹੁਣ ਗੁੱਸਾ ਨਹੀਂ ਆਉਂਦਾ ਇਹ ਅਹੰਕਾਰ ਰੂਪੀ ਵਿਕਤਰ ਗੁੱਸੇ ਦਸਿ ਥਾਂ ਲੈ ਲੈਂਦਾ ਹੈ ਇਸਦਾ ਰੂਪਾਂਤਰਣ ਰਕਤਬੀਜ ਹੈ। ਸਾਰੇ ਧਰਮ ਗ੍ਰੰਥ ਇਸ ਕਾਰਣ ਆਖਦੇ ਹਨ ਕੇ ਵਿਕਤਰ ਖਤਮ ਨਹੀਂ ਹੋ ਸਕਦੇ ਪਰ ਗੁਰਮਤਿ ਆਖਦੀ ਹੋ ਸਕਦੇ ਹਨ, ਰਕਤਬੀਜ ਨੂੰ ਖਤਮ ਕਰਨ ਦਾ ਤਰੀਕਾ ਹੈ ਬੁੱਧ ਵਿੱਚ ਗੁਰਮਤਿ (ਗੁਣਾਂ ਦੀ ਮਤਿ) ਦਾ ਹੋਣਾ ਘਟ ਰੂਪੀ ਦੁਰਗ ਤੇ ਇਸ ਬੁੱਧ ਦਾ ਗਿਆਨ ਦਾ ਕਬਜਾ ਹੋਣਾ। ਇਸ ਬੁੱਧ ਵਿੱਚੋਂ ਹੀ ਵਿਕਾਰ ਜੰਮਦੇ ਹਨ ਤੇ ਬੁੱਧ (ਦੁਰਗਾ) ਨੇ ਹੀ ਸੰਘਾਰਨੇ ਹਨ।
ਜਿਵੇਂ ਆਦਿ ਬਾਣੀ ਵਿੱਚ ਦੇਵੀ ਦੇਵਤਿਆਂ, ਦੇਹਧਾਰੀ ਮਨੁਖਾਂ ਦੀ, ਮੂਰਤੀ ਪੁਜਾ, ਪੱਥਰ ਪੂਜਾ ਨਹੀਂ ਹੋਈ ਤੇ ਜਿਹੜੇ ਆਮ ਪ੍ਰਚਲਿਤ ਨਾਮ ਸੀ, ਵਰਤ ਕੇ ਅਕਾਲ, ਕਾਲ, ਹੁਕਮ, ਸੋਝੀ ਦੀ ਗਲ ਹੋਈ ਹੈ ਉੱਦਾਂ ਹੀ ਦਸਮ ਬਾਣੀ ਵਿੱਚ ਵੀ ਇੱਦਾਂ ਦੇ ਨਾਮ ਮਨ, ਬੁੱਧ ਦੇ ਸੋਝੀ ਦੀ ਅਵਸਥਾ ਨੂੰ ਦਰਸਾਉਣ ਲਈ ਵਰਤੇ ਹਨ। ਪਹਿਲੀ ਗਲ ਤਾਂ ਇਹ ਹੈ ਕੇ ਦਸਮ ਗ੍ਰੰਥ ਦੀ ਬਾਣੀ ਆਮ ਲੋਕਾਂ ਲਈ ਹੈ ਹੀ ਨਹੀਂ ਖਾਸ ਉਹਨਾਂ ਲਈ ਤਾਂ ਬਿਲਕੁਲ ਨਹੀਂ ਜਿਹਨਾਂ ਨੂੰ ਲਿਖਤ ਪੜ੍ਹ ਕੇ ਹੀ ਕਾਮ ਵਾਸ਼ਨਾ ਕਾਬੂ ਕਰ ਲਵੇ। ਗੁਰਮੁਖਾਂ ਲਈ ਹੈ ਜਿਹਨਾਂ ਨੇ ਗੁਣ ਵਿਚਾਰੇ ਹਨ ਤੇ ਗੁਣਾਂ ਨੂੰ ਮੁਖ ਰੱਖ ਕੇ ਚਲਦੇ ਹਨ ਤੇ ਜਿਹਨਾਂ ਨੂੰ ਆਦਿ ਬਾਣੀ ਦੀ ਪੂਰਨ ਸਮਝ ਹੈ। ਮਨ ਅਤੇ ਵਿਕਾਰਾਂ ਤੇ ਗਿਆਨ ਅਤੇ ਨਾਮ (ਸੋਝੀ) ਕਾਰਣ ਕਾਬੂ ਹੈ। ਉੱਪਰ ਦਿੱਤੇ ਦਸਮ ਗ੍ਰੰਥ ਵਾਲੇ ਪੋਸਟ ਵਿੱਚ ਬਹੁਤ ਵਿਸਥਾਰ ਨਾਲ ਕਈ ਉਧਾਰਹਰਣ ਦਿੱਤੇ ਹਨ। ਦਸਮ ਪਾਤਿਸ਼ਾਹ ਨੇ ਦਸਮ ਬਾਣੀ ਵਿੱਚ ਵੀ ਬਾਕੀ ਗੁਰੁਆਂ ਭਗਤਾਂ ਵਾਂਗ ਆਮ ਪ੍ਰਚਲਿਤ ਨਾਮ ਵਰਤ ਕੇ ਹੀ ਲੋਕਾਂ ਨੂੰ ਬ੍ਰਹਮ ਗਿਆਨ ਦੀ ਗਲ ਸਮਝਾਈ ਹੈ। ਦਸਮ ਗ੍ਰੰਥ ਵਿੱਚ ਆਉਣ ਵਾਲੇ ਕੁਝ ਦੇਵੀ ਦੇਵਤਿਆਂ ਦੇ ਲੱਗਣ ਵਾਲੇ ਨਾਮ ਤੇ ਉਹਨਾਂ ਦੇ ਸਹੀ ਅਰਥ ਹਨ।
ਦਸਮ ਬਾਣੀ ਵਿੱਚ ਪਾਤਿਸ਼ਾਹ ਆਖਦੇ ਹਨ “ਤੈਥੋਂ ਹੀ ਬਲੁ ਰਾਮ ਲੈ ਨਾਲ ਬਾਣਾ ਦਹਸਿਰੁ ਘਾਇਆ॥ ਤੈਥੋਂ ਹੀ ਬਲੁ ਕ੍ਰਿਸਨ ਲੈ ਕੰਸੁ ਕੇਸੀ ਪਕੜਿ ਗਿਰਾਇਆ॥” ਸੋਚਣ ਵਾਲੀ ਗਲ ਇਹ ਹੈ ਕੇ “ਤੈਥੋਂ” ਕਿਸ ਲਈ ਆਖਿਆ? ਇਹ ਬਾਣੀ ਚੰਡੀ ਦੀ ਵਾਰ ਵਿੱਚੋਂ ਹੈ।
ਇੱਕ ਬ੍ਰਾਹਮਣ ਦਸਮ ਪਾਤਿਸ਼ਾਹ ਕੋਲ ਆਇਆ ਤੇ ਆ ਕੇ ਕਹਿੰਦਾ ਮਹਾਰਾਜ ਮੁਗਲਾਂ ਨੇ ਕਿੰਨੀ ਤਬਾਹੀ ਮਚਾਈ ਹੈ ਤੇ ਲੋਕਾਂ ਨੂੰ ਕਿੰਨਾ ਪਰੇਸ਼ਾਨ ਕੀਤਾ ਹੋਇਆ ਹੈ। ਮਹਾਰਾਜ ਨੇ ਪੁੱਛਿਆ ਤੁਸੀਂ ਦੱਸੋ ਕੀ ਹੋਣਾ ਚਾਹੀਦਾ? ਬ੍ਰਾਹਮਣ ਆਖਦਾ ਮਹਾਰਾਜ ਵੱਡੀ ਪੂਜਾ ਕਰਨੀ ਪੈਣੀ ਹੈ ਤੇ ਦੇਵੀ/ਚੰਡੀ ਪ੍ਰਗਟ ਕਰਨੀ ਪੈਣੀ। ਮਹਾਰਾਜ ਨੇ ਸਿੰਘਾਂ ਨੂੰ ਆਖਿਆ ਜੋ ਵੀ ਬ੍ਰਾਹਮਣ ਆਖਦਾ ਹੈ ਇਸਨੂੰ ਦੇ ਦੇਵੋ। ਬ੍ਰਾਹਮਣ ਸਾਰੀ ਸਮੱਗਰੀ ਲੈ ਕੇ ਨੈਨਾ ਦੇਵੀ ਦੇ ਮੰਦਰ ਵਿੱਚ ਹਵਨ ਕਰਨ ਲੱਗ ਪਿਆ। ੩੦-੪੦ ਦਿਨ ਬੀਤ ਗਏ ਤੇ ਮਹਾਰਾਜ ਨੇ ਸਿੰਘਾਂ ਤੋਂ ਪੁੱਛਿਆ ਕੇ ਬ੍ਰਾਹਮਣ ਦੀ ਕੋਈ ਖਬਰ ਆਈ। ਜਦੋਂ ਪਤਾ ਲੱਗਿਆ ਕੇ ਕੋਈ ਚੰਡੀ ਪ੍ਰਗਟ ਨਹੀਂ ਹੋਈ ਤਾਂ ਮਹਾਰਾਜ ਆਖਦੇ ਚਲੋ ਸਿੰਘੋ ਚਲ ਕੇ ਵੇਖੀਏ ਕੀ ਬਣਦਾ। ਜਦੋਂ ਪਾਤਿਸ਼ਾਹ ਗਏ ਤਾਂ ਬ੍ਰਾਹਮਣ ਕਹਿੰਦਾ ਮਹਾਰਾਜ ਚੰਢੀ ਤਾ ਨਾਰਾਜ਼ ਹੈ ਤਾਂ ਪ੍ਰਗਟ ਨਹੀਂ ਹੋ ਰਹੀ। ਕਿਸੇ ਵੱਡੇ ਨੂੰ ਬਲੀ ਦੇਣੀ ਪੈਣੀ। ਮਹਾਰਾਜ ਨੇ ਕਹਿਆ ਬ੍ਰਾਹਮਣ ਜੀ ਤੁਹਾਡੀ ਹੀ ਬਲੀ ਦਿੰਦੇ ਹਾਂ ਆਓ। ਬ੍ਰਾਹਮਣ ਧੋਤੀ ਫੜ ਕੇ ਨੈਨਾ ਦੇਵੀ ਦੇ ਪਹਾੜ ਤੋਂ ਥੱਲੇ ਨੂੰ ਭੱਜਿਆ। ਮਹਾਰਾਜ ਨੇ ਸਾਰੀ ਸਮਗਰੀ ਚੱਕ ਕੇ ਹਵਨ ਕੁੰਡ ਵਿੱਚ ਸੁੱਟ ਦਿਤੀ ਤੇ ਆਖਿਆ ਇਹ ਸਬ ਆਡੰਬਰ ਹੈ। ਕੋਈ ਦੇਵੀ ਨਹੀਂ ਪ੍ਰਗਟ ਹੋਣੀ। ਹਵਨ ਦਾ ਸਮਾਨ ਅੱਗ ਵਿੱਚ ਪੈਂਦਿਆਂ ਹੀ ਤੇਜ ਲਪਟਾਂ ਉੱਠਣ ਲਗ ਪਈਆਂ। ਪੰਡਤ ਨੇ ਲੋਕਾਂ ਵਿੱਚ ਪ੍ਰਚਾਰ ਕਰਤਾ ਕੇ ਦੇਵੀ ਪ੍ਰਗਟ ਹੋਈ ਹੈ। ਤੇ ਨਾਸਮਝ ਲੋਕ ਨੈਨਾ ਦੇਵੀ ਨੂੰ ਮੰਨਣ ਲਗ ਪਏ।
ਦੂਜੇ ਪਾਸੇ ਦਸਮ ਪਾਤਿਸ਼ਾਹ ਨੇ ਚੰਡੀ ਦੀ ਵਾਰ ਉਚਾਰੀ ਤੇ ਸਿੰਘਾਂ ਨੂੰ ਦੱਸਿਆ ਕੇ ਚੰਡੀ ਹੋਰ ਕੋਈ ਨਹੀਂ ਭਗਉਤੀ ਹੈ ਬਿਬੇਕ ਬੁੱਧ ਹੈ। ਆਦਿ ਬਾਣੀ ਵਿੱਚ ਦੱਸੀ ਗਿਆਨ ਖੜਗ ਫੜੀ ਹੋਈ ਹੈ ਚੰਡੀ ਨੇ।
ਚੰਡੀ – ਚੰਡੀ ਹੋਈ ਬੁੱਧ ਜਿਸਨੂੰ ਹੁਕਮ ਦੀ ਸੋਝੀ ਹੈ। ਜੋ ਦਾਨਵ (ਵਿਕਾਰਾਂ) ਨਾਲ ਜੰਗ ਕਰਕੇ ਜੀਵ ਦੇ ਹਿਰਦੇ ਵਿੱਚ ਸੁੱਚਮਤਾ ਰੱਖਦੀ ਹੈ। ਚੰਡੀ ਦੀ ਵਾਰ ਦੀ ਪਹਿਲੀ ਪੰਕਤੀ ਹੈ “ਆਦਿ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲਖ ਅਨਾਸਾ॥” – ਚੰਡੀ ਗੁਰਮਤਿ ਗਿਆਨ ਹੈ ਕਿਉਂਕੀ ਆਦਿ ਕਾਲ ਤੋਂ ਅਕਾਲ ਦੀ ਥਾਪੀ ਹੋਈ ਹੈ। ਅਪਾਰ ਜਿਸਦਾ ਪਾਰ ਨਾ ਹੋਵੇ। ਅਲੇਖ ਜਿਸਨੁਮ ਲੇਖਾ ਨਹੀਂ ਦੇਣਾ। ਅਨੰਤ ਭਾਵ ਜਿਸਦਾ ਅੰਤ ਨਹੀਂ ਹੈ, ਜੇਕਿਰਪਾਨ ਹੋਵੇ ਤਾਂ ਟੁੱਟ ਜਾਂਦੀ, ਜੰਗ ਲਗ ਜਾਂਦਾ, ਪੁਰਾਣੀ ਹੁਂਦੀ। ਇਹ ਬਿਬੇਕ ਬੁੱਧ ਹੈ ਜੋ ਅੰਤ ਤੋਂ ਪਰੇ ਹੈ। ਜੇ ਅਭੇਖ ਹੋਵੇ ਤਾਂ ਇਹ ਇਸਤ੍ਰੀ ਜਾਂ ਦੇਵੀ ਲਈ ਕਿਵੇਂ ਹੋ ਸਕਦਾ ਹੈ? ਬੁੱਧ ਦੀ ਗਲ ਹੈ ਕਿਉਂਕੇ ਬੁੱਧ ਦਾ ਭੇਖ ਜਾਂ ਆਕਾਰ ਨਹੀਂ ਹੁਂਦਾ। ਅਪਾਰ ਦੇਵੀ ਕਿਵੇਂ ਹੋ ਸਕਦੀ ਹੈ? ਚੰਡੀ ਚਰਿਤ੍ਰ ਪੜ੍ਹ ਕੇ ਸਮਝਣ ਲਈ ਪਹਿਲਾਂ ਆਦਿ ਬਾਣੀ ਤੋਂ ਗੁਰਮਤਿ ਗਿਆਨ ਗੁਰ ਬਾਣੀ ਤੋਂ ਸੁਹਾਗਣ ਬੁਧ ਦਾ ਗਿਆਨ ਹੋਵੇ ਤਾਂ ਕਿਤੇ ਚੰਡੀ ਸਮਝ ਆਵੇ। ਤਾਂ ਹੀ ਤਾਂ ਵਿਕਾਰ ਰੂਪੀ ਦੈਤਾਂ ਦਾ ਸੰਘਾਰ ਕਰੇ। ਕਥਾ ਕਹਾਣੀਆਂ ਰਾਹੀ ਗਲ ਸਮਝਾਈ ਗਈ ਹੈ, ਲੋਕਾਂ ਦਾ ਵਿਕਾਰਾਂ ਤੇ ਕਾਬੂ ਹੈ ਨਹੀਂ ਤੇ ਲਿਖੇਂ ਸ਼ਬਦਾਂ ਵਿੱਚ ਹੀ ਕਾਮ ਦਿਸਣ ਲਗ ਪੈਂਦਾ। ਕਿੰਤੂ ਪਰੰਤੂ ਕਰਨ ਵਾਲਿਆਂ ਨੇ ਆਦਿ ਬਾਣੀ ਵੀ ਨਹੀਂ ਵਿਚਾਰੀ ਨਹੀਂ ਤਾਂ ਉਹਨਾਂ ਨੂੰ ਆਦਿ ਬਾਣੀ ਦੀਆਂ ਕੁੱਝ ਪੰਕਤੀਆਂ ਪੜ੍ਹ ਕੇ ਅਸ਼ਲੀਲਤਾ ਦਿਖਣੀ ਸੀ।
ਕਾਲਕਾ – ਕਾਲ ਨੂੰ ਪਛਾਨਣ ਵਾਲੀ। ਚੰਡੀ ਹੋਈ ਬੁੱਧ ਦਾ ਹੀ ਨਾਮ ਕਾਲਕਾ ਹੈ ਜੋ ਦੁਬਿਧਾ ਦੂਰ ਕਰ ਸਕੇ। ਦੁਬਿਧਾ ਅਰਥ ਸ਼ੰਕਾ। “ਵਹੈ ਕਾਲਕਾ ਅਸੁਰ ਖਪਾਏ॥ ਮਾਰਿ ਦੁਬਹਿਯਾ ਧੂਰਿ ਮਿਲਾਏ॥ ਪੁਨਿ ਪੁਨਿ ਉਠੈ ਪ੍ਰਹਾਰੈ ਬਾਨਾ॥ ਤਿਨ ਤੇ ਧਰਤ ਅਸੁਰ ਤਨ ਨਾਨਾ॥੬੪॥”
ਅਸੁਰ/ਦੈਤ/ਰਾਕਸ/ਦੁਸਟ – ਜਿਹਨਾਂ ਦਾ ਸੁਰ ਵਿਗੜਿਆ। ਹੁਕਮ ਤੋਂ ਬਾਗੀ ਹੈ ਜਿਹਨਾਂ ਦੀ ਸੋਚ। ਮਨ ਮੈਲਾ ਹੋਣ ਕਾਰਣ ਮਨ ਵਿੱਚ ਸੰਕਾ ਹੈ। ਬਾਣੀ ਆਖਦੀ ਜੀਵ ਜੰਤੁ, ਪੂਰੀ ਸ੍ਰਿਸਟੀ ਏਕ ਧੁਨ ਏਕ ਰਾਗ ਅਲਾਪ ਰਹੀ ਹੈ, ਪਰਮੇਸਰ ਦੇ ਗੁਣ ਗਾ ਰਹੀ ਹੈ। ਮਨੁਖ ਦੁਬਿਧਾ ਕਾਰਣ ਵਿਕਾਰਾਂ ਕਾਰਨ ਹੁਕਮ ਦਾ ਵਿਰੋਧ ਕਰਦਾ। ਹੁਕਮ ਨਾ ਮੰਨਣ ਵਾਲੀ ਸੋਚ, ਮਨੁੱਖ ਦੇ ਮਨ ਅੰਦਰ ਉਠਣ ਵਾਲੇ ਫੁਰਨੇ ਹੀ ਅਸੁਰ ਹਨ। ਇਹਨਾਂ ਦਾ ਸੰਘਾਰ ਕਾਲਕਾ, ਨਾਮ (ਸੋਝੀ) ਦੀ ਧਾਰਣੀ ਬੁੱਧ/ਕਾਲਕਾ ਕਰਦੀ ਹੈ।
ਦਸਮ ਵਿਰੋਧੀ ਅਕਸਰ ਇਹ ਆਖਦੇ ਹਨ ਕੇ ਚੰਡੀ ਦੇ ਮੱਥੇ ਤੋਂ ਕਾਲੀ ਕਿਵੇਂ ਪ੍ਰਕਟ ਹੋਈ ਤੇ ਹਵਾਲੇ ਵੱਜੋਂ ਇੱਕ ਕਿਤਾਬ ਸ਼ੇਅਰ ਕਰਦੇ ਹਨ ਜਿਸ ਵਿੱਚ ਤਸਵੀਰ ਕੁੱਝ ਇਹੋ ਜਿਹੀ ਹੈ

ਬਾਣੀ ਦੀਆਂ ਪੰਕਤਿਆ ਦੇ ਗਲਤ ਤੇ ਸੰਸਾਰੀ ਅਰਥ ਕਰਕੇ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਨ ਕੇ ਇਹ ਕੋਈ ਦੇਵੀ ਮਾਤਾ ਹੈ। ਪੰਕਤੀਆਂ ਹਨ “ਸੂਰੀ ਸੰਘਰਿ ਰਚਿਆ ਢੋਲ ਸੰਖ ਨਗਾਰੇ ਵਾਇ ਕੈ॥ ਚੰਡ ਚਿਤਾਰੀ ਕਾਲਕਾ ਮਨ ਬਾਹਲਾ ਰੋਸ ਬਢਾਇ ਕੈ॥ ਨਿਕਲੀ ਮਥਾ ਫੋੜਿ ਕੈ ਜਨ ਫਤੇ ਨੀਸਾਣ ਬਜਾਇ ਕੈ॥ ਜਾਗ ਸੁ ਜੰਮੀ ਜੁਧ ਨੂੰ ਜਰਵਾਣਾ ਜਣ ਮਰੜਾਇ ਕੈ॥”। ਜਿਹੜੇ ਸਵਾਲ ਪੁੱਛਦੇ ਹਨ ਉਹਨਾਂ ਦਾ ਕੋਈ ਬੈਰ ਹੈ ਦਸਮ ਬਾਣੀ ਨਾਲ ਜਾਂ ਸ਼ਾਇਦ ਉਹਨਾਂ ਨੂੰ ਅਲੰਕਾਰ ਸਮਝ ਨਹੀਂ ਲਗਦੇ ਜਾਂ ਕੋਈ ਸੋਚੀ ਸਮਝੀ ਸਾਜਿਸ਼ ਜਾਪਦੀ ਹੈ। ਇਹ ਇੱਕ ਕਥਾ ਹੈ ਮਹਿਖਾਸੁਰ ਅਤੇ ਰਕਤਬੀਜ ਦੀ। ਪਾਤੋਸ਼ਾਹ ਨੇ ਇੱਥੇ ਦੈਤ ਰਕਤਬੀਜ ਵਿਕਾਰਾਂ ਨੂੰ ਮੰਨਿਆ ਹੈ ਜਿਵੇਂ ਰਕਤ ਦੀ ਬੂੰਦ ਜਿੱਥੇ ਡਿਗਦੀ ਹੈ ਕਹਾਣੀ ਵਿੱਚ ਦੱਸਿਆ ਉੱਥੋਂ ਕਈ ਦੈਤ ਪੈਦਾ ਹੋ ਜਾਂਦੇ ਹਨ। ਜਿਵੇਂ ਇਕ ਵਿਕਾੲ ਖਤਮ ਹੋਵੇ ਦੂਜਾ ਨਾਲ ਹੀ ਪੈਦਾ ਹੋ ਜਾਂਦਾ ਹੈ। ਇਹਨਾਂ ਨੂੰ ਮਾਰਨ ਲਈ ਕਾਲਕਾ (ਗੁਰਮਤਿ / ਕਾਲ ਦੀ ਸੋਝੀ) ਦੁਆਰਾ ਚੰਡੀ ਹੋਈ ਬੁੱਧ ਮਨ ਰੂਪੀ ਹਰਨਾਕਸ ਦੈਤ ਨੂੰ ਸੰਘਾਰਦੀ ਹੈ, ਸਾਰੇ ਦੈਤ ਏਕ ਸਾਥ ਖਤਮ ਕਰ ਦਿੰਦੀ ਹੈ ਉਸ ਗਲ ਨੂੰ ਕਵਿਤਾ/ਕਹਾਣੀ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਜੇ ਇਹਨਾਂ ਦਸਮ ਵਿਰੋਧੀਆਂ ਨੇ ਆਦਿ ਗ੍ਰੰਥ ਦੀ ਵਿਚਾਰ ਕੀਤੀ ਹੁੰਦੀ ਤਾਂ ਪਤਾ ਲਗਦਾ ਕੇ ਇਹ ਰਕਤਬੀਜ ਵਾਲਾ ਪ੍ਰਸੰਗ ਉੱਥੇ ਵੀ ਆਇਆ ਹੈ, ਪ੍ਰਮਾਣ
”ਸਹਸਬਾਹੁ ਮਧੁ ਕੀਟ ਮਹਿਖਾਸਾ॥ ਹਰਣਾਖਸੁ ਲੇ ਨਖਹੁ ਬਿਧਾਸਾ॥ ਦੈਤ ਸੰਘਾਰੇ ਬਿਨੁ ਭਗਤਿ ਅਭਿਆਸਾ॥੬॥ ਜਰਾਸੰਧਿ ਕਾਲਜਮੁਨ ਸੰਘਾਰੇ॥ ਰਕਤਬੀਜੁ ਕਾਲੁਨੇਮੁ ਬਿਦਾਰੇ॥ ਦੈਤ ਸੰਘਾਰਿ ਸੰਤ ਨਿਸਤਾਰੇ॥੭॥ ਆਪੇ ਸਤਿਗੁਰੁ ਸਬਦੁ ਬੀਚਾਰੇ॥ ਰਾਗੁ ਗਉੜੀ॥ਦੂਜੈ ਭਾਇ ਦੈਤ ਸੰਘਾਰੇ॥ ਗੁਰਮੁਖਿ ਸਾਚਿ ਭਗਤਿ ਨਿਸਤਾਰੇ॥੮॥(ਮ ੧, ਰਾਗੁ ਗਉੜੀ, ੨੨੫)”
ਜੇ ਕੋਈ ਬਾਣੀ ਵਿਚਾਰੇ ਹੀ ਨਾ ਆਦਿ ਬਾਣੀ ਪੜ੍ਹ ਕੇ ਆਖ ਦੇਵੇ ਜੀ ਠੀਕ ਹੈ ਉੱਥੇ ਅਲੰਕਾਰ ਹੈ ਮੰਨ ਰਹੇ ਹਾਂ ਪਰ ਜੀ ਦਸਮ ਬਾਣੀ ਵਿੱਚ ਅਲੰਕਾਰ ਨਹੀਂ ਹੈ ਉੱਥੇ ਤਾਂ ਕਹਾਣੀ ਹੀ ਹੈ, ਫੇਰ ਇਸ ਗਲ ਦਾ ਜਵਾਬ ਕੋਈ ਕੀ ਦੇ ਸਲਦਾ ਹੈ। ਸੁੱਤੇ ਨੂੰ ਜਗਾਇਆ ਜਾ ਸਕਦਾ ਹੈ, ਸੌਣ ਦੇ ਨਾਟਕ ਕਰਨ ਵਾਲੇ ਨੂੰ ਨਹੀਂ।
ਸੀਤਲਾ – ਗੁਰ ਅਤੇ ਗਿਆਨ ਦੀ ਧਾਰਣੀ ਬੁੱਧ ਜੋ ਗਿਆਨ ਕਾਰਣ ਸੀਤਲ ਹੈ, ਜਿਸ ਕਾਰਣ ਮਨ ਵਿੱਚ ਵਿਕਾਰਾਂ ਦੀ ਅੱਗ ਦਾ ਤਾਪ ਨਹੀਂ ਲਗਦਾ। “ਕੇਤੇ ਉਪਜ ਸੀਤਲਾ ਮਰੇ॥ ਕੇਤੇ ਅਗਿਨਿ ਬਾਵ ਤੇ ਜਰੇ॥ ਭਰਮ ਚਿਤ ਕੇਤੇ ਹ੍ਵੈ ਮਰੇ॥ ਉਦਰ ਰੋਗ ਕੇਤੇ ਅਰਿ ਟਰੇ॥੨੪੧॥”, ਚੌਪਈ ਬਾਣੀ ਵਿੱਚ ਜਿਹੜੇ “ਹਮਰੇ ਦੁਸਟ ਸਭੈ ਤੁਮ ਘਾਵਹੁ॥” ਇਹ ਪਤਾ ਹੋਵੇ ਕਿਹੜੇ ਹਨ ਹਮਰੇ ਦੁਸਟ (ਵਿਕਾਰ) ਤਾਂ ਇਹਨਾਂ ਦੁਸਟਅ ਦਾ ਵਿਕਾਰਾਂ ਦਾ ਸੰਘਾਰ ਸੀਤਲਾ ਕਰਦੀ ਹੈ। “ਮਿੜਾ ਮਾਰਜਨੀ ਸੂਰਤਵੀ ਮੋਹ ਕਰਤਾ॥ ਪਰਾ ਪਸਟਣੀ ਪਾਰਬਤੀ ਦੁਸਟ ਹਰਤਾ॥ ਨਮੋ ਹਿੰਗੁਲਾ ਪਿੰਗੁਲਾ ਤੋਤਲਾਯੰ॥ ਨਮੋ ਕਾਰਤਿਕ੍ਰਯਾਨੀ ਸਿਵਾ ਸੀਤਲਾਯੰ॥”, ਆਦਿ ਬਾਣੀ ਵਿੱਚ ਨਾਮ (ਸੋਝੀ) ਸੀਤਲ ਕਰਦੀ ਹੈ ਦੱਸਿਆ ਹੈ “ਮਹਾ ਕਸਟ ਕਾਟੈ ਖਿਨ ਭੀਤਰਿ ਰਸਨਾ ਨਾਮੁ ਚਿਤਾਰੇ॥ ਸੀਤਲ ਸਾਂਤਿ ਸੂਖ ਹਰਿ ਸਰਣੀ ਜਲਤੀ ਅਗਨਿ ਨਿਵਾਰੇ॥੧॥”
ਦੁਰਗਾ – ਸਾਡਾ ਘਟ/ਹਿਰਦਾ/ਮਨ ਦੁਰਗ ਹੈ। ਦੁਰਗ ਹੁੰਦਾ ਕਿਲਾ। ਕਬੀਰ ਜੀ ਦੀ ਬਾਣੀ ਵਿੱਚ ਇਸਨੂੰ ਗੜ੍ਹ ਵੀ ਕਹਿਆ ਆਦਿ ਬਾਣੀ ਵਿੱਚ। ਦੁਰਗ ਉਸ ਬੁੱਧ ਦਾ ਗਿਆਨ ਦਾ ਨਾਮ ਹੈ ਜੋ ਮਨ ਰੂਪੀ ਗੜ, ਦੁਰਗ ਤੇ ਕਬਜ਼ਾ/ਰਾਜ ਹੋਵੇ। “ਦੁਰਗਾ ਸਭ ਸੰਘਾਰੇ ਰਾਕਸਿ ਖੜਗ ਲੈ॥”, ਰਾਕਸ ਹਨ ਵਿਕਾਰ। ਖੜਗ ਕਿਹੜੀ? ਗਿਆਨ ਦੀ ਖੜਗ “ਕਾਮੁ ਕ੍ਰੋਧੁ ਅਹੰਕਾਰੁ ਨਿਵਾਰੇ॥ ਤਸਕਰ ਪੰਚ ਸਬਦਿ ਸੰਘਾਰੇ॥ ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ ॥੩॥“
ਭੈਰੋਂ – ਮਨ ਹੈ ਜਿਸ ਵਿੱਚੋਂ ਵਿਕਾਰ ਰੂਪੀ ਦਾਨਵ, ਪਿਸਾਚ, ਆਦੀ ਪੈਦਾ ਹੁੰਦੇ ਹਨ।
ਮਹਾ ਕਾਲ – ਕੁਝ ਲੋਗ ਸਮਝਦੇ ਹਨ ਕੇ ਮਹਾਕਾਲ ਪਾਤਿਸ਼ਾਹ ਨੇ ਸਨਾਤਨ ਮਤਿ ਦੇ ਸ਼ਿਵ ਨੂੰ ਆਖਿਆ ਹੈ। ਦਸਮ ਬਾਣੀ ਪੜ੍ਹ ਕੇ ਵਿਚਾਰਦੇ ਤਾਂ ਪਾਤ ਲਗਦਾ ਕੇ “ਮਹਾ ਕਾਲ ਹੀ ਕੋ ਗੁਰੂ ਕੈ ਪਛਾਨਾ॥”। ਅਕਾਲ ਦੀ ਉਸਤਤਿ ਲਿਖਦਿਆਂ ਆਖਦੇ ਹਨ “ਗਿਆਨ ਹੂੰ ਕੇ ਗਿਆਤਾ ਮਹਾਂ ਬੁਧਿਤਾ ਕੇ ਦਾਤਾ ਦੇਵ ਕਾਲ ਹੂੰ ਕੇ ਕਾਲ ਮਹਾ ਕਾਲ ਹੂੰ ਕੇ ਕਾਲ ਹੈਂ ॥”। ਫੇਰ ਆਖਦੇ ਹਨ ਕੇ ਜਿਸ ਕਾਲ ਨੂੰ ਅਕਾਲ ਨੇ ਥਾਪਿਆ ਮੈਂ ਕੇਵਲ ਉਸਨੂੰ ਮੰਨਦਾ ਹਾਂ ਤੇ ਕੋਈ ਹੋਰ ਰੂਦ੍ਰ ਦੇਵ ਆਦੀ ਸਿਵ ਸੁਵ ਨੂੰ ਮੈਂ ਨਹੀਂ ਮੰਨਦਾ “ਏਕੈ ਮਹਾ ਕਾਲ ਹਮ ਮਾਨੈ॥ ਮਹਾ ਰੁਦ੍ਰ ਕਹ ਕਛੂ ਨ ਜਾਨੈ॥ ਬ੍ਰਹਮ ਬਿਸਨ ਕੀ ਸੇਵ ਨ ਕਰਹੀ॥ ਤਿਨ ਤੇ ਹਮ ਕਬਹੂੰ ਨਹੀ ਡਰਹੀ॥”।
ਦਸਮ ਪਾਤਿਸ਼ਾਹ ਨੇ ਨਾਮ (ਸੋਝੀ) ਪ੍ਰਾਪਤ ਬੁੱਧ ਨੂੰ ਚੰਡੀ, ਕਾਲਕਾ ਕਹਿ ਕੇ ਸੰਬੋਧਨ ਕੀਤਾ ਹੈ ਤੇ ਖਾਲਸੇ ਵੀ ਇਹੀ ਬੁੱਧ (ਚੰਡੀ, ਕਾਲਕਾ) ਦੀ ਅਰਾਧਣਾ ਕਰਦਾ ਹੈ ਆਦਿ ਬਾਣੀ ਅਤੇ ਦਸਮ ਬਾਣੀ ਰਾਹੀਂ। ਭੈਰੋਂ, ਸੀਤਲਾ, ਦੁਰਗਾ ਸਬ ਗਿਆਨ ਤੇ ਮਨ ਦੀਆਂ ਅਵਸਥਾਵਾਂ ਹਨ ਤੇ ਅਲੰਕਾਰ ਪੱਖੋਂ ਵਰਤੇ ਹੋਏ ਨਾਮ ਹਨ। ਜਦੋਂ ਸਨਾਤਨ ਮਤਿ ਚੰਡੀ ਦੇਵੀ ਨੂੰ ਆਖਦੀ ਸੀ ਪਾਤਿਸ਼ਾਹ ਨੇ ਬੁੱਧ ਨੂੰ ਗਿਆਨ ਖੜਗ ਨੂੰ ਚੰਡੀ ਹੈ ਸਮਝਾਉਣ ਲਈ ਚੰਡੀ ਕੀ ਵਾਰ ਉਚਾਰੀ ਤੇ ਸਿਖਾਂ ਲਈ ਬਾਣੀ ਲਿਖ ਕੇ ਚੰਡੀ ਪ੍ਰਕਟ ਕੀਤੀ ਜਿਸਦੀ ਅੱਗ ਵਿੱਚ ਅੱਜ ਵੀ ਵਿਕਾਰ ਸੜ ਜਾਂਦੇ ਹਨ ਜੇ ਸਮਝ ਆ ਜਾਵੇ ਤਾਂ। ਸਾਡੇ ਵਿੱਚ ਕਈ ਹਨ ਜਿਨਾਂ ਨੂੰ ਗੱਲ ਹੀ ਸਮਝ ਨਹੀਂ ਲੱਗੀ ਤੇ ਚੱਡੀ, ਸੀਤਲਾ, ਦੁਰਗਾ ਔਰਤ ਨੂੰ ਦੱਸੀ ਜਾਂਦੇ ਹਨ ਤੇ ਦਸਮ ਬਾਣੀ ਬਿਨਾਂ ਪੜ੍ਹੇ ਅਤੇ ਵਿਚਾਰੇ ਹੀ ਕਿੰਤੂ ਪਰੰਤੂ ਕਰਨ ਲਗ ਜਾਂਦੇ ਹਨ। ਭਾਈ ਆਦਿ ਬਾਣੀ ਨਾਲ ਜੇ ਪ੍ਰੇਮ ਹੈ ਤਾਂ ਇਹੀ ਸਮਝ ਲੈਂਦੇ ਪਹਿਲਾਂ “ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥”, ਨਾ ਆਦਿ ਬਾਣੀ ਬੂਝਦੇ ਨਾ ਦੳਮ ਬਾਣੀ ਬਸ ਰੌਲਾ ਪਾਇਆ ਹੋਇਆ ਹੈ।
ਮੂਰਤੀ ਪੂਜਾ
ਆਦਿ ਬਾਣੀ ਅਤੇ ਦਸਮ ਬਾਣੀ ਦੋਹਾ ਵਿੱਚ ਮੂਰਤੀ ਪੂਜਾ ਦੀ ਸਖਤ ਮਨਾਹੀ ਹੈ। ਪ੍ਰਮਾਣ
ਦਸਮ ਬਾਣੀ ਵਿੱਚੋਂ
ਪਾਇ ਪਰੋ ਪਰਮੇਸਰ ਕੇ ਜੜ ਪਾਹਨ ਮੈਂ ਪਰਮੇਸਰ ਨਾਹੀ ॥੯੯॥
ਕਾਹੇ ਕਉ ਪੂਜਤ ਪਾਹਨ ਕਉ ਕਛੁ ਪਾਹਨ ਮੈ ਪਰਮੇਸਰ ਨਾਹੀ ॥
ਪਾਇ ਪਰੋ ਪਰਮੇਸ੍ਵਰ ਕੇ ਪਸੁ ਪਾਹਨ ਮੈ ਪਰਮੇਸ੍ਵਰ ਨਾਹੀ ॥੧੨॥
ਬ੍ਯਾਪਕ ਹੈ ਸਭ ਹੀ ਕੇ ਬਿਖੈ ਕਛੁ ਪਾਹਨ ਮੈ ਪਰਮੇਸ੍ਵਵਰ ਨਾਹੀ ॥੧੩॥
ਲੈਨੌ ਹੋਇ ਸੁ ਲੈ ਦਿਜ ਮੁਹਿ ਨ ਝੁਠਾਇਯੈ॥ ਪਾਹਨ ਮੈ ਪਰਮੇਸ੍ਵਰ ਨ ਭਾਖਿ ਸੁਨਾਇਯੈ॥ ਇਨ ਲੋਗਨ ਪਾਹਨ ਮਹਿ ਸਿਵ ਠਹਰਾਇ ਕੈ॥ ਹੋ ਮੂੜਨ ਲੀਜਹੁ ਲੂਟ ਹਰਖ ਉਪਜਾਇ ਕੈ॥੭੪॥
ਆਦਿ ਬਾਣੀ ਵਿੱਚੋਂ
ਪੜਿ ਪੁਸਤਕ ਸੰਧਿਆ ਬਾਦੰ॥ ਸਿਲ ਪੂਜਸਿ ਬਗੁਲ ਸਮਾਧੰ॥ ਮੁਖਿ ਝੂਠ ਬਿਭੂਖਣ ਸਾਰੰ॥ ਤ੍ਰੈਪਾਲ ਤਿਹਾਲ ਬਿਚਾਰੰ॥ ਗਲਿ ਮਾਲਾ ਤਿਲਕੁ ਲਿਲਾਟੰ॥ ਦੁਇ ਧੋਤੀ ਬਸਤ੍ਰ ਕਪਾਟੰ॥ ਜੇ ਜਾਣਸਿ ਬ੍ਰਹਮੰ ਕਰਮੰ॥ ਸਭਿ ਫੋਕਟ ਨਿਸਚਉ ਕਰਮੰ॥ ਕਹੁ ਨਾਨਕ ਨਿਹਚਉ ਧਿਆਵੈ॥ ਵਿਣੁ ਸਤਿਗੁਰ ਵਾਟ ਨ ਪਾਵੈ॥੨॥
ਪਾਖਾਨ ਗਢਿ ਕੈ ਮੂਰਤਿ ਕੀਨੑੀ ਦੇ ਕੈ ਛਾਤੀ ਪਾਉ॥ ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ॥੩॥
ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ॥ ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ॥੧॥
ਜੋ ਪਾਥਰ ਕਉ ਕਹਤੇ ਦੇਵ॥ ਤਾ ਕੀ ਬਿਰਥਾ ਹੋਵੈ ਸੇਵ॥ ਜੋ ਪਾਥਰ ਕੀ ਪਾਂਈ ਪਾਇ॥ ਤਿਸ ਕੀ ਘਾਲ ਅਜਾਂਈ ਜਾਇ॥੧॥
ਜੇ ਸੋਝੀ ਨਾ ਹੋਵੇ ਤਾਂ ਆਦਿ ਬਾਣੀ ਵਿੱਚੋਂ ਵੀ ਦੇਵੀ ਦੇਵਤਿਆਂ ਦੇ ਨਾਮ ਪੜ੍ਹ ਕੇ ਭੁਲੇਖੇ ਹੋਣੇ ਕੇ ਆਦਿ ਬਾਣੀ ਵੀ ਸਨਾਤਨੀ ਦੇਵੀ ਦੇਵਤਿਆਂ ਨੂੰ ਮੰਨ ਰਹੀ ਹੈ। ਝਗੜਾ ਨਾਸਮਝੀ ਤੇ ਬੇਅਕਲੀ ਕਾਰਣ ਹੋ ਸਕਦਾ ਹੈ ਪਰ ਆਪਣੀ ਘੱਟ ਅਕਲ ਕਾਰਣ ਬਾਣੀ ਨੂੰ ਹੀ ਰੱਦ ਕਰ ਦੇਣਾ ਮੂਰਖਾਂ ਦਾ ਕੰਮ ਹੈ ਪਾਤਿਸ਼ਾਹ ਤਾਂ ਦੂਜੇ ਧਰਮਾਂ ਦੇ ਗ੍ਰੰਥ ਪੜ੍ਹ ਕੇ ਵਿਚਾਰਨ ਦਾ ਆਦੇਸ਼ ਕਰਦੇ ਹਨ ਤਾਂ ਕੇ ਉਹਨਾਂ ਦੀ ਗਲ ਸਮਝ ਕੇ ਜੋ ਗੁਰਬਾਣੀ ਵਿੱਚ ਉਦਾਹਰਣ ਹਨ ਛੇਤੀ ਸਮਝ ਆਉਣੇ “ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ॥” ਬਿਨਾਂ ਬਿਚਾਰ ਕੀਤੇ ਬਿਨਾਂ ਬੂਝੇ ਦੇ ਪਾਰ ਨਹੀਂ ਪਾਇਆ ਜਾਣਾ “ਬਿਨੁ ਬੂਝੇ ਕੈਸੇ ਪਾਵਹਿ ਪਾਰੁ॥”। ਮੀਣਿਆਂ ਨੇ ਮਸੰਦਾਂ ਨੇ ਆਦਿ ਬਾਣੀ ਵਿੱਚ ਆਉਣ ਵਾਲੇ ਨਾਮਾਂ ਨੂੰ ਸਨਾਤਨ ਮਤਿ ਦੇ ਦੇਵੀ ਦੇਵਤੇ ਆਖ ਕੇ ਸਨਾਤਨ ਮਤਿ ਨਾਲ ਹਾਂ ਵਿੱਚ ਹਾਂ ਮਿਲਾਂ ਦੇਣੀ ਤੇ ਦਸਮ ਬਾਣੀ ਦੇ ਖਿਲਾਫ਼ ਤਾਂ ਉਹ ਗੁਰੁਆਂ ਦੇ ਸਮੇ ਤੋਂ ਹੀ ਰਹੇ ਹਨ। ਇਸ ਨਾਲ ਲੋਕਾਂ ਦਾ ਸ਼ਿਆਨ ਬਾਦ ਬਿਬਾਦ ਵਿੱਚ ਲੱਗਿਆ ਰਹਿੰਦਾ, ਆਮ ਜਨਤਾ ਗਿਆਨ ਤੋਂ ਦੂਰ ਰਹਿੰਦੀ ਹੈ ਤੇ ਉਹਨਾਂ ਦਾ ਕਾਰੋਬਾਰ ਚਲਦਾ ਰਹਿੰਦਾ। ਧਰਮ ਦਾ ਧੰਦਾ ਕਰਣ ਲਈ ਸਿਆਣੇ, ਸੂਝਵਾਨ, ਗੁਰਮਤਿ ਦੇ ਧਾਰਣੀ ਲੋਗ ਨਹੀਂ ਚਾਹੀਦੇ ਉਹਨਾਂ ਨੂੰ।
ਜੇ ਗੁਰੂ ਨਾਲ ਗੁਰੂ ਦੀ ਬਾਣੀ ਨਾਲ ਪ੍ਰੇਮ ਹੈ। ਸਮਝਣਾ ਹੈ ਕੇ ਭਗਤਾਂ ਨੇ ਗੁਰੁਆਂ ਨੇ ਕੀ ਸਮਝਾਉਣਾ ਚਾਹਿਆ ਹੈ ਤਾਂ ਬਾਣੀ ਪੜ੍ਹ ਕੇ ਵਿਚਾਰ ਕੇ ਸਮਝ ਕੇ ਧਾਰਨ ਕਰਨੀ ਪੈਣੀ। ਸ਼ੰਕਾ ਦਾ ਨਿਵਾਰਣ ਗਲ ਸਮਝ ਕੇ ਹੋਣਾ। ਬਾਣੀ ਦੇ ਅਰਥ ਬਾਣੀ ਤੋਂ ਖੋਜੋ। ਦੂਜਿਆਂ ਦੀ ਸੁਣੀ ਸੁਣਾਈ ਗਲ ਬਿਨਾਂ ਤੱਥ ਦੇ ਬਿਨਾਂ ਖੋਜ ਦੇ ਨਾ ਮੰਨ ਕੇ ਗੁਰੂ ਤੇ ਭਰੋਸਾ ਰੱਖੋ।
ਰਾਗ ਦੇਵਗੰਧਾਰੀ ਪਾਤਿਸਾਹੀ ੧੦॥ ਬਿਨ ਹਰਿ ਨਾਮ ਨ ਬਾਚਨ ਪੈਹੈ॥ ਚੌਦਹਿ ਲੋਕ ਜਾਹਿ ਬਸ ਕੀਨੇ ਤਾ ਤੇ ਕਹਾਂ ਪਲੈ ਹੈ॥੧॥ ਰਹਾਉ॥ ਰਾਮ ਰਹੀਮ ਉਬਾਰ ਨ ਸਕਹੈ ਜਾ ਕਰ ਨਾਮ ਰਟੈ ਹੈ॥ ਬ੍ਰਹਮਾ ਬਿਸਨ ਰੁਦ੍ਰ ਸੂਰਜ ਸਸਿ ਤੇ ਬਸਿ ਕਾਲ ਸਬੈ ਹੈ॥੧॥ ਬੇਦ ਪੁਰਾਨ ਕੁਰਾਨ ਸਬੈ ਮਤ ਜਾ ਕਹ ਨੇਤ ਕਹੈ ਹੈ॥ ਇੰਦ੍ਰ ਫਨਿੰਦ੍ਰ ਮੁਨਿੰਦ੍ਰ ਕਲਪ ਬਹੁ ਧਿਆਵਤ ਧਿਆਨ ਨ ਐਹੈ॥੨॥ ਜਾ ਕਰ ਰੂਪ ਰੰਗ ਨਹਿ ਜਨਿਯਤ ਸੋ ਕਿਮ ਸ੍ਯਾਮ ਕਹੈ ਹੈ॥ ਛੁਟਹੋ ਕਾਲ ਜਾਲ ਤੇ ਤਬ ਹੀ ਤਾਂਹਿ ਚਰਨ ਲਪਟੈ ਹੈ॥੩॥੨॥੧੦॥(ਸ਼ਬਦ ਹਜ਼ਾਰੇ ਪਾਃ ੧੦, ੭੧੨)
”ਅਨਹਦ ਰੂਪ ਅਨਾਹਦ ਬਾਨੀ॥ ਚਰਨ ਸਰਨ ਜਿਹ ਬਸਤ ਭਵਾਨੀ॥ ਬ੍ਰਹਮਾ ਬਿਸਨ ਅੰਤੁ ਨਹੀ ਪਾਇਓ॥ ਨੇਤ ਨੇਤ ਮੁਖਚਾਰ ਬਤਾਇਓ॥੫॥ ਕੋਟਿ ਇੰਦ੍ਰ ਉਪਇੰਦ੍ਰ ਬਨਾਏ॥ ਬ੍ਰਹਮਾ ਰੁਦ੍ਰ ਉਪਾਇ ਖਪਾਏ॥ ਲੋਕ ਚਤ੍ਰ ਦਸ ਖੇਲ ਰਚਾਇਓ॥ ਬਹੁਰ ਆਪ ਹੀ ਬੀਚ ਮਿਲਾਇਓ॥੬॥” – ਸੋਚਣ ਵਾਲੀ ਗਲ ਹੈ ਕੇ ਇਹ ਸਬ ਪੰਡਤ ਦਾ ਲਿਖਿਆ ਹੋ ਸਕਦਾ ਹੈ?
“ਚੇਤ ਰੇ ਚੇਤ ਅਚੇਤ ਮਹਾ ਜੜ ਭੇਖ ਕੇ ਕੀਨੇ ਅਲੇਖ ਨ ਪੈ ਹੈ॥੧੯॥ ਕਾਹੇ ਕਉ ਪੂਜਤ ਪਾਹਨ ਕਉ ਕਛੁ ਪਾਹਨ ਮੈ ਪਰਮੇਸਰ ਨਾਹੀ॥ ਤਾਹੀ ਕੋ ਪੂਜ ਪ੍ਰਭੂ ਕਰਿ ਕੇ ਜਿਹ ਪੂਜਤ ਹੀ ਅਘ ਓਘ ਮਿਟਾਹੀ॥ ਆਧਿ ਬਿਆਧਿ ਕੇ ਬੰਧਨ ਜੇਤਕ ਨਾਮ ਕੇ ਲੇਤ ਸਬੈ ਛੁਟਿ ਜਾਹੀ॥ ਤਾਹੀ ਕੋ ਧਯਾਨੁ ਪ੍ਰਮਾਨ ਸਦਾ ਇਨ ਫੋਕਟ ਧਰਮ ਕਰੇ ਫਲੁ ਨਾਹੀ॥੨੦॥ ਫੋਕਟ ਧਰਮ ਭਯੋ ਫਲ ਹੀਨ ਜੁ ਪੂਜ ਸਿਲਾ ਜੁਗਿ ਕੋਟਿ ਗਵਾਈ॥ ਸਿਧਿ ਕਹਾ ਸਿਲ ਕੇ ਪਰਸੈ ਬਲੁ ਬ੍ਰਿਧ ਘਟੀ ਨਵ ਨਿਧਿ ਨ ਪਾਈ॥ ਆਜ ਹੀ ਆਜੁ ਸਮੋ ਜੁ ਬਿਤਯੋ ਨਹਿ ਕਾਜਿ ਸਰਯੋ ਕਛੁ ਲਾਜਿ ਨ ਆਈ॥ ਸ੍ਰੀ ਭਗਵੰਤ ਭਜਯੋ ਨ ਅਰੇ ਜੜ ਐਸੇ ਹੀ ਐਸੇ ਸੁ ਬੈਸ ਗਵਾਈ॥੨੧॥ ਜੌ ਜੁਗ ਤੇ ਕਰ ਹੈ ਤਪਸਾ ਕੁਛ ਤੋਹਿ ਪ੍ਰਸੰਨੁ ਨ ਪਾਹਨ ਕੈ ਹੈ॥ ਹਾਥਿ ਉਠਾਇ ਭਲੀ ਬਿਧਿ ਸੋ ਜੜ ਤੋਹਿ ਕਛੂ ਬਰਦਾਨੁ ਨ ਦੈ ਹੈ॥ ਕਉਨ ਭਰੋਸੋ ਭਯਾ ਇਹ ਕੋ ਕਹੁ ਭੀਰ ਪਰੀ ਨਹਿ ਆਨਿ ਬਚੈ ਹੈ॥ ਜਾਨੁ ਰੇ ਜਾਨੁ ਅਜਾਨ ਹਠੀ ਇਹ ਫੋਕਟ ਧਰਮ ਸੁ ਭਰਮ ਗਵੈ ਹੈ॥੨੨॥ ਜਾਲ ਬਧੇ ਸਬ ਹੀ ਮ੍ਰਿਤ ਕੇ ਕੋਊ ਰਾਮ ਰਸੂਲ ਨ ਬਾਚਨ ਪਾਏ॥ ਦਾਨਵ ਦੇਵ ਫਨਿੰਦ ਧਰਾਧਰ ਭੂਤ ਭਵਿਖ ਉਪਾਇ ਮਿਟਾਏ॥ ਅੰਤ ਮਰੇ ਪਛੁਤਾਇ ਪ੍ਰਿਥੀ ਪਰਿ ਜੇ ਜਗ ਮੈ ਅਵਤਾਰ ਕਹਾਏ॥ ਰੇ ਮਨ ਲੈਲ ਇਕੇਲ ਹੀ ਕਾਲ ਕੇ ਲਾਗਤ ਕਾਹਿ ਨ ਪਾਇਨ ਧਾਏ॥੨੩॥”
”ਕਾਹੂੰ ਲੈ ਠੋਕਿ ਬਧੇ ਉਰਿ ਠਾਕੁਰ ਕਾਹੂੰ ਮਹੇਸ ਕੋ ਏਸ ਬਖਾਨਯੋ॥ ਕਾਹੂ ਕਹਿਯੋ ਹਰਿ ਮੰਦਰ ਮੈ ਹਰਿ ਕਾਹੂ ਮਸੀਤ ਕੈ ਬੀਚ ਪ੍ਰਮਾਨਯੋ॥ ਕਾਹੂੰ ਨੇ ਰਾਮ ਕਹਯੋ ਕ੍ਰਿਸਨਾ ਕਹੁ ਕਾਹੂ ਮਨੈ ਅਵਤਾਰਨ ਮਾਨਯੋ॥ ਫੋਕਟ ਧਰਮ ਬਿਸਾਰ ਸਬੈ ਕਰਤਾਰ ਹੀ ਕਉ ਕਰਤਾ ਜੀਅ ਜਾਨਯੋ॥੧੨॥ ਜੌ ਕਹੋ ਰਾਮ ਅਜੋਨਿ ਅਜੈ ਅਤਿ ਕਾਹੇ ਕੌ ਕੌਸਲਿ ਕੁਖ ਜਯੋ ਜੂ॥ ਕਾਲ ਹੂੰ ਕਾਲ ਕਹੋ ਜਿਹ ਕੌ ਕਿਹਿ ਕਾਰਣ ਕਾਲ ਤੇ ਦੀਨ ਭਯੋ ਜੂ॥ ਸਤਿ ਸਰੂਪ ਬਿਬੈਰ ਕਹਾਇ ਸੁ ਕਯੋਂ ਪਥ ਕੋ ਰਥ ਹਾਕਿ ਧਯੋ ਜੂ॥”
ਦਸਮ ਬਾਣੀ ਦੇ ਵਿਰੋਧੀ ਸਵਾਲ ਕਰਦੇ ਹਨ ਕੇ ਦਸਮ ਬਾਣੀ ਦੁਰਗਾ ਮਾਤਾ ਦੀ ਪੂਜਾ ਕਰਦੀ ਹੈ। ਕਈ ਸਵਾਲ ਖੜੇ ਕੀਤੇ। ਸਵਾਲ ਦੇ ਜਵਾਬ ਨੀਚੇ ਦਿੱਤੇ ਹਨ ਕੇ ਦੁਰਗਾ ਕੀ ਹੈ।
ਦੇਵੀ ਦੁਰਗਾ (ਗੁਰਸਿੱਖ ਲਈ ਦੁਰਗਾ ਹੈ ਗੁਰਮਤਿ ਜੋ ਮਨ ਰੂਪੀ ਦੁਰਗ ਤੇ ਰਾਜ ਕਰਦੀ। ਦੇਵੀ ਤੋਂ ਭਾਵ ਹੁੰਦਾ ਦੇਣ ਵਾਲੀ, ਦਿੰਦੀ ਕੀ? ਗਿਆਨ, ਸੋਝੀ ਸੁਬੁਧ ਦੇਵੀ ਬਰੁ ਲਾਇਕ ਸੁਬੁਧਿ ਹੂ ਕੀ ਦਾਇਕ ਸੁ ਦੇਹ ਬਰੁ ਪਾਇਕ ਬਨਾਵੈ ਗ੍ਰੰਥ ਹਾਲ ਹੈ ॥੭॥) ਦੀ ਉਸਤਤਿ ਕਰਦੀ ਰਚਨਾ ਅਥ ਦੇਵੀ ਜੂ ਕੀ ਉਸਤਤਿ ਕਥਨੰ
੧)- ਜਾਪ ਪੰਨਾ ੨:-
ਨਮੋ ਸਰਬ ਸੋਖੰ ॥ ਨਮੋ ਸਰਬ ਪੋਖੰ॥ ੨੭॥
ਨਮਸਕਾਰ ਹੈ ਸਰਬ (ਸਾਰੇ) ਸੁਖ ਦੇਣ ਵਾਲੀ ਨੂੰ। ਮਤੀ ਦੇਵੀ ਜਿਹੜੀ ਸਰੇਸਟ ਵਰ ਦੇਵੇ “ਸਭ ਪਰਵਾਰੈ ਮਾਹਿ ਸਰੇਸਟ॥ ਮਤੀ ਦੇਵੀ ਦੇਵਰ ਜੇਸਟ॥ (ਮ੫, ਰਾਗੁ ਆਸਾ, ੩੭੧)। ਨਮਸਕਾਰ ਹੈ ਉਸਨੂੰ ਜੋ ਸਾਰੇ ਪੋਸ਼ਣ (ਘਟ ਦੇ ਵਿਕਾਸ ਦੇ) ਪ੍ਰਦਾਨ ਕਰਦੀ ਹੈ।
ਦੇਵੀ ਉਸਤਤਿ ਪੰਨਾ ੧੧੬:-
ਨਮੋ ਪੋਖਣੀ ਸੋਖਣੀ ਦਰਭ ਭਰਣੀ॥੧੬॥
ਨਮਸਕਾਰ ਹੈ ਉਸ ਦੇਵੀ (ਗੁਰਮਤਿ) ਦਾ ਜੋ ਪੋਸ਼ਣ ਕਰਦੀ ਹੈ ਗਿਆਨ ਦੇ ਕੇ। ਬ੍ਰਹਮ ਗਿਆਨੀ ਦਾ ਭੋਜਨ ਗਿਆਨ ਹੈ ਇਸ ਕਾਰਣ। ਸੋਖਣੀ – ਆਨੰਦ/ਸੁਖ ਦੇਣ ਵਾਲੀ। ਦਰਭ ਭਰਣੀ – ਸੋੜੀ ਦੇ ਬੂਟੇ ਨੂੰ ਹਰਿਆ ਰੱਖਦੀ।
੨)- ਜਾਪ ਪੰਨਾ ੨:-
ਨਮੋ ਜੋਗ ਜੋਗੇ॥ ਨਮੋ ਭੋਗ ਭੋਗੇ ॥
ਨਮਸਕਾਰ ਹੈ ਉਸਨੂੰ ਜਿਸਦੇ ਕਾਰਣ ਜੀਵ ਨੇ ਜੋਗ ਕੀਤੇ। ਸੱਚ ਦੀ ਪ੍ਰਾਪਤੀ ਜੋਗ ਹੈ “ਸਚੁ ਸੰਤਤਿ ਕਹੁ ਨਾਨਕ ਜੋਗੁ॥”। ਸੋਝੀ ਦਾ ਭੋਗ ਕਰਾਉਣ ਵਾਲੀ “ਹਿਰਦੈ ਨਾਮੁ ਨਿਤ ਹਰਿ ਰਸ ਭੋਗ ॥੧॥”
ਦੇਵੀ ਉਸਤਤਿ ਪੰਨਾ ੧੧੭:-
ਨਮੋ ਜੋਗਣੀ ਭੋਗਣੀ ਪਰਮ ਪ੍ਰਗਯਾ ॥
ਨਮਸਕਾਰ ਹੈ ਉਸਨੂੰ ਜਿਸਦੇ ਕਾਰਣ ਜੀਵ ਨੇ ਜੋਗ ਕੀਤੇ। ਸੱਚ ਦੀ ਪ੍ਰਾਪਤੀ ਜੋਗ ਹੈ “ਸਚੁ ਸੰਤਤਿ ਕਹੁ ਨਾਨਕ ਜੋਗੁ॥”। ਸੋਝੀ ਦਾ ਭੋਗ ਕਰਾਉਣ ਵਾਲੀ “ਹਿਰਦੈ ਨਾਮੁ ਨਿਤ ਹਰਿ ਰਸ ਭੋਗ ॥੧॥”। ਪਰਮ ਤੋਂ ਭਾਵ ਸ੍ਰੇਸਟ, ਪ੍ਰਗਯਾ ਅਰਥ ਹੁੰਦਾ ਹੈ “ਬੁੱਧੀ,” “ਸਮਝ,” ਜਾਂ “ਸੂਝ-ਬੂਝ।”
੩)- ਜਾਪ ਪੰਨਾ ੩:-
ਨਮੋ ਸਸਤ੍ਰਪਾਣੇ ॥ ਨਮੋ ਅਸਤ੍ਰਮਾਣੇ॥੫੧॥
ਨਮਸਕਾਰ ਹੈ ਉਸਨੂੰ ਜਿਸ ਕੋਲ ਵਿਕਾਰਾਂ ਨਾਲ ਲੜਨ ਦੇ ਸ਼ਸਤਰ ਹਨ। ਨਮਸਕਾਰ ਹੈ ਉਸਨੂੰ ਅਸੁਰ (ਵਿਕਾਰ) ਮਾਰਨ ਦੀ ਕਾਬਲੀਅਤ ਦਾ ਮਾਣ ਪ੍ਰਾਪਤ ਹੈ।
ਦੇਵੀ ਉਸਤਤਿ ਪੰਨਾ ੧੧੬:-
ਨਮੋ ਸ਼ਸਤ੍ਰਣੀ ਅਸਤ੍ਰਣੀ ਕਰਮ ਕਰਤਾ॥੨੩੩॥
-ਨਮਸਕਾਰ ਹੈ ਉਸਨੂੰ ਕਿਸਨੂੰ ਸ਼ਸਤ੍ਰ ਪ੍ਰਦਾਨ ਕਰਕੇ ਚੰਗੇ ਕਰਮ ਕਾਰਣ ਦੀ ਕਰਤਾ ਹੋਣ ਦਾ ਮਾਨ ਪ੍ਰਾਪਤ ਹੈ।
ਅਤੇ
ਪੰਨਾ ੩੦੯:-
ਤੁਹੀ ਅਸਤ੍ਰਣੀ ਸ਼ਸਤ੍ਰਣੀ ਆਪ ਰੂਪਾ॥੪੨੧॥ – ਗੁਰਮਤਿ ਹੀ ਆਪ ਪਰਮੇਸਰ ਦਾ ਗੁਣ ਰੂਪ ਹੈ
੪)- ਜਾਪ ਪੰਨਾ ੩:-
ਨਮੋ ਨਿਤ ਨਾਰਾਇਣੇ ਕ੍ਰੂਰ ਕਰਮੇ॥੫੪॥
ਨਾਰਾਇਣ ਦਾ ਸ਼ਬਦੀ ਅਰਥ ਹੁੰਦਾ ਹੈ ਜਲ ਵਿੱਚ ਰਹਿਣ ਵਾਲਾ। ਗੁਰਮਤਿ ਜਲ ਅੰਮ੍ਰਿਤ/ਗਿਆਨ/ਨਾਮ/ਸੋਝੀ ਨੂੰ ਮੰਨਦੀ ਹੈ। ਨਾਰਾਇਣੇ – ਗੁਰਮਤਿ (ਦੁਰਗਾ ਦੇਵੀ) ਨੂੰ ਨਮਸਕਾਰ ਹੈ ਜੋ ਮਨੁਖ ਦੇ ਘਟ ਵਿੱਚ ਇਸ ਜਲ ਨੂੰ
ਬਣਾਇ ਰੱਖਦੇ ਹੈ, ਬੁੱਧ ਨੂੰ ਸੋਝੀ ਵਿਛ ਭਿੱਜਿਆ ਰੱਖਦੀ ਹੈ। ਕ੍ਰੂਰ ਕਰਮੇ ਤੋਂ ਕੰਮ ਵਿਕਾਰਾਂ ਨੂੰ ਕ੍ਰੁਰਤਾ ਨਾਲ ਮਸਲ ਕੇ ਰੱਖਦੀ ਹੈ।
ਦੇਵੀ ਉਸਤਤਿ ਪੰਨਾ ੧੧੬:-
(ੳ):- ਨਮੋ ਪਰਮ ਰੂਪਾ ਨਮੋ ਕ੍ਰੂਰ ਕਰਮਾ॥੨੨੫॥
ਪਰਮ ਸਸ਼ੇਸਟ ਰੂਪ ਹੈ ਗੁਰਮਤਿ ਗਿਆਨ ਦਾ। ਨਮਸਕਾਰ ਹੈ ਜੋ ਬੇਰਹਿਮੀ ਨਾਲ ਵਿਕਾਰਾਂ ਨਾਲ ਦੁਰਮਤਿ ਨਾਲ ਜੰਗ ਕਰਦੀ ਹੈ।
(ਅ):- ਨਮੋ ਨਿੱਤ ਨਾਰਾਇਣੀ ਦੁਸ਼ਟ ਦਰਣੀ॥੨੩੬॥
ਨਮਸਕਾਰ ਹੈ ਇਸ ਨਤਰਾਇਣੀ (ਅਰਥ ਉਪਰ ਕੀਤੇ ਹਨ) ਨੂੰ ਜੋ ਦੁਸ਼ਟ (ਵਿਕਾਰਾ) ਨੂੰ ਮੱਥਾ ਟਿਕਾ ਕੇ ਸਿਰ ਨੀਚੇ ਕਰਾ ਕੇ ਭਾਵ ਦਬਾ ਕੇ ਰੱਖਦੀ ਹੈ।
੫)- ਜਾਪ ਪੰਨਾ ੩:-
*ਨਮੋ ਲੋਕ ਮਾਤਾ॥੫੨॥
ਗੁਰਮਤਿ (ਦੁਰਗਾ ਦੇਵੀ) ਨੂੰ ਨਮਸਕਾਰ ਹੈ ਜੋ ਪੂਰੇ ਲੋਕ ਦੀ ਮਾਂ ਹੈ, ਮਾਂ ਵਾਂਗ ਧਿਆਨ ਰੱਖਦੀ ਹੈ।
ਦੇਵੀ ਉਸਤਤਿ ਪੰਨਾ ੧੧੮:-
ਨਮੋ ਭੀਮ ਰੂਪਾ॥ ਨਮੋ ਲੋਕ ਮਾਤਾ॥੨੫੪॥
ਨਮਸਕਾਰ ਹੈ ਉਸਨੂੰ ਜੋ ਬਲਵਾਨ ਹੈ, ਤਾਕਤਵਰ ਹੈ ਤੇ ਸਰਬ ਲੋਕ ਦੀ ਮਾਂ ਹੈ।
੬)- ਜਾਪ ਪੰਨਾ ੪:-
ਅਛੇਦੀ ਅਭੇਦੀ ਅਨਾਮੰ ਅਕਾਮੰ॥੬੧॥
ਇਹ ਅਛੇਦ ਹੈ, ਇਸਤੋਂ ਤਾਕਤਵਰ ਕੋਈ ਨਹੀਂ, ਇਸਨੂੰ ਹਰਾਉਣ ਦਾ ਭੇਦ ਕਿਸੇ ਕੋਲ ਨਹੀਂ ਹੈ, ਅਨਾਮੰ ਇਸਦਾ ਕੋਈ ਇੱਕ ਨਾਮ ਨਹੀਂ ਹੈ, ਅਕਾਮੰ ਇਹ ਤ੍ਰੈ ਗੁਣ ਮਾਇਆ ਤੋਂ ਕਰਮ ਦੀ ਖੇਡ ਤੋਂ ਪਰੇ ਹੈ॥
ਦੇਵੀ ਉਸਤਤਿ ਪੰਨਾ ੧੧੮:-
ਅਛੇਦੰ ਅਭੇਦੰ ਅਕਰਮੰ ਸੁਧਰਮੰ॥
ਇਹ ਅਛੇਦ ਹੈ, ਇਸਤੋਂ ਤਾਕਤਵਰ ਕੋਈ ਨਹੀਂ, ਇਸਨੂੰ ਹਰਾਉਣ ਦਾ ਭੇਦ ਕਿਸੇ ਕੋਲ ਨਹੀਂ ਹੈ। ਇਹ ਕਰਮ ਦੀ ਖੇਡ ਤੋਂ ਬਾਹਰ ਹੈ। ਸੁਧਰਮੰ – ਇਹ ਸੁ (ਚੰਗਾ) ਧਰਮ (ਸੋਝੀ) ਗਿਆਨ ਨਾਮ ਬਖਸ਼ਦੀ ਹੈ।
੭)- ਜਾਪ ਪੰਨਾ ੧:-
ਅਰੂਪ ਹੈ ॥ ਅਨੂਪ ਹੈ॥ ਅਨਾਮ ਹੈ॥ ਅਕਾਮ ਹੈ॥੩੦॥
ਇਸਦਾ ਕੋਈ ਰੂਪ ਨਹੀਂ ਕਿਉਂਕੇ ਇਹ ਮਾਇਆ ਰੂਪ ਵਿੱਚ, ਸਰੀਰ ਰੂਪ ਵਿੱਚ ਨਹੀਂ ਹੈ। ਇਹ ਅਨੂਪ ਭਾਵ ਲਾਸਾਨੀ ਹੈ ਬੇਮਿਸਾਲ ਹੈ। ਇਸਨੂੰ ਇੱਕ ਨਾਮ ਨਾਲ ਸੰਬੋਧਿਤ ਨਹੀਂ ਕਰ ਸਕ। ਇਹ ਕਾਮਨਾ ਤੋੰ ਪਰੇ ਹੈ।
ਦੇਵੀ ਉਸਤਤਿ ਪੰਨਾ ੧੧੮:-
ਅਰੂਪੰ ਅਨੂਪੰ ਅਨਾਮੰ ਅਠਾਮੰ॥੨੫੧॥
ਅਠਾਮੰ – ਇਸਨੂੰ ਇੱਕ ਥਾਂ ਤੇ ਕੈਦ ਨਹੀਂ ਕੀਤਾ ਜਾ ਸਕਦਾ। ਜਿੱਥੇ ਅਕਾਲ ਦਾ ਪਸਾਰਾ ਹੈ ਇਹ ਉੱਥੇ ਹੈ।
੮)- ਜਾਪ ਪੰਨਾ ੧੦:-
ਰਿਪੁ ਤਾਪਨ ਹੈਂ॥ ਜਪੁ ਜਾਪਨ ਹੈਂ॥੧੮੨॥
ਇਹ ਤਾਪ ਹਰਦੀ ਹੈ। ਗੁਰਮਤਿ ਗਿਆਨ (ਦੁਰਗਾ ਦੇਵੀ) ਜੀਵ ਨੂੰ ਲੱਗੇ ਤਾਪ (ਵਿਕਾਰ) ਹਰਦੀ ਹੈ। ਇਸਨੂੰ ਜਪ (ਅਕਾਲ ਨੂੰ ਜਾਨਣ ਦੀ ਕ੍ਰਿਆ) ਦਾ ਭੇਦ ਪਤਾ ਹੈ।
ਦੇਵੀ ਉਸਤਤਿ ਪੰਨਾ ੧੧੭:-
ਰਿਪੰ ਤਾਪਣੀ ਜਾਪਣੀ ਸਰਬ ਲੋਗਾ॥੨੪੩॥
ਇਹ ਗੁਰਮਤਿ ਗਿਆਨ ਹੈ, ਤਾਪ ਹਰਨ ਵਾਲੀ ਹੈ, ਇਹ ਘਟ ਘਟ ਦੀ ਅਵਸਥਾ ਜਾਣਦੀ ਹੈ।
੯)- ਜਾਪ ਪੰਨਾ ੧੦:-
ਨਮੋ ਰਾਜਸੰ ਤਾਮਸੰ ਸ਼ਾਤ ਰੂਪੇ॥੧੮੬॥
ਨਮਸਕਾਰ ਹੈ ਜੋ ਰਾਜੇ ਸਾਜਦੀ, ਤਮੋਂ ਗੁਣ ਸ਼ਾਂਤ ਕਰਦੀ।
ਦੇਵੀ ਉਸਤਤਿ ਪੰਨਾ ੩੦੯:-
ਤੁਹੀ ਰਾਜਸੀ ਸਾਤਕੀ ਤਾਮਸੀ ਹੈ॥੪੨੮॥
ਇਹੁ ਆਪ ਹੀ ਤ੍ਰੈ ਗੁਣ ਜਾਣਦੀ ਹੈ।
੧੦)- ਜਾਪ ਪੰਨਾ ੧:-
ਨਮਸਤੰ ਅਜੀਤੇ ॥ ਨਮਸਤੰ ਅਭੀਤੇ॥੬॥
ਨਮਸਕਾਰ ਹੈ ਇਸਨੂੰ ਕਿਉਖੇ ਇਸ ਨੂੰ ਕੋਈ ਹਰਾ ਨਹੀਂ ਸਕਦਾ। ਨਮਸਕਾਰ ਹੈ ਇਸਨੂੰ। ਕਿਉਂਕੇ ਇਹ ਕਿਸੇ ਤੋਂ ਨਹੀਂ ਡਰਦੀ
ਦੇਵੀ ਉਸਤਤਿ ਪੰਨਾ ੧੧੮:-
ਅਭੀਤੰ ਅਜੀਤੰ ਮਹਾਂ ਧਰਮ ਧਾਮੰ॥੩੨॥
੧੧)- ਜਾਪ ਪੰਨਾ ੮:-
ਗਰੀਬੁਲ ਨਿਵਾਜ ਹੈਂ॥
ਗਰੀਬਾਂ ਦੀ ਰੱਖਿਆ ਕਰਦੀ।
ਦੇਵੀ ਉਸਤਤਿ ਪੰਨਾ ੩੧੦:-
ਆਪੇ ਆਪੁ ਗਰੀਬ ਨਿਵਾਜਾ॥੪੩੮॥
ਆਪ ਇਹੁ ਗਰੀਬਾਂ ਨੂੰ ਨਵਾਜਦੀ
੧੨)- ਜਾਪ ਪੰਨਾ ੧੦:-
ਅਜੈ॥ ਅਲੈ॥ ਅਭੈ॥ ਅਬੈ॥੧੮੯॥
ਜਿੱਤੀ ਨਹੀਂ ਜਾ ਸਕਦੀ। ਸੀਮਾਂ ਨਹੀਂ ਹੈ ਇਸਦੀ, ਭੈ ਰਹਿਤ ਹੈ। ਇਹ ਹੈ, ਹੁਣੇ ਵੀ ਨਾਲ ਹੀ ਹੈ।
ਦੇਵੀ ਉਸਤਤਿ ਪੰਨਾ ੧੧੮:-
ਅਜੇਯੰ ਅਭੇਯੰ ਨਿਰੰਕਾਰ ਨਿਤਯੰ॥੨੫੨॥
ਜਿੱਤੀ ਨਹੀਂ ਜਾ ਸਕਦੀ। ਸਬ ਤੋਂ ਤਾਕਰਵਰ ਹੈ। ਅਭੇਅੰ – ਨਿਰਭੈ, ਅਗਿਗ ਹੈ। ਅਕਾਰ ਤੋਂ ਪਰੇ ਹੈ। ਮਾਇਆ ਦੇ ਆਕਾਰ ਤੋਂ ਪਰੇ ਹੈ।