Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਪਾਪ ਪੁੰਨ (paap/punn)

To understand “ਪਾਪ ਪੁੰਨ” (paap/punn) we first need to understand Hukam. The world has always been stuck in “Karam Philosophy” which means we think we are capable of doing something. We think we are in control. The karm philosophy makes us believe we are the doers. Gurbani is based on “Hukam Philosophy”. Nanak says,

“ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ ॥੧॥” – ਜਿਸਦਾ ਅਰਥ ਬਣਦਾ ਹੈ ਕੇ ਕਰਤਾ ਤੂੰ ਹੈ ਮੈਂ ਨਹੀਂ। ਜੇ ਕਰਨਾ ਚਾਹਾਂ ਵੀ ਤਾਂ ਨਹੀਂ ਕਰ ਸਕਦਾ।

and

“ਜਬ ਇਹ ਜਾਨੈ ਮੈ ਕਿਛੁ ਕਰਤਾ॥ ਤਬ ਲਗੁ ਗਰਭ ਜੋਨਿ ਮਹਿ ਫਿਰਤਾ ॥” – ਜੇ ਆਪਣੇ ਆਪ ਨੂੰ ਕਰਤਾ ਮੰਨ ਲਿਆ ਤਾਂ ਗਰਭ ਜੋਨ ਵਿੱਚ ਭ੍ਰਮਣ ਨਹੀਂ ਮੁੱਕਣਾ ਬਾਰ ਬਾਰ ਗਰਭ ਲੋਕ ਵਿੱਚ ਜਨਮ ਹੁੰਦਾ ਰਹਿਣਾ ਤੇ ਜਮਾਂ (ਵਿਕਾਰਾਂ) ਦੇ ਪਟੇ ਪੈਂਦੇ ਹੀ ਰਹਿਣੇ।

Gurbani rejects karam philosophy. Everything that happens around us happens in the will of Akaal Purakh. We can think a million times but without his will we can’t do anything

“ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥”

As per Gurbani

“ਪਾਪ ਪੁੰਨ ਹਮਰੈ ਵਸਿ ਨਾਹਿ॥”

meaning that vice, virtue, sin, good and bad deeds are not in our control. We can think of doing good or doing bad but unless it is the will of Akaal Purakh we cannot do anything even if we think a million times

“ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥”.

Every other living being is in the hukam of Akaal Purakh, humans believe we have the ability to think and we misuse our abilities. We are only supposed to wish/think about the good deeds and let Akaal Purakh decide what is good or bad for us. When we seek reward, results, material possession’s it gives birth to greed, jealousy and evil thoughts.

“ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ॥ ਦੁਹੀ ਮਿਲਿ ਕੈ ਸ੍ਰਿਸਟਿ ਉਪਾਈ॥”

”ਏਕਹਿ ਆਪਿ ਕਰਾਵਨਹਾਰਾ॥ ਆਪਹਿ ਪਾਪ ਪੁੰਨ ਬਿਸਥਾਰਾ॥ਇਆ ਜੁਗ ਜਿਤੁ ਜਿਤੁ ਆਪਹਿ ਲਾਇਓ॥ ਸੋ ਸੋ ਪਾਇਓ ਜੁ ਆਪਿ ਦਿਵਾਇਓ॥ ਉਆ ਕਾ ਅੰਤੁ ਨ ਜਾਨੈ ਕੋਊ॥ ਜੋ ਜੋ ਕਰੈ ਸੋਊ ਫੁਨਿ ਹੋਊ॥ ਏਕਹਿ ਤੇ ਸਗਲਾ ਬਿਸਥਾਰਾ॥ ਨਾਨਕ ਆਪਿ ਸਵਾਰਨਹਾਰਾ॥੮॥”

The world as we see it is created as a result of good deeds and bad deeds, sins and virtues. What we sow is what we reap. Everything that is happening around is a result of ones own desires and wishes

ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥੨੧॥

The world is stuck between bad (ਦੁਕ੍ਰਿਤ) deeds and good (ਸੁਕ੍ਰਿਤ) deeds. The bhagat or gurmukh is free from desires of both good or bad deeds. Bhagat is the one who remains in hukam.

ਦੁਕ੍ਰਿਤ ਸੁਕ੍ਰਿਤ ਮੰਧੇ ਸੰਸਾਰੁ ਸਗਲਾਣਾ॥

ਦੁਹਹੂੰ ਤੇ ਰਹਤ ਭਗਤੁ ਹੈ ਕੋਈ ਵਿਰਲਾ ਜਾਣਾ ॥੧॥

ਗੁਰਬਾਣੀ ਦੇ ਆਧਾਰ ਤੇ ਪੁੰਨ ਕੇਵਲ ਗੋਬਿੰਦ/ਪਰਮੇਸ਼ਰ/ਹਰਿ ਦੇ ਗੁਣ ਗਾਣਾ ਹੈ “ਕਲਿ ਮਹਿ ਏਹੋ ਪੁੰਨੁ ਗੁਣ ਗੋਵਿੰਦ ਗਾਹਿ॥” – ਕਲਿ ਅਰਥ ਕਲਜੁਗ। ਕਲਜੁਗ ਗੁਰਮਤਿ ਅਗਿਆਨਤਾ ਨੂੰ ਮੰਨਦੀ ਹੈ ਨਾ ਕੇ ਸਨਾਤਨ ਮਤਿ ਵਾਂਗ ਸਮੇਂ ਨੂੰ।

ਆਪਣੇ ਮੂਲ ਦਾ ਗਿਆਨ ਲੈਣਾ ਹੀ ਪੁੰਨ ਹੈ ਹੋਰ ਕੋਈ ਨਹੀ। ਕਈ ਦਾਨ ਕਰਨਾ ਸੇਵਾ ਕਰਨ ਨੂੰ ਪੁੰਨ ਮੰਨ ਲੈਂਦੇ ਨੇ ਇਹ ਤਾ ਮੂਲ ਫਰਜ ਨੇ ਕੋਈ ਵੱਡੀ ਗਲ ਨਹੀਂ ਤੇ ਜੇ ਕਰਤਾ ਪਰਮੇਸਰ ਹੈ ਤੇ ਫੇਰ ਮੈਂ ਤੇ ਤੁਸੀਂ ਕੀ ਦਾਨ ਕਰ ਸਕਦੇ ਹੋਂ? ਯਾ ਫੇਰ ਕਰਤਾ ਦਾਨ/ ਸੇਵਾ ਕਰਵਾ ਰਹਿਆ ਹੈ ? ਜੋ ਵਸਤੂ ਮੇਰੀ ਹੈ ਹੀ ਨਹੀਂ ਮੈਂ ਦਾਨ ਕੀ ਕੀਤਾ? ਦਾਨ ਵੀ ਗੁਰਮਤਿ ਗਿਆਨ ਨੂੰ, ਨਾਮ ਨੂੰ, ਸੋਝੀ ਮੰਨਦੀ ਹੈ। ਇਸਦੇ ਇਲਾਵਾ ਦਾਸ ਦਾ ਆਪਣਾ ਕੀ ਹੁੰਦਾ ਹੈ ਜੋ ਦੇ ਸਕੇ।

ਜਿਹੜੇ ਸ਼ਿਕਾਰੀ ਹਨ ਜਾਂ ਫੌਜ ਵਿੱਚ ਹਨ ਉਹਨਾਂ ਨੂੰ ਕਦੇ ਪੁੱਛ ਕੇ ਵੇਖੋ ਕੇ ਹੱਥ ਵਿੱਚ ਬੰਦੂਕ ਹੋਵੇ, ਨਿਸ਼ਾਨੇ ਤੇ ਸ਼ਿਕਾਰ ਹੋਵੇ, ਸ਼ਿਕਾਰ ਬਿਲਕੁਲ ਆਰਾਮ ਨਾਲ ਖੜਾ ਹੋਵੇ, ਕੀ ਤੁਸੀਂ ਗਰੰਟੀ ਲੈ ਸਕਦੇ ਹੋਂ ਕੇ ਗੋਲੀ ਲੱਗੂ? ਜੇ ਲੱਗ ਵੀ ਜਾਊ ਤਾਂ ਸ਼ਿਕਾਰ ਨੇ ਮਰ ਹੀ ਜਾਣਾ? ਇਹੀ ਗਲ ਗੁਰਮਤਿ ਦੱਸਦੀ ਹੈ ਕੇ “ਜੈਸੇ ਕਾਤੀ ਤੀਸ ਬਤੀਸ ਹੈ ਵਿਚਿ ਰਾਖੈ ਰਸਨਾ ਮਾਸ ਰਤੁ ਕੇਰੀ॥ ਕੋਈ ਜਾਣਹੁ ਮਾਸ ਕਾਤੀ ਕੈ ਕਿਛੁ ਹਾਥਿ ਹੈ ਸਭ ਵਸਗਤਿ ਹੈ ਹਰਿ ਕੇਰੀ॥” – ਜਿਵੇਂ ਤੀਸ ਬਤੀਸ ਦੰਦਾਂ ਦੇ ਵਿੱਚ ਰਸਨਾ (ਜੀਭ) ਹੈ ਪਰ ਦੰਦਾਂ ਤੋਂ ਉਸਨੂੰ ਕੌਣ ਬਚਾ ਰਹਿਆ ਹੈ? ਫਿਰ ਇਸਦਾ ਜਵਾਬ ਵੀ ਦਿੱਤਾ ਕੇ ਸਾਨੂੰ ਲਗਦਾ ਕਾਤੀ (ਕੱਟਣ ਵਾਲੀ ਵਸਤੂ) ਕੱਟ ਰਹੀ ਹੈ ਪਰ ਇਹ ਤਾਂ ਵਸਗਤਿ ਹੈ ਹਰਿ ਕੇਰੀ (ਹਰ ਦਾ ਹੁਕਮ ਹੈ)। ਦਸਮ ਬਾਣੀ ਵਿੱਚ ਵੀ ਆਖਿਆ “ਦੰਤ ਜੀਭ ਜਿਮ ਰਾਖਿ ਹੈ ਦੁਸਟ ਅਰਿਸਟ ਸੰਘਾਰ ॥੨੫॥” ਜਿਵੇਂ ਜਿਵੇਂ ਦੰਦਾਂ ਦੇ ਵਿੱਚ ਜੀਭ ਨੂੰ ਰੱਖਦਾ ਹੈ ਉੱਦਾਂ ਹੀ ਦੁਸਟ ਅਰਿਸਟ ਦਾ ਸੰਘਾਰ ਕਰਕੇ ਜੀਵ ਨੂੰ ਵੀ ਰੱਖਦਾ। ਸਾਡੇ ਡਰ ਇਤਨੇ ਜਿਆਦਾ ਹਨ ਕੇ ਅਸੀਂ ਕਿਸੇ ਵੀ ਗਲ ਤੋਂ, ਪਾਪ ਪੁੰਨ ਤੋਂ ਡਰਦੇ ਰਹਿੰਦੇ ਹਾਂ। ਜਦੋਂ ਗੁਰਬਾਣੀ ਦਾ ਪਾਪ ਪੁੰਨ ਦਾ ਫ਼ਲਸਫ਼ਾ ਸਮਝ ਆਉਂਦਾ ਹੈ, ਹੁਕਮ ਦੀ ਸੋਝੀ ਪੈ ਜਾਂਦੀ ਹੈ ਤਾਂ “ਅਨਭਉ” (ਭਉ ਰਹਿਤ) ਪਦ ਦੀ ਪ੍ਰਾਪਤੀ ਹੁੰਦੀ ਹੈ। ਜੀਵ ਡਰਨਾ ਬੰਦ ਕਰ ਦਿੰਦਾ ਹੈ। ਜਿਹੜੇ ਚਾਰ ਭਾਰ ਜੀਵ ਆਪਣੇ ਸਿਰ ਤੇ ਚੁੱਕੀ ਫਿਰਦਾ ਹੈ ਉਹ ਲੱਥ ਜਾਂਦੇ ਹਨ “ਹਉਮੈ ਮੋਹ ਭਰਮ ਭੈ ਭਾਰ॥”। ਗੁਰਬਾਣੀ ਦਾ ਫੁਰਮਾਨ ਹੈ ਕੇ “ਪਾਪ ਪੁੰਨ ਕੀ ਸਾਰ ਨ ਜਾਣੀ॥ ਦੂਜੈ ਲਾਗੀ ਭਰਮਿ ਭੁਲਾਣੀ॥ ਅਗਿਆਨੀ ਅੰਧਾ ਮਗੁ ਨ ਜਾਣੈ ਫਿਰਿ ਫਿਰਿ ਆਵਣ ਜਾਵਣਿਆ॥੫॥”।

ਪਾਪ ਪੁੰਨ ਦਾ ਜਾਲ ਉਹਨਾਂ ਬਣਾਇਆ ਜਿਹਨਾਂ ਨੇ ਲੋਕਾਂ ਵਿੱਚ ਭਰਮ ਵਧਾ ਕੇ ਜਾਂ ਤਾਂ ਆਪਣੇ ਮਗਰ ਲਗਾਉਣਾ ਸੀ ਜਾਂ ਗੋਲਕ ਮਗਰ। ਇਹ ਉਹ ਨੇ ਜੋ ਆਪ ਫਸੇ ਹੋਏ ਨੇ, ਡਰੇ ਹੋਏ ਨੇ ਤੇ ਲੋਕਾਂ ਨੂੰ ਡਰਾਉਣ ਦਾ ਕੰਮ ਕਰਦੇ ਨੇ। ਜਿਵੇਂ ਜਿਵੇਂ ਗੁਰਮਤਿ ਦੀ ਵਿਚਾਰ ਕਰੀਏ, ਸਮਝ ਬੂਝ ਗੁਰਮਤਿ ਤੋਂ ਪ੍ਰਾਪਤ ਹੁੰਦੀ ਹੈ ਡਰ ਖਤਮ ਹੋ ਜਾਂਦਾ ਹੈ। ਪਰਮੇਸਰ ਨਾਲ ਪ੍ਰੇਮ ਵਧੇ ਤਾਂ ਡਰ ਖਤਮ ਹੁੰਦਾ ਜਾਂਦਾ ਹੈ। ਕਈ ਦੂਜੀਆਂ ਮੱਤਾਂ ਤੋਂ ਪ੍ਰਭਾਵਿਤ ਹਨ ਇਸ ਕਰਕੇ ਵੀ ਡਰਦੇ ਹਨ ਜਿਵੇਂ ਆਖਿਆ ਹੈ “ਸਾਸਤ੍ਰ ਬੇਦ ਪਾਪ ਪੁੰਨ ਵੀਚਾਰ॥ ਨਰਕਿ ਸੁਰਗਿ ਫਿਰਿ ਫਿਰਿ ਅਉਤਾਰ॥੨॥” ਤੇ ਸਾਡੇ ਆਸ ਪਾਸ ਕਈ ਲੋਗ ਇਹ ਸਾਸਤ੍ਰ, ਬੇਦ, ਸਿਮ੍ਰਿਤੀਆਂ ਪੜ੍ਹਦੇ ਨੇ, ਦੂਜੀਆਂ ਮੱਤਾਂ ਵਾਲਿਆਂ ਨਾਲ ਵਿਚਰਣ ਕਾਰਣ ਵੀ ਭੁਲੇਖਾ ਵੱਧਦਾ। ਕਈ ਸਿੱਖੀ ਵਿੱਚ ਤਾਂ ਆਏ ਆਪਣੀ ਮਤਿ ਨਹੀਂ ਛੱਡੀ ਤੇ ਅੱਜ ਵੀ ਪਾਪ ਪੁੰਨ ਮੰਨਦੇ ਹਨ। ਉਹਨਾਂ ਤੋਂ ਸਵਾਲ ਪੁੱਛੋ ਕੀ ਉਹਨਾਂ ਨੂੰ ਕਰਮ ਤੇ ਹੁਕਮ ਦਾ ਫਰਕ ਸਮਝ ਆਇਆ ਹੈ?

ਗੁਰਮਤਿ ਵਾਲੀ ਬੁੱਧ ਨਿਜ ਨਾਰ ਹੈ ਤੇ ਦੂਜੀਆਂ ਮੱਤਾਂ ਨੂੰ ਗੁਰਮਤਿ ਅਹੋਈ (ਨਾ ਹੋਣ ਵਾਲੀ) ਪਰਾਈ ਨਾਰ ਮੰਨਦੀ ਹੈ। ਕਬੀਰ ਜੀ ਆਖਦੇ ਹਨ ਕੇ “ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ॥ ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ॥੧੦੮॥” ਇਹ ਉਹੀ ਮਨ ਤੇ ਚਾਰ ਭਾਰ ਨੇ ਜੋ ਉੱਪਰ ਦੱਸੇ ਹਨ।

ਸੋ ਬਾਣੀ ਨੂੰ ਵਿਚਾਰ ਕੇ ਨਿਜ ਨਾਰ (ਗੁਰਮਤਿ ਵਾਲੀ ਬੁੱਧ) ਹਾਸਿਲ ਕਰਨੀ ਹੈ। ਨਿਜ ਨਾਰ ਸੁਹਾਗਣ ਨਾਰ ਗੁਰਮਤਿ ਦੀ ਧਾਰਣੀ ਬੁੱਧ ਹੈ ਜਿਸਨੂੰ ਹਰਿ ਦੀ ਪ੍ਰਾਪਤੀ ਘਟ ਵਿੱਚ ਹੀ ਹੋਈ ਹੈ “ਹਰਿ ਵਰੁ ਰਾਵਹਿ ਸਦਾ ਮੁਈਏ ਨਿਜ ਘਰਿ ਵਾਸਾ ਪਾਏ॥ ਨਿਜ ਘਰਿ ਵਾਸਾ ਪਾਏ ਸਬਦੁ ਵਜਾਏ ਸਦਾ ਸੁਹਾਗਣਿ ਨਾਰੀ॥

ਗੁਰਬਾਣੀ ਨੇ ਹਿਰਦੇ ਨੂੰ ਖੇਤ ਦੱਸਿਆ ਹੈ ਜਿੱਥੇ ਨਾਮ (ਸੋਝੀ) ਦਾ ਬੀਜ ਬੋਣਾ ਹੈ। ਪਰ ਪਾਪ ਪੁੰਨ ਜੇ ਇਸ ਖੇਤ ਵਿੱਚ ਰਹ ਗਏ ਤਾਂ ਵਿਕਾਰ ਉਪਜਣੇ ਅਗਿਆਨਤਾ ਉਪਜਣੀ “ਖੇਤੀ ਵਣਜੁ ਨਾਵੈ ਕੀ ਓਟ॥ ਪਾਪੁ ਪੁੰਨੁ ਬੀਜ ਕੀ ਪੋਟ॥ ਕਾਮੁ ਕ੍ਰੋਧੁ ਜੀਅ ਮਹਿ ਚੋਟ॥ ਨਾਮੁ ਵਿਸਾਰਿ ਚਲੇ ਮਨਿ ਖੋਟ॥੨॥

ਗੁਰਮਤਿ ਨੇ ਪਾਪ ਪੁੰਨ ਨੂੰ ਏਕ ਸਮਾਨ ਦੱਸਿਆ ਹੈ “ਪਾਪ ਪੁੰਨ ਦੁਇ ਏਕ ਸਮਾਨ॥ ਨਿਜ ਘਰਿ ਪਾਰਸੁ ਤਜਹੁ ਗੁਨ ਆਨ॥੩॥” – ਪਾਰਸ (ਪਾ+ ਰਸ, ਰਸ ਦੀ ਪ੍ਰਾਪਤੀ / ਅੰਮ੍ਰਿਤ/ ਸੋਝੀ/ ਨਾਮ) ਨਾਲ ਇਸਨੂੰ ਸਮਝਣ ਦੇ ਗੁਣ ਮਿਲਣੇ।

”ਜਬ ਅਕਾਰੁ ਇਹੁ ਕਛੁ ਨ ਦ੍ਰਿਸਟੇਤਾ॥ ਪਾਪ ਪੁੰਨ ਤਬ ਕਹ ਤੇ ਹੋਤਾ॥ ਜਬ ਧਾਰੀ ਆਪਨ ਸੁੰਨ ਸਮਾਧਿ॥ ਤਬ ਬੈਰ ਬਿਰੋਧ ਕਿਸੁ ਸੰਗਿ ਕਮਾਤਿ॥ ਜਬ ਇਸ ਕਾ ਬਰਨੁ ਚਿਹਨੁ ਨ ਜਾਪਤ॥ ਤਬ ਹਰਖ ਸੋਗ ਕਹੁ ਕਿਸਹਿ ਬਿਆਪਤ॥ ਜਬ ਆਪਨ ਆਪ ਆਪਿ ਪਾਰਬ੍ਰਹਮ॥ ਤਬ ਮੋਹ ਕਹਾ ਕਿਸੁ ਹੋਵਤ ਭਰਮ॥ ਆਪਨ ਖੇਲੁ ਆਪਿ ਵਰਤੀਜਾ॥ ਨਾਨਕ ਕਰਨੈਹਾਰੁ ਨ ਦੂਜਾ॥੧॥“ – ਜਦੋਂ ਮਨ ਦਾ ਅਕਾਰ ਨਹੀਂ ਸੀ ਬਣਿਆ, ਵਿਕਾਰਾਂ ਨਹੀਂ ਸਨ ਤਾਂ ਪਾਪ ਪੁੰਨ ਕਿੱਥੇ ਸੀ। ਜਦੋਂ ਤਕ ਅਗਿਆਨਤਾ ਵਿੱਚ ਵੈਰੀ ਮੀਤ ਨਹੀਂ ਧਾਰੇ ਸੀ ਪਾਪ ਪੁੰਨ ਕਿੱਥੇ ਸੀ? ਜਦੋਂ ਇੱਛਾ ਨਹੀਂ ਸੀ, ਮਾਇਆ ਨਾਲ ਜੁੜਿਆ ਨਹੀਂ ਸੀ ਪਾਪ ਪੁੰਨ ਕਿੱਥੇ ਸੀ? ਜਦੋਂ ਗਿਆਨ ਹੋ ਗਿਆ ਭਰਮ ਮੁੱਕ ਜਾਣੇ ਸਾਰੇ, ਵਿਕਾਰ ਤੇ ਭਰਮ ਖਤਮ ਹੋ ਜਾਣੇ ਤਾਂ ਪਤਾ ਲੱਗਣਾ ਕੇ ਪਾਪ ਪੁੰਨ ਕਿਸਦੇ ਹੁਕਮ ਵੱਸ ਹਨ।

”ਜਹ ਆਪਿ ਰਚਿਓ ਪਰਪੰਚੁ ਅਕਾਰੁ॥ ਤਿਹੁ ਗੁਣ ਮਹਿ ਕੀਨੋ ਬਿਸਥਾਰੁ॥ ਪਾਪੁ ਪੁੰਨੁ ਤਹ ਭਈ ਕਹਾਵਤ॥” – ਜਦੋਂ ਜੀਵ ਨੇ ਪਰਪੰਚ ਰਚੇ ਆਪਣਾ ਹਾਡ ਮਾਸ ਦਾ ਸਰੀਰ ਸਿਰਜਿਆ ਤਾਂ ਤਿਹੀ ਗੁਣੀ ਸੰਸਾਰ ਸੁੱਤਾ (ਅਗਿਆਨਤਾ ਦੀ ਨੀਂਦ ਵਿੱਚ, ਤ੍ਰੈ ਗੁਣ ਮਾਇਆ ਵਿੱਚ ਸੁੱਤਾ) ਤਾਂ ਪਾਪ ਪੁੰਨ ਰਚਿਆ ਗਿਆ। ਤ੍ਰੈ ਗੁਣ ਮਾਇਆ ਰਜੋ ਗੁਣ (ਰਾਜ ਦਾ ਲੋਭ, ਉਪਾਧੀਆਂ ਦਾ ਪੈਸੇ ਦਾ ਲੋਭ ਜਾਂ ਜੁੜਾਵ), ਸਤੋ ਗੁਣ (ਚੰਗਾ/ਧਰਮੀ/ਦੂਜਿਆਂ ਤੋਂ ਸਿਆਣਾ ਦਿਸਣ ਦੀ ਇੱਛਾ, ਸੰਤ ਦਿਸਣ ਦੀ ਇੱਛਾ। ਲੋਗ ਮਗਰ ਲੌਣ ਦੀ ਇੱਛਾ) ਅਤੇ ਤਮੋ ਗੁਣ (ਪਰਿਵਾਰ ਨਾਲ, ਲੋਕਾਂ ਨਾਲ, ਸਰੀਰ ਨਾਲ ਮੋਹ, ਕਾਮ ਵਾਸਨਾ) ਇਹਨਾਂ ਦੇ ਕਾਰਣ ਭਰਮ ਹੈ ਜਿਸ ਵਿੱਚ ਜੀਵ ਸੁੱਤਾ ਹੈ ਤੇ ਇਹਨਾਂ ਕਾਰੱ ਹੀ ਪਾਪ ਪੁੰਨ ਦਾ ਫਾਹਾ ਗਲੇ ਵਿੱਚ ਪਿਆ ਹੋਇਆ ਹੈ “ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ॥”। “ਤ੍ਰੈ ਗੁਣ ਬਿਖਿਆ ਅੰਧੁ ਹੈ ਮਾਇਆ ਮੋਹ ਗੁਬਾਰ॥”, “ਤ੍ਰੈ ਗੁਣ ਦੀਸਹਿ ਮੋਹੇ ਮਾਇਆ॥” ਅਤੇ “ਤ੍ਰੈ ਗੁਣ ਮਾਇਆ ਮੋਹੁ ਹੈ ਗੁਰਮੁਖਿ ਚਉਥਾ ਪਦੁ ਪਾਇ॥” – ਗੁਣਾਂ ਨੂੰ ਮੁੱਖ ਰੱਖਣ ਵਾਲੇ ਨੇ ਹੀ ਚੌਥਾ ਪਦ ਪ੍ਰਾਪਤ ਕਰਨਾ ਹੈ ਜਿਸ ਵਿੱਚ ਤ੍ਰੈ ਗੁਣ ਮਾਇਆ ਤੋਂ ਛੁਟਕਾਰਾ ਹੋਣਾ।

ਕਈ ਵੀਰ ਭੈਣਾਂ ਬਾਣੀ ਪੜ੍ਹਦੇ ਨੇ ਸਮਝਦੇ ਨਹੀਂ ਤਾਹੀਂ ਚਾਰੇ ਪਦ ਪਤਾ ਹੀ ਨਹੀਂ ਹਨ ਤੇ ਕਿਵੇਂ ਮਿਲਦੇ ਨੇ ਇਹਨਾਂ ਦਾ ਕੋਈ ਗਿਆਨ ਨਹੀਂ। ਉਹਨਾਂ ਦਾ ਸਾਰਾ ਜੀਵਨ ਤਾਂ ਹਉਮੇ ਵਿੱਚ ਹੀ ਨਿਕਲ ਜਾਂਦਾ ਹੈ। ਜਿਹੜੇ ਬਾਣੀ ਤੋਂ ਦੂਰ ਹਨ ਉਹਨਾਂ ਨੂੰ ਪੈਸੇ ਦਾ, ਰੂਪ ਦਾ ਘਰ ਜਾਂ ਉਹਦਿਆਂ ਦੀ ਹਉਮੇ ਹੈ। ਬਾਣੀ ਪੜ੍ਹਨ ਵਾਲੇ ਝੂਠੇ ਹੀ ਆਪਣੇ ਆਪ ਨੂੰ ਹਉਮੇ ਵਿੱਚ ਬਾਕੀਆਂ ਤੋਂ ਚੰਗਾ ਮੰਨੀ ਬੈਠੇ ਨੇ। ਗਿਆਨੀ ਮੰਨੀ ਬੈਠੇ ਨੇ। ਕਿਸੇ ਨੂੰ ਸੇਵਾ ਦਾ ਮਾਣ ਹੈ, ਕਿਸੇ ਨੂੰ ਆਪਣੇ ਬਾਣੀ ਪੜਨ ਦਾ, ਭੇਖ ਦਾ ਮਾਣ ਹੈ, ਕਿਸੇ ਨੂੰ ਸਵੇਰੇ ਉਠਣ ਦਾ ਮਾਣ ਹੈ, ਕਿਸੇ ਨੂੰ ਰੋਜ ਕੇਸੀ ਸਨਾਨ ਦਾ। ਕੁਲ ਦਾ ਮਾਣ ਹੈ। ਹਉਮੇ ਵਿੱਚ ਸਾਰਾ ਜੀਵਨ ਕੱਡ ਦਿੰਦੇ ਹਨ। ਗੁਰਬਾਣੀ ਦਾ ਫੁਰਮਾਨ ਹੈ ਕੇ ਪਾਪ ਪੁੰਨ ਦੀ ਵਿਚਾਰ ਵੀ ਹਉਮੇ ਕਾਰਣ ਹੈ। ਜੀ ਮੈਂ ਮਾਸ ਦਾ ਤਿਆਗੀ ਹਾਂ ਫੇਰ ਇਸਦੀ ਵੀ ਹਉਮੇ ਮੰਨੀ ਜਾਣਾ। ਦੂਜੇ ਨੂੰ ਪਾਪੀ ਕਹਣਾ ਹੀ ਹੁਕਮ ਨੂੰ ਨਾ ਸਮਝਣ ਦੀ ਨਿਸ਼ਾਨੀ ਹੈ, ਅਗਿਆਨਤਾ ਤੇ ਭਰਮ ਦੀ ਨਿਸ਼ਾਨੀ ਹੈ। “ਹਉ ਵਿਚਿ ਆਇਆ ਹਉ ਵਿਚਿ ਗਇਆ॥ ਹਉ ਵਿਚਿ ਜੰਮਿਆ ਹਉ ਵਿਚਿ ਮੁਆ॥ ਹਉ ਵਿਚਿ ਦਿਤਾ ਹਉ ਵਿਚਿ ਲਇਆ॥ ਹਉ ਵਿਚਿ ਖਟਿਆ ਹਉ ਵਿਚਿ ਗਇਆ॥ ਹਉ ਵਿਚਿ ਸਚਿਆਰੁ ਕੂੜਿਆਰੁ॥ ਹਉ ਵਿਚਿ ਪਾਪ ਪੁੰਨ ਵੀਚਾਰੁ॥ ਹਉ ਵਿਚਿ ਨਰਕਿ ਸੁਰਗਿ ਅਵਤਾਰੁ॥ ਹਉ ਵਿਚਿ ਹਸੈ ਹਉ ਵਿਚਿ ਰੋਵੈ॥ ਹਉ ਵਿਚਿ ਭਰੀਐ ਹਉ ਵਿਚਿ ਧੋਵੈ॥ ਹਉ ਵਿਚਿ ਜਾਤੀ ਜਿਨਸੀ ਖੋਵੈ॥ ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ॥ ਮੋਖ ਮੁਕਤਿ ਕੀ ਸਾਰ ਨ ਜਾਣਾ॥ ਹਉ ਵਿਚਿ ਮਾਇਆ ਹਉ ਵਿਚਿ ਛਾਇਆ॥ ਹਉਮੈ ਕਰਿ ਕਰਿ ਜੰਤ ਉਪਾਇਆ॥ ਹਉਮੈ ਬੂਝੈ ਤਾ ਦਰੁ ਸੂਝੈ॥ ਗਿਆਨ ਵਿਹੂਣਾ ਕਥਿ ਕਥਿ ਲੂਝੈ॥ ਨਾਨਕ ਹੁਕਮੀ ਲਿਖੀਐ ਲੇਖੁ॥ ਜੇਹਾ ਵੇਖਹਿ ਤੇਹਾ ਵੇਖੁ॥੧॥”। ਹਉਮੇ ਵਿੱਚ ਸਚਿਆਰ ਕੁੜਿਆਰ ਦੀ ਵਿਚਾਰ ਕਰਦਾ ਪਾਤਿਸ਼ਾਹ ਆਖਦੇ “ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥” – ਕਿਵੇਂ ਸਚਿਆਰਾ ਬਣਾ ਕਿਵੇਂ ਕੂੜ ਤੋਂ ਛੁਟਕਾਰਾ ਹੋਵੇ, ਫੇਰ ਅੱਗੇ ਜਵਾਬ ਦਿੰਦੇ ਮੇ “ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥” ਭਾਈ ਹੁਕਮ ਵਿੱਚ ਰਜਾ ਦੇ ਵਿੱਚ ਚਲ, ਇਹੀ ਤੇਰ ਨਾਲ ਲੇਖਾ ਲਿਖਿਆ ਹੋਇਆ ਧੁਰੋਂ ਆਇਆ ਹੈ। “ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ ॥” – ਖਸਮੇ ਭਾਏ ਦਾ ਅਰਥ ਹੁਕਮ ਮੰਨੇ।

ਪੂਰੀ ਗੁਰਮਤਿ ਮਨ ਨੂੰ ਇਹੀ ਸਮਝਾਉਣ ਲਈ ਹੈ ਕੇ ਕਰਤਾ ਅਕਾਲ ਹੈ। ਬਾਣੀ ਦੀ ਸਮਝ ਆ ਜਾਵੇ, ਹੁਕਮ ਦੀ ਸੋਝੀ ਨਾਲ ਪਾਪ ਪੁੰਨ ਦੀ ਵਿਚਾਰ ਖਤਮ ਹੋ ਜਾਂਦੀ ਹੈ। “ਕਰਮ ਧਰਮ ਸਭਿ ਬੰਧਨਾ ਪਾਪ ਪੁੰਨ ਸਨਬੰਧੁ॥”। ਅਸੀਂ ਧਰਮ ਦੇ ਕਰਮ ਨੂੰ ਸ੍ਰੇਸ਼ਟਤਾ ਦੇਣ ਨਾਲ ਹੀ ਪਾਪ ਪੁੰਨ ਵਿੱਚ ਫਸਦੇ ਹਾਂ। “ਦਿਸਟਿ ਬਿਕਾਰੀ ਬੰਧਨਿ ਬਾਂਧੈ ਹਉ ਤਿਸ ਕੈ ਬਲਿ ਜਾਈ॥ ਪਾਪ ਪੁੰਨ ਕੀ ਸਾਰ ਨ ਜਾਣੈ ਭੂਲਾ ਫਿਰੈ ਅਜਾਈ॥੧॥”। ਜਿਹਨਾਂ ਨੂੰ ਆਪਣੇ ਪ੍ਰਭ ਦੀ ਸੋਝੀ ਪਈ ਉਹਨਾਂ ਪਾਪ ਪੁੰਨ ਰੱਦ ਕਰਤੇ, ਸੁਰਗ ਨਰਕ ਵੀ ਰੱਦ ਕਰਤੇ “ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ॥ ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ॥੫॥” ਸੁਰਗ ਨਰਕ ਦੀ ਵਿਚਾਰ ਲਈ ਪੜ੍ਹੋ

ਬਾਣੀ ਨੂੰ ਪੜ੍ਹ ਕੇ ਬੂਝੋ ਭਾਈ। ਸੁਕਰਿਤ ਦੁਕਰਿਤ ਛੱਡੋ। ਪਾਪ ਪੁੰਨ ਦੀ ਵਿਚਾਰ ਵਿੱਚ ਸੁਖ ਨਹੀਂ ਹੈ। ਹੁਕਮ ਬੂਝਣ ਨਾਲ ਸੁਖ ਮਿਲਣਾ। ਮਨੁਖ ਬਹੁਤ ਚਲਾਕ ਜੀਵ ਹੈ। ਚਾਹੁੰਦਾ ਹੈ ਕੇ ਮਾਇਆ ਨਾਲ ਮੋਹ ਵੀ ਬਣਿਆ ਰਹੇ ਤੇ ਪਰਮੇਸਰ ਪ੍ਰਾਪਤੀ ਵੀ ਹੋ ਜਾਵੇ। ਇਸ ਕਾਰਣ ਅਗਿਆਨਤਾ ਵਿੱਚ ਫਸ ਜਾਂਦਾ। ਬਿਨਾਂ ਸੰਮਪੂਰਣ ਭਰੋਸੇ ਦੇ ਪਰਮੇਸਰ ਪ੍ਰਾਪਤੀ ਨਹੀਂ ਹੁੰਦੀ। ਦੁਖ ਵਿੱਚ ਸੁਖ ਵਿੱਚ ਆਨੰਦ ਚੜ੍ਹਦੀਕਲਾ ਵਿੱਚ ਰਹਿਣ ਵਿੱਚ ਹੈ। “ਬੋਲਹੁ ਜਸੁ ਜਿਹਬਾ ਦਿਨੁ ਰਾਤਿ॥ ਪ੍ਰਭਿ ਅਪਨੈ ਜਨ ਕੀਨੀ ਦਾਤਿ॥ ਕਰਹਿ ਭਗਤਿ ਆਤਮ ਕੈ ਚਾਇ॥ ਪ੍ਰਭ ਅਪਨੇ ਸਿਉ ਰਹਹਿ ਸਮਾਇ॥ ਜੋ ਹੋਆ ਹੋਵਤ ਸੋ ਜਾਨੈ॥ਪ੍ਰਭ ਅਪਨੇ ਕਾ ਹੁਕਮੁ ਪਛਾਨੈ॥ ਤਿਸ ਕੀ ਮਹਿਮਾ ਕਉਨ ਬਖਾਨਉ॥ ਤਿਸ ਕਾ ਗੁਨੁ ਕਹਿ ਏਕ ਨ ਜਾਨਉ॥ ਆਠ ਪਹਰ ਪ੍ਰਭ ਬਸਹਿ ਹਜੂਰੇ॥ ਕਹੁ ਨਾਨਕ ਸੇਈ ਜਨ ਪੂਰੇ॥”

Resize text