Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸਤਿਨਾਮ ਜੋ ਪੁਰਖ ਪਛਾਨੈ

ਸਤਿਨਾਮ ਜੋ ਪੁਰਖ ਪਛਾਨੈ ॥ ਸਤਿਨਾਮ ਲੈ ਬਚਨ ਪ੍ਰਮਾਨੈ ॥

ਸਤਿਨਾਮੁ ਮਾਰਗ ਲੈ ਚਲਹੀ ॥ ਤਾ ਕੋ ਕਾਲ ਨ ਕਬਹੂੰ ਦਲਹੀ ॥੨੩॥ 

ਸਤਿਨਾਮ ਤੇਰਾ ਪਰਾ ਪੂਰਥਲਾ । ਪੰਨਾ ੧੦੮੩

ਪਰਾ ਪੂਰਬਲਾ =ਸ਼ਿਸ਼ਟੀ ਤੋਂ ਪਹਿਲਾਂ
ਮੂਲੁ ਸਤਿ, ਸਤਿ ਉਤਪਤਿ॥ ਪੰਨਾ ੨੮੪
ਮਨ ਦੀ ਉਤਪਤੀ ਸਤਿ ਸਰੂਪੀ ਮੂਲ ਚੋਂ ਹੋਈ ਹੈ।

ਜਪਿ ਮਨ ਸਤਿਨਾਮੁ ਸਦਾ ਸਤਿਨਾਮੁ ॥
ਜੇ ਮਨ ਆਪਣੇ ਸਤਿ ਸਰੂਪੀ ਮੂਲ ਨੂੰ ਜਪ (ਜਾਣ) ਲਵੇ ਪੰਨਾ ੬੭੦
ਫਿਰ ਇਹ ਆਪਣੀ ਪਰਾ ਪੁਰਬਲਾ ਵਾਲੀ ਅਵਸਥਾ ਵਿਚ ਆ ਜਾਂਦਾ ਹੈ।

ਸਤਿਨਾਮੁ ਪ੍ਰਭ ਕਾ ਸੁਖਦਾਈ ॥ ਪੰਨਾ ੨੮੪
ਜੀਵ ਦੇ ਮੂਲ, ਨਿਰਾਕਾਰੀ ਪ੍ਰਭ ਦਾ ਆਤਮ
ਗਿਆਨ ਸਤਿਨਾਮ ਸਦਾ ਸੁਖਦਾਈ ਹੈ।

ਸਤਿ ਸਤਿ ਹਰਿ ਸਤਿ ਸਤਿ ਸਤੇ ਸਤਿ ਭਣੀਐ ॥
ਦੂਸਰ ਆਨ ਨ ਅਵਰੁ ਪੁਰਖੁ ਪਊਰਾਤਨੁ ਸੁਣੀਐ ॥
ਸਤਿ =ਨਿਰਗੁਨ
ਨਾਮ = ਸਰਗੁਨ / ਹੁਕਮ 
ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿਨਾਮੁ ਹੈ ਹਰਿ ਭੋਗ ਤੁਹਾਰੇ ॥ ਪੰਨਾ ੬੯੪
ਗੁਰਬਾਣੀ ਅੰਦਰ ਸਤਿਨਾਮੁ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਭਗਤ ਰਵਿਦਾਸ ਜੀ ਦੁਆਰਾ ਹੋਈ ਹੈ।