Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਮੰਦੇ ਬੋਲ

ਮਨੁੱਖ ਦਾ ਸੁਭਾਅ ਹੈ ਕੇ ਜਦੋਂ ਸ਼ਬਦ ਮੁੱਕ ਜਾਂਦੇ ਹਨ, ਤਲਖਾਈ ਵੱਧ ਜਾਂਦੀ ਹੈ ਤਾਂ ਮਨੁੱਖ ਮੰਦਾ ਬੋਲਦਾ ਹੈ ਤੇ ਗਾਲ ਕੱਡਦਾ ਹੈ। ਉਸ ਸਮੇਂ ਉਹ ਦੂਜੇ ਨੂੰ ਆਪਣੇ ਤੋਂ ਨੀਵਾਂ, ਕਮਜੋਰ ਜਾਂ ਮੂਰਖ ਸਮਝ ਰਹਿਆ ਹੁੰਦਾ ਹੈ। ਗੁਰਬਾਣੀ ਦਾ ਇਸ ਬਾਰੇ ਫੁਰਮਾਨ ਹੈ ਜਬ ਕਿਸ ਕਉ ਇਹੁ ਜਾਨਸਿ ਮੰਦਾ॥ ਤਬ ਸਗਲੇ ਇਸੁ ਮੇਲਹਿ ਫੰਦਾ॥ […]

ਰਾਗਮਾਲਾ (Ragmala)

ਜਿਹੜੇ ਗੁਰਬਾਣੀ ਨੂੰ ਵਿਚਾਰਦੇ ਨਹੀਂ, ਗੁਰਬਾਣੀ ਵਿੱਚ ਵਰਤੀ ਅਲੰਕਾਰ ਦੀ ਅਧਿਆਤਮ ਦੀ ਭਾਸ਼ਾ ਨਹੀਂ ਸਮਝਦੇ ਉਹ ਹਰੇਕ ਗਲ ਤੇ ਕਿੰਤੂ ਪਰੰਤੂ ਕਰਦੇ ਹਨ। ਜਿਹਨਾਂ ਦਾ ਮਕਸਦ ਆਪਣੇ ਆਪ ਨੂੰ ਸਹੀਂ ਸਿੱਧ ਕਰਨਾ ਹੈ ਉਹ ਗੁਰਬਾਣੀ ਤੇ ਵਿਚਾਰ ਕਰਨ ਦੀ ਥਾਂ ਇਤਿਹਾਸਿਕ ਤੱਥ ਮੰਗਦੇ ਹਨ ਜਾਂ ਕਿਸੇ ਤਰੀਕੇ ਦੇ ਵੀ ਤਰਕ ਕੁਤਰਕ ਕਰ ਲੈਂਦੇ ਹਨ ਪਰ […]

ਗੁਰਮਤਿ ਵਾਲਾ ਸਿਵ / ਸ਼ਿਵ

ਸੋਸ਼ਲ ਮੀਡੀਆ ਤੇ ਬਹੁਤ ਸਾਰੇ ਵੀਰ ਭੈਣਾ ਗੁਰਮਤਿ ਵਾਲੇ ਸ਼ਿਵ ਨੂੰ ਸਨਾਤਨ ਮਤਿ ਵਾਲੇ ਸ਼ਿਵ ਨਾਲ ਜੋੜ ਦਿੰਦੇ ਹਨ। ਖਾਸ ਜਦੋਂ ਦਸਮ ਪਾਤਿਸ਼ਾਹ ਦੇ ਨਾਲ ਜੁੜੇ ਗੁਰਪੁਰਬ ਮਨਾਉਂਦੇ ਹਨ। ਜਦੋਂ ਵੀ ਸ਼ਬਦ ਪੜ੍ਹਦੇ ਗਾਉਂਦੇ ਹਨ “ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ ॥” ਖਾਸ ਉਸਦੀ ਵਿਆਖਿਆ ਕਰਨ ਲੱਗੇ, ਇਹ ਲੋਕ ਬਾਣੀ […]

ਪੂਤਾ ਮਾਤਾ ਕੌਣ ਹੈ?

ਸਿੱਖਾਂ ਦੇ ਘਰਾਂ ਵਿੱਚ ਕਿਸੇ ਪ੍ਰਕਾਰ ਦੀ ਖੁਸ਼ੀ ਦਾ ਸਮਾ ਹੋਵੇ ਸਬ ਤੋਂ ਜਿਆਦਾ ਪੜ੍ਹਿਆ ਜਾਣ ਵਾਲਾ ਸ਼ਬਦ ਹੈ “ਪੂਤਾ ਮਾਤਾ ਕੀ ਆਸੀਸ॥”। ਪਰ ਸਵਾਲ ਇਹ ਹੈ ਕੇ ਇਸ ਸ਼ਬਦ ਦੀ ਸਮਝ ਕਿਸ ਨੂੰ ਹੈ? ਕੌਣ ਜਾਣਦਾ ਪੂਤਾ ਮਾਤਾ ਕੌਣ ਹੈ? ਇਹ ਕਿਸ ਦੀ ਜਿੰਮੇਵਾਰੀ ਬਣਦੀ ਹੈ ਕੇ ਸਿੱਖਾਂ ਨੂੰ ਇਸ ਸ਼ਬਦ ਦੀ ਸਹੀ ਸਮਝ […]

ਕਾਚਾ ਧਨ ਅਤੇ ਸਾਚਾ ਧਨ

ਜਦੋਂ ਮਨੁੱਖ ਕੇਵਲ ਅਗਿਆਨਤਾ ਵਿੱਚ ਭਟਕਿਆ ਫਿਰਦਾ, ਵਿਕਾਰ ਜਿਵੇਂ ਕਾਮ, ਕ੍ਰੋਧ, ਅਹੰਕਾਰ, ਲੋਭ, ਮੋਹ, ਈਰਖਾ, ਦਵੇਸ਼, ਝੂਠ, ਨਿੰਦਾ , ਚੁਗਲੀ ਵਿੱਚ ਫਸਿਆ ਹੁੰਦਾ, ਪਤਾ ਨਹੀਂ ਹੁੰਦਾ ਇਹਨਾਂ ਨਾਲ ਕਾਇਆ ਤੇ ਕੀ ਪ੍ਰਭਾਵ ਪੈਂਦਾ। ਵਿਕਾਰਾਂ ਦਾ ਕਾਰਣ ਡਰ ਹੁੰਦਾ ਜਿਵੇਂ ਲਾਭ ਹਾਨੀ, ਜਸ ਅਪਜਸ, ਜੀਵਨ ਮਰਨ ਅਤੇ ਵਿਕਾਰਾਂ ਨਾਲ ਫੇਰ ਡਰ ਵਿੱਚ ਵਾਧਾ ਹੁੰਦਾ ਰਹਿੰਦਾ। ਇਹ […]

ਕਰਮ ਅਤੇ ਹੁਕਮ, ਕਰਤਾ ਕੌਣ?

ਜਿਵੇਂ ਵਿਗਿਆਨ ਸੰਸਾਰੀ ਪਦਾਰਥਾਂ ਦਾ ਗਿਆਨ ਹੈ। ਭੌਤਿਕ ਵਿਗਿਆਨ ਉਹ ਵਿਗਿਆਨ ਹੈ ਜੋ ਕੁਦਰਤੀ ਕਾਇਨਾਤ ਦੇ ਨਿਯਮਾਂ ਅਤੇ ਪਦਾਰਥਾਂ ਦੀ ਚਲਣ-ਚਾਲ ਦੀ ਪੜਚੋਲ ਕਰਦਾ ਹੈ, ਗਣਿਤ ਇੱਕ ਵਿਗਿਆਨ ਹੈ ਜੋ ਅੰਕਾਂ, ਰੂਪਾਂ, ਸੰਖਿਆਵਾਂ ਅਤੇ ਤਰਕ ਦੇ ਨਿਯਮਾਂ ਰਾਹੀਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਦਦ ਕਰਦਾ ਹੈ। ਉੱਦਾਂ ਹੀ ਗੁਰਮਤਿ ਗੁਣਾਂ ਦੀ ਮਤਿ ਹੈ। ਅਧਿਆਤਮ ਉਸ […]

ਸੰਸਾਰ ਕਿਵੇਂ ਬਣਿਆ?

ਇਹ ਸਵਾਲ ਕਈ ਵਾਰ ਪੁੱਛਿਆ ਜਾਂਦਾ ਹੈ ਕੇ ਰੱਬ ਕੌਣ ਹੈ? ਕੀ ਹੈ? ਉਸਨੇ ਸੰਸਾਰ ਕਿਵੇਂ ਬਣਾਇਆ। ਰੱਬ ਬਾਰੇ ਅਸੀਂ ਵਿਚਾਰ ਕੀਤੀ “ਰੱਬ ਕੌਣ ਹੈ? ਕੀ ਹੈ ਰੱਬ?”। ਇਕ ਵੀਰ ਨੇ ਸਵਾਲ ਪੁੱਛਿਆ ਕੇ “ਕੁਦਰਤ ਅੱਖਰ ਨੂੰ ਤੋੜ ਕੇ ਸਮਜਾਇਓ ਕਿਵੇਂ ਬਣਿਆ?”। ‘ਕੁਦਰਤ’ ਸ਼ਬਦ ਫਾਰਸੀ (Persian) ਭਾਸ਼ਾ ਤੋਂ ਆਇਆ ਹੈ, ਜਿੱਥੇ ਇਸਦਾ ਅਸਲ ਅਰਥ “ਤਬੀਅਤ” […]

ਰੱਬ ਕੌਣ ਹੈ? ਕੀ ਹੈ ਰੱਬ?

ਕੁੱਝ ਧਰਮਾਂ ਵਿੱਚ ਰੱਬ ਨੂੰ ਸੱਤਵੇਂ ਆਕਾਸ਼ ਤੇ ਰਹਿੰਦਾ ਦੱਸਦੇ ਹਨ, ਜੀਵ ਜਾਂ ਮਨੁੱਖ ਤੋਂ ਵੱਖਰਾ ਦੱਸਦੇ ਹਨ। ਉਹਨਾਂ ਦਾ ਮੰਨਣਾ ਹੈ ਕੇ ਮਨੁੱਖ ਨੇ ਮਰ ਕੇ ਸੁਰਗ/heaven/ਜੱਨਤ ਵਿੱਚ ਜਾਣਾ ਹੈ। ਮਨੁੱਖ ਦੇ ਚੰਗੇ ਕਰਮਾਂ ਤੇ ਮਾੜੇ ਕਰਮਾਂ ਦਾ ਫੈਸਲਾ judgement day (ਫੈਸਲੇ ਦਾ ਦਿਨ) ਜਾ ਕਯਾਮਤ ਦੇ ਦਿਨ ਹੋਵੇਗਾ ਜਿਸ ਤੋਂ ਬਾਦ ਉਸਦੇ ਕਰਮਾਂ […]

ਮਾਲਾ ਫੇਰਨਾ ਤੇ ਜਪਨੀ

ਸਿੱਖਾਂ ਦੇ ਘਰਾਂ ਵਿੱਚ ਲੱਗੀਆਂ ਗੁਰੂਆਂ ਦੀ ਪੇਂਟਿੰਗ ਵਿੱਚ ਅਕਸਰ ਗੁਰੂਆਂ ਦੇ ਹੱਥ ਵਿੱਚ ਮਾਲਾ ਫੜੀ ਦਿਸਦੀ ਹੈ। ਕਈ ਸਿੱਖ ਪ੍ਰਚਾਰਕ ਜੱਥੇਦਾਰ ਵੀ ਹੱਥ ਵਿੱਚ ਮਾਲਾ ਫੜੀ ਵਿਖ ਜਾਂਦੇ ਹਨ। ਇੰਝ ਜਾਪਦਾ ਹੈ ਜਿਵੇਂ ਮਾਲਾ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਗੁਰਮਤਿ ਦੀ ਰੋਸ਼ਨੀ ਵਿੱਚ ਵਿਚਾਰ ਕਰਦੇ ਹਾਂ ਕੇ ਗੁਰਮਤਿ ਗਿਆਨ, ਸੋਝੀ ਲਈ ਜਾਂ ਨਾਮ […]

ਖਾਲਸਾ (Khalsa), ਖਾਲਸਾ ਫੌਜ ਤੇ ਖਾਲਸਾ ਸਾਜਨਾ

ਖਾਲਸਾ ਸ਼ਬਦ ਦਾ ਅਰਥ ਹੁੰਦਾ ਹੈ ਖਾਲਿਸ ਜੋ ਅਰਬੀ ਭਾਸ਼ਾ ਦਾ ਸ਼ਬਦ ਹੈ। ਜਿਸ ਦਾ ਭਾਵ ਹੈ ਵਿਕਾਰ ਰਹਿਤ। ਜਿਸ ਮਨੁਖ ਦੇ ਹਿਰਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਦ੍ਵੇਸ਼, ਝੂਠ, ਨਿੰਦਾ ਚੁਗਲੀ, ਤ੍ਰੈ ਗੁਣ ਮਾਇਆ ਦੇ ਬੰਧਨ ਨਾ ਹੋਣ। ਖਾਲਿਸ ਸਾਰੇ ਭਗਤ ਸਾਹਿਬਾਨ ਹੀ ਹੋਏ ਹਨ। ਆਧੁਨਿਕ ਮਨੁੱਖ (homo sapiens) ਦੀ ਮੌਜੂਦਗੀ 6 […]

Resize text