ਮੈਂ, ਮੇਰਾ, ਤੇਰਾ, ਵਯਕਤੀਗਤ, ਵਿਆਪਕ ਕੀ ਹੈ?
ਕੁਝ ਸਮਾ ਪਹਿਲਾਂ ਅਸੀਂ ਵਿਚਾਰ ਕੀਤੀ ਸੀ “ਏਕ, ਏਕੁ, ਇਕ, ਇਕੁ ਅਤੇ ਅਨੇਕ ਦਾ ਅੰਤਰ” ਦੀ ਪਰ ਬਾਰ ਬਾਰ ਇਹ ਸਵਾਲ ਆ ਰਹੇ ਨੇ ਕੇ ਫੇਰ ਵਯਕਤੀਗਤ ਕੀ ਹੈ? ਮੇਰਾ ਕੀ ਹੈ? ਕਿਹੜੀ ਵਸਤੂ ਜਾਂ ਆਦੇਸ਼ ਗੁਰਬਾਣੀ ਵਿੱਚ ਵਯਕਤੀਗਤ ਹੈ ਤੇ ਕਿਹੜਾ ਵਿਆਪਕ।
ਗੁਰਬਾਣੀ ਅਧਿਆਤਮਿਕ ਲੈਵਲ ਤੇ ਕਿਸੇ ਵੀ ਤਰਾਂ ਦੇ ਵਯਕਤੀਗਤ, ਮੇਰ ਤੇਰ ਦੀ ਵਿਚਾਰ ਤੋਂ ਜੀਵ ਨੂੰ ਮਨਾ ਕਰਦੀ ਹੈ ਤੇ ਵਿਚਾਰਨ ਉਪਰੰਤ ਇਸ ਸੋਚ ਤੋ ਮੁਕਤ ਕਰਦੀ ਹੈ। ਗੁਰਬਾਣੀ ਦਾ ਫੁਰਮਾਨ ਹੈ ਕੇ “ਮਾਨ ਮੋਹ ਮੇਰ ਤੇਰ ਬਿਬਰਜਿਤ ਏਹੁ ਮਾਰਗੁ ਖੰਡੇ ਧਾਰ॥੩॥” ਗੁਰਮਤਿ ਮੇਰ ਤੇਰ ਬਿਬਰਜਿਤ (ਮਨਾ) ਕਰਦੀ ਹੈ। ਜਦੋਂ ਤਕ ਮੇਰ, ਤੇਰ, ਵਯਕਤੀਗਤ, ਮੈਂ ਦੀ ਸੋਚ ਹੈ ਉਦੋਂ ਤਕ ਜੀਵ ਨੂੰ ਗਿਆਨ ਨਹੀਂ ਹੋ ਸਕਦਾ। ਗੁਰਬਾਣੀ ਤੋਂ ਹੋਰ ਉਦਾਹਰਣ ਹਨ।
”ਮੇਰਾ ਤੇਰਾ ਛੋਡੀਐ ਭਾਈ ਹੋਈਐ ਸਭ ਕੀ ਧੂਰਿ॥ ਘਟਿ ਘਟਿ ਬ੍ਰਹਮੁ ਪਸਾਰਿਆ ਭਾਈ ਪੇਖੈ ਸੁਣੈ ਹਜੂਰਿ॥”
“ਆਪੁ ਗਇਆ ਸੋਝੀ ਪਈ ਗੁਰਸਬਦੀ ਮੇਲਾ॥”
“ਏ ਮਨ ਤੇਰਾ ਕੋ ਨਹੀ ਕਰਿ ਵੇਖੁ ਸਬਦਿ ਵੀਚਾਰੁ॥ ਹਰਿ ਸਰਣਾਈ ਭਜਿ ਪਉ ਪਾਇਹਿ ਮੋਖ ਦੁਆਰੁ॥੩॥”
”ਮੇਰ ਤੇਰ ਤਜਉ ਅਭਿਮਾਨਾ ਸਰਨਿ ਸੁਆਮੀ ਕੀ ਪਰਤ॥”
“ਜੀਵਤੁ ਮਰੈ ਤਾ ਸਬਦੁ ਬੀਚਾਰੈ ਤਾ ਸਚੁ ਪਾਵੈ ਕੋਈ ॥੭॥” – ਜੀਵਤ ਮਰਨ ਦਾ ਅਰਥ ਹੈ ਹਉਮੈ, ਮੈਂ, ਮੇਰਾ, ਮੇਰੇ ਲਈ, ਵਯਕਤੀਗਤ ਆਦੀ ਵਾਲੀ ਸੋਚ ਨੂੰ ਤਿਆਗਣਾ। ਜਦੋ ਮੈਂ ਨਹੀਂ ਸੀ ਆਦੇਸ਼ ਉਦੋਂ ਵੀ ਸਾਰੇ ਜੀਵਾਂ ਲਈ ਸਮਾਨ ਸੀ, ਜਦੋਂ ਕਲ ਮੈਂ ਨਹੀਂ ਹੋਣਾ ਤਾ ਵੀ ਆਦੇਸ਼ ਉਹੀ ਰਹਿਣਾ। ਜੀਵ ਆਪਣੀ ਹੋਂਦ, ਮੈਂ ਮੇਰਾ ਮਨ (ਅਗਿਆਨਤਾ) ਅਤੇ ਮਨਮਤਿ ਕਾਰਣ ਮੰਨੀ ਬੈਠਾ ਹੈ ਤੇ “ਮਨ ਮਾਰੇ ਬਿਨੁ ਭਗਤਿ ਨ ਹੋਈ॥”, ਜਦੋਂ ਤਕ ਅਗਿਆਨਤਾ ਦਲਿੱਦਰ ਮਨਮਤਿ ਨਹੀਂ ਮੁੱਕਦੀ ਉਦੋਂ ਤਕ ਇਸਨੂੰ ਨਾਮ (ਸੋਝੀ) ਨਹੀਂ ਪ੍ਰਾਪਤ ਹੋ ਸਕਦੀ। ਗੁਰਬਾਣੀ ਦਾ ਉਪਦੇਸ਼ ਪੂਰੀ ਮਾਨਵਤਾ ਲਈ ਸਮਾਨ ਹੈ “ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥ ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ॥“। ਮੇਰਾ ਤੇਰਾ ਦੀ ਸੋਚ ਬੈਰੀ ਮੀਤ ਦੀ ਸੋਚ ਨੂੰ ਜਨਮ ਦਿੰਦੀ ਹੈ। ਇਹ ਮੇਰੇ ਹਨ, ਉਹ ਮੇਰੇ ਨਹੀਂ ਹਨ। ਮੈਂ ਇਹ ਕਰਨਾ ਮੈਂ ਉਹ ਕਰਨਾ ਤਾਂ ਰੱਬ ਮਿਲਣਾ। ਸਾਨੂੰ ਇੱਦਾਂ ਕਰਨਾ ਉਦਾਂ ਕਰਨਾ ਤਾ ਹਰਿ ਜਾਂ ਰਾਮ ਮਿਲਨਾ, ਮੇਰਾ ਵਯਕਤੀਗਤ ਹਰਿ ਤੇ ਬਾਕੀਆਂ ਦਾ ਜਾਂ ਵਿਆਪਕ ਹਰਿ ਇੱਦਾਂ ਮਿਲਣਾ ਇਹ ਸਬ ਮਨ ਦੀ ਅਗਿਆਨਤਾ ਦੀ ਸੋਚ ਹੈ ਮਨਮਤਿ ਹੈ “ਜਬ ਲਗੁ ਜਾਨੈ ਮੁਝ ਤੇ ਕਛੁ ਹੋਇ॥ ਤਬ ਇਸ ਕਉ ਸੁਖੁ ਨਾਹੀ ਕੋਇ॥ ਜਬ ਇਹ ਜਾਨੈ ਮੈ ਕਿਛੁ ਕਰਤਾ॥ ਤਬ ਲਗੁ ਗਰਭ ਜੋਨਿ ਮਹਿ ਫਿਰਤਾ॥ ਜਬ ਧਾਰੈ ਕੋਊ ਬੈਰੀ ਮੀਤੁ॥ ਤਬ ਲਗੁ ਨਿਹਚਲੁ ਨਾਹੀ ਚੀਤੁ॥ ਜਬ ਲਗੁ ਮੋਹ ਮਗਨ ਸੰਗਿ ਮਾਇ॥ ਤਬ ਲਗੁ ਧਰਮ ਰਾਇ ਦੇਇ ਸਜਾਇ॥ ”
“ਆਪੁ ਗਵਾਇਆ ਤਾ ਪਿਰੁ ਪਾਇਆ ਗੁਰ ਕੈ ਸਬਦਿ ਸਮਾਇਆ ॥” – ਵਿਚਾਰਨ ਦੀ ਲੋੜ ਹੈ ਕੇ ਆਪ ਗਵਾਇਆ ਦਾ ਕੀ ਅਰਥ ਹੈ। ਆਪ ਹੈ ਕੀ? ਕਦੇ ਅਸੀਂ ਵਿਚਾਰਿਆ? ਨਾ ਗੁਰੂ ਤੋਂ ਪੁੱਛਿਆ ਨਾ ਗੁਰਬਾਣੀ ਤੋਂ ਖੋਜ ਕੀਤੀ।
”ਪ੍ਰਾਨੀ ਕਿਆ ਮੇਰਾ ਕਿਆ ਤੇਰਾ॥ ਜੈਸੇ ਤਰਵਰ ਪੰਖਿ ਬਸੇਰਾ॥੧॥”
ਕਬੀਰ ਜੀ ਨੇ ਤਾਂ ਇਹ ਵੀ ਆਖ ਦਿੱਤਾ “ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ॥ ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ॥੨੦੩॥” ਜਦੋਂ ਮੇਰਾ ਹੈ ਹੀ ਕੁਝ ਨਹੀਂ, ਸਰੀਰ, ਵਿਕਾਰ, ਬੁੱਧ, ਗਿਆਨ, ਹੁਕਮ, ਸੰਸਾਰੀ ਪਦਾਰਥ, ਜੋਤ, ਸੰਸਾਰੀ ਰਾਜ, ਜਾਤ, ਕੁਲ ਕੁੱਝ ਵੀ ਮੇਰਾ ਨਹੀਂ ਹੈ ਤਾਂ ਫੇਰ ਕੋਈ ਵੀ ਵਸਤੂ, ਗੁਣ, ਗਿਆਨ, ਆਦੇਸ਼, ਹੁਕਮ ਮੇਰਾ ਜਾਂ ਵਯਕਤੀਗਤ ਹੋ ਹੀ ਨਹੀਂ ਸਕਦਾ। ਜਦੋਂ ਤਕ ਵਯਕਤੀਗਤ ਮੇਰਾ ਤੇਰਾ ਕੁੱਝ ਵੀ ਮੰਨ ਕੇ ਚਲ ਰਹਿਆ ਹੈ ਜੀਵ ਉਦੋਂ ਤਕ ਅਗਿਆਨੀ ਹੈ ਬੰਧਨ ਵਿਚ ਹੈ “ਮੇਰਾ ਤੇਰਾ ਜਾਨਤਾ ਤਬ ਹੀ ਤੇ ਬੰਧਾ॥ ਗੁਰਿ ਕਾਟੀ ਅਗਿਆਨਤਾ ਤਬ ਛੁਟਕੇ ਫੰਧਾ॥੨॥” – ਤਬ ਹੀ ਤੇ ਬੰਧਾ ਅਰਥ, ਉਦੋਂ ਤਕ ਬੰਧਨ ਵਿੱਚ ਹੈ ਤੇ ਗੁਰਮਤਿ ਏਕੇ ਦੀ ਮਤਿ ਦੇ ਕੇ ਬੰਧਨ ਮੁਕਤ ਕਰਦੀ ਮਨ ਨੂੰ ਹਉਮੈ ਦੀ ਮਲ ਨੂੰ ਧੋ ਕੇ ਨਿਰਮਲ ਕਰਦੀ ਹੈ “ਪ੍ਰਭ ਜੀ ਤੂ ਮੇਰੋ ਸੁਖਦਾਤਾ॥ ਬੰਧਨ ਕਾਟਿ ਕਰੇ ਮਨੁ ਨਿਰਮਲੁ ਪੂਰਨ ਪੁਰਖੁ ਬਿਧਾਤਾ॥”। ਗੁਰਬਾਣੀ ਤਾਂ ਆਖਦੀ ਪਾਪ ਪੁੰਨ ਵੀ ਸਾਡੇ ਵਸ ਨਹੀਂ ਹਨ “ਪਾਪ ਪੁੰਨ ਹਮਰੈ ਵਸਿ ਨਾਹਿ॥”, ਵਿਸਥਾਰ ਵਿੱਚ ਜਾਨਣ ਲਈ ਪੜ੍ਹੋ “ਪਾਪ ਪੁੰਨ (paap/punn)”।
ਮੇਰਾ ਤੇਰਾ ਵਯਕਤੀਗਤ ਵਾਲੀ ਸੋਚ ਬਿਮਾਰੀ ਹੈ ਜੋ ਗਿਆਨ ਨਾਲ ਦੂਰ ਹੋਣੀ ਹੈ “ਰਾਗੁ ਸੋਰਠਿ ਮਹਲਾ ੫ ਪੰਚਪਦਾ॥ ਬਿਨਸੈ ਮੋਹੁ ਮੇਰਾ ਅਰੁ ਤੇਰਾ ਬਿਨਸੈ ਅਪਨੀ ਧਾਰੀ॥੧॥ ਸੰਤਹੁ ਇਹਾ ਬਤਾਵਹੁ ਕਾਰੀ॥ ਜਿਤੁ ਹਉਮੈ ਗਰਬੁ ਨਿਵਾਰੀ॥੧॥ ਰਹਾਉ॥ ਸਰਬ ਭੂਤ ਪਾਰਬ੍ਰਹਮੁ ਕਰਿ ਮਾਨਿਆ ਹੋਵਾਂ ਸਗਲ ਰੇਨਾਰੀ॥੨॥ ਪੇਖਿਓ ਪ੍ਰਭ ਜੀਉ ਅਪੁਨੈ ਸੰਗੇ ਚੂਕੈ ਭੀਤਿ ਭ੍ਰਮਾਰੀ॥੩॥ ਅਉਖਧੁ ਨਾਮੁ ਨਿਰਮਲ ਜਲੁ ਅੰਮ੍ਰਿਤੁ ਪਾਈਐ ਗੁਰੂ ਦੁਆਰੀ॥੪॥ ਕਹੁ ਨਾਨਕ ਜਿਸੁ ਮਸਤਕਿ ਲਿਖਿਆ ਤਿਸੁ ਗੁਰ ਮਿਲਿ ਰੋਗ ਬਿਦਾਰੀ॥੫॥੧੭॥੨੮॥“
ਜੋ ਮੇਰਾ ਦਿੱਖ ਰਹਿਆ ਹੈ ਤੇਰਾ ਦਿੱਖ ਰਹਿਆ ਹੈ ਉਹ ਕਰਤੇ ਦਾ ਹੀ ਕੀਤਾ ਹੋਇਆ ਹੈ ਉਸਦੇ ਹੁਕਮ ਦੀ ਖੇਡ ਹੈ “ਮੇਰਾ ਤੇਰਾ ਤੁਧੁ ਆਪੇ ਕੀਆ॥ ਸਭਿ ਤੇਰੇ ਜੰਤ ਤੇਰੇ ਸਭਿ ਜੀਆ॥ ਨਾਨਕ ਨਾਮੁ ਸਮਾਲਿ ਸਦਾ ਤੂ ਗੁਰਮਤੀ ਮੰਨਿ ਵਸਾਇਦਾ॥”
ਜੀਵ ਮਾਇਆ, ਹਉਮੈ ਮੇਰ ਤੇਰ ਵਿੱਚ ਐਸਾ ਫਸਿਆ ਹੋਇਆ ਹੈ ਕਈ ਮੱਤਾਂ, ਮਨਮਤਿ ਦੀ ਐਸੀ ਖਿਚੜੀ ਬੁੱਧ ਵਿੱਚ ਬਣਾ ਕੇ ਬੈਠਾ ਹੈ ਕੇ ਪਰਮੇਸਰ ਦੇ ਹੁਕਮ ਨੂੰ, ਸਬਦ ਨੂੰ ਭੁੱਲੀ ਬੈਠਾ ਹੈ। ਵੇਦਾਂ ਦਾ ਗਿਆਨ, ਗੁਰਮਤਿ ਦਾ ਵਡਮੁੱਲਾ ਖਜਾਨਾ ਹੋਣ ਤੇ ਵੀ ਵਿਚਾਰਨ ਦੀ ਥਾਂ ਸੰਸਾਰੀ ਮਨੁੱਖਾਂ ਨੂੰ ਆਪਣਾ ਪ੍ਰੇਰਨਾ ਦਾ ਸ੍ਰੋਤ ਮੰਨ ਕੇ ਬੈਠਾ। ਭੁੱਲ ਗਿਆ ਕੇ ਸੰਸਾਰ ਵਿੱਚ ਲੈਕੇ ਕੁੱਝ ਨਹੀਂ ਆਇਆ ਸੀ, ਦੋ ਢਾਈ ਕਿੱਲੋ ਦਾ ਸਰੀਰ ਜਿਸ ਨਾਲ ਪੈਦਾ ਹੋਇਆ ਉਹ ਸੰਸਾਰ ਵਿੱਚ ਆਕੇ ਮਾਤ ਗਰਭ ਤੋਂ ਮਿਲਿਆ। ਉੱਥੇ ਕੌਣ ਪਾਲਨ ਕਰ ਰਹਿਆ ਸੀ? ਜਦੋਂ ਜਾਣਾ ਤਾਂ ਮਿੱਟੀ ਦੀ ਢੇਰੀ ਰਹ ਜਾਣੀ। ਸੰਸਾਰ ਨੂੰ ਤਾ ਸੰਸਾ (ਸ਼ੰਕਾ) ਕਹ ਰਹੀ ਹੈ ਗੁਰਮਤਿ ਤੇ ਜੀਵ ਨੂੰ ਅਗਿਆਨਤਾ ਵਿੱਚ ਸੁੱਤਾ ਦੱਸ ਰਹੀ ਹੈ “ਸੰਸਾ ਇਹੁ ਸੰਸਾਰੁ ਹੈ ਸੁਤਿਆ ਰੈਣਿ ਵਿਹਾਇ॥ ਇਕਿ ਆਪਣੈ ਭਾਣੈ ਕਢਿ ਲਇਅਨੁ ਆਪੇ ਲਇਓਨੁ ਮਿਲਾਇ॥ ਆਪੇ ਹੀ ਆਪਿ ਮਨਿ ਵਸਿਆ ਮਾਇਆ ਮੋਹੁ ਚੁਕਾਇ॥ ਆਪਿ ਵਡਾਈ ਦਿਤੀਅਨੁ ਗੁਰਮੁਖਿ ਦੇਇ ਬੁਝਾਇ॥”। ਜਾਗਣਾ ਗੁਰ (ਗੁਣ) ਕਿਰਪਾ ਨਾਲ ਹੈ “ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ॥” ਫੇਰ ਤੂੰ ਆਪ ਵਯਕਤੀਗਤ ਕਰ ਕੀ ਸਕਦਾ ਹੈ? ਦੁਨਿਆਵੀ ਗਿਆਨ, ਮਾਇਆ, ਮਮਤਾ, ਰਿਸ਼ਤਿਆਂ, ਧਨ ਪਦਾਰਥ ਕੱਠੇ ਕਰਨ ਵਿੱਚ ਇਹ ਭੁੱਲ ਗਿਆ ਕੇ ਨਾਲ ਕੁੱਝ ਨਹੀਂ ਜਾਣਾ। ਜਿਹੜਾ ਸਰੀਰ ਆਪਣਾ ਮੰਨ ਕੇ ਬੈਠਾ, ਕਹਿੰਦਾ ਹੈ ਵਯਕਤੀਗਤ, ਉਹ ਰਾਖ ਦੀ ਢੇਰੀ ਬਣ ਕੇ ਰਹ ਜਾਣਾ। ਆਖਦੇ ਇਹੁ ਵੇਲਾ ਏਕੇ ਨਾਲ ਮਿਲਣ ਦਾ ਹੈ “ਸੁਣਿ ਮਨ ਮਿਤ੍ਰ ਪਿਆਰਿਆ ਮਿਲੁ ਵੇਲਾ ਹੈ ਏਹ॥ ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਇਹੁ ਤਨੁ ਦੇਹ॥ ਬਿਨੁ ਗੁਣ ਕਾਮਿ ਨ ਆਵਈ ਢਹਿ ਢੇਰੀ ਤਨੁ ਖੇਹ॥੧॥” ਤੇ ਜਿਹੜਾ ਤਨ ਆਪਣਾ ਮੰਨੀ ਬੈਠਾ ਹੈਂ “ਇਹੁ ਤਨੁ ਹੋਇਗੋ ਭਸਮ ਕੀ ਢੇਰੀ॥੩॥”। ਆਇਆ ਸੀ ਏਕੇ ਲਈ ਤੇ ਮੋਹ ਲਿਆ ਮਾਇਆ ਨੇ ਮਸ਼ਹੂਰੀ ਤੇ ਖਿਆਤੀ ਦੀ ਇੱਛਾ ਨੇ “ਯਾ ਜੁਗ ਮਹਿ ਏਕਹਿ ਕਉ ਆਇਆ॥ ਜਨਮਤ ਮੋਹਿਓ ਮੋਹਨੀ ਮਾਇਆ॥”।
ਵਯਕਤੀਗਤ, ਮੈਂ ਮੇਰਾ ਤਿਆਗ ਕੇ “ਰਹੈ ਅਤੀਤੁ ਜਾਣੈ ਸਭੁ ਤਿਸ ਕਾ॥ ਤਨੁ ਮਨੁ ਅਰਪੈ ਹੈ ਇਹੁ ਜਿਸ ਕਾ॥ ਨਾ ਓਹੁ ਆਵੈ ਨਾ ਓਹੁ ਜਾਇ॥ ਨਾਨਕ ਸਾਚੇ ਸਾਚਿ ਸਮਾਇ॥”। ਮੁਕਤ ਹੋਣ ਦੀ ਜੁਗਤ ਦੱਸੀ ਹੈ “ਮਿਥਿਆ ਤਨੁ ਸਾਚੋ ਕਰਿ ਮਾਨਿਓ ਇਹ ਬਿਧਿ ਆਪੁ ਬੰਧਾਵੈ॥ ਜਨ ਨਾਨਕ ਸੋਊ ਜਨੁ ਮੁਕਤਾ ਰਾਮ ਭਜਨ ਚਿਤੁ ਲਾਵੈ॥”। ਕਬੀਰ ਜੀ ਆਖਦੇ ਅਗਿਆਨਤਾ ਵਿੱਚ ਅੰਧੇ ਨੂੰ ਇਹ ਸਮਝ ਨਹੀਂ ਆਉਂਦੀ “ਕਬੀਰ ਐਸਾ ਕੋ ਨਹੀ ਇਹੁ ਤਨੁ ਦੇਵੈ ਫੂਕਿ॥ ਅੰਧਾ ਲੋਗੁ ਨ ਜਾਨਈ ਰਹਿਓ ਕਬੀਰਾ ਕੂਕਿ॥੮੪॥”
ਗੁਰਬਾਣੀ ਆਖਦੀ “ਸਾਧੋ ਇਹੁ ਤਨੁ ਮਿਥਿਆ ਜਾਨਉ॥ ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ॥੧॥”, “ਇਹੁ ਤਨੁ ਤੁਮੑਰਾ ਸਭੁ ਗ੍ਰਿਹੁ ਧਨੁ ਤੁਮਰਾ ਹੀਂਉ ਕੀਓ ਕੁਰਬਾਨਾਂ॥੧॥”
ਜੀਵ ਹੁਕਮ ਨੂੰ ਭੁੱਲ ਕੇ ਮੰਨੀ ਬੈਠਾ ਕੇ ਕੋਈ ਵਸਤੂ ਵਿਸ਼ਾ ਵਯਕਤੀਗਤ ਹੈ ਪਰ ਗੁਰਬਾਣੀ ਨੇ ਸਪਸ਼ਟ ਕਰਤਾ ਕੇ “ਸਤਿਗੁਰਿ ਮਿਲਿਐ ਸਦਾ ਸੁਖੁ ਜਿਸ ਨੋ ਆਪੇ ਮੇਲੇ ਸੋਇ॥ ਸੁਖੈ ਏਹੁ ਬਿਬੇਕੁ ਹੈ ਅੰਤਰੁ ਨਿਰਮਲੁ ਹੋਇ॥ ਅਗਿਆਨ ਕਾ ਭ੍ਰਮੁ ਕਟੀਐ ਗਿਆਨੁ ਪਰਾਪਤਿ ਹੋਇ॥ ਨਾਨਕ ਏਕੋ ਨਦਰੀ ਆਇਆ ਜਹ ਦੇਖਾ ਤਹ ਸੋਇ॥੩॥”, ਆਪਣਾ ਜੋਰ ਲਾਕੇ ਕੁੱਝ ਨਹੀਂ ਕਰ ਸਕਦਾ ਮਿਲਣਾ ਉਸਨੂੰ “ਜਿਸ ਨੋ ਆਪੇ ਮੇਲੇ ਸੋਇ”, ਨਾਲੇ ਜਪ ਬਾਣੀ ਵਿੱਚ ਕਹਿਆ “ਆਖਣਿ ਜੋਰੁ ਚੁਪੈ ਨਹ ਜੋਰੁ॥ ਜੋਰੁ ਨ ਮੰਗਣਿ ਦੇਣਿ ਨ ਜੋਰੁ॥ ਜੋਰੁ ਨ ਜੀਵਣਿ ਮਰਣਿ ਨਹ ਜੋਰੁ॥ ਜੋਰੁ ਨ ਰਾਜਿ ਮਾਲਿ ਮਨਿ ਸੋਰੁ॥ ਜੋਰੁ ਨ ਸੁਰਤੀ ਗਿਆਨਿ ਵੀਚਾਰਿ॥ ਜੋਰੁ ਨ ਜੁਗਤੀ ਛੁਟੈ ਸੰਸਾਰੁ॥ ਜਿਸੁ ਹਥਿ ਜੋਰੁ ਕਰਿ ਵੇਖੈ ਸੋਇ॥ ਨਾਨਕ ਉਤਮੁ ਨੀਚੁ ਨ ਕੋਇ॥” ਤੇ ਫੇਰ ਮੈਨੇ ਕਰਨਾ ਹੈ, ਮੈਨੇ ਲੇਨਾ ਹੈ, ਮੈਂ ਹੂੰ, ਯੇ ਕਰਨਾ ਹੈ ਵੋ ਕਰਨਾ ਹੈ, ੲੈਸੇ ਕਰਨਾ ਹੈ ਵੈਸੇ ਕਰਨਾ ਹੈ, ਇਸ ਸੋਚ ਨੇ ਕਿਤੇ ਨਹੀਂ ਲੈਕੇ ਜਾਣਾ। ਗੁਰਮਤਿ ਆਖਦੀ ਜੋ ਮਿਲਣਾ ਸਬ ਹੁਕਮ ਵਿੱਚ ਮਿਲਣਾ, ਅਸੀਂ ਆਪਣੀ ਸੋਚ ਨਾਲ ਕੁੱਝ ਨਹੀਂ ਕਰ ਸਕਦੇ “ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥”। ਜੇ ਗੁਰਬਾਣੀ ਪੜ੍ਹ ਕੇ ਵਿਚਾਰੀ ਹੁੰਦੀ ਤਾ ਪਤਾ ਲਗਦਾ “ਹਮ ਕੀਆ ਹਮ ਕਰਹਗੇ ਹਮ ਮੂਰਖ ਗਾਵਾਰ॥ ਕਰਣੈ ਵਾਲਾ ਵਿਸਰਿਆ ਦੂਜੈ ਭਾਇ ਪਿਆਰੁ॥” ਜੋ ਕਰਨ ਵਾਲਾ ਹੈ ਵਿਸਾਰ ਕੇ ਆਪਣੇ ਆਪ ਨੂੰ ਕਰਤਾ ਮੰਨੀ ਬੈਠਾ ਜੀਵ। ਜਦੋ ਤਕ ਇਹ ਸਮਝ ਨਹੀਂ ਲਗਦੀ ਕੇ ਜੋ ਹੋਣਾ ਹੁਕਮ ਵਿੱਚ ਹੋਣਾ ਉਦੋਂ ਤਕ ਹਉਮੇ, ਮੈਂ ਮੇਰਾ, ਵਯਕਤੀਗਤ ਕਰਮ, ਵਯਕਤੀਗਤ ਵਸਤੂ, ਮੇਰਾ ਤੇਰਾ ਨਹੀਂ ਮੁਕਣੀ “ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥”। ਆਪ ਨੂੰ ਅਗਲਾ ਸਾਹ ਆਉਣਾ ਕੇ ਨਹੀਂ ਪਤਾ ਨਹੀਂ ਹੈ ਪਰ ਵਯਕਤੀਗਤ ਇੱਛਾ ਲਾਈ ਬੈਠਾ।
ਜਦੋਂ ਧਿਆਨ ਮੈਂ, ਮੇਰਾ, ਵਯਕਤੀਗਤ, ਮਾਇਆ ਦੇ ਸਰੀਰ ਤੋਂ ਹਟੂ ਤਾਂ ਪਤਾ ਲੱਗਣਾ ਕੇ “ਸਭ ਮਹਿ ਜੀਉ ਜੀਉ ਹੈ ਸੋਈ ਘਟਿ ਘਟਿ ਰਹਿਆ ਸਮਾਈ॥ ਗੁਰ ਪਰਸਾਦਿ ਘਰ ਹੀ ਪਰਗਾਸਿਆ ਸਹਜੇ ਸਹਜਿ ਸਮਾਈ॥” ਅਤੇ “ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ॥ ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ॥੧॥”। ਸੋ ਚੇਤੇ ਰਹੇ “ਸਾਧੋ ਮਨ ਕਾ ਮਾਨੁ ਤਿਆਗਉ॥ ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ॥੧॥ ਰਹਾਉ॥ ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ॥ ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ॥੧॥ ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ॥ ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ॥੨॥੧॥”
ਇਕ ਸਵਾਲ ਫੇਰ ਵੀ ਰਹਿ ਜਾਂਦਾ ਹੈ ਕੇ ਵਿਆਪਕ ਕੀ ਹੈ ਜੀਵ ਨੂੰ ਕੀ ਵਿਆਪਦਾ ਹੈ? ਵਿਆਪਕ ਹੈ ਜਗ ਰਚਨਾ, ਸੰਸਾਰ, ਮਾਇਆ, ਮਨਮਤਿ, ਵਿਕਾਰ, ਚਿੰਤਾ, ਮੇਰ ਤੇਰ ਜਿਸਨੇ ਜਗ ਨੂੰ ਛਲਿਆ ਲੁੱਟਿਆ ਹੈ। ਜੇ ਧਿਆਨ ਮਾਇਆ ਵਲ ਹੈ ਤਾਂ ਮੇਰ ਤੇਰ ਵਿਆਪਕ ਹੋਣੀ। ਜਦੋਂ ਗਿਆਨ ਨਾਲ ਧਿਆਨ ਏਕੇ ਵਲ ਹੋਇਆ, ਜਦੋਂ ਮਨ ਚਿੱਤ ਹੋ ਗਿਆ, ਸੋਝੀ ਹੋ ਗਈ ਤਾਂ ਰਾਮ, ਹਰਿ, ਗਿਆਨ, ਨਾਮ ਬੁੱਧ ਵਿੱਚ ਵਿਆਪਕ ਹੋ ਜਾਣਾ।
”ਅਹੰਕਾਰੁ ਕਰਹਿ ਅਹੰਕਾਰੀਆ ਵਿਆਪਿਆ ਮਨ ਕੀ ਮਤਿ॥ ਤਿਨਿ ਪ੍ਰਭਿ ਆਪਿ ਭੁਲਾਇਆ ਨਾ ਤਿਸੁ ਜਾਤਿ ਨ ਪਤਿ॥”
”ਮਨਮੁਖੁ ਮੋਹਿ ਵਿਆਪਿਆ ਬੈਰਾਗੁ ਉਦਾਸੀ ਨ ਹੋਇ॥”
”ਘੜੀ ਮੁਹਤ ਕਾ ਪਾਹੁਣਾ ਕਾਜ ਸਵਾਰਣਹਾਰੁ॥ ਮਾਇਆ ਕਾਮਿ ਵਿਆਪਿਆ ਸਮਝੈ ਨਾਹੀ ਗਾਵਾਰੁ॥ ਉਠਿ ਚਲਿਆ ਪਛੁਤਾਇਆ ਪਰਿਆ ਵਸਿ ਜੰਦਾਰ॥੧॥ ਅੰਧੇ ਤੂੰ ਬੈਠਾ ਕੰਧੀ ਪਾਹਿ॥ ਜੇ ਹੋਵੀ ਪੂਰਬਿ ਲਿਖਿਆ ਤਾ ਗੁਰ ਕਾ ਬਚਨੁ ਕਮਾਹਿ॥੧॥”
”ਕਾਮਿ ਕ੍ਰੋਧਿ ਅਹੰਕਾਰਿ ਮਾਤੇ ਵਿਆਪਿਆ ਸੰਸਾਰੁ॥ ਪਉ ਸੰਤ ਸਰਣੀ ਲਾਗੁ ਚਰਣੀ ਮਿਟੈ ਦੂਖੁ ਅੰਧਾਰੁ॥੨॥ ਸਤੁ ਸੰਤੋਖੁ ਦਇਆ ਕਮਾਵੈ ਏਹ ਕਰਣੀ ਸਾਰ॥ ਆਪੁ ਛੋਡਿ ਸਭ ਹੋਇ ਰੇਣਾ ਜਿਸੁ ਦੇਇ ਪ੍ਰਭੁ ਨਿਰੰਕਾਰੁ॥੩॥ ਜੋ ਦੀਸੈ ਸੋ ਸਗਲ ਤੂੰਹੈ ਪਸਰਿਆ ਪਾਸਾਰੁ॥ ਕਹੁ ਨਾਨਕ ਗੁਰਿ ਭਰਮੁ ਕਾਟਿਆ ਸਗਲ ਬ੍ਰਹਮ ਬੀਚਾਰੁ॥”
”ਮਾਇਆ ਭੂਲੇ ਸਿਧ ਫਿਰਹਿ ਸਮਾਧਿ ਨ ਲਗੈ ਸੁਭਾਇ॥ ਤੀਨੇ ਲੋਅ ਵਿਆਪਤ ਹੈ ਅਧਿਕ ਰਹੀ ਲਪਟਾਇ॥ ਬਿਨੁ ਗੁਰ ਮੁਕਤਿ ਨ ਪਾਈਐ ਨਾ ਦੁਬਿਧਾ ਮਾਇਆ ਜਾਇ॥੫॥ ਮਾਇਆ ਕਿਸ ਨੋ ਆਖੀਐ ਕਿਆ ਮਾਇਆ ਕਰਮ ਕਮਾਇ॥ ਦੁਖਿ ਸੁਖਿ ਏਹੁ ਜੀਉ ਬਧੁ ਹੈ ਹਉਮੈ ਕਰਮ ਕਮਾਇ॥ ਬਿਨੁ ਸਬਦੈ ਭਰਮੁ ਨ ਚੂਕਈ ਨਾ ਵਿਚਹੁ ਹਉਮੈ ਜਾਇ॥੬॥ ਬਿਨੁ ਪ੍ਰੀਤੀ ਭਗਤਿ ਨ ਹੋਵਈ ਬਿਨੁ ਸਬਦੈ ਥਾਇ ਨ ਪਾਇ॥ ਸਬਦੇ ਹਉਮੈ ਮਾਰੀਐ ਮਾਇਆ ਕਾ ਭ੍ਰਮੁ ਜਾਇ॥ ਨਾਮੁ ਪਦਾਰਥੁ ਪਾਈਐ ਗੁਰਮੁਖਿ ਸਹਜਿ ਸੁਭਾਇ॥੭॥ ਬਿਨੁ ਗੁਰ ਗੁਣ ਨ ਜਾਪਨੀ ਬਿਨੁ ਗੁਣ ਭਗਤਿ ਨ ਹੋਇ॥ ਭਗਤਿ ਵਛਲੁ ਹਰਿ ਮਨਿ ਵਸਿਆ ਸਹਜਿ ਮਿਲਿਆ ਪ੍ਰਭੁ ਸੋਇ॥ ਨਾਨਕ ਸਬਦੇ ਹਰਿ ਸਾਲਾਹੀਐ ਕਰਮਿ ਪਰਾਪਤਿ ਹੋਇ॥”
”ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ॥ ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ॥ ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ॥ ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ॥ ਕੀਤਾ ਕਿਛੂ ਨ ਹੋਵਈ ਲਿਖਿਆ ਧੁਰਿ ਸੰਜੋਗ॥ ਵਡਭਾਗੀ ਮੇਰਾ ਪ੍ਰਭੁ ਮਿਲੈ ਤਾਂ ਉਤਰਹਿ ਸਭਿ ਬਿਓਗ॥”
ਸੋ ਭਾਈ ਗੁਣਾਂ ਦੀ ਵਿਚਾਰ ਕਰੋ। ਮਾਇਆ ਮੋਹ ਮੇਰ ਤੇਰ ਸਬ ਤਿਆਗ ਕੇ ਗੁਰ (ਗੁਣ) ਦੇ ਚਰਨੀ ਲੱਗੋ। ਸਬ ਪਰਮੇਸਰ ਹੁਕਮ ਵਿੱਚ ਹੋਣਾ, ਗਿਆਨ, ਸੋਝੀ, ਮਾਇਆ, ਮਮਤਾ ਸਬ ਕਾਲ ਵੱਸ ਹੈ ਇਹ ਚੇਤੇ ਰਹੇ। “ਅਕਾਲ, ਕਾਲ, ਸਬਦ ਅਤੇ ਹੁਕਮ” ਨੂੰ ਜਾਣੋ। ਜੋ ਸੰਸਾਰੀ ਕੰਮ ਕਰ ਰਹੇ ਹਾਂ ਉਹ ਕਰੀ ਜਾਣੇ ਹਨ ਪਰ ਚੀਤ ਨਿਰੰਜਨ ਨਾਲ ਰੱਖਣਾ ਹੈ ਚੇਤੇ ਰੱਖਣਾ ਹੈ ਕੇ ਜੋ ਹੋਣਾ ਹੈ ਉਹ ਹੁਕਮ ਵਿੱਚ ਹੋਣਾ ਹੈ “ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥”, ਖਾਲਸਾ ਫੌਜ ਜਦੋਂ ਲੜਦੀ ਸੀ ਪਾਤਿਸ਼ਾਹ ਵੇਲੇ, ਨਿਰਭੈ ਹੋ ਕੇ ਲੜਦੀ ਸੀ ਕੇ ਮੇਰਾ ਕੰਮ ਹੈ ਗਿਆਨ ਦੀ ਰਾਖੀ ਜੀਣਾ ਮਰਨਾ ਪਰਮੇਸਰ ਹੱਥ ਹੈ। ਨਾ ਮੈਂ ਮਾਰ ਸਕਦਾ ਹਾਂ ਨਾ ਦੂਜਾ ਧਿੜਾ। ਮੇਰੇ ਅੰਦਰ ਵੀ ਜੋਤ ਹੈ ਉਹਨਾਂ ਅੰਦਰ ਵੀ ਜੋਤ ਹੈ। ਹੁਕਮ ਵਿੱਚ ਜਿਸਦਾ ਜੀਣਾ ਮਰਨਾ ਲਿਖਿਆ ਹੋਓ ਉਹ ਜਿੱਤ ਜਾਣਾ। ਇਸ ਸੋਚ ਨਾਲ ਮਨ ਵਿੱਚ ਭੈ ਨਾ ਹੋਣ ਕਾਰਣ ਵੱਡੇ ਤੋਂ ਵੱਡੇ ਸੂਰਮੇ ਬਹਾਦਰ ਨਾਲ ਲੜਨਾ ਸੌਖਾ ਹੋ ਜਾਂਦਾ ਸੀ। ਫੇਰ ਭਾਵੇਂ ਸਾਹਮਣੇ ਮਸਤ ਹਾਥੀ ਹੀ ਕਿਉਂ ਨਾ ਹੋਵੇ, ਨਾਗਣੀ ਮੱਥੇ ਨੂੰ ਚੀਰ ਜਾਂਦੀ। ਸੋ ਵਯਕਤੀਗਤ, ਵਿਆਪਕ, ਮੇਰ ਤੇਰ ਛੱਡੋ, ਹੁਕਮ ਰਜਾਈ ਰਹੋ। ਪਰਮੇਸਰ ਦੇ ਗੁਣਾਂ ਦੀ ਵਿਚਾਰ ਕਰਿਆ ਕਰੋ।
”ਬੰਗ ਕੇ ਬੰਗਾਲੀ ਫਿਰਹੰਗ ਕੇ ਫਿਰੰਗਾ ਵਾਲੀ ਦਿਲੀ ਕੇ ਦਿਲਵਾਲੀ ਤੇਰੀ ਆਗਿਆ ਮੈ ਚਲਤ ਹੈਂ॥ ਰੋਹ ਕੇ ਰੁਹੇਲੇ ਮਾਘ ਦੇਸ ਕੇ ਮਘੇਲੇ ਬੀਰ ਬੰਗ ਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈਂ॥ ਗੋਖਾ ਗੁਨ ਗਾਵੈ ਚੀਨ ਮਚੀਨ ਕੇ ਸੀਸ ਨ੍ਯਾਵੈ ਤਿਬਤੀ ਧਿਆਇ ਦੋਖ ਦੇਹ ਕੇ ਦਲਤ ਹੈਂ॥ ਜਿਨੈ ਤੋਹਿ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ ਸਰਬ ਧਨ ਧਾਮ ਫਲ ਫੂਲ ਸੋਂ ਫਲਤ ਹੈਂ॥੩॥੨੫੫॥ ਦੇਵ ਦੇਵਤਾਨ ਕੌ ਸੁਰੇਸ ਦਾਨਵਾਨ ਕੌ ਮਹੇਸ ਗੰਗ ਧਾਨ ਕੌ ਅਭੇਸ ਕਹੀਅਤੁ ਹੈਂ॥ ਰੰਗ ਮੈਂ ਰੰਗੀਨ ਰਾਗ ਰੂਪ ਮੈਂ ਪ੍ਰਬੀਨ ਔਰ ਕਾਹੂ ਪੈ ਨ ਦੀਨ ਸਾਧ ਅਧੀਨ ਕਹੀਅਤੁ ਹੈਂ॥ ਪਾਈਐ ਨ ਪਾਰ ਤੇਜ ਪੁੰਜ ਮੈਂ ਅਪਾਰ ਸਰਬ ਬਿਦਿਆ ਕੇ ਉਦਾਰ ਹੈਂ ਅਪਾਰ ਕਹੀਅਤੁ ਹੈਂ॥ ਹਾਥੀ ਕੀ ਪੁਕਾਰ ਪਲ ਪਾਛੈ ਪਹੁਚਤ ਤਾਹਿ ਚੀਟੀ ਕੀ ਚਿੰਘਾਰ ਪਹਿਲੇ ਹੀ ਸੁਨੀਅਤੁ ਹੈਂ॥”