Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਕੀ ਦਸਮ ਗ੍ਰੰਥ ਤੀਰਥ ਇਸ਼ਨਾਨ ਕਰਨ ਨੂੰ ਕਹਿੰਦਾ ਹੈ ?

ਕੀ ਦਸਮ ਗ੍ਰੰਥ ਤੀਰਥ ਇਸ਼ਨਾਨ ਕਰਨ ਨੂੰ ਕਹਿੰਦਾ ਹੈ ?

ਭੇਖੀ ਜੋਗਨ ਭੇਖ ਦਿਖਾਏ ॥ ਨਾਹਨ ਜਟਾ ਬਿਭੂਤ ਨਖਨ ਮੈ ਨਾਹਿਨ ਬਸਤ੍ਰ ਰੰਗਾਏ ॥ ਜੌ ਬਨ ਬਸੈ ਜੋਗ ਕਹੁ ਪੱਈਐ ਪੰਛੀ ਸਦਾ ਬਸਤ ਬਨ ॥ ਕੁੰਚਰ ਸਦਾ ਧੂਰ ਸਿਰ ਮੇਲਤ ਦੇਖਹੁ ਸਮਝ ਤੁਮਹੀ ਮਨ ॥ ਦਾਦਰ ਮੀਨ ਸਦਾ ਤੀਰਥ ਮੋ ਕਰਯੋ ਕਰਤ ਇਸ਼ਨਾਨਾ ॥ ਧਯਾਨ ਬਿੜਾਲ ਬਕੀ ਬਕ ਲਾਵਤ ਤਿਨ ਕਿਆ ਜੋਗੁ ਪਛਾਨਾ ॥ ਜੈਸੇ ਕਸ਼ਟ ਠਗਨ ਕਹ ਠਾਟਤ ਐਸੇ ਹਰਿ ਹਿਤ ਕੀਜੈ ॥ ਤਬਹੀ ਮਹਾਂ ਗਯਾਨ ਕੋ ਜਾਨੈ ਪਰਮ ਪਯੂਖਹਿ ਪੀਜੈ ॥੨੪॥੯੮॥

ਭਾਵ – ਪਖੰਡੀ ਜੋਗੀ ਭੇਖ ਦਿਖਾ ਕੇ, ਜਟਾਵਾਂ ਵਧਾ ਕੇ ਸਵਾਹ ਸਰੀਰ ਤੇ ਮਲ ਕੇ, ਲੰਬੇ ਨੋਹ ਵਧਾ ਕੇ ਭਗਵੇ ਕਪੜੇ ਪਾ ਕੇ ਭੇਖ ਕਰਦੇ ਨੇ… ਜੇ ਜੰਗਲ ਵਿਚ ਰਹਿ ਕੇ ਹੀ ਜੋਗ ਪਾਇਆ ਜਾਂਦਾ ਤਾਂ ਪੰਛੀ ਜੰਗਲ ਵਿਚ ਰਹਿੰਦੇ ਨੇ, ਹਾਥੀ ਹਮੇਸ਼ਾਂ ਮਿੱਟੀ ਵਿਚ ਹੀ ਬੈਠਾ ਰਹਿੰਦਾ ਹੈ… ਸਿਆਣਾ ਬੰਦਾ ਇਸ ਚੀਜ ਨੂੰ ਦੇਖ ਕੇ ਹੀ ਸਮ੍ਹਜ ਜਾਂਦਾ ਕੇ ਇਹ ਸਾਰਾ ਪਖੰਡ ਹੈ। ਡੱਡੁ ਤੇ ਮਛੀਆਂ ਹਮੇਸ਼ਾਂ ਪਾਣੀ ਵਿਚ ਰਹਿੰਦੇ ਨੇ ਸੋ ਫਿਰ ਜੇ ਤੀਰਥ ਨਾਤਿਆਂ ਹੀ ਕੁਛ ਮਿਲਦਾ ਤਾਂ ਫਿਰ ਇਹਨਾ ਨੂੰ ਮਿਲ ਜਾਣਾ ਸੀ ! ਬਗਲਾ ਧਿਆਨ ਲਾ ਕੇ ਬੈਠਾ ਰਹਿੰਦਾ। ਸੋ ਜੇ ਧਿਆਨ ਲਾਈਆਂ ਜੋਗ ਹੁੰਦਾ ਤਾਂ ਫਿਰ ਇਹ ਵੀ ਜੋਗੀ ਬਣ ਜਾਂਦਾ। ਤੂੰ ਸਰੀਰ ਤੇ ਕਸ਼ਟ ਸਹਿ ਕੇ ਲੋਕਾਂ ਨੂੰ ਠਗਦਾ ਫਿਰਦਾ ਹੈ। ਜੇ ਇੰਨਾ ਜੋਰ ਪਰਮੇਸ੍ਵਰ ਦੀ ਬੰਦਗੀ ਵਿਚ ਲਾਇਆ ਹੁੰਦਾ ਤਾਂ ਪਰਮ ਪੁਰਖ ਪਰਮੇਸ੍ਵਰ ਦੇ ਗਿਆਨ ਦੀ ਪ੍ਰਾਪਤੀ ਕਰ ਕੇ ਪਰਮ ਰਸ ਪੀ ਲੈਂਦਾ

ਤੀਰਥ ਨਾਨ ਦਇਆ ਦਮ ਦਾਨ ਸੁ ਸੰਜਮ ਨੇਮ ਅਨੇਕ ਬਿਸੇਖੈ ॥ ਬੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ॥ ਪਉਨ ਅਹਾਰ ਜਤੀ ਜਤ ਧਾਰ ਸਬੈ ਸੁ ਬਿਚਾਰ ਹਜਾਰ ਕ ਦੇਖੈ ॥ ਸ੍ਰੀ ਭਗਵਾਨ ਭਜੇ ਬਿਨੁ ਭੂਪਤਿ ਏਕ ਰਤੀ ਬਿਨੁ ਏਕ ਨ ਲੇਖੈ ॥੪ ( ਸ੍ਰੀ ਦਸਮ ਗ੍ਰੰਥ ) 

ਤੀਰਥ ਨਹਾ ਕੇ ਦੇਖ ਲਿਆ ਲੋਕਾਂ ਨੇ, ਦਾਨ ਪੁਨ ਕਰ ਲਿਆ ਤੂੰ, ਸੰਜਮ , ਨੇਮ ਅਨੇਕਾਂ ਕਿਸਮ ਦੇ ਕਰ ਕੇ ਦੇਖ ਲਏ। ਬੇਦ , ਪੁਰਾਨ , ਬਾਈਬਲ , ਕੁਰਾਨ ਆਦਿਕ ਜਿਨੀਆਂ ਵੀ ਜਮੀਨ ਅਸਮਾਨ ਦੀਆਂ ਕਿਤਾਬਾਂ ਸਭ ਦੇਖ ਲਈਆਂ ਤੂੰ। ਹਵਾ ਦਾ ਆਹਾਰ ਕਰ ਲਿਆ, ਜਤੀ ਸਤੀ ਆਦਿਕ ਕ੍ਰਮ ਹਜਾਰਾਂ ਬਾਰ ਬਿਚਾਰ ਕੇ ਦੇਖ ਲਏ। ਪਰ ਪਰਮੇਸ੍ਵਰ ਦੀ ਬੰਦਗੀ ਬਿਨਾ ਇਹ ਸਾਰੀਆਂ ਚੀਜਾਂ ਇਕ ਕੋਡੀ ਦੀਆਂ ਵੀ ਨਹੀਂ 

ਕਹੂੰ ਨਿਵਲੀ ਕਰਮ ਕਰੰਤ ॥ ਕਹੂੰ ਪਉਨ ਅਹਾਰ ਦੁਰੰਤ ॥ ਕਹੂੰ ਤੀਰਥ ਦਾਨ ਅਪਾਰ ॥ ਕਹੂੰ ਜੱਗ ਕਰਮ ਉਦਾਰ ॥੧੩॥੪੩॥ ਕਹੂੰ ਅਗਨ ਹੋਤ੍ਰ ਅਨੂਪ ॥ ਕਹੂੰ ਨਿਆਇ ਰਾਜ ਬਿਭੂਤ ॥ ਕਹੂੰ ਸਾਸਤ੍ਰ ਸਿੰਮ੍ਰਿਤਿ ਰੀਤ ॥ ਕਹੂੰ ਬੇਦ ਸਿਉ ਬਿਪ੍ਰੀਤ ॥੧੪॥੪੪॥ ਕਈ ਦੇਸ ਦੇਸ ਫਿਰੰਤ ॥ ਕਈ ਏਕ ਠੌਰ ਇਸਥੰਤ ॥ ਕਹੂੰ ਕਰਤ ਜਲ ਮਹਿ ਜਾਪ ॥ ਕਹੂੰ ਸਹਤ ਤਨ ਪਰ ਤਾਪ ॥੧੫॥੪੫॥ ਕਹੂੰ ਬਾਸ ਬਨਹਿ ਕਰੰਤ ॥ ਕਹੂੰ ਤਾਪ ਤਨਹਿ ਸਹੰਤ ॥ ਕਹੂੰ ਗ੍ਰਿਹਸਤ ਧਰਮ ਅਪਾਰ ॥ ਕਹੂੰ ਰਾਜ ਰੀਤ ਉਦਾਰ ॥੧੬॥੪੬॥ ਕਹੂੰ ਰੋਗ ਰਹਤ ਅਭਰਮ ॥ ਕਹੂੰ ਕਰਮ ਕਰਤ ਅਕਰਮ ॥ ਕਹੂੰ ਸੇਖ ਬ੍ਰਹਮ ਸਰੂਪ ॥ ਕਹੂੰ ਨੀਤ ਰਾਜ ਅਨੂਪ ॥੧੭॥੪੭॥ ਕਹੂੰ ਰੋਗ ਸੋਗ ਬਿਹੀਨ ॥ ਕਹੂੰ ਏਕ ਭਗਤ ਅਧੀਨ ॥ ਕਹੂੰ ਰੰਕ ਰਾਜ ਕੁਮਾਰ ॥ ਕਹੂੰ ਬੇਦ ਬਿਆਸ ਅਵਤਾਰ ॥੧੮॥੪੮॥ ਕਈ ਬ੍ਰਹਮ ਬੇਦ ਰਟੰਤ ॥ ਕਈ ਸੇਖ ਨਾਮ ਉਚਰੰਤ ॥ ਬੈਰਾਗ ਕਹੂੰ ਸੰਨਿਆਸ ॥ ਕਹੂੰ ਫਿਰਤ ਰੂਪ ਉਦਾਸ ॥੧੯॥੪੯॥ ਸਭ ਕਰਮ ਫੋਕਟ ਜਾਨ ॥ ਸਭ ਧਰਮ ਨਿਹਫਲ ਮਾਨ ॥ ਬਿਨ ਏਕ ਨਾਮ ਅਧਾਰ ॥ ਸਭ ਕਰਮ ਭਰਮ ਬਿਚਾਰ ॥੨੦॥੫੦॥

ਭਾਵ – ਸਮੇਤ ਤੀਰਥ ਅਸਥਾਨ ਦੇ ਇਸ਼ਨਾਨ ਕਰਨ ਦੇ ਉੱਪਰ ਜੀਨੇ ਵੀ ਕਰਮ  ਦਿਤੇ ਹੋਏ ਨੇ , ਇਹਨਾ ਸਾਰੀਆਂ ਨੂੰ ” ਫੋਕਟ ਕਰਮ ” ਜਾਨੋ। ਇਹਨਾ ਦਾ ਕਦੀਂ ਕੋਈ ਫਲ ਨਹੀਂ ਮਿਲਣਾ। ਇਕ ਪਰਮੇਸ੍ਵਰ ਦੇ ਨਾਮ ਦੇ ਅਧਾਰ ਬਿਨਾ ਜੀਨੇ ਵੀ ਇਹ ਪਖੰਡ ਕਰਮ ਨੇ ਇਹ ਭਰਮ ਜਾਲ ਹਨ  

ਕਹੂੰ ਬੇਦ ਰੀਤਿ ਜਗ ਆਦਿ ਕਰਮ ॥ ਕਹੂੰ ਅਗਨਿਹੋਤ੍ਰ ਕਹੂੰ ਤੀਰਥ ਧਰਮ ॥੧੨॥੧੩੨॥ ਕਈ ਦੇਸਿ ਦੇਸਿ ਭਾਖਾ ਰਟੰਤ ॥ ਕਈ ਦੇਸਿ ਦੇਸਿ ਬਿਦਿਆ ਪੜ੍ਹੰਤ ॥ ਕਈ ਕਰਤ ਭਾਤਿ ਭਾਤਨ ਬਿਚਾਰ ॥ ਨਹੀ ਨੇਕੁ ਤਾਸੁ ਪਾਯਤ ਨ ਪਾਰ ॥੧੩॥੧੩੩॥

ਭਾਵ – ਬਹੁਤ ਲੋਕ ਬੇਦ ਪੜੀ ਜਾਂਦੇ ਨੇ, ਜਗ ਕਰੀ ਜਾਂਦੇ ਨੇ , ਅਗਨੀ ਪੂਜਾ ਕਰਦੇ ਨੇ , ਤੀਰਥਾਂ ਤੇ ਜਾਂਦੇ ਨੇ, ਵਖ ਵਖ ਬੋਲੀਆਂ ਰਟੀ ਜਾਂਦੇ ਨੇ, ਵਿਦਿਆ ਪੜੀ ਜਾਂਦੇ ਨੇ… ਕਈ ਅਨੇਕਾਂ ਵਿਚਾਰ ਕਰੀ ਜਾਂਦੇ ਨੇ … ਪਰ ਪਰਮੇਸ੍ਵਰ ਇਹ ਤੇਰਾ ਪਰ ਨਹੀਂ ਪਾ ਸਕਦੇ 

ਕਈ ਤੀਰਥ ਤੀਰਥ ਭਰਮਤ ਸੁ ਭਰਮ ॥ ਕਈ ਅਗਨਿਹੋਤ੍ਰ ਕਈ ਦੇਵ ਕਰਮ ॥ ਕਈ ਕਰਤ ਬੀਰ ਬਿਦਿਆ ਬਿਚਾਰ ॥ ਨਹੀਂ ਤਦਪਿ ਤਾਸੁ ਪਾਯਤ ਨ ਪਾਰ ॥੧੪॥੧੩੪॥

ਭਾਵ – ਕਈ ਤੀਰਥਾਂ ਤੇ ਭਟਕਦੇ ਰਹਿੰਦੇ ਨੇ, ਕਈ ਅੱਗ ਦੀ ਪੂਜਾ ਕਰਦੇ ਰਹਿੰਦੇ ਨੇ, ਕਈ ਦੇਵਤੇ ਪੂਜੀ ਜਾਂਦੇ ਨੇ, ਕਈ ਭਾਂਤ ਭਾਂਤ ਦੀ ਵਿਦਿਆ ਵਿਚਾਰੀ ਜਾਂਦੇ ਨੇ… ਪਰ ਹੇ ਪਰਮੇਸ੍ਵਰ ਤੇਰਾ ਪਰ ਕੋਈ ਵੀ ਨਹੀਂ ਪਾ ਸਕਦਾ 

 ਤੀਰਥ ਜਾਤ੍ਰ ਨ ਦੇਵ ਪੂਜਾ ਗੋਰ ਕੋ ਨ ਅਧੀਨ ॥

ਭਾਵ ਪਰਮੇਸ੍ਵਰ ਤੀਰਥ ਜਾਨ ਨਾਲ ਨਹੀਂ ਮਿਲਦਾ , ਦੇਵਤੇ ਪੂਜਨ ਨਾਲ ਨਹੀਂ ਮਿਲਦਾ , ਕਬਰਾਂ ਤੇ ਜਾ ਕੇ ਪਰਮੇਸ੍ਵਰ ਪ੍ਰਾਪਤੀ ਨਹੀਂ ਹੁੰਦੀ 

ਤੀਰਥ ਕੋਟ ਕੀਏ ਇਸਨਾਨ ਦੀਏ ਬਹੁ ਦਾਨ ਮਹਾ ਬ੍ਰਤ ਧਾਰੇ ॥ ਦੇਸ ਫਿਰਿਓ ਕਰ ਭੇਸ ਤਪੋ ਧਨ ਕੇਸ ਧਰੇ ਨ ਮਿਲੇ ਹਰਿ ਪਿਆਰੇ ॥ ਆਸਨ ਕੋਟ ਕਰੇ ਅਸਟਾਂਗ ਧਰੇ ਬਹੁ ਨਿਆਸ ਕਰੇ ਮੁਖ ਕਾਰੇ ॥ ਦੀਨ ਦਇਆਲ ਅਕਾਲ ਭਜੇ ਬਿਨੁ ਅੰਤ ਕੋ ਅੰਤ ਕੇ ਧਾਮ ਸਿਧਾਰੇ ॥੧੦॥ ( ਸ੍ਰੀ ਦਸਮ ਗ੍ਰੰਥ ) 

ਤੂੰ ਤੀਰਥਾਂ ਤੇ ਜਾ ਕੇ ਦੇਖ ਲਿਆ, ਮਹਾ ਦਾਨ ਦੇ ਕੇ ਦੇਖ ਲਿਆ , ਵਰਤ ਰਖ ਕੇ ਦੇਖ ਲਏ … ਭੇਸ ਧਾਰਨ ਕਰ ਲਏ , ਜਟਾਵਾਂ ਵਧਾ ਕੇ ਬੈਠ ਗਿਆ ਪਰ ਪਰਮੇਸ੍ਵਰ ਨਹੀਂ ਮਿਲਿਆ… ਅਨੇਕਾਂ ਆਸਨ ਲਗਾ ਲੈ, ਨਿਆਸ ਕਰ ਲੈ …ਪਰ ਦੀਨ  ਦਿਆਲ ਦੀ ਦੀ ਬੰਦਗੀ ਕੀਤੇ ਬਿਨਾ ਸਭ ਸੰਸਾਰ ਵਿਚ ਜੀਵਨ ਨੂੰ ਕਾਲ ਹਥੋ ਗਵਾ ਬੈਠੇ  

ਅਨੰਤ ਤੀਰਥ ਬਾਸਨੰ ॥ ਨ ਏਕ ਨਾਮ ਕੇ ਸਮੰ ॥੧੧॥੮੯॥ 

ਭਾਵ ਅਨੇਕਾਂ ਤੀਰਥਾਂ ਤੇ ਇਸ਼ਨਾਨ ਕਰ ਲੈ , ਪਰ ਇਕ ਨਾਮ ਦੇ ਤੁਲ ਹੋਰ ਕੁਛ ਨਹੀਂ ( ਸ੍ਰੀ ਦਸਮ ਗ੍ਰੰਥ ) 

 ਬ੍ਰਤਾਦਿ ਦਾਨ ਸੰਜਮਾਦਿ ਤੀਰਥ ਦੇਵ ਕਰਮਣੰ ॥ ਹੈ ਆਦਿ ਕੁੰਜ ਮੇਦ ਰਾਜਸੂ ਬਿਨਾ ਨ ਭਰਮਣੰ ॥ ਨਿਵਲ ਆਦਿ ਕਰਮ ਭੇਖ ਅਨੇਕ ਭੇਖ ਮਾਨੀਐ ॥ ਅਦੇਖ ਭੇਖ ਕੇ ਬਿਨਾ ਸੁ ਕਰਮ ਭਰਮ ਜਾਨੀਐ ॥੩॥੧੦੬॥

ਭਾਵ ਤੀਰਥ ਜਾਣਾ ਵਰਤ ਰਖਣਾ , ਦੇਵਤੇ ਪੂਜਨੇ , ਨਿਵਲ ਕ੍ਰਮ ਕਰਨੇ ਸਭ ਭੇਖ ਹੈ 

ਅਨੰਤ ਤੀਰਥ ਆਦਿ ਆਸਨਾਦਿ ਨਾਰਦ ਆਸਨੰ ॥ ਬੈਰਾਗ ਅਉ ਸੰਨਿਆਸ ਅਉ ਅਨਾਦਿ ਜੋਗ ਪ੍ਰਾਸਨੰ ॥ ਅਨਾਦਿ ਤੀਰਥ ਸੰਜਮਾਦਿ ਬਰਤ ਨੇਮ ਪੇਖੀਐ ॥ ਅਨਾਦਿ ਅਗਾਧਿ ਕੇ ਬਿਨਾ ਸਮਸਤ ਭਰਮ ਲੇਖੀਐ ॥੫॥੧੦੮॥

ਭਾਵ – ਅਨੇਕਾਂ ਤੀਰਥਾਂ ਤੇ ਜਾ ਆ, ਅਨੇਕਾਂ ਆਸਨ ਰਖ ਲੈ , ਬੈਰਾਗੀ ਬਣ ਜਾ … ਪਰ ਪਰਮੇਸ੍ਵਰ ਬੰਦਗੀ ਤੋਂ ਬਿਨਾ ਸਭ ਭਰਮ ਹੈ 

 ਬਿਨ ਏਕ ਨਾਹਿਨ ਸ਼ਾਂਤਿ ॥ ਸਭ ਤੀਰਥ ਕਿਯੁੰ ਨ ਅਨ੍ਹਾਤ ॥ ਜਬ ਸੇਵਿ ਹੋਇ ਕਿ ਨਾਮ ॥ ਤਬ ਹੋਇ ਪੂਰਣ ਕਾਮ ॥੪੭੮॥ 

ਭਾਵ ਇਕ ਪਰਮੇਸ੍ਵਰ ਬਿਨਾ ਸ਼ਾਂਤੀ ਨਹੀਂ ਮਿਲਣੀ , ਭਾਵੇ ਸਾਰੇ ਹੀ ਤੀਰਥ ਨਹਾ ਕੇ ਕਿਓਂ ਨਾ ਦੇਖ ਲੈ… ਜਦੋਂ ਪਰਮੇਸ੍ਵ ਦਾ ਨਾਮ ਜ੍ਪੇੰਗਾ ਤਾਂ ਹੀ ਕੰਮ ਪੂਰੇ ਹੋਣੇ ਨੇ !!! ( ਸ੍ਰੀ ਦਸਮ ਗ੍ਰੰਥ ) 

ਇਤਿਹਾਸ ਗਵਾਹ ਕੇ ਗੁਰੂ ਸਾਹਿਬਾ ਵਲੋਂ ਪ੍ਰਚਾਰ ਫੇਰੀਆਂ ਕੀਤੀਆਂ ਜਾਂਦੀਆਂ ਰਹੀਆਂ ਨੇ। ਜਿਸ ਤਰਹ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਕੀਤੀਆਂ , ਓਸੇ ਤਰਹ ਗੁਰੂ ਤੇਗ ਬਹਾਦੁਰ ਸਾਹਿਬ ਨੇ ਪੂਰਬ ਵਾਲੇ ਪਾਸੇ ਪ੍ਰਚਾਰ ਡੋਰ ਕੀਤਾ। ਪਹਿਲਾਂ ਪ੍ਰਚਾਰ ਵਾਸਤੇ ਕੋਈ ਪੈੰਫ਼ਲਿਟ ਨਹੀਂ ਸੀ ਵੰਡੇ ਜਾਂਦੇ। ਪ੍ਰਚਾਰ ਫੇਰੀ ਦੇ ਤਰੀਕੇ ਹੋਰ ਸਨ। ਹਿੰਦੁਆਂ ਦੇ ਤੀਰਥ ਸਥਾਨ ਤੇ ਮੇਲੇ ਲਗਦੇ ਹੁੰਦੇ ਸਨ ਤੇ ਏਹੋ ਜਹੀਆਂ ਜਗਹ ਤੇ ਇਕਠ ਆਮ ਹੋਣ ਕਰਕੇ ਪ੍ਰਚਾਰ ਵਾਸਤੇ ਚੁਣ ਲਿਆ ਜਾਂਦਾ ਸੀ। ਜਿਸ ਤਰਹ ਗੁਰੂ ਨਾਨਕ ਦੇਵ ਜੀ ਹਰਦਵਾਰ ਕੁੰਭ ਦੇ ਮੇਲੇ ਤੇ ਗਏ , ਜਗਣ ਨਾਥ ਪੂਰੀ ਗਏ ਆਦਿਕ। ਗੁਰੂ ਨਾਨਕ ਦੇਵ ਜੀ ਸਾਹਿਬ ਨੇ ਹਰਿਦ੍ਵਾਰ ਇਸ਼ਨਾਨ ਕੀਤਾ। ਪਰ ਪਾਣੀ ਉਲਟ ਪਾਸੇ ਸੁਟਿਆ। ਪਹਿਲਾਂ ਕੋਈ ਨਹਾਉਣ ਵਾਸਤੇ ਟੂਟੀਆਂ ਤਾਂ ਲੱਗੀਆਂ ਨਹੀਂ ਸੀ ਹੁੰਦੀਆ। ਜੇ ਨਹਾਉਣਾ ਹੁੰਦਾ ਤਾਂ ਦਰਿਆਵਾਂ ਤੇ ਹੀ ਨਹਾਇਆ ਜਾਂਦਾ ਸੀ। ਹੁਣ ਜੇ ਬੰਦਾ ਦਰਿਆ ਵਿਚ ਇਹ ਸੋਚ ਕੇ ਇਸ਼ਨਾਨ ਕਰੇ ਕੇ ਮੇਰੇ ਇਥੇ ਨਹਾਉਣ ਨਾਲ ਪਾਪ ਕੱਟੇ ਜਾਣਗੇ ਤਾਂ ਓਹ ਗਲਤ ਹੈ , ਪਰ ਜੇ ਸਰੀਰਕ ਦੀ ਸਫਾਈ ਵਾਸਤੇ  ਇਸ਼ਨਾਨ ਕਰ ਲਿਆ ਤਾਂ ਕੀ ਗਲਤ ਹੋ ਗਿਆ? ਗੁਰ ਤੇਗ ਬਹਾਦੁਰ ਸਾਹਿਬ ਪੂਰਬ ਵੱਲ ਜਦੋਂ ਪ੍ਰਚਾਰ ਲਈ ਗਏ ਨੇ ਤਾਂ ਇਤਿਹਾਸ ਗਵਾਹ ਹੈ ਕੇ ਗੁਰੂ ਸਾਹਿਬ ਪਰਾਗ ਵਿਚ ਪ੍ਰਚਾਰ ਫੇਰੀ ਸਮੇ ਰੁਕੇ ਤੇ ਪ੍ਰਚਾਰ ਕੀਤਾ। ਹੁਣ ਗੁਰੂ ਦਾਨ ਪੁਨ ਕੀ ਕਰਦਾ ਹੈ। ਗੁਰੂ ਨਾਮ ਦਾਨ ਕਰਦਾ ਹੈ। ਗੁਰਮਤ ਦਾਨ ਕਰਦਾ ਹੈ। ਤੇ ਲੋੜ ਵੰਦ  ਨੂੰ ਮਾਇਆ ਵੀ ਦੇ ਦਿੰਦਾ, ਲੰਗਰ ਵੀ ਛਕਾ ਦਿੰਦਾ ਹੈ। ਇਹ ਕੰਮ ਨਾ ਤਾਂ ਗੁਰਮਤ ਦੇ ਵਿਰੁਧ ਹੈ ਤੇ ਨਾ ਹੀ ਕਿਸੇ ਤਰਹ ਗਲਤ। ਗੁਰੂ ਰਾਮ ਦਾਸ  ਪਾਤਸ਼ਾਹ ਦਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿਚ :

ਤੀਰਥ ਉਦਮੁ ਸਤਿਗੁਰੂ ਕੀਆ; ਸਭ ਲੋਕ ਉਧਰਣ ਅਰਥਾ ॥ ਮਾਰਗਿ ਪੰਥਿ ਚਲੇ; ਗੁਰ ਸਤਿਗੁਰ ਸੰਗਿ ਸਿਖਾ ॥੨॥

ਇਸੇ ਸ਼ਬਦ ਵਿਚ ਇਹ ਪੰਕਤੀਆਂ ਵੀ ਆਉਂਦੀਆਂ ਨੇ :

ਹਰਿ ਆਪਿ ਕਰਤੈ, ਪੁਰਬੁ ਕੀਆ; ਸਤਿਗੁਰੂ, ਕੁਲਖੇਤਿ ਨਾਵਣਿ ਗਇਆ ॥ ਨਾਵਣੁ ਪੁਰਬੁ ਅਭੀਚੁ; ਗੁਰ ਸਤਿਗੁਰ ਦਰਸੁ ਭਇਆ ॥੧॥

ਹੁਣ ਕੀ ਦਸਮ ਵਿਰੋਧੀ ਇਸ ਦਾ ਅਰਥ ਇਹ ਕਰਨ ਗੇ ਕੇ ਪਰਮੇਸ੍ਵਰ ਨੇ ਖੁਦ ਦਯਾ ਕੀਤੀ, ਇਸੇ ਵਾਸਤੇ ਗੁਰੂ ਸਾਹਿਬ( ਸਤਿਗੁਰੁ) ਕੁਲਖੇਤ ਵਿਚ ਨਹਾਉਣ ਗਏ ? ਜਦੋਂ ਗੁਰੂ ਸਾਹਿਬ ਤੀਰਥ ਵਿਚ ਜਾ ਕੇ ਨਹਾਏ ਤਾਂ ਓਹਨਾ ਨੂੰ ਦਰਸ਼ਨ ਹੋਏ? ਯਾਦ ਰਹੇ ਕੁਲਖੇਤ ਕਰੂਕਸ਼ੇਤਰ ਨੂੰ ਕਿਹਾ ਜਾਂਦਾ ਹੈ ਤੇ ਇਹ ਹਿੰਦੁਆ ਦਾ ਤੀਰਥ ਅਸਥਾਨ ਹੈ… ਹੁਣ ਇਸੇ ਸ਼ਬਦ ਵਿਚ ਗੁਰੂ ਰਾਮ ਦਾਸ ਜੀ ਪਾਤਸ਼ਾਹ ਦਸਦੇ ਹਨ ਕੇ ਸਤਗੁਰੁ ਨੇ ਤੀਰਥ ਇਸ਼ਨਾਨ ਕਰਨ ਤੋਂ ਬਾਅਦ ਕੀ ਪੁਨ ਦਾਨ ਕੀਤਾ? ਪੜੋ :

ਕੀਰਤਨੁ ਪੁਰਾਣ ਨਿਤ ਪੁੰਨ ਹੋਵਹਿ; ਗੁਰ ਬਚਨਿ ਨਾਨਕਿ ਹਰਿ ਭਗਤਿ ਲਹੀ ॥ ਮਿਲਿ ਆਏ, ਨਗਰ ਮਹਾ ਜਨਾ; ਗੁਰ ਸਤਿਗੁਰ ਓਟ ਗਹੀ ॥੬॥੪॥੧੦॥

ਇਕ ਹੋਰ ਨੋਟ ਕਰਨ ਵਾਲੀ ਗੱਲ ਹੈ ਕੇ ਇਥੇ ਲਿਖਿਆ ਹੈ ਕੇ ਕੀਰਤਨ “ਪੁਰਾਣ ” ਨਿਤ ਪੁੰਨ ਹੋਵੇ… ਹੋਰ ਮੇਰੇ ਦਸਮ ਵਿਰੋਧੀ ਵੀਰ ਇਹ ਨਾ ਕਹਿ ਦੇਣ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਨਹੀਂ ਮਨਣਾ!

ਆਓ ਹੁਣ ਬਚਿਤਰ ਨਾਟਕ ਦੀ ਓਸ ਪੰਕਤਿ ਵੱਲ ਚਲਦੇ ਹਾਂ :

ਮੁਰ ਪਿਤ ਪੂਰਬਿ ਕਿਯਸਿ ਪਯਾਨਾ ॥ ਭਾਂਤਿ ਭਾਂਤਿ ਕੇ ਤੀਰਥਿ ਨ੍ਹਾਨਾ ॥ ਜਬ ਹੀ ਜਾਤਿ ਤ੍ਰਿਬੇਣੀ ਭਏ ॥ ਪੁੰਨ ਦਾਨ ਦਿਨ ਕਰਤ ਬਿਤਏ ॥੧॥ ਤਹੀ ਪ੍ਰਕਾਸ ਹਮਾਰਾ ਭਯੋ ॥ ਪਟਨਾ ਸਹਰ ਬਿਖੈ ਭਵ ਲਯੋ ॥ ਮਦ੍ਰ ਦੇਸ ਹਮ ਕੋ ਲੇ ਆਏ ॥ ਭਾਂਤਿ ਭਾਂਤਿ ਦਾਈਅਨ ਦੁਲਰਾਏ ॥੨॥ ਬਚਿਤ੍ਰ ਨਾਟਕ ਅ. ੭ – ੨ – ਸ੍ਰੀ ਦਸਮ ਗ੍ਰੰਥ ਸਾਹਿਬ

ਭਾਵ ਮੇਰੇ ਪਿਤਾ ਨੇ ਪੂਰਬ ਵੱਲ ਪਿਆਨ ਕੀਤਾ, ਤੇ ਭਾਂਤ ਭਾਂਤ ਦੇ ਹਿੰਦੁਆਂ ਦੇ ਤੀਰਥਾਂ ਤੇ ਗਏ ਨੇ। ਇਕ ਆਮ ਬੋਲੀ ਵਿਚ ਵਿਚ ਇਸ ਨੂੰ ਤੀਰਥ ਨਹਾਉਣ ਵੀ ਕਹਿ ਦਿਤਾ ਜਿਸ ਤਰਹ ਉੱਪਰ ਦਿਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਵਿਚ ਵੀ ਲਿਖਿਆ ਹੈ! ਬਾਕੀ ਜੋ ਦਸਮ ਗ੍ਰੰਥ ਦੇ ਲਿਖਾਰੀ ਦੇ ਤੀਰਥ ਨਹਾਉਣ ਪ੍ਰਤੀ ਵਿਚਾਰ ਨੇ ਓਹ ਖੁਲ ਕੇ ਉੱਪਰ ਦਿਤੇ ਜਾ ਚੁਕੇ ਨੇ ਦਸਮ ਗ੍ਰੰਥ ਵਿਚੋਂ ਪੰਕਤੀਆਂ ਲੈ ਕੇ। ਹੁਣ ਜਿਸ ਤਰਹ ਗੁਰੂ ਗ੍ਰੰਥ ਸਾਹਿਬ ਦੇ ਉਪਰ ਦਿਤੇ ਸ਼ਬਦ ਵਿਚ ਲਿਖਿਆ ਹੈ ਕੇ ਸਤਗੁਰੁ ਨੇ ਤੀਰਥ ਤੇ ਜਾ ਕੇ ਕੀ ਪੁਨ ਦਾਨ ਕੀਤਾ, ਓਹੀ ਪੁਨ ਦਾਨ ਇਥੇ ਵੀ ਕੀਤਾ। ਹੁਣ ਕੀ ਕਲ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਸ਼ਬਦ ਦਾ ਵੀ ਵਿਰੋਧ ਸ਼ੁਰੂ ਕਰ ਦੇਵੋਗੇ ? ਇਕ ਹੋਰ ਗੱਲ ਧਿਆਨ ਨਾਲ ਦੇਖੋ, ਵਿਰੋਧੀ ਕਹਿੰਦੇ ਹਨ ਕੇ ਲਿਖਾਰੀ ਲਿਖ ਰਿਹਾ ਹੈ ਕੇ ਤੀਰਥਾਂ ਤੇ ਜਾ ਕੇ ਦਾਨ ਪੁਨ ਕੀਤਾ ਤਾਂ ਮੇਰਾ ਜਨਮ ਹੋਇਆ, ਜੋ ਵਿਆਕਰਨ ਅਨੁਸਾਰ  ਗਲਤ ਹੈ, ਇਥੇ ਸ਼ਬਦ ਹੈ “ਤਹੀ” ਭਾਵ “ਓਥੇ “, ਨਾ ਕੇ “ਤਾਂ ਹੀ” ਭਾਵ “ਇਸ ਕਰਕੇ”, ਵਿਚਾਰਵਾਨ ਵੀਰ ਨੋਟ ਕਰਨ “ਤਾਂ ਹੀ” ਪੰਜਾਬੀ ਦਾ ਲਫਜ ਹੈ ਪਰ ਉਪਰੋਕਤ ਪੰਕਤੀਆਂ ਬ੍ਰਿਜ ਭਾਸ਼ਾ ਦੀਆਂ ਨੇ। ਸੋ ਸ਼ਬਦ ਦਾ ਪੂਰਾ ਭਾਵ ਹੈ ਕੇ ਕੇ ਪਿਤਾ ਜੀ ਪੂਰਬ ਵੱਲ ਪ੍ਰਚਾਰ ਫੇਰੀ ਦੋਰਾਨ ਗਏ ਜਿਥੇ ਵਖ ਵਖ ਤੀਰਥਾਂ ਤੇ ਜਿਥੇ ਲੋਕ ਇਕਤਰ ਹੁੰਦੇ ਸਨ, ਓਥੇ ਸ਼ਬਦ ਦੀ ਇਸ਼ਨਾਨ ਕੀਤਾ ( ਹਰਿ ਆਪਿ ਕਰਤੈ, ਪੁਰਬੁ ਕੀਆ; ਸਤਿਗੁਰੂ, ਕੁਲਖੇਤਿ ਨਾਵਣਿ ਗਇਆ॥ ਸ੍ਰੀ ਗੁਰੂ ਗ੍ਰੰਥ ਸਾਹਿਬ ), ਤ੍ਰ੍ਬੇਨੀ ਪਰਾਗ ਵਿਚ ਵੀ ਨਾਮ ਦਾ ਪੁਨ ਦਾਨ ਭਾਵ ਗੁਰਮਤ ਗਿਆਨ ਦਿੱਤਾ (ਕੀਰਤਨੁ ਪੁਰਾਣ ਨਿਤ ਪੁੰਨ ਹੋਵਹਿ; ਗੁਰ ਬਚਨਿ ਨਾਨਕਿ ਹਰਿ ਭਗਤਿ ਲਹੀ ॥ ਮਿਲਿ ਆਏ, ਨਗਰ ਮਹਾ ਜਨਾ; ਗੁਰ ਸਤਿਗੁਰ ਓਟ ਗਹੀ ॥੬॥੪॥੧੦॥ ਸ੍ਰੀ ਗੁਰੂ ਗ੍ਰੰਥ ਸਾਹਿਬ ), ਓਥੇ ਹੀ ਸਾਡਾ ਪ੍ਰਕਾਸ਼ ਹੋਇਆ।

ਆਦਿ ਬਾਣੀ ਤੀਰਥ ਕਿਸ ਨੂੰ ਮੰਨਦੀ ਹੈ ਸਮਝਣ ਲਈ ਵੇਖੋ “ਸ਼ਰਧਾ, ਕਰਮ, ਤੀਰਥ ਤੇ ਪਰਮੇਸਰ ਪ੍ਰਾਪਤੀ” ਅਤੇ ਦਾਨ ਬਾਰੇ ਕੀ ਆਖਦੀ ਹੈ ਸਮਝਣ ਲਈ ਵੇਖੋ “ਦਇਆ, ਦਾਨ, ਸੰਤੋਖ ਅਤੇ ਮਇਆ

Resize text