Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਉਤਮ ਤੇ ਨੀਚ

ਸਿੱਖ ਕਹੌਣ ਵਾਲਿਆਂ ਵਿੱਚ ਅੱਜ ਵੀ ਜਾਤ ਪਾਤ, ਊਚ ਨੀਚ ਦਾ ਕੂੜ ਭਰਿਆ ਪਿਆ। ਗੁਰਮਤਿ ਦਾ ਆਦੇਸ਼ ਹੈ ਕੇ ਕਿਸੇ ਨਾਲ ਵੀ ਕੋਈ ਭੇਦ ਭਾਵ ਨਹੀਂ ਕਰਨਾ ਫਿਰ ਵੀ ਬਹੁਤ ਸਾਰੇ ਸਿੱਖਾਂ ਨੇ ਸਿੱਖ ਕਹਾਉਣ ਤੋ ਬਾਦ ਵੀ ਗੁਰਮਤਿ ਦਾ ਫੁਰਮਾਨ ਨਹੀਂ ਮੰਨਿਆ। ਕਈ ਜੱਥੇਬੰਦੀਆਂ ਨੇ ਅੱਜ ਵੀ ਬਾਟੇ ਵੱਖਰੇ ਰੱਖੇ ਹੋਏ ਹਨ। ਜੱਟਾਂ ਦਾ ਬਾਟਾ ਵੱਖਰਾ, ਰੰਗਰੇਟਿਆਂ ਦਾ ਅਤੇ ਦੂਜਿਆਂ ਦਾ ਬਾਟਾ ਵੱਖਰਾ। ਪਿੱਛੇ ਕਾਰਣ ਕੋਈ ਵੀ ਰਹਿਆ ਹੋਵੇ, ਇਤਿਹਾਸ ਦੀ ਕੋਈ ਵੀ ਘਟਨਾ ਹੋਵੇ ਜਿਸ ਕਾਰਣ ਇਹ ਕਰ ਰਹੇ ਨੇ ਪਰ ਇਹ ਗੁਰਮਤਿ ਦੇ ਖਿਲਾਫ਼ ਹੈ। ਗੁਰਬਾਣੀ ਵਿੱਚ ਸਾਫ਼ ਲਿਖਿਆ ਕੇ

ਨਾਨਕ ਉਤਮੁ ਨੀਚੁ ਨ ਕੋਇ॥

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥੧॥

ਅਸੀਂ ਕਿਊਂ ਭੁੱਲ਼ ਗਏ? ਕਿਉਂ ਨਹੀਂ ਮੰਨਦੇ?

ਗੁਰਮਤਿ ਦੀ ਪਰਿਭਾਸ਼ਾ ਕੀ ਹੈ ਨੀਚ ਦੀ? ਗੁਰਬਾਣੀ ਵਿੱਚ ਇਹ ਸ਼ਬਦ ਦੱਸਦੇ ਹਨ ਕੇ ਨੀਚ ਕੌਣ ਹੈ

ਗਤਿ ਰਤੇ ਸੇ ਊਤਮਾ ਜਤਿ ਪਤਿ ਸਬਦੇ ਹੋਇ॥ ਬਿਨੁ ਨਾਵੈ ਸਭ ਨੀਚ ਜਾਤਿ ਹੈ ਬਿਸਟਾ ਕਾ ਕੀੜਾ ਹੋਇ॥੭॥

ਹਮ ਨੀਚ ਮੈਲੇ ਅਤਿ ਅਭਿਮਾਨੀ ਦੂਜੈ ਭਾਇ ਵਿਕਾਰ॥ ਗੁਰਿ ਪਾਰਸਿ ਮਿਲਿਐ ਕੰਚਨੁ ਹੋਏ ਨਿਰਮਲ ਜੋਤਿ ਅਪਾਰ॥੨॥

ਗੁਰਮਤਿ ਆਧਾਰ ਤੇ ਨੀਚ ਕੇਵਲ ਉਹ ਹੈ ਜੋ ਨਾਮ (ਸੋਝੀ) ਤੋਂ ਸੱਖਣਾ ਹੈ। ਫੇਰ ਅਸੀਂ ਕਿਵੇਂ ਕਿਸੇ ਨੂੰ ਨੀਚ ਮੰਨ ਲਿਆ? ਨਾਮ (ਗਿਆਨ/ਸੋਝੀ) ਲੈਕੇ ਉੱਤਮ ਕੌਣ ਹੋਇਆ? ਕੌਣ ਗੁਰਬਾਣੀ ਦੀ ਵਿਚਾਰ ਕਰਕੇ ਉੱਤਮ ਬਣ ਰਹਿਆ? ਕਿਸ ਗਲ ਦਾ ਅਹੰਕਾਰ ਹੈ ਧਨ, ਦੌਲਤ, ਜਮੀਨ ਜਾਂ ਐਵੇਂ ਹੀ ਆਪਣੇ ਆਪ ਨੂੰ ਅਹੰਕਾਰ ਵਸ ਉੱਤਮ ਮੰਨੀ ਬੈਠੇ ਹਾਂ। ਗੁਰਬਾਣੀ ਵਿੱਚ ਪਾਤਿਸ਼ਾਹ ਨੇ ਦਰਜ ਕੀਤਾ ਹੈ ਕੇ

ਅਪਰਾਧੀ ਮਤਿਹੀਨੁ ਨਿਰਗੁਨੁ ਅਨਾਥੁ ਨੀਚੁ॥ ਸਠ ਕਠੋਰੁ ਕੁਲਹੀਨੁ ਬਿਆਪਤ ਮੋਹ ਕੀਚੁ॥ ਮਲ ਭਰਮ ਕਰਮ ਅਹੰ ਮਮਤਾ। ਮਰਣੁ ਚੀਤਿ ਨ ਆਵਏ॥ ਬਨਿਤਾ ਬਿਨੋਦ ਅਨੰਦ ਮਾਇਆ ਅਗਿਆਨਤਾ ਲਪਟਾਵਏ॥ ਖਿਸੈ ਜੋਬਨੁ ਬਧੈ ਜਰੂਆ ਦਿਨ ਨਿਹਾਰੇ ਸੰਗਿ ਮੀਚੁ॥ ਬਿਨਵੰਤਿ ਨਾਨਕ ਆਸ ਤੇਰੀ ਸਰਣਿ ਸਾਧੂ ਰਾਖੁ ਨੀਚੁ॥੨॥” – ਨੀਚ ਸਾਨੂੰ ਬਣਾਉਂਦੇ ਹਨ ਅਗਿਆਨਤਾ ਦੀ ਮਲ, ਭਰਮ, ਅਹੰਕਾਰ ਆਦੀ।

ਨਾਮ (ਗਿਆਨ/ ਸੋਝੀ) ਲੈਕੇ ਪਰਮੇਸਰ ਨਾਲ ਏਕਾ ਕਰਨ ਵਾਲਾ ਹੀ ਉਤਮ ਜਾਤ ਹੈ “ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ॥ ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ॥੧॥” – ਜੁਲਾਹਾ (ਕਪੜੇ ਬਣਾਉਣ ਵਾਲੇ) ਨੂੰ ਨੀਚ ਜਾਤ ਆਖਦੇ ਸੀ। ਕਬੀਰ ਜੀ ਨੇ ਜੁਲਾਹੇ ਦੀ ਗੁਰਮਤਿ ਪਰਿਭਾਸ਼ਾ ਕਹੀ ਜੋ ਲਾਹਾ ਲੈਣ ਵਾਲਾ ਹੋਵੇ। “ਜਾਤਿ ਜੁਲਾਹਾ ਮਤਿ ਕਾ ਧੀਰੁ॥ਸਹਜਿ ਸਹਜਿ ਗੁਣ ਰਮੈ ਕਬੀਰੁ॥

ਗੁਰਬਾਣੀ ਆਖਦੀ ਹਰ ਕਾ ਦਾਸ ਹੀ ਉੱਤਮ ਹੈ “ਮਾਇਆ ਕੇ ਸਨਬੰਧ ਸੈਨ ਸਾਕ ਕਿਤ ਹੀ ਕਾਮਿ ਨ ਆਇਆ॥ ਹਰਿ ਕਾ ਦਾਸੁ ਨੀਚ ਕੁਲੁ ਊਚਾ ਤਿਸੁ ਸੰਗਿ ਮਨ ਬਾਂਛਤ ਫਲ ਪਾਇਆ॥੨॥ ਲਾਖ ਕੋਟਿ ਬਿਖਿਆ ਕੇ ਬਿੰਜਨ ਤਾ ਮਹਿ ਤ੍ਰਿਸਨ ਨ ਬੂਝੀ॥ ਸਿਮਰਤ ਨਾਮੁ ਕੋਟਿ ਉਜੀਆਰਾ ਬਸਤੁ ਅਗੋਚਰ ਸੂਝੀ॥੩॥

ਨਾਨਕ ਪਾਤਿਸ਼ਾਹ ਆਖਦੇ ਸੰਸਾਰੀ ਉਤਮ, ਨੀਚ, ਚੰਗਾ ਮਾੜਾ ਇਹ ਸੋਚਣਾ ਵਿਅਰਥ ਹੈ। ਆਖਦੇ “ਐ ਜੀ ਨਾ ਹਮ ਉਤਮ ਨੀਚ ਨ ਮਧਿਮ ਹਰਿ ਸਰਣਾਗਤਿ ਹਰਿ ਕੇ ਲੋਗ॥ ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਿਤ ਰੋਗ॥੧॥”। ਧਨ, ਮਾਇਆ, ਦੁਨਿਆਵੀ ਉਪਾਧੀਆਂ, ਇਹ ਕਿਸੇ ਨੂੰ ਗੁਰਮਤਿ ਦੀ ਕਸਵਟੀ ਤੇ ਉੱਤਮ ਨਹੀਂ ਕਰਦੀਆਂ “ਮਨ ਜਿਉ ਅਪੁਨੇ ਪ੍ਰਭ ਭਾਵਉ॥ ਨੀਚਹੁ ਨੀਚੁ ਨੀਚੁ ਅਤਿ ਨਾਨੑਾ ਹੋਇ ਗਰੀਬੁ ਬੁਲਾਵਉ॥੧॥ ਰਹਾਉ॥ਅਨਿਕ ਅਡੰਬਰ ਮਾਇਆ ਕੇ ਬਿਰਥੇ ਤਾ ਸਿਉ ਪ੍ਰੀਤਿ ਘਟਾਵਉ॥ ਜਿਉ ਅਪੁਨੋ ਸੁਆਮੀ ਸੁਖੁ ਮਾਨੈ ਤਾ ਮਹਿ ਸੋਭਾ ਪਾਵਉ॥੧॥ ਦਾਸਨ ਦਾਸ ਰੇਣੁ ਦਾਸਨ ਕੀ ਜਨ ਕੀ ਟਹਲ ਕਮਾਵਉ॥ ਸਰਬ ਸੂਖ ਬਡਿਆਈ ਨਾਨਕ ਜੀਵਉ ਮੁਖਹੁ ਬੁਲਾਵਉ॥”। ਜੇ ਮੰਨਣਾ ਹੀ ਹੈ ਤਾਂ ਆਪਣੇ ਆਪ ਨੂੰ ਸਬ ਤੋਂ ਨੀਚ ਮੰਨ ਕੇ ਚੱਲੋ, ਆਪਣੀ ਹਉਮੈ ਨੂੰ ਖਤਮ ਕਰੋ। ਜਦੋਂ ਤਕ ਅਹੰਕਾਰ ਹੈ ਉਦੋਂ ਤਕ ਗਿਆਨ ਨਹੀਂ ਪ੍ਰਾਪਤ ਹੋਣਾ “ਸਾਧੂ ਧੂਰਿ ਲਾਈ ਮੁਖਿ ਮਸਤਕਿ ਕਾਮ ਕ੍ਰੋਧ ਬਿਖੁ ਜਾਰਉ॥ ਸਭ ਤੇ ਨੀਚੁ ਆਤਮ ਕਰਿ ਮਾਨਉ ਮਨ ਮਹਿ ਇਹੁ ਸੁਖੁ ਧਾਰਉ॥੧॥ ਗੁਨ ਗਾਵਹ ਠਾਕੁਰ ਅਬਿਨਾਸੀ ਕਲਮਲ ਸਗਲੇ ਝਾਰਉ॥ ਨਾਮ ਨਿਧਾਨੁ ਨਾਨਕ ਦਾਨੁ ਪਾਵਉ ਕੰਠਿ ਲਾਇ ਉਰਿ ਧਾਰਉ॥” ਤੇ ਸਾਧੂ ਵੀ ਬਾਹਰ ਨਹੀਂ ਹੁੰਦੇ । ਆਪਣੇ ਮਨ ਨੂੰ ਹੀ ਸਾਧ ਕੇ ਸਿਧੀ ਪ੍ਰਾਪਤ ਕਰਨ ਦਾ ਆਦੇਸ਼ ਹੈ, ਗਿਆਨ ਨਾਲ ਹਰਿਆ ਕਰਨਾ ਮਨ ਨੂੰ ਤੇ ਘਟ ਅੰਦਰ ਹੀ ਪ੍ਰਭ, ਸਾਧ, ਹਰਿ, ਰਾਮ ਦੇ ਦਰਸ਼ਨ ਹੋਣੇ “ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ॥”।

ਸਾਡੇ ਮਨ ਨੂੰ ਟਕਾ ਨਹੀਂ ਹੈ। ਤ੍ਰੈ ਗੁਣ ਮਾਇਆ ਮਗਰ ਭੱਜਦਾ। ਤ੍ਰੈ ਗੁਣ ਕੀ ਹਨ ਸਮਝਣ ਲਈ ਵੇਖੋ “ਤ੍ਰੈ ਗੁਣ ਮਾਇਆ, ਭਰਮ ਅਤੇ ਵਿਕਾਰ“। ਅਗਿਆਨਤਾ ਦੀ ਵਿਕਾਰਾਂ ਦੀ ਮਲ ਲੱਗੀ ਮਨ ਨੂੰ। ਰਾਗੁ ਵਡਹੰਸ ਵਿੱਚ ਪਾਤਿਸ਼ਾਹ ਆਖਦੇ “ਮਨੂਆ ਦਹ ਦਿਸ ਧਾਵਦਾ ਓਹੁ ਕੈਸੇ ਹਰਿ ਗੁਣ ਗਾਵੈ॥ ਇੰਦ੍ਰੀ ਵਿਆਪਿ ਰਹੀ ਅਧਿਕਾਈ ਕਾਮੁ ਕ੍ਰੋਧੁ ਨਿਤ ਸੰਤਾਵੈ॥੧॥ ਵਾਹੁ ਵਾਹੁ ਸਹਜੇ ਗੁਣ ਰਵੀਜੈ॥ ਰਾਮ ਨਾਮੁ ਇਸੁ ਜੁਗ ਮਹਿ ਦੁਲਭੁ ਹੈ ਗੁਰਮਤਿ ਹਰਿ ਰਸੁ ਪੀਜੈ॥੧॥ ਰਹਾਉ॥ ਸਬਦੁ ਚੀਨਿ ਮਨੁ ਨਿਰਮਲੁ ਹੋਵੈ ਤਾ ਹਰਿ ਕੇ ਗੁਣ ਗਾਵੈ॥ ਗੁਰਮਤੀ ਆਪੈ ਆਪੁ ਪਛਾਣੈ ਤਾ ਨਿਜ ਘਰਿ ਵਾਸਾ ਪਾਵੈ॥੨॥ ਏ ਮਨ ਮੇਰੇ ਸਦਾ ਰੰਗਿ ਰਾਤੇ ਸਦਾ ਹਰਿ ਕੇ ਗੁਣ ਗਾਉ॥ ਹਰਿ ਨਿਰਮਲੁ ਸਦਾ ਸੁਖਦਾਤਾ ਮਨਿ ਚਿੰਦਿਆ ਫਲੁ ਪਾਉ॥੩॥ ਹਮ ਨੀਚ ਸੇ ਊਤਮ ਭਏ ਹਰਿ ਕੀ ਸਰਣਾਈ॥ ਪਾਥਰੁ ਡੁਬਦਾ ਕਾਢਿ ਲੀਆ ਸਾਚੀ ਵਡਿਆਈ॥੪॥ ਬਿਖੁ ਸੇ ਅੰਮ੍ਰਿਤ ਭਏ ਗੁਰਮਤਿ ਬੁਧਿ ਪਾਈ॥ ਅਕਹੁ ਪਰਮਲ ਭਏ ਅੰਤਰਿ ਵਾਸਨਾ ਵਸਾਈ॥੫॥ ਮਾਣਸ ਜਨਮੁ ਦੁਲੰਭੁ ਹੈ ਜਗ ਮਹਿ ਖਟਿਆ ਆਇ॥ ਪੂਰੈ ਭਾਗਿ ਸਤਿਗੁਰੁ ਮਿਲੈ ਹਰਿ ਨਾਮੁ ਧਿਆਇ॥੬॥ ਮਨਮੁਖ ਭੂਲੇ ਬਿਖੁ ਲਗੇ ਅਹਿਲਾ ਜਨਮੁ ਗਵਾਇਆ॥ ਹਰਿ ਕਾ ਨਾਮੁ ਸਦਾ ਸੁਖ ਸਾਗਰੁ ਸਾਚਾ ਸਬਦੁ ਨ ਭਾਇਆ॥੭॥ ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ॥ ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਿਨੑ ਪਾਇਆ॥੮॥੨॥” – ਹਰਿ ਦੇ ਗੁਣ ਧਿਆਉਣੇ (ਧਿਆਨ ਵਿੱਚ ਰੱਖਣ) ਦਾ ਆਦੇਸ਼ ਹੈ। ਹਰਿ ਕੀ ਹੈ ਕੌਣ ਹੈ ਸਮਝਣ ਲਈ ਵੇਖੋ “ਹਰਿ” ਅਤੇ ਕੀਰਤਨ ਕੀ ਹੈ ਗੁਣ ਕਿਵੇਂ ਗਾਉਣੇ ਹਨ ਸਮਝਣ ਲਈ ਵੇਖੋ “ਕੀਰਤਨੁ ਅਤੇ ਗੁਣ ਕਿਵੇ ਗਉਣੇ ਹਨ

ਪਰਮੇਸਰ ਦੀ ਜੋਤ ਘਟ ਘਟ (ਹਰੇਕ ਜੀਵ ਦੇ ਅੰਦਰ ਹੈ) ਵਿੱਚ ਹੈ “ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ॥” ਭਾਵੇਂ ਅੰਡਜ (ਅੰਡੇ ਤੋਂ ਪੈਦਾ ਹੋਣ ਵਾਲਾ ਜੀਵ ਹੋਵੇ), ਸੇਤਜ (ਜਰਾਸੀਮ/ਪਸੀਨੇ ਤੋਂ ਪੈਦਾ ਹੋਣ ਵਾਲੇ ਜਰਮਸ), ਜੇਰਜ (ਮਾਤ ਗਰਭ ਤੋੳਨ ਪੈਦਾ ਹੋਣ ਵਾਲੇ ਜੀਵ ਹੋਣ) ਜਾਂ ਉਤਭੁਜ (ਜਮੀਨ ਤੋਂ ਉੱਗਣ ਵਾਲੇ) ਜੀਵ ਹੋਣ। ਸਾਰਿਆਂ ਵਿੱਚ ਪਰਮੇਸਰ ਦਸਿ ਜੋਤ ਹੈ। ਇਹ ਗਲ ਸਮਝਣਾ, ਮੰਨ ਲੈਣ ਨਾਲ ਭੇਦ ਭਾਵ ਨਹੀਂ ਰਹਿਣੇ। ਸਾਰਿਆਂ ਵਿੱਚ ਏਕ ਜੋਤ ਦੇਖਣ ਨਾਲ ਏਕੇ ਦੀ ਸਮਝ ਲੱਗਣੀ। ਊਚ ਨੀਚ ਜਾਤ ਪਾਤ ਦੇ ਭੇਦਭਾਵ ਦਾਸ ਲਈ ਖਤਮ ਹੋ ਜਾਂਦੇ ਨੇ। ਪਾਤਿਸ਼ਾਹ ਆਖਦੇ “ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ॥ ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ॥੧॥ ਸੰਤਹੁ ਘਟਿ ਘਟਿ ਰਹਿਆ ਸਮਾਹਿਓ॥ ਪੂਰਨ ਪੂਰਿ ਰਹਿਓ ਸਰਬ ਮਹਿ ਜਲਿ ਥਲਿ ਰਮਈਆ ਆਹਿਓ॥੧॥ ਰਹਾਉ॥ ਗੁਣ ਨਿਧਾਨ ਨਾਨਕੁ ਜਸੁ ਗਾਵੈ ਸਤਿਗੁਰਿ ਭਰਮੁ ਚੁਕਾਇਓ॥ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ॥੨॥੧॥੨੯॥” – ਜਿਵੇਂ ਦੁੱਧ ਵਿੱਚ ਘਿਓ ਮਿਲਿਆ ਹੋਇਆ ਹੈ ਉਸੇ ਤਰਹ ਸ੍ਰਿਸਟੀ ਦੇ ਹਰ ਜੀਵ ਵਿੱਚ ਪਰਮੇਸਰ ਦੀ ਜੋਤ ਹੈ, ਭਾਵੇਂ ਸੰਸਾਰੀ ਪੱਧਰ ਤੇ ਕਿਸੇ ਨੂੰ ਊਚ ਕਹੀ ਜਾਵੋ ਭਾਵੇਂ ਨੀਚ।

ਇਸ ਗਲ ਨੂੰ ਸਮਝੇ ਬਿਨਾਂ ਪਰਮੇਸਰ ਨਾਲ ਏਕਾ ਨਹੀਂ ਹੋ ਸਕਦਾ ਕੇ ਨਾਮ (ਸੋਝੀ) ਦੀ ਪ੍ਰਾਪਤੀ ਤੋਂ ਬਿਨਾਂ ਕੋਈ ਵੀ ਊਚਾ ਨਹੀਂ ਹੋ ਸਕਦਾ “ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤ ਬਰਾਬਰਿ ਅਉਰੁ ਨ ਕੋਇ॥” ਤੇ ਭਗਤ ਕੌਣ, ਜਿਸਨੇ ਆਪਣੀ ਹਉਮੈਂ ਮਾਰ ਲਈ ਮਨ ਤੇ ਕਾਬੂ ਕਰ ਲਿਆ “ਮਨ ਮਾਰੇ ਬਿਨੁ ਭਗਤਿ ਨ ਹੋਈ॥” । ਬਿਨਾਂ ਨਾਮ (ਗਿਆਨ/ਸੋਝੀ) ਤੋਂ ਸਾਰੇ ਹੀ ਨੀਚ ਹਾਂ ਤੇ ਉਸਦੇ ਹੁਕਮ ਵਿੱਚ ਨਾਮ ਜਪਦਿਆਂ (ਗਿਆਨ/ਸੋਝੀ ਪ੍ਰਾਪਤ ਕਰਦਿਆਂ) ਨੀਚ ਤੋਂ ਊਚ ਜਾਤ ਹੁੰਦੀ “ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ॥”,

ਨੀਚਾ ਤੇ ਊਚ ਊਨ ਪੂਰੀਨਾ॥ਅੰਮ੍ਰਿਤ ਨਾਮੁ ਮਹਾ ਰਸੁ ਲੀਨਾ॥੩॥

ਆਪਿ ਨਿਰਾਲਮੁ ਗੁਰ ਗਮ ਗਿਆਨਾ॥ ਜੋ ਦੀਸੈ ਤੁਝ ਮਾਹਿ ਸਮਾਨਾ॥ ਨਾਨਕੁ ਨੀਚੁ ਭਿਖਿਆ ਦਰਿ ਜਾਚੈ ਮੈ ਦੀਜੈ ਨਾਮੁ ਵਡਾਈ ਹੇ॥

ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹੀਂ ਢਰੈ॥ ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ॥੧॥ ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ॥ ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ॥

ਹਮ ਨਾਨੑੇ ਨੀਚ ਤੁਮੇੑ ਬਡ ਸਾਹਿਬ ਕੁਦਰਤਿ ਕਉਣ ਬੀਚਾਰਾ॥ ਮਨੁ ਤਨੁ ਸੀਤਲੁ ਗੁਰ ਦਰਸ ਦੇਖੇ ਨਾਨਕ ਨਾਮੁ ਅਧਾਰਾ॥

ਸੇਵਾ ਸੁਰਤਿ ਰਹਸਿ ਗੁਣ ਗਾਵਾ ਗੁਰਮੁਖਿ ਗਿਆਨੁ ਬੀਚਾਰਾ॥ ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ ਕਰਤਾਰਾ॥ ਹਮ ਨੀਚ ਹੋੁਤੋ ਹੀਣਮਤਿ ਝੂਠੇ ਤੂ ਸਬਦਿ ਸਵਾਰਣਹਾਰਾ॥ ਆਤਮ ਚੀਨਿ ਤਹਾ ਤੂ ਤਾਰਣ ਸਚੁ ਤਾਰੇ ਤਾਰਣਹਾਰਾ॥

ਹੀਣੌ ਨੀਚੁ ਬੁਰੌ ਬੁਰਿਆਰੁ॥ ਨੀਧਨ ਕੌ ਧਨੁ ਨਾਮੁ ਪਿਆਰੁ॥ ਇਹੁ ਧਨੁ ਸਾਰੁ ਹੋਰੁ ਬਿਖਿਆ ਛਾਰੁ॥

ਸਭੁ ਕੋ ਊਚਾ ਆਖੀਐ ਨੀਚੁ ਨ ਦੀਸੈ ਕੋਇ॥ ਇਕਨੈ ਭਾਂਡੇ ਸਾਜਿਐ ਇਕੁ ਚਾਨਣੁ ਤਿਹੁ ਲੋਇ॥ ਕਰਮਿ ਮਿਲੈ ਸਚੁ ਪਾਈਐ ਧੁਰਿ ਬਖਸ ਨ ਮੇਟੈ ਕੋਇ॥

ਅਗਿਆਨ ਬਿਨਾਸਨ ਤਮ ਹਰਣ ਊਚੇ ਅਗਮ ਅਮਾਉ॥ ਮਨੁ ਵਿਛੁੜਿਆ ਹਰਿ ਮੇਲੀਐ ਨਾਨਕ ਏਹੁ ਸੁਆਉ॥ ਸਰਬ ਕਲਿਆਣਾ ਤਿਤੁ ਦਿਨਿ ਹਰਿ ਪਰਸੀ ਗੁਰ ਕੇ ਪਾਉ॥

ਗੁਰੂਆਂ ਨੇ ਭਗਤਾਂ ਨੇ ਨਿਮਾਣਾ (ਮਾਣ ਤਿਆਗ ਕੇ ) ਹੋ ਕੇ ਹੁਕਮ ਨੂੰ, ਪਰਮੇਸਰ ਦੇ ਗੁਣਾਂ ਨੂੰ ਧਾਰਣ ਕਰਨ ਦੀ ਸਲਾਹ ਗੁਰਬਾਣੀ ਰਾਹੀਂ ਸਾਨੂੰ ਦਿੱਤੀ ਹੈ। ਆਪ ਵੀ ਇਹੀ ਆਸ ਕੀਤੀ ਹੈ ਕੇ ਭਾਣੇ ਵਿੱਚ ਰਹ ਕੇ ਗੁਰ (ਗੁਣ) ਪ੍ਰਾਪਤ ਹੋਣ ਸੱਚੇ ਦੇ। “ਜੇਤੀ ਸ੍ਰਿਸਟਿ ਕਰੀ ਜਗਦੀਸਰਿ ਤੇ ਸਭਿ ਊਚ ਹਮ ਨੀਚ ਬਿਖਿਆਸ॥ ਹਮਰੇ ਅਵਗੁਨ ਸੰਗਿ ਗੁਰ ਮੇਟੇ ਜਨ ਨਾਨਕ ਮੇਲਿ ਲੀਏ ਪ੍ਰਭ ਪਾਸ॥

ਪਰ ਅੱਜ ਸਿੱਖ ਗੁਰਬਾਣੀ ਸਮਝਣ ਤੇ ਵਿਚਾਰਨ ਤੋਂ ਦੂਰ ਹੋਈ ਜਾਂਦੇ ਨੇ ਤਾ ਹੀਂ ਭਟਕ ਰਹੇ ਨੇ, ਕਈ ਸਿੱਖ ਵੀਰ ਇਸ ਭੇਦ ਭਾਵ ਤੋਂ ਦੁਖੀ ਹੋ ਕੇ ਦੂਜੇ ਧਰਮਾਂ ਨੂੰ ਵੀ ਅਪਨਾਉਣ ਲਗ ਪਏ ਨੇ। ਗੁਰੂਆਂ ਨੇ ਨੀਚ ਸਮਝੀ ਜਾਣ ਵਾਲੀਆਂ ਜਾਤਾਂ ਨੂੰ ਵੀ ਗਲੇ ਲਾਇਆ ਸੀ, ਭੇਦਭਾਵ, ਊਚ ਨੀਚ ਖਤਮ ਕਰਕੇ ਹਰੇਕ ਸਿੱਖ ਨੂੰ ਬਰਾਬਰ ਦਾ ਦਰਜਾ ਦਿੱਤਾ ਤਾਹੀਂ ਸਿੱਖੀ ਵਿੱਚ ਵਾਧਾ ਹੋਇਆ। ਪਰ ਧੀਰੇ ਧੀਰੇ ਅਸੀਂ ਗੁਰਬਾਣੀ ਵਿਚਾਰ ਕੇ ਸਮਝਣੀ ਬੰਦ ਕਰ ਦਿੱਤੀ ਤੇ ਭੁੱਲ ਗਏ ਕੇ ਜਿਹੜੇ ਜਾਤ ਪਾਤ ਦਾ ਮਾਨ ਕਰਦੇ ਨੇ ਬਾਣੀ ਆਖਦੀ ਪਰਮੇਸਰ ਥਾਪਣੇ ਹੁਕਮ ਵਿੱਚ ਕਦੇ ਵੀ ਊਚ ਨੂੰ ਨੀਚ ਤੇ ਨੀਚ ਨੂੰ ਊਚ ਕਰ ਸਕਦਾ “ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥” ਸਿੱਖ ਇਹ ਪੜ੍ਹ ਰਹੇ ਨੇ ਸੁਣ ਰਹੇ ਨੇ ਪਰ ਭੁੱਲ ਗਏ ਇਸਦਾ ਅਰਥ ਕਿਤਨਾ ਗਹਿਰਾ ਹੈ।

ਊਚਾ ਤੇ ਫੁਨਿ ਨੀਚੁ ਕਰਤੁ ਹੈ ਨੀਚ ਕਰੈ ਸੁਲਤਾਨੁ॥ ਜਿਨੀ ਜਾਣੁ ਸੁਜਾਣਿਆ ਜਗਿ ਤੇ ਪੂਰੇ ਪਰਵਾਣੁ॥

ਗੁਰਬਾਣੀ ਆਖਦੀ ਇਸ ਸੰਸਾਰ ਵਿੱਚ ਉਸਦੇ ਹੁਕਮ ਨੂੰ ਸਮਝਣ ਵਾਲੇ ਵਿਰਲੇ ਹੀ ਹਨ। ਤੇ ਜਿਸਨੂੰ ਉਹ ਆਪ ਵਡਿਆਈ ਬਖਸ਼ਦਾ ਹੈ ਉਹੀ ਉੱਤਮ ਪਦਵੀ ਪਾਉਂਦਾ ਹੈ “ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ॥ ਨੇਤ੍ਰੀ ਸਤਿਗੁਰੁ ਪੇਖਣਾ । ਸ੍ਰਵਣੀ ਸੁਨਣਾ ਗੁਰ ਨਾਉ॥ ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ॥ ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਥੁ ਦੇਇ॥ ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ॥੧॥” – ਗੁਰੁ ਅਰਾਧਣ ਦਾ ਅਰਥ ਹੈ ਗੁਣਾਂ ਦੀ ਵਿਚਾਰ ਕਰਨਾ। ਜਿਵਹਾ ਸਰੀਰ ਦੀ ਜੀਭ ਨਹੀਂ ਹੈ ਰਸਨਾ, ਜਿਵਹਾ ਹੈ ਮਨੁੱਖ ਦੀ ਸੋਚ ਤੇ ਵਿਚਾਰ। ਜਦੋਂ ਤੁਸੀਂ ਮਨ ਵਿੱਚ ਵਿਚਾਰਦੇ ਹੋ ਜੋ ਵਿਚਾਰ ਚਲ ਰਹੀ ਹੁੰਦੀ ਹੈ ਉਹ ਮੂਹ ਤੋਂ ਬੋਲਣ ਤੇ ਸਰੀਰ ਦੇ ਕੰਨਾ ਤੋਂ ਸੁਣਨੀ ਨਹੀਂ ਪੈਂਦੀ। ਇਹ ਸੁਣਨਾ ਸ੍ਰਵਣੀ ਸੁਨਣਾ ਹੈ। ਅਰਥ ਖਿਆਲ ਹਮੇਸ਼ਾ ਨਾਮ (ਸੋਝੀ/ਗਿਆਨ) ਵਲ ਰਹੇ। ਸਤਿਗੁਰ (ਸੱਚੇ ਦੇ ਗੁਣ) ਦੀ ਸੋਝੀ ਵਿੱਚ ਰੱਤਿਆ ਦਰਗਾਹ ਵਿੱਚ, ਪ੍ਰਭ ਦੀ ਰਾਮ (ਰਮੇ) ਹੋਏ, ਹਰਿ (ਗਿਆਨ ਦੇ ਅੰਮ੍ਰਿਤ ਨਾਲ ਹਰੇ ਹੋਏ) ਦੇ ਸਨਮੁਖ ਬਹਿੰਦਾ। ਜਿਸਨੂੰ ਇਹ ਅਵਸਥਾ ਮਿਲੇ ਜਗ ਦੇ ਵਿੱਚ ਵਿਰਲੇ ਹੀ ਹੁੰਦੇ ਨੇ। ਉਹਨਾਂ ਨੂੰ ਹੀ “ਵਡਿਆਈ “ ਪ੍ਰਾਪਤ ਹੁੰਦੀ ਹੈ।

ਕੋਈ ਆਖਦਾ ਅਸੀਂ ਛਤ੍ਰੀ ਕੁਲ ਵਿੱਚ ਜਨਮੇ ਹਾਂ ਇਸ ਲਈ ਵੱਡੇ ਹਾਂ। ਕੋਈ ਆਖਦਾ ਅਸੀਂ ਬ੍ਰਾਹਮਣ/ਕਾਜੀ ਦੇ ਘਰੇ ਪੈਦਾ ਹੋਏ ਇਸ ਲਈ ਬ੍ਰਾਹਮਣ/ਕਾਜੀ ਹਾਂ ਊਚ ਜਾਤ ਹਾਂ, ਪਰ ਗੁਰਬਾਣੀ ਆਖਦੀ ਜਿਹੜਾ ਆਪਣੇ ਅਵਗੁਣਾਂ ਨਾਲ, ਵਿਕਾਰਾਂ ਨਾਲ, ਮਨ ਨਾਲ ਲੜੇ ਉਹੀ ਛਤ੍ਰੀ ਹੈ। ਜੋ ਬ੍ਰਹਮ ਦੀ ਵਿਚਾਰ ਕਰੇ ਉਹ ਅਸਲ ਬ੍ਰਾਹਮਣ ਹੈ “ਸੋ ਜੋਗੀ ਜੋ ਜੁਗਤਿ ਪਛਾਣੈ॥ ਗੁਰਪਰਸਾਦੀ ਏਕੋ ਜਾਣੈ॥ ਕਾਜੀ ਸੋ ਜੋ ਉਲਟੀ ਕਰੈ॥ ਗੁਰਪਰਸਾਦੀ ਜੀਵਤੁ ਮਰੈ॥ ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ॥ਆਪਿ ਤਰੈ ਸਗਲੇ ਕੁਲ ਤਾਰੈ॥੩॥ ਦਾਨਸਬੰਦੁ ਸੋਈ ਦਿਲਿ ਧੋਵੈ॥ ਮੁਸਲਮਾਣੁ ਸੋਈ ਮਲੁ ਖੋਵੈ॥ ਪੜਿਆ ਬੂਝੈ ਸੋ ਪਰਵਾਣੁ॥ ਜਿਸੁ ਸਿਰਿ ਦਰਗਹ ਕਾ ਨੀਸਾਣੁ॥” ਅਤੇ “ਸੋ ਬ੍ਰਹਮਣੁ ਜੋ ਬਿੰਦੈ ਬ੍ਰਹਮੁ॥ ਜਪੁ ਤਪੁ ਸੰਜਮੁ ਕਮਾਵੈ ਕਰਮੁ॥ ਸੀਲ ਸੰਤੋਖ ਕਾ ਰਖੈ ਧਰਮੁ॥ ਬੰਧਨ ਤੋੜੈ ਹੋਵੈ ਮੁਕਤੁ॥ ਸੋਈ ਬ੍ਰਹਮਣੁ ਪੂਜਣ ਜੁਗਤੁ॥“ – ਗੁਰਬਾਣੀ ਦੀ ਕਸਵਟੀ ਤੇ ਜੋ ਖਰਾ ਨਹੀਂ ਉਤਰ ਰਹਿਆ ਜੋ ਵਿਕਾਰਾਂ ਨਾਲ ਨਹੀਂ ਲੜ ਰਹਿਆ ਉਹ ਬਸ ਬਾਦ ਰਚਾ ਰਹਿਆ ਹੈ। ਜੋ ਗਿਆਨ ਵਿਚਾਰ ਚਰਚਾ ਨਹੀਂ ਕਰ ਰਹਿਆ ਉਹ ਗਿਆਨੀ ਨਹੀਂ ਹੈ ਭਾਵੇਂ ਨਾਮ ਅੱਗੇ ਇਹ ਪਦਵੀ ਕਿਤਨੀ ਵੀ ਲਾਈ ਜਾਵੇ “ਗੁਣ ਵੀਚਾਰੇ ਗਿਆਨੀ ਸੋਇ॥” ਬਿਨਾਂ ਗਿਆਨ ਵਿਚਾਰ ਤੋਂ ਗਿਆਨੀ ਨਹੀਂ ਹੋ ਜਾਣਾ ਉੱਚਾ ਨਹੀਂ ਹੋ ਜਾਣਾ।

ਜਾਤ ਪਾਤ ਲੋਕਾਂ ਨੂੰ ਵੰਡਣ ਦਾ ਕੰਮ ਕਰਦੀ। ਕਿਸੇ ਨੂੰ ਨੀਚ ਕਹ ਕੇ ਮੰਨ ਕੇ ਵਿਤਕਰਾ ਕਰਨ ਨਾਲ ਕੋਈ ਵੱਡਾ ਨਹੀਂ ਜੋ ਜਾਂਦਾ। ਦੁਨਿਆਵੀ ਪੱਧਰ ਤੇ ਵੀ ਇਹ ਗਲਤ ਹੈ ਤੇ ਅਧਿਆਤਮਿਕ ਪੱਧਰ ਤੇ ਵੀ ਇਹ ਗਲਤ ਹੈ। ਗੁਰਮਤਿ ਗਿਆਨ ਦਾ ਪ੍ਰਚਾਰ ਸਹੀ ਨਾ ਹੋਣ ਕਾਰਣ ਸਮਾਜ ਵਿੱਚ ਭੇਦ ਭਾਵ ਹੈ, ਭੇਦ ਭਾਵ ਨਾਲ ਹੋਰ ਅਹੰਕਾਰ, ਦ੍ਵੇਸ਼ ਵਿੱਚ ਵਾਧਾ ਹੁੰਦਾ। ਅਸੀਂ ਜਦੋਂ ਤਕ ਨਹੀਂ ਸਮਝਦੇ, ਪੂਰਨ ਤਰੀਕੇ ਨਾਲ ਮੰਨਦੇ ਨਹੀਂ ਕੇ “ਕੋਊ ਭਇਓ ਮੁੰਡੀਆ ਸੰਨਿਆਸੀ ਕੋਊ ਜੋਗੀ ਭਇਓ ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ॥ ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥ਕਰਤਾ ਕਰੀਮ ਸੋਈ ਰਾਜਕ ਰਹੀਮ ਓਈ ਦੂਸਰੋ ਨ ਭੇਦ ਕੋਈ ਭੂਲ ਭ੍ਰਮ ਮਾਨਬੋ॥ ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ॥” ਉਦੋਂ ਤਕ ਗੁਰੂਆਂ, ਭਗਤਾਂ ਦੇ ਦੱਸੇ ਸਮਝਾਏ ਸਮਾਜਿਕ ਢਾਂਚੇ ਦੀ ਬਣਤ ਨਹੀਂ ਹੋ ਸਕਦੀ। ਸਮਾਜ ਵਿੱਚ ਲੜਾਈ ਝਗੜੇ ਹਮੇਸ਼ਾ ਚਲਦੇ ਰਹਿਣੇ। ਗਰੀਬ ਮਾਰਿਆ ਜਾਣਾ ਹੋਰ ਗਰੀਬ ਹੋਈ ਜਾਣਾ, ਤੇ ਅਮੀਰ ਗੋਲਕ ਦੇ ਭੁੱਖੇ ਲੋਕਾਂ ਦਾ ਫਾਇਦਾ ਕਦੇ ਧਰਮ ਦੇ ਨਾਮ ਤੇ ਕਦੇ ਊੰਚ ਨੀਚ ਦੇ ਨਾਮ ਤੇ ਚੱਕਦੇ ਹੀ ਰਹਿਣਗੇ। ਗੁਰਬਾਣੀ ਦਾ ਦੱਸਿਆ ਧਰਮ ਵੀ ਸਮਝਣਾ ਪੈਣਾ। ਵੇਖੋ ਗੁਰਮਤਿ ਕਿਹੜਾ ਧਰਮ ਸ੍ਰੇਸ਼ਟ ਦੱਸਦੀ ਹੈ “ਧਰਮ”।

ਇਸ ਲਈ ਭਾਈ ਗੁਰਬਾਣੀ ਪੜ੍ਹੋ ਵਿਚਾਰੋ ਤੇ ਆਪਣੇ ਆਸ ਪਾਸ ਲੋਕਾਂ ਵਿੱਚ ਗੁਰਮਤਿ ਦਾ ਸਹੀ ਪ੍ਰਚਾਰ ਕਰੋ। ਜਿਹੜੇ ਧਰਮ ਦੇ ਠੇਕੇਦਾਰ ਬਣੇ ਹੋਏ ਨੇ ਉਹਨਾਂ ਇਹ ਕਦੇ ਨਹੀਂ ਕਰਨਾ ਇਸ ਲਈ ਗੁਰੂ ਦੀ ਦੱਸੀ ਸਿੱਖਿਆ ਸਿੱਖਾਂ ਨੂੰ ਹੀ ਆਪ ਪ੍ਰਚਾਰਨੀ ਪੈਣੀ।

Resize text