ਗੁਰਬਾਣੀ ਮੁਤਾਬਿਕ ਜੀਵ
ਗੁਰਬਾਣੀ ਮੁਤਾਬਿਕ ਇਹ ਸਭ ਜੀਵ ਨੇ ?
ਅੰਡਜ ਜੇਰਜ ਸੇਤਜ ਉਤਭੁਜ ਸਭਿ ਵਰਨ ਰੂਪ ਜੀਅ ਜੰਤ ਉਪਈਆ ॥ ( 835 )
ਜੇ ਅਸੀ ਮਾਸ ਖਾਣ ਨੂ ਪਾਪ ਮਂਨਦੇ ਆ ,,,,ਤਾਂ ਸਭ ਤੋ ਪਹਿਲਾ ਸਾਨੂ ੪ ਸ਼੍ਰੇਣਿਆ ਵਿਚ ਆਉਂਦੇ ਜੀਵ ਖਾਣੇ ਛੱਡਣੇ ਪੈਣਗੇ ,,,,,, ਇਸ ਲ਼ਈ ਗੁਰਮਤ ਅਨੁਸਾਰ ਜੀਵ ਹਤਿਆ ਤੋ ਕੋਈ ਵੀ ਨਹੀ ਬਚ ਸਕਦਾ,,,,,,,,, ????,,,,
ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ ॥
” ਅੰਡਜ ” ਅੰਡੇ ਤੋਂ ਪੈਦਾ ਹੋਣ ਵਾਲੇ ਜੀਵ,, ,,
” ਜੇਰਜ ” ਜਿਓਰ ਤੋਂ ਪੈਦਾ ਹੋਣ ਵਾਲੇ,,,
” ਸੇਤਜ ” ਮੁੜ੍ਹਕੇ ਤੋਂ ਪੈਦਾ ਹੋਣ ਵਾਲੇ,,,
” ਉਤਭੁਜ ” ਧਰਤੀ ਵਿਚੋਂ ਉੱਗਣ ਵਾਲੇ,,,
“ਘਟਿ ਘਟਿ “ਹਰੇਕ ਘਟ ਵਿਚ,,ਉਸ ਨੂੰ ਚੌਹਾਂ ਖਾਣੀਆਂ ਦੇ ਜੀਵਾਂ ਵਿਚ ਹਰ ਹਿਰਦੇ ( ਘਟ ) ਵਿਚ ਪ੍ਰਭੂ ਦੀ ਹੀ ਜੋਤਿ ਸਮਾਈ ਦਿੱਸਦੀ ਏ,,,,,,,,,
ਜੇ ਤੁਸੀਂ ਜੀਵ ਹਤਿਆ ਤੋ ਡਰਦੇ ਹੋ ? ਜੀਵ ਆਤਮਾ ਤਾਂ ਪੋਦਿਆਂ ( ਰੁਖਾਂ ) ਚ ਵੀ ਏ ,,,,,
( ਜੀਵ ਆਤਮਾ ਅਮਰ ਹੈ ਇਹ ਮਰਦੀ ਨਹੀ ਹੁੰਦੀ ),,,ਜੋ ਸਾਨੂ ਸਿਖਿਆ ਦੇ ਦਿਤੀ ਅਸੀ ਵੀ ਓਹਿ ਮੰਨੀ ਬੈਠੇ ਆ,,,ਜੇ ਅਸੀ ਪਾਪ ਮਂਨਦੇ ਆ ਫਿਰ ਤੇ ਇਥੋ ਤਕ ਕਿ ,,,,,,
ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ ॥
ਗੋਹੇ ਤੇ, ਲਕੜੀ, ਅੰਦਰ, ਵੀ ਕੀੜਾ ਹੁੰਦਾ ਹੈ ,,,,,,ਜੋ ਰੋਜ ਖਾਨਾ ਪਕਾਉਣ ਵਾਸਤੇ ਵਰਤਦੇ ਆ,,,,,,
ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥
ਜਿਤਨੇ ਵੀ ਦਾਣੇ ਨੇ ਖਾਣ ਯੋਗ , ਬਿਨਾ ਜੀਵ ਆਤਮਾ ਤੋ ਨਹੀ ਹਨ ,,,,,,,,,,,
ਸੋ , ਗੁਰਮਤ ਅਨੁਸਾਰ ਦਾਣਿਆਂ ਵਿਚ ਵੀ ਜੀਵ ਆਤਮਾ ਹੈ ।
ਗੁਰਮਤ ਸਭ ਸ਼੍ਰੇਣਿਆ ਚ ਜੀਵ ਆਤਮਾ ਮੰਨਦੀ ਏ,,,,,
ਅੰਡਜ ਜੇਰਜ ਸੇਤਜ ਉਤਭੁਜ ਸਭਿ ਵਰਨ ਰੂਪ ਜੀਅ ਜੰਤ ਉਪਈਆ ॥
ਭਾਵ ,,,ਆਪੇ ਅੰਡਜ ਜੇਰਜ ਸੇਤਜ ਉਤਭੁਜ ਆਪੇ ਖੰਡ ਆਪੇ ਸਭ ਲੋਇ ॥
ਸੋ ਜੇ ਤੁਸੀਂ ਮਾਸ ਖਾਣ ਨੂ ਜੀਵ ਹਤਿਆ ਨਾਲ ਮਿਲਾਉਂਦੇ ਓ | ਤਾਂ ਸਭ ਤੋ ਪਹਿਲਾ ਤੁਹਾਨੂ ੪ ਸ਼੍ਰੇਣਿਆ ਵਿਚ ਆਉਂਦੇ ਜੀਵ ਖਾਣੇ ਛੱਡਣੇ ਚਾਹੀਦੇ ਨੇ | ਅਸੀਂ ਕੋਈ ਪੰਡਿਤ ਨਹੀ , ਬੋਧੀ ਯਾ ਜੈਨੀ, ਜਿਹਨਾ ਨੂ ਪ੍ਰਮੇਸ਼ਵਰ ਦੀ ਜੋਤ ਬਾਰੇ ਕੋਈ ਗਿਆਨ ਨਹੀ ਤੇ ਵਾਧੂ ਦੇ ਕਰਮਕਾਂਡਾ , ਭਰਮਾਂ ਤੇ ਧਾਰਨਾਵਾ ਚ ਫਸੇ ਹੋਏ ਨੇ , ਇਥੋ ਤਕ ਕਿ ਜੀਵ ਹਤਿਆ ਤੋ ਬਚਣ ਲਈ ਮੁੰਹ ਤੇ ਕਪੜਾ ਬੰਨਦੇ ਨੇ ਤੇ ਦੰਦ ਵੀ ਸਾਫ਼ ਨਹੀ ਕਰਦੇ ਕਿ ਦੰਦਾ ਵਿਚਲੇ ਜੀਵ ਨਾ ਮਰ ਜਾਣ | ਸੋ ਗੁਰਮਤ ਅਨੁਸਾਰ ਜੀਵ ਹਤਿਆ ਤੋ ਕੋਈ ਨਹੀ ਬਚ ਸਕਦਾ | ਜੀਵ ਹਤਿਆ ਕਹਿ ਕੇ ਮਾਸ ਦਾ ਵਿਰੋਧ ਕਰਨ ਵਾਲੇਆਂ ਨੂ ਸੋਚਣਾ ਚਾਹਿਦਾ ਹੈ ਕਿ ਕੀ ਗੁਰਮਤ ਅਨੁਸਾਰ ਓਹ ਆਪ ਜੀਵ (ਆਤਮਾ) ਦੀ ਹਤਿਆ ਹੋ ਹੀ ਨ੍ਹੀ ਸਕਦੀ ,,,ਮਰਦਾ ਤੇ ਸਰੀਰ ਏ ਆਤਮਾ (ਜੀਵ) ਨ੍ਹੀ ਮਰਦਾ ??????
ਚਾਰ ਖਾਣੀਆਂ ਆਦਿ ਗ੍ਰੰਥ ਵਿੱਚ ਆਈ ਹਨ, ਅਤੇ ਚਾਰਾਂ ਬਾਰੇ ਦਸਮ ਗ੍ਰੰਥ ਵਿੱਚ ਜ਼ਿਕਰ ਹੈ। ਦੋਨੋ ਗ੍ਰੰਥ ਇਸ ਗਲ ਉਤੇ ਖੜੇ ਹਨ ਕਿ ਇਹ ਪ੍ਰਭ ਕੀ ਕਿਰਤਿ ਹੈ।
“ਆਦਿ ਗ੍ਰੰਥ ਸਾਹਿਬ ਜੀ”👇
ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ ॥ – ੫੯੬, ਮਃ 1
ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ ॥ ੧੧੦੯, ਮਃ 1
ਆਪੇ ਅੰਡਜ ਜੇਰਜ ਸੇਤਜ ਉਤਭੁਜ ਆਪੇ ਖੰਡ ਆਪੇ ਸਭ ਲੋਇ ॥ ੬੦੪, ਮਃ 4
ਅੰਡਜ ਜੇਰਜ ਸੇਤਜ ਉਤਭੁਜਾ ਪ੍ਰਭ ਕੀ ਇਹ ਕਿਰਤਿ ॥ ੮੧੬, ਮਃ 5
ਅੰਡਜ ਜੇਰਜ ਸੇਤਜ ਉਤਭੁਜ ਸਭਿ ਵਰਨ ਰੂਪ ਜੀਅ ਜੰਤ ਉਪਈਆ ॥ ੮੩੫, ਮਃ 4
ਅੰਡਜ ਜੇਰਜ ਸੇਤਜ ਉਤਭੁਜ ਬਹੁ ਪਰਕਾਰੀ ਪਾਲਕਾ ॥੪॥ ੧੦੮੪, ਮਃ 5
“ਦਸਮ ਗ੍ਰੰਥ ਸਾਹਿਬ ਜੀ “👇
ਅੰਡਜ ਜੇਰਜ ਸੇਤਜ ਕੀਨੀ ॥ ਉਤਭੁਜ ਖਾਨਿ ਬਹੁਰਿ ਰਚਿ ਦੀਨੀ ॥੩੯੪॥ – ਚੌਪਈ, ਚਰਿਤ੍ਰੋਪਖਯਾਨ
ਸ੍ਰਿਜੇ ਸੇਤਜੰ ਜੇਰਜੰ ਉਤਭੁਜੇਵੰ ॥ ਰਚੇ ਅੰਭਜੰ ਖੰਡ ਬ੍ਰਹਮੰਡ ਏਵੰ ॥ – ਬਚਿਤ੍ਰ ਨਾਟਕ
ਅੰਡ ਜੇਰਜ ਸੇਤ ਉਤਭੁਜ ਕੀਨ ਜਾਸ ਪਸਾਰ ॥ ਤਾਹਿ ਜਾਨ ਗੁਰੂ ਕੀਯੋ ਮੁਨਿ ਸਤਿ ਦੱਤ ਸੁਧਾਰ ॥੧੧੬॥ – ਰੁਦ੍ਰ ਅਵਤਾਰ
{ ਹੁਕਮ ਦੀ ਸ਼ਕਤੀ ਕਣ ਕਣ ਵਿੱਚ ਕੰਮ ਕਿਵੇ ਕਰਦੀ ਹੈ 👇}
ਪਰ ਜੋ ਕਹਿੰਦੇ ਨੇ ਕਣ ਕਣ ਵਿੱਚ ਰੱਬ ਹੈ ? ਉਹ ਗੱਲ ਸਹੀ ਨਹੀਂ ਹੈ ?
ਬ੍ਰਹਮ ਕੇਵਲ ਸਰੀਰਾਂ ਵਿੱਚ ਹੈ ,,,, ਇਹ ਸਰੀਰਾ ਦੀ ਬਣਤਰ ਅੰਡਜ, ਜੇਰਜ, ਸੇਤਜ, ਉਤਭਜ ,ਸ੍ਰੇਣੀਆ ਤੌ ਜੀਵ ਦਾ ਅਕਾਰ ਬਣਦਾ ਏ ,,,,ਜਾਂ ਬ੍ਰਹਮ ਬੀਜ ਸਰੂਪ ਹੈ ,,,ਸਾਡਾ ਮੂਲ ਚੇਤਨ ਬ੍ਰਹਮ ਉਥੇ ( moisture) ਨਮੀ ਚ ਹੈ । ਜਿਥੇ ਅਕਾਰ ਏ,,ਓਥੇ ਭੁੱਖ ਪਿਆਸ ਤੇ ਵਿਕਾਸ ਹੈ ,, ਜੜ ਤੇ ਸਾਡਾ ਸਰੀਰ ਵੀ ਏ ,,ਪਰ ਇਸ ਚ ਚੇਤਨ ਸ਼ਕਤੀ ਕੰਮ ਕਰ ਰਹੀ ਏ,,ਜ਼ਦੋ ਚੇਤਨ ਸ਼ਕਤੀ ਸਰੀਰ ਛੱਡ ਜਾਂਦੀ ਏ ,ਤਾ ,ਜੜ੍ਹ ਏ ,ਮਾਇਆ ਹੈ ,,,,,ਜਿਵੇਂ ਪੱਥਰ ਜੜ ਏ ,, ਪਥਰ ਵਿੱਚ ਚੇਤਨ ਬ੍ਰਹਮ ਨਹੀਂ ਹੈ । ਜੋ ਮਂਨਦੇ ਨੇ ਕਿ ਪਥਰ ਚ ਵੀ ਜੀਵ ਹੁੰਦਾ ਓਹਨਾਂ ਨੂ ਜਵਾਬ ਗੁਰਬਾਣੀ ਚੋ ਹੀ ਮਿਲ ਜਾਵੇਗਾ,,,,,,,
ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇਵ ॥ ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ ਅਜਾਈ ਜਾਇ ॥੧॥ (1160)
ਜੇ ਨੌਨਵੇਜ ਖਾਣਾ ਜੀਵ ਹੱਤਿਆ ਹੈ ਤਾਂ ਫੇਰ ਤਾਂ ਕੁੱਛ ਵੀ ਨਾ ਖਾਓ। ਭੁੱਖੇ ਹੀ ਰਹੋ ਸਾਰੀ ਜਿੰਦਗੀ। ਨਿਰਾਹਾਰ ਹੋ ਕੇ ਜੀਓ। ਦੁਧ ਦਹੀਂ ‘ਚ ਬਹੁਤ ਸਾਰੇ ਬੈਕਟੀਰੀਆ ਹੁੰਦੇ ਹਨ। ਜੋ ਕਿ ਤੁਸੀਂ ਲੋਕ ਖਾ ਜਾਂਦੇ ਹੋ। ਕੀ ਆਹ ਜੀਵ ਹੱਤਿਆ ਨਹੀਂ?ਆਸਾ ਦੀ ਵਾਰ ‘ਚ ਲਿਖਿਆ।”ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ॥””ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥”(ਅੰਕ : 472)ਪਹਿਲਾ ਜੀਵ ਤਾਂ ਸਗੋਂ ਪਾਣੀ ਹੈ।ਜੀਹਦੇ ਨਾਲ ਹਰ ਕੋਈ ਹਰਿਆ ਭਰਿਆ ਹੋ ਰਿਹਾ।ਪਾਣੀ ਪੀਣਾ ਵੀ ਛੱਡੋ ਫੇਰ।
ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ ॥ਜੀਵ ਚਾਰੇ ਸ੍ਰੇਣੀਆ ਤੌ ਪੈਦਾ ਹੁੰਦੇ ਨੇ , ਅੰਡੇ ਤੌ ਜੇਰਜ ਤੌ ਉਤਭੁਜ ਸ੍ਰੇਣੀ , ਪੇੜ,ਪੌਦੇ ਵਿੱਚ ਵੀ ਸਮਾਨ ਜੋਤ ਹੈ।ਜਿਮੀ ਜਮਾਨ ਕੇ ਬਿਖੈ, ਸਮਸਤ ਏਕ ਜੋਤਿ ਹੈ ॥ਨ ਘਾਟ ਹੈ, ਨ ਬਾਢ ਹੈ, ਨ ਘਾਟ ਬਾਢ ਹੋਤ ਹੈ ॥ਉਹ ੧ ਪਰਮੇਸ਼ਰ ਜੋਤਿ ਸਰੂਪ ਕਿਸੇ ਵੀ ਜੀਵ ਆਤਮਾ ਧਰਤੀ ਤੇ ਅਕਾਸ ਚ ਰੇਹਣ ਵਾਲਿਆ ਚ ਘਟ ਵਧ ਨਹੀਂ ਹੈ ਉਹ ਸਭ ਅਮੀਰ ਗਰੀਬ ਪਸ਼ੂ ਪੰਛੀ ਆਦਿ ਜੀਵਾ ਵਿੱਚ ਇਕ ਸਮਾਨ ਸਮਾਇਆ ਹੋਇਆ ਹੈ ਐਸਾ ਨਹੀਂ ਹੈ ਕਿ ੧ ਪਰਮੇਸ਼ਰ ਜੋਤ ਰੂਪ ਕਿਸੇ ਵਿਸ਼ੇਸ਼ ਸਰੀਰ ਦੇਹੀ ਹਾਥੀ ਜਾ ਕੀੜੀ ਅੰਦਰ ਬਹੁਤ ਵਧ ਘਟ ਵਧ ਆਕਾਰ ਵਿਚ ਹੋਵੇ , ਐਸਾ ਵੀ ਨਹੀਂ ਹੈ ਕਿ ਉਹ ੧ ਪਰਮੇਸ਼ਰ ਜੋਤ ਰੂਪ ਜੀਵਾ ਅੰਦਰ ਵਧਦਾ ਘਟਦਾ ਹੈ ਉਹ ਸਭ ਵਿੱਚ ਇਕ ਸਮਾਨ ਨਿਰੰਤਰ ਵਰਤ ਰਿਹਾ ਹੈ
ਮਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਨ ਖਾਂਹੀ ।। ਕਿ ਜਿਨੇ ਵੀ ਹਾ,, ਅਸੀ ਸਭ ਤ ਮਾਂ ਤੇ ਪਿਉ ਦੀ ਰੱਤ ਤੋਂ ਹੀ ਪੈਦਾ ਹੋਏ ਹਾਂ,,,,ਹੁਣ ਅਸੀ ਸਿਖ ਵਿਦਵਾਨ ਪੰਡਿਤ ਦੇ ਪਿਛੇ ਲਗ ਕਿ ਮੱਛੀ ਆਦਿਕ ਦੇ ਮਾਸ ਤੋਂ ਪਰਹੇਜ਼ ਕਰਦੇ ਹਨ ,,ਭਾਵ, ਮਾਸ ਤੋਂ ਹੀ ਪੈਦਾ ਹੋ ਕੇ ਮਾਸ ਤੋਂ ਪਰਹੇਜ਼ ਕਰਨ ਦਾ ਕੀਹ ਭਾਵ? ਪਹਿਲਾਂ ਭੀ ਤਾਂ ਮਾਂ ਦੇ ਗਰਭ ਚ ਪਿਉ ਦੇ ਮਾਸ ਬੀਜ ਤੋਂ ਹੀ ਸਰੀਰ ਬਣਿਆ ਹੈ,,,ਹੁਣ ਵੀ ਆਤਮਾ ਮਾਸ ਦੇ ਸਰੀਰ ਚ ਹੀ ਰੇਹਦਿ ਏ ,,,।ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ ਓਥੈ ਮੰਧੁ ਕਮਾਹੀ ॥ਜੋ ਬਾਹਰ ਧਰਮੀ ਬਨਣ ਦਾ ਨਾਟਕ ਕਰਦੇ ਕਿ ਮਾਸ ਦੇ ਖਿਲਾਫ ਨੇ ਜੋ ਵੀ ਸਿਖ ਵਿਦਵਾਨ ਪੰਡਿਤ (ਫਿਰ), ਜਦੋਂ ਰਾਤ ਨੂੰ ਜ਼ਨਾਨੀ ਤੇ ਮਰਦ ਇਕੱਠੇ ਹੁੰਦੇ ਹਨ ਤਦੋਂ ਭੀ (ਮਾਸ ਨਾਲ ਹੀ) ” ਓਥੈ ਮੰਧੁ ਕਮਾਹੀ “(ਭਾਵ, ਭੋਗ) ਕਰਦੇ ਨੇ,,,,ਭਾਵ ਮਾਸ ਤੌ ਹੀ ਸ੍ਰਿਸਟੀ ਪੈਦਾ ਹੁੰਦੀ ਏ ਮਾਸ ਤੌ ਨਫਰਤ ਕਰਦਾ ਬੰਦਾ,,,ਸਰੀਰ ਵੀ ਮਾਸ ਦਾ ਇ ਏ ਜਿਸ ਚ ਜੀਵ ਆਤਮਾ ਰੇਹਦਿ ਏ,,,,ਸਰੀਰ ਆਤਮਾ ਦਾ ਘਰ ਹੀ ਜਦ ਮਾਸ ਦਾ ਫਿਰ ਮਾਸ ਤੌ ਨਫਰਤ ਕਿਉ ਕਰਦੇ ਨੇ ਵਿਦਵਾਨ ਪੰਡਿਤ ਸਿਖਾ ਪ੍ਰਚਾਰ ਕਿਉ ਕਰਦੇ ਨੇ ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥.ਅਸੀਂ ਸਾਰੇ ਮਾਸ ਦੇ ਪੁਤਲੇ ਹਾਂ, ਸਾਡਾ ਮੁੱਢ ਮਾਸ ਤੋਂ ਹੀ ਬੱਝਾ, ਅਸੀਂ ਮਾਸ ਤੋਂ ਹੀ ਪੈਦਾ ਹੋਏ,,,ਜੋ ਸਾਡਿ ਅੰਤਰ ਆਤਮਾ ਏ ਊਸ ਦਾ ਵਾਸ ਤੇ ਸਰੀਰ ਚ ਏ,,, ਜੋ ਸਾਡੀ ਨਿਰਾਕਾਰੀ ਆਤਮਾ ਦੇਹਿ ਏ ਓਹ ਤੇ ਬਦੇਹਿ ਮਾਸ ਦੇ ਬਣੇ ਸਰੀਰ ਚ ਰੇਹਦਿ ਏ,,, ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥(ਮਾਸ ਦਾ ਤਿਆਗੀ) ਵਿਦਵਾਨ ਪੰਡਿਤ ਜੋ ਸਿਖਾ ਚ ਵੀ ਨੇ (ਮਾਸ ਦੀ ਚਰਚਾ ਛੇੜ ਕੇ ਐਵੇਂ ਆਪਣੇ ਆਪ ਨੂੰ) ਚਤੁਰ ਅਖਵਾ ਰਿਹਾ ,, ਪਤਾ ਹੈਗਾ ਪੰਡਿਤ ਨੂ ਵੀ ਕੀ ਲਿਖੀਆ ਹੋਇਆ
Also Read :
ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ – Basics of Gurbani
ਮਾਸ ਖਾਣਾ (Eating Meat) ਅਤੇ ਝਟਕਾ (Jhatka) – Basics of Gurbani