Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸਰਮ ਖੰਡ, ਕਰਮ ਖੰਡ, ਧਰਮ ਖੰਡ ਅਤੇ ਗਿਆਨ ਖੰਡ

ਸਰਮ ਖੰਡ – ਮਿਹਨਤ ਦਾ ਖੰਡ, ਗਿਆਨ ਖੰਡ ਵਿਚ ਜੋ ਗਿਆਨ ਪ੍ਰਾਪਤ ਹੋਇਆ ਹੁਣ ਉਸ ਨੂੰ ਮਨ ਬੁਧਿ ਤੇ ਵਰਤ ਕੇ ਮਨ ਬੁੱਧ ਨੂੰ ਢਾਲਿਆ ਜਾ ਰਿਹਾ ਹੁੰਦਾ ਜੀਵ ਵਲੋਂ. ਦੋ ਸੀ ਤੇ ਅਜੇ ਵੀ ਦੋ ਹੀ ਹੈ ਪਰ ਇਕ ਹੋਣ ਦੀ ਕੋਸ਼ਿਸ਼ ਵਿਚ ਹੈ. ਜਿੰਨਾ ਗਿਆਨ ਮਿਲਿਆ, ਓਨਾ ਗਿਆਨ ਤੇ ਚਲਣਾ ਸ਼ੁਰੂ ਕਰ ਦਿੱਤਾ, ਜਦੋਂ ਥੋੜਾ ਗਿਆਨ ਹੈਂ ਤਾਂ ਕੁਛ ਗੁਣ ਪ੍ਰਗਟ ਹੋਏ, ਜਿਓਂ ਜਿਓਂ ਗਿਆਨ ਵਧੀਆ, ਗਿਆਨ ਲਾਗੂ ਕੀਤਾ, ਤਿਓਂ ਤਿਓਂ ਅਨੂਪ ਮਨ ਬੁੱਧ ਸੁਰਤਿ ਘੜੀ ਗਈ . ਇਸੇ ਲਈ ਸਿੱਖ ਦੀ ਇਹ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ ਕਿਓਂ ਕੇ ਅੱਜ ਵਾਲੀ ਅਵਸਥਾ ਵਿਚ ਹੋ ਸਕਦਾ ਗੁਣ ਘਟ ਹੋਣ, ਕਲ ਹੋ ਸਕਦਾ ਇਸ ਤੋਂ ਜਿਆਦਾ ਹੋਣ, ਪਰਸੋਂ ਹੋਰ ਜਿਆਦਾ . ਸੋ ਜੇ ਕੋਈ ਕਹਿੰਦਾ ਹੈ ਕੇ ਮੈਨੂੰ ਪਤਾ ਹੈ ਇਹਦੇ ਵਿਚ ਕਿ ਕਮੀ ਹੈ ਜਾਂ ਗੁਣ ਹੈ ਤਾਂ ਉਹ ਮਗਰੋਂ ਪਛਤਾਉਂਦਾ ਹੈ. ਗਿਆਨ ਰੋਜ਼ ਵਧਦਾ ਹੈ, ਰੋਜ਼ ਸੁਰਤਿ ਵਿਚ ਨਿਖਾਰ ਆਉਂਦਾ ਹੈ, ਮਨ ਸੂਰਮਾ ਬਣ ਰਿਹਾ, ਸਾਧੂ ਬਣ ਰਿਹਾ, ਮਨ ਬੁੱਧ ਘੜ ਰਿਹਾ.

ਕਰਮ ਖੰਡ – ਇਥੇ ਜੋ ਮਿਹਨਤ ਕੀਤੀ ਹੁੰਦੀ ਹੈ ਸ੍ਰਮ ਖੰਡ ਵਿਚ, ਜੇ ਦਰਗਾਹ ਪ੍ਰਵਾਨ ਹੋਵੇ ਤਾਂ ਬਖਸ਼ਿਸ਼ ਹੁੰਦੀ ਹੈ. ਇਥੇ ਇਸ ਦਾ ਕੋਈ ਜ਼ੋਰ ਨਹੀਂ, ਹੁਕਮ ( ਅਨਹਦ ਬਾਣੀ, ਨਾਮ) ਦਾ ਜ਼ੋਰ ਹੈ. ਇਥੇ ਇਹ ਮਨ ਫਿਰ ਜੋਧਾ ਹੈ, ਡਰਦਾ ਨਹੀਂ, ਹੁਣ ਇਹ ਸਿੰਘ ਕਹਾ ਸਕਦਾ ਹੈ ਕਿਓਂ ਕੇ ਹੁਣ ਇਹ ਨਿਰਭਉ ਹੈ. ਪਹਿਲਾਂ ਭਉ ਸੀ ਸਰੀਰ ਦਾ, ਸਰੀਰ ਦੀ ਦੇਖ ਭਾਲ ਦਾ, ਉਹ ਹੁਣ ਚਲਾ ਗਿਆ. ਕੋਈ ਭਉ ਨਹੀਂ. ਇਸ ਵੇਲੇ ਇਸ ਦਾ ਮਨ ਮਰ ਚੁਕਾ ਤੇ ਰਾਮ ਰੂਪ ਹੋ ਚੁਕਾ, ਨਿਰਵੈਰ, ਨਿਰਭਉ. ਓਥੇ ਬੁੱਧ ( ਸੀਤਾ ) ਹੁਕਮ ਦੀ ਮਹਿਮਾ ਵਿਚ ਸੀਤੀ ਹੁੰਦੀ ਹੈ , ਇਥੇ ਆ ਕੇ ਕੀਰਤਨ ਹੁੰਦਾ ਹੈ, ਪਹਿਲਾਂ ਤਾਂ ਸਿਰਫ ਗਾਣੇ ਵਜਾਣੇ ਨੇ, ਹੁਣ ਬੁੱਧ ਕੀਰਤਨ ਕਰਦੀ ਹੈ ਦਿਨ ਰਾਤ, ਅਨਦਿਨੁ ਜਗਤ ਅਵਸਥਾ ਵਿਚ ਹੈ, ਮਨ ਜੋ ਮਾਇਆ ਦੀ ਨੀਂਦ ਵਿਚ ਸੀ, ਹੁਣ ਜਾਗਿਆ ਹੋਇਆ ਹੈ, ਇਸ ਤੋਂ ਅੱਗੇ ਫਿਰ ਸੱਚ ਖੰਡ ਹੈ.

ਕਰਮ ਖੰਡ ਅਵਸਥਾ ਵਿਚ ਫਿਰ ਇਹ ਥਿੜਕਦਾ ਨਹੀਂ . ਅਸਲ ਵਿਚ ਇਹ ਖੰਡੇ ਦੀ ਪਾਹੁਲ ਦਾ ਅਧਿਕਾਰੀ ਓਦੋਂ ਹੀ ਬਣਦਾ ਹੈ, ਉਸ ਤੋਂ ਪਹਿਲਾਂ ਤਾਂ ਸਭ ਗਿਣਤੀ ਵਧਾਉਣ ਦਾ ਚੱਕਰ ਹੈ. ਇਸੇ ਲਈ ਸਿਖਾਂ ਦੀ ਇਹ ਦੁਰਦਸ਼ਾ ਹੈ, ਹਰ ਜਣੇ ਖਣੇ ਨੂੰ ਪਹੁਲ ਦੇ ਫੋਜੀ ਬਣਾ ਦਿੱਤਾ.

ਇਸ ਤੋਂ ਪਹਿਲਾਂ ਧਰਮ ਖੰਡ ਹੈ, ਫਿਰ ਗਿਆਨ ਖੰਡ. ਅਸਲ ਵਿਚ ਇਹ ਖੰਡ ਇਕੋ ਸਮੇ ਚਲਦੇ ਹਨ. ਇਹ ਸੰਸਾਰ ਇਕ ਪਾਠਸ਼ਾਲਾ( ਧਰਮ ਖੰਡ ) ਹੈ, ਅਸੀਂ ਸਾਰੀਆਂ ਵੱਖ ਵੱਖ ਜੂਨਾਂ ਸਿੱਖ ਹਾਂ, ਸਾਰੀਆਂ ਜੂਨਾਂ ਗਿਆਨ ਲੈ ਰਹੀਆਂ ਨੇ …..ਕਿਹੜਾ ਗਿਆਨ ? ਭਾਣੇ ਵਿਚ ਰਹਿਣ ਦਾ …ਹਰ ਜੂਨ ਭਾਣੇ ਵਿਚ ਹੈ. ਮਨੁੱਖ ਵੀ ਭਾਣੇ ਵਿਚ ਹੀ ਹੈ ਪਰ ਇਸ ਨੂੰ ਭਾਣਾ ਮਿਠਾ ਨਹੀਂ ਲਗਦਾ. ਇਹੀ ਫਰਕ ਹੈ ਇਸਦਾ ਤੇ ਬਾਕੀ ਜੂਨਾਂ ਦਾ. ਬਾਕੀ ਮਾਇਆ ਤੋਂ ਦੂਰ ਨੇ ਤੇ ਭਾਣਾ ਮਿਠਾ ਕਰ ਮੰਨਦੀਆਂ ਨੇ , ਪਰ ਅਸੀਂ ਨਹੀਂ. ਗਿਆਨ ਖੰਡ ਵਿਚ ਗੁਰਮਤਿ ਗਿਆਨ ਮਿਲਦਾ. ਜਦੋਂ ਸਿੱਖਦੇ ਸਿੱਖਦੇ ਗਿਆਨ ਪ੍ਰਚੰਡ ਹੋ ਜਾਂਦਾ, ਤਾਂ ਗੋਲਾ ਗਿਆਨ, ਪ੍ਰੇਮ ਪਲੀਤਾ ਤੇ ਸੂਰਤ ਹਵਾਈ ਹੋ ਭਰਮ ਗੜ ਤੋੜ ਦਿੰਦਾ ਹੈ.

ਡਾ. ਕਵਲਜੀਤ ਸਿੰਘ

Resize text