Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ

ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ ॥ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ ॥੧॥

ਬੇਦ ਕਤੇਬ ਕਹਹੁ ਮਤ ਝੂਠੇ,,,,ਮੁਸਲਮਾਨ ਤੇ ਬੇਦ ਨੂ ਝੂਠਾ ਕਹਿ ਰਿਹਾ ਤੇ ਹਿੰਦੂ ਕਤੇਬ ਨੂ ਝੂਠ ਕਹਿ ਰਿਹਾ,,ਝੂਠਾ ਜੋ ਨ ਬਿਚਾਰੈ,, , ਝੂਠਾ ਓਹ ਹੈ ਜੋ ਇਹਨਾ ਗ੍ਰੰਥਾਂ ਤੇ ਬਿਚਾਰ ਨਹੀ ਕਰਦਾ ,,,,,,,,,,ਕਿਉ ਕਿ ਧਾਰਮਿਕ ਗ੍ਰੰਥਾ ਚ ਲਿਖਿਆ ਹੈ ਕਿ ਸਭ ਜੀਵਾਂ ਚ ਇਕੋ ਆਤਮਾ ਹੈ,,ਕਿ ਜੀਵ ਆਤਮਾ ਮਰਦੀ ਨਹੀ,,, ਜੀਵ ਆਤਮਾ ਅਮਰ ਹੈ ? ,,””ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ “”,,, ਜਦ ਕਿ ਮੁਸਲਮਾਨ ਆਖਦੇ ਨੇ ? ਕਿ ਸਭ ਚ ਓਹੀ ਖੁਦਾਈ ਨੂਰ ਹੈ । ਫਿਰ ਤੁਸੀ ਮੁਰਗੀ ਕਿਉ ਮਾਰਦੇ ਓ ?? ,,ਭਾਵ ਇਹਦੀ ਆਤਮਾ ਤੇ ਮਰਦੀ ਨਹੀ,,ਕਬੀਰ ਜੀ ਨੇ ਇਸਲਾਮ ਮਤ ਨੂ ਸਵਾਲ ਕੀਤਾ ?? ਜੜ ਤੇ ਚੇਤਨ ਚ ਫਰਕ ਦਸਿਆ ਮੁਸਲਮਾਨਾ ਨੂ ?? ਕਿ ਇਹਦਾ ਮਤਲਬ ਖੁਦਾ ਜਨਮ ਮਰਨ ਚ ਏ ?? ਨਾਲੇ ਕੇਹਦੇ ਓ ਖੁਦਾ ਅਜੂਨੀ ਏ ਓਹ ਜੂਨ ਚ ਨਹੀ ਔਉਦਾ,,,,,( ਸੋ ਇਹ ਗੱਲ ਅਗਲੀਆਂ ਪੰਕਤੀਆਂ ਚ ਗੱਲ ਪਤਾ ਲਗੇਗੀ )ਮੁਲਾਂ ਕਹਹੁ ਨਿਆਉ ਖੁਦਾਈ ॥ਤੇਰੇ ਮਨ ਕਾ ਭਰਮੁ ਨ ਜਾਈ ॥੧॥ ਰਹਾਉ ॥ਮੁਲਾ !! ਦਸ ਖੁਦਾਈ ਇਨਸਾਫ਼ ਕਰਦਾ ਹੈ ??? ,,,ਕਿਉਕਿ ਤੁਹੀ ਇਹ ਕਹਿੰਦਾ ਹੈ ਕੀ ਖੁਦਾਈ ਇਨਸਾਫ਼ ਅਨੁਸਾਰ ਨਾ ਕੋਈ ਮਰਦਾ ਹੈ ਤੇ ਨਾ ਜਮਦਾ ਹੈ ,,,,,ਦੂਜੇ ਪਾਸੇ ਤੂ ਮੁਰਗੀ ਮਾਰ ਕੇ ਖੁਦਾ ਨੂ ਮਾਰ ਰਿਹਾ ਏ,,,,ਮੁਲਾ ਦੀ ਗ਼ਲ ਨੂ ਦੋਹਾ ਪਖ ਤੌ ਤੋਲ ਰਹੇ ਨੇ ਕਬੀਰ ਜੀ,,,ਤੇਰੇ ਮਨ ਭਰਮ ਇਹ ਬੋਲ ਕੇ ਵੀ ਕਿਉ ਨਹੀ ਜਾ ਰਿਹਾ ,,,ਇਕ ਪਾਸੇ ਤੂ ਸਭ ਚ ਖੁਦਾ ਦਸਦਾ ਦੂਜੇ ਪਾਸੇ ਮੁਰਗੀ ਮਾਰ ਕੇ ਖੁਦਾ ਨੂ ਮਾਰ ਰਿਹਾ,,, | ਠਹਿਰਾਓ |ਪਕਰਿ ਜੀਉ ਆਨਿਆ ਦੇਹ ਬਿਨਾਸੀ ਮਾਟੀ ਕਉ ਬਿਸਮਿਲਿ ਕੀਆ ॥ਜੋਤਿ ਸਰੂਪ ਅਨਾਹਤ ਲਾਗੀ ਕਹੁ ਹਲਾਲੁ ਕਿਆ ਕੀਆ ॥੨॥ਜਦ ਤੂ ਪ੍ਰਾਣਧਾਰੀ ਨੂ ਫੜ ਕੇ ਉਸਦੀ ਦੇਹ ਨੂ ਖਤਮ ਕੀਤਾ ਤਾਂ ਤੂ ਪੰਜ ਭੂਤਕ ਸਰੀਰ ਮਿੱਟੀ ਨੂ ਹੀ ਬਿਸਮਿਲ ਕੀਤਾ ਹੈ (ਭਾਵ ਜੋ ਵਿਚਲੀ ਮੁਰਗੀ ਦੀ ਆਤਮਾ ਸੀ ਓਹ ਤਾ ਮਰੀ ਨਹੀ ) ਜੋ ਵਿਚਲੀ ਜੋਤ ਸਰੂਪ ਸੀ ਉਹ ਤਾਂ ਅਗਲੀ ਜੂਨ ਚ ਚਲੀ ਜਾਉਗੀ ,,,,,ਫਿਰ ਤੂ ਹਲਾਲ ਕੀ ਕੀਤਾ ??? ,,,ਭਾਵ ਕਲਮਾ ਪੜ ਕੇ ਖੁਦਾ ਨੂ ਕੀ ਭੇਂਟ ਕੀਤਾ ??? ਕਿਉਕਿ ਪੰਜ ਭੂਤਕ ਮਿੱਟੀ ਤੇ ਮਿੱਟੀ ਚ ਰਲ ਗਈ , ਜੋਤ ਅਗਲੀ ਜੂਨ ਚ , ਫਿਰ ਖੁਦਾ ਨੂ ਕੀ ਮਿਲਿਆ ??? ਮਤਲਬ ਤੂ ਆ ਜੋ ਕੁਚ੍ਹ ਵੀ ਕਰ ਰਿਹਾ ਆ ਇਹ ਸਭ ਇੱਕ ਤਰਾਂ ਦਾ ਪਾਖੰਡ ਹੈ,,ਫਿਰ ਤੇ ਇਹ ,,,,,,,,,,,,,,

Also read: ਮਾਸ ਖਾਣਾ (Eating Meat) ਅਤੇ ਝਟਕਾ (Jhatka) – Basics of Gurbani