ਬੰਦੀ ਛੋੜੁ, ਦੀਵਾ ਅਤੇ ਦੀਵਾਲੀ
“ਜਗੁ ਬੰਦੀ ਮੁਕਤੇ ਹਉ ਮਾਰੀ॥ ਜਗਿ ਗਿਆਨੀ ਵਿਰਲਾ ਆਚਾਰੀ॥ ਜਗਿ ਪੰਡਿਤੁ ਵਿਰਲਾ ਵੀਚਾਰੀ॥ ਬਿਨੁ ਸਤਿਗੁਰੁ ਭੇਟੇ ਸਭ ਫਿਰੈ ਅਹੰਕਾਰੀ॥੬॥( ਮ ੧, ਰਾਗੁ ਆਸਾ, ੪੧੩)” – ਭਾਵ ਜਗ ਬੰਦੀ ਹੈ ਤੇ ਮੁਕਤ ਹਉਮੈ ਮਾਰ ਕੇ ਹੋਣਾ। ਜਗ ਇੱਚ ਇਹੋ ਜਿਹਾ ਪੰਡਤ ਵਿਰਲਾ ਹੈ ਜੋ ਇਸ ਦੀ ਵਿਚਾਰ ਕਰੇ। ਤੇ ਸੱਚੇ ਦੇ ਗੁਣਾਂ ਨੂੰ ਸਮਰਪਿਤ ਹੋਏ ਬਿਨਾ ਸਾਰੇ ਹੀ ਅਹੰਕਾਰ ਵਿੱਚ ਫਿਰ ਰਹੇ ਹਨ।
ਹਉਮੈ ਦਾ ਬੰਧਨ ਹੈ ਹਉਮੈ ਮਾਰ ਕੇ ਮੁਕਤ ਹੋਣ ਦੀ ਗਲ ਹੁੰਦੀ। ਗੁਰੁ ਅਰਜਨ ਦੇਵ ਪਾਤਿਸ਼ਾਹ ਜੀ ਨੇ ਤਾਂ ਇਹੀ ਕਹਿਆ। “ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ॥ ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ॥ ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ॥੧॥” – ਸਾਹਿਬ ਬੰਦੀ ਛੋੜ ਹੈ ਪਰ ਸਾਹਿਬ ਕੌਣ। ਗੁਰਮੁਖ ਲਈ ਧਰਮ ਕੀ ਹੈ ਸਮਝਣ ਲਈ ਵੇਖੋ “ਧਰਮ”। ਗੁਰਮਤਿ ਵਿੱਚੋਂ ਸਾਹਿਬ ਦੀ ਪਛਾਣ ਹੁੰਦੀ। ਸਾਹਿਬ ਘਟ ਘਟ ਵਿੱਚ ਵਸਦਾ ਜੋਤ ਸਰੂਪ ਨਾਮ/ਗਿਆਨ ਦਾ ਚਾਨਣਾ ਹੈ “ਤੂ ਘਟਿ ਘਟਿ ਇਕੁ ਵਰਤਦਾ ਸਚੁ ਸਾਹਿਬ ਚਲਤੈ॥”। ਇਹੀ ਸਾਹਿਬ ਹੈ ਜਿਸਨੇ ਬੰਧਨ ਮੁਕਤ ਕਰਨਾ “ਬੰਧਨ ਕਾਟਿ ਕਰੇ ਮਨੁ ਨਿਰਮਲੁ ਪੂਰਨ ਪੁਰਖੁ ਬਿਧਾਤਾ॥”। ਬੰਧਨ ਹਨ ਵਿਕਾਰ। ਅਹੰਕਾਰ ਵਾਲੀ ਬੁੱਧ “ਅਹੰਬੁਧਿ ਸੁਚਿ ਕਰਮ ਕਰਿ ਇਹ ਬੰਧਨ ਬੰਧਾਨੀ॥”। ਪੂਰਾ ਸ਼ਬਦ ਧਿਆਨ ਨਾਲ ਪੜ੍ਹ ਕੇ ਵਿਚਾਰੋ।
ਗੁਰਮੁਖਿ ਬਾਂਧਿਓ ਸੇਤੁ ਬਿਧਾਤੈ॥ ਲੰਕਾ ਲੂਟੀ ਦੈਤ ਸੰਤਾਪੈ॥ ਰਾਮਚੰਦਿ ਮਾਰਿਓ ਅਹਿ ਰਾਵਣੁ॥ ਭੇਦੁ ਬਭੀਖਣ ਗੁਰਮੁਖਿ ਪਰਚਾਇਣੁ॥ ਗੁਰਮੁਖਿ ਸਾਇਰਿ ਪਾਹਣ ਤਾਰੇ॥ ਗੁਰਮੁਖਿ ਕੋਟਿ ਤੇਤੀਸ ਉਧਾਰੇ॥
ਰਾਵਣ ਸਬਦ ਦਾ ਇਕ ਹੋਰ ਅਰਥ:
ਬ੍ਰਹਮ ਦਾ ਉਹ ਅੰਗ ਜੋ ਭਵਸਾਗਰ ਵਿਚ ਆਨੰਦ ਦੀ ਪ੍ਰਾਪਤੀ ਲਈ ਆਈਆ ਹੈ।
ਆਪਣੇ ਅੰਦਰ ਦੀਵਾ ਜਗਾਓਣ ਲਈ ਭਾਵ
ਦੀਵਾਲੀ ਮਨਾਉਣ ਲਈ ਆਈਆ ਹੈ। ਰਮੇ ਹੋਏ ਰਾਮ ਨੇ ਇਸ ਰਾਵਣ ਨੂੰ ਮਾਰਨਾ ਹੈ ਅਹਿ ਰਾਵਣ ਨੂੰ “ਰਾਮਚੰਦਿ ਮਾਰਿਓ ਅਹਿ ਰਾਵਣੁ॥”
ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ॥ ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ॥ ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ॥੧॥ ਹਰਿ ਜੀਉ ਨਿਮਾਣਿਆ ਤੂ ਮਾਣੁ॥ ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ॥ ਰਹਾਉ॥ ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ॥ ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ॥ ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ॥੨॥ ਹਰਿ ਅੰਤਰਜਾਮੀ ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾਈਐ॥ ਕਹਣੈ ਕਥਨਿ ਨ ਭੀਜੈ ਗੋਬਿੰਦੁ ਹਰਿ ਭਾਵੈ ਪੈਜ ਰਖਾਈਐ॥ ਅਵਰ ਓਟ ਮੈ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ॥੩॥ ਹੋਇ ਦਇਆਲੁ ਕਿਰਪਾਲੁ ਪ੍ਰਭੁ ਠਾਕੁਰੁ ਆਪੇ ਸੁਣੈ ਬੇਨੰਤੀ॥ ਪੂਰਾ ਸਤਗੁਰੁ ਮੇਲਿ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ॥ ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ ਜਨ ਨਾਨਕ ਸੁਖਿ ਵਸੰਤੀ॥੪॥੧੨॥੬੨॥( ਮ ੫, ਰਾਗੁ ਸੋਰਠਿ, ੬੨੪-੬੨੫) – ਪੰਜਵੇਂ ਪਾਤਿਸ਼ਾਹ ਦਾ ਇਹ ਸ਼ਬਦ ਸਾਹਿਬ ਲਈ ਹੈ। ਸਾਹਿਬ ਜੋ ਜੀਵ ਨੂੰ ਵਿਕਾਰਾਂ ਦੇ ਬੰਦਨ ਤੋਂ ਮੁਕਤ ਕਰਦਾ ਹੈ। ਜੀਵ ਦੇ ਘਟ ਵਿੱਚ ਬੈਠਾ ਹਰਿ/ਰਾਮ/ਠਾਕੁਰ/ਪ੍ਰਭ/ਸਾਹਿਬ ਬੰਦੀ ਛੋੜ ਹੈ। ਸਾਰੇ ਭਗਤ ਸਾਰੇ ਗੁਰੁ ਸਾਹਿਬ ਆਪ ਜੋਤ ਸਰੂਪ ਹਨ ਤੇ ਸਾਨੂੰ ਇਹ ਗਿਆਨ ਦੇ ਰਹੇ ਨੇ ਕੇ ਸਾਹਿਬ ਗੁਣਾਂ ਨਾਲ ਕਿਵੇਂ ਜੁੜਨਾ ਦਾ, ਬੰਧਨ ਤੋਂ ਮੁਕਤੀ ਦਾ ਮਾਰਗ ਦਸ ਰਹੇ ਨੇ ਇਸ ਲਈ ਸਾਰੇ ਹੀ ਬੰਦੀ ਛੋੜ ਹਨ ਵੇਖਿਆ ਜਾਵੇ ਤਾਂ। “ਪ੍ਰਭ ਜੀ ਤੂ ਮੇਰੋ ਸੁਖਦਾਤਾ॥ ਬੰਧਨ ਕਾਟਿ ਕਰੇ ਮਨੁ ਨਿਰਮਲੁ ਪੂਰਨ ਪੁਰਖੁ ਬਿਧਾਤਾ॥”। ਸਾਰੇ ਗੁਰੁ ਸਾਹਿਬਾਂ ਨੇ ਭਗਤਾਂ ਨੇ ਅਨੇਕਾਂ ਦੇ ਬੰਧਨ ਹਰ ਰੋਜ ਹੀ ਬਾਣੀ ਰਾਹੀਂ ਕੱਟੇ ਹਨ। ਸੋਝੀ ਦੇ ਕੇ।
ਖੁਸ਼ੀ ਕਿਹੜੇ ਦਿਨ ਦੀ ਮਨਾਉਣੀ ਹੈ ਗੁਰਸਿੱਖ ਨੇ, ਕਿਹੜਾ ਦਿਨ ਸੁਹਾਵਨਾ ਹੈ?
“ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ॥ ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ॥੧॥”। ਜੇ ਭਗਤੀ ਵੇਲਾ ਵਖਤ ਵਿਚਾਰ ਕੇ ਸਮਾਂ ਦੇਖ ਕੇ, ਦਿਨ ਦੇਖ ਕੇ ਕਰੀਏ ਤਾਂ ਉਹ ਭਗਤੀ ਨਹੀਂ ਮੰਨਦੀ ਗੁਰਮਤਿ “ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ॥ ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ॥ ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ॥ ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ॥੧॥” – ਸੋ ਹਰਿ ਵੇਲਾ ਹੀ ਗਿਆਨ ਦਾ ਦੀਵਾ ਘਟ ਵਿੱਚ ਬਾਲਣ ਵਾਲਾ ਹੋਣਾ ਚਾਹੀਦਾ ਹੈ। ਇਹ ਜੋਤ ਘਟ ਵਿੱਚ ਹਮੇਸ਼ਾ ਬਲਦੀ ਰੱਖਣੀ ਹੈ।
ਗੁਰਮਤਿ ਦਾ ਦੀਵਾ
ਬਾਹਰ ਦੀਵਾ ਤਾਂ ਸਾਰੇ ਹੀ ਬਾਲ ਲੈਂਦੇ ਹਨ। ਗੁਰਮੁਖਿ ਦਾ ਦੀਵਾ ਤਾ ਨਾਮ ਹੈ ਤੇ ਉਸ ਵਿੱਚ ਆਪਣੇ ਸਾਰੇ ਦੁੱਖ ਪਾ ਕੇ ਸਮਰਪਿਤ ਕਰਕੇ ਹੁਕਮ ਦੀ ਸੋਝੀ ਦੀ ਰੋਸ਼ਨੀ ਕਰਦਾ ਹੈ “ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ॥ ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ॥੧॥”। ਏਕ ਨਾਮ ਸਮਝਣ ਲਈ ਵੇਖੋ “ਏਕ, ਏਕੁ, ਇਕ, ਇਕੁ ਅਤੇ ਅਨੇਕ ਦਾ ਅੰਤਰ”, ਨਾਮ ਸਮਝਣ ਲਈ ਵੇਖੋ “ਨਾਮ, ਜਪ ਅਤੇ ਨਾਮ ਦ੍ਰਿੜ੍ਹ ਕਿਵੇਂ ਹੁੰਦਾ?”
ਨਾਮ (ਗਿਆਨ/ਸੋਝੀ) ਹੀ ਦੀਵਾ ਹੈ, ਨਾਮ ਹੀ ਇਸ ਦੀਵੇ ਵਿੱਚ ਬਾਤੀ ਵੀ ਹੈ ਤੇ ਨਾਮ ਦਾ ਹੀ ਚਾਨਣਾ ਭਵਨ (ਘਟ/ਹਿਰਦੇ) ਵਿੱਚ ਹੋਣਾ “ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ॥ ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ॥” ਇਸ ਦੀਵੇ ਨਾਲ ਹੀ ਘਟ ਅੰਦਰ ਦੀ ਮੈਲ, ਅਗਿਆਨਤਾ ਦਾ ਹਉਮੈ, ਮੋਹ ਭਰਮ ਤੇ ਭੈ ਦਾ ਹਨੇਰਾ ਦੂਰ ਹੋਣਾ “ਦੀਵਾ ਬਲੈ ਅੰਧੇਰਾ ਜਾਇ॥”।
ਅੰਧੇਰਾ ਕੀ ਹੈ ਜਿਸਨੂੰ ਗਿਆਨ ਦੇ ਦੀਵੇ ਨੇ ਰੌਸ਼ਨ ਕਰਨਾ?
ਅੰਧੇਰਾ ਹੈ ਅਗਿਆਨ, ਵਿਕਾਰ, ਹਉਮੈ। ਪ੍ਰਮਾਣ “ਗੁਰ ਗਿਆਨੁ ਪ੍ਰਚੰਡੁ ਬਲਾਇਆ ਅਗਿਆਨੁ ਅੰਧੇਰਾ ਜਾਇ ॥੨॥”, “ਮਾਣੁ ਤਾਣੁ ਤਜਿ ਮੋਹੁ ਅੰਧੇਰਾ॥”, “ਅਗਿਆਨੁ ਅੰਧੇਰਾ ਬਿਨਸਿ ਬਿਨਾਸਿਓ ਘਰਿ ਵਸਤੁ ਲਹੀ ਮਨ ਜਾਗੇ ॥੩॥”, “ਅਗਿਆਨ ਅੰਧੇਰਾ ਮਿਟਿ ਗਇਆ ਗੁਰ ਗਿਆਨੁ ਦੀਪਾਇਓ ॥੨॥”, “ਦੂਖੁ ਅੰਧੇਰਾ ਘਰ ਤੇ ਮਿਟਿਓ ॥”, “ਗਿਆਨ ਰਤਨੁ ਬਲਿਆ ਘਟਿ ਚਾਨਣੁ ਅਗਿਆਨੁ ਅੰਧੇਰਾ ਜਾਇ ॥੧॥”, “ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਘਟਿ ਬਲਿਆ॥”
”ਗੁਰ ਸੇਵਾ ਤੇ ਮਨੁ ਨਿਰਮਲੁ ਹੋਵੈ ਅਗਿਆਨੁ ਅੰਧੇਰਾ ਜਾਇ॥”, ਤੇ ਗੁਰ ਦੀ ਸੇਵਾ ਹੈ “ਗੁਰ ਕੀ ਸੇਵਾ ਸਬਦੁ ਵੀਚਾਰੁ॥” ਅਤੇ “ਗੁਰ ਕਾ ਸਬਦੁ ਸਹਜਿ ਵੀਚਾਰੁ॥”
ਇਹੀ ਗੁਰਮੁਖ ਦੀ ਦਿਵਾਲੀ ਹੈ ਜੋ ਹਰ ਵੇਲੇ ਹਰ ਸਮੇ ਰਹਿਣੀ ਕਿਸੇ ਇੱਕ ਖਾਸ ਦਿਨ ਦੀ ਮੁਹਤਾਜ ਨਹੀਂ “ਆਪੇ ਨਦਰਿ ਕਰੇ ਜਾ ਸੋਇ॥ ਗੁਰਮੁਖਿ ਵਿਰਲਾ ਬੂਝੈ ਕੋਇ॥ ਤਿਤੁ ਘਟਿ ਦੀਵਾ ਨਿਹਚਲੁ ਹੋਇ॥ ਪਾਣੀ ਮਰੈ ਨ ਬੁਝਾਇਆ ਜਾਇ॥ ਐਸਾ ਦੀਵਾ ਨੀਰਿ ਤਰਾਇ॥੩॥”। ਇਸੇ ਨਾਮ ਦੇ ਦੀਵੇ ਨਾਲ ਪ੍ਰਭ ਦਾ ਅਡੋਲ ਆਸਣ ਘਟ ਵਿੱਚ ਦਿਸਦਾ “ਡੋਲੈ ਵਾਉ ਨ ਵਡਾ ਹੋਇ॥ ਜਾਪੈ ਜਿਉ ਸਿੰਘਾਸਣਿ ਲੋਇ॥ ਖਤ੍ਰੀ ਬ੍ਰਾਹਮਣੁ ਸੂਦੁ ਕਿ ਵੈਸੁ॥ ਨਿਰਤਿ ਨ ਪਾਈਆ ਗਣੀ ਸਹੰਸ॥ ਐਸਾ ਦੀਵਾ ਬਾਲੇ ਕੋਇ॥ ਨਾਨਕ ਸੋ ਪਾਰੰਗਤਿ ਹੋਇ॥”। ਇਹ ਦੀਵਾ ਗੁਰ (ਗੁਣ) ਦੀ ਸਿੱਖਿਆ ਤੋਂ ਬਲਣਾ, ਹੁਕਮ ਦੀ ਸੋਝੀ ਪ੍ਰਾਪਤ ਕਰ ਕੇ “ਗੁਰ ਸਾਖੀ ਜੋਤਿ ਜਗਾਇ ਦੀਵਾ ਬਾਲਿਆ॥ ਮਨਮੁਖ ਵਿਣੁ ਨਾਵੈ ਕੂੜਿਆਰ ਫਿਰਹਿ ਬੇਤਾਲਿਆ॥”।
“ਚਾਰੇ ਕੁੰਡਾ ਦੇਖਿ ਅੰਦਰੁ ਭਾਲਿਆ॥ ਸਚੈ ਪੁਰਖਿ ਅਲਖਿ ਸਿਰਜਿ ਨਿਹਾਲਿਆ॥ ਉਝੜਿ ਭੁਲੇ ਰਾਹ ਗੁਰਿ ਵੇਖਾਲਿਆ॥ ਸਤਿਗੁਰ ਸਚੇ ਵਾਹੁ ਸਚੁ ਸਮਾਲਿਆ॥ ਪਾਇਆ ਰਤਨੁ ਘਰਾਹੁ ਦੀਵਾ ਬਾਲਿਆ॥ ਸਚੈ ਸਬਦਿ ਸਲਾਹਿ ਸੁਖੀਏ ਸਚ ਵਾਲਿਆ॥ ਨਿਡਰਿਆ ਡਰੁ ਲਗਿ ਗਰਬਿ ਸਿ ਗਾਲਿਆ॥ ਨਾਵਹੁ ਭੁਲਾ ਜਗੁ ਫਿਰੈ ਬੇਤਾਲਿਆ॥” – ਦਿਵਾਲੀ ਤੇ ਬਾਹਰ ਦੀਵਾ ਬਾਲਦੇ ਰਹੇ ਪਰ ਪਾਤਿਸ਼ਾਹ ਆਖਦੇ ਸਾਰੇ ਪਾਸੇ ਲੱਭ ਕੇ ਦੀਵਾ ਤਾਂ “ਅੰਦਰ” ਹੀ ਘਟ ਵਿੱਚ, ਨਿਜ ਘਰ, ਹਿਰਦੇ ਵਿੱਚ ਹੀ ਮਿਲਿਆ। ਇਸ ਦੀਵੇ ਵਿੱਚ ਤੇਲ ਦੁੱਖ ਦਾ ਪੈਣਾ, ਨਾਮ (ਸੋਝੀ) ਦਾ ਪੈਣਾ, ਹੁਕਮ ਨੂੰ ਸਮਰਪਣ ਦਾ ਪੈਣਾ। “ਪੋਥੀ ਪੁਰਾਣ ਕਮਾਈਐ॥ ਭਉ ਵਟੀ ਇਤੁ ਤਨਿ ਪਾਈਐ॥ ਸਚੁ ਬੂਝਣੁ ਆਣਿ ਜਲਾਈਐ॥੨॥ ਇਹੁ ਤੇਲੁ ਦੀਵਾ ਇਉ ਜਲੈ॥ ਕਰਿ ਚਾਨਣੁ ਸਾਹਿਬ ਤਉ ਮਿਲੈ॥੧॥”
ਸੋ ਭਾਈ ਦੀਵੇ ਬਾਲੋ, ਆਤਿਸ਼ਬਾਜੀ ਕਰੋ, ਮਿਠਾਈ ਵੀ ਵੰਡੋ ਪਰ ਇਹ ਨਾ ਭੁਲ ਜਾਣਾ ਕੇ ਗੁਰਮੁਖ ਲਈ ਦਿਵਾਲੀ ਕੀ ਹੈ ਤੇ ਗੁਰਮੁਖ ਇਹ ਦਿਵਾਲੀ ਕਿਵੇਂ ਮਨਾਉਂਦੇ ਹਨ। ਘਟ ਅੰਦਰ ਵੀ ਗਿਆਨ ਦਾ ਦੀਵਾ ਬਾਲਣਾ ਨਾ ਭੁੱਲ ਜਾਣਾ। ਕਬੀਰ ਜੀ ਦੇ ਬੋਲ ਹਨ (ਪਰ ਗੁਰਬਾਣੀ ਵਿੱਚ ਦਰਜ ਨਹੀਂ ਹਨ) ਕੇ “ਕਬੀਰ ਸਦਾ ਦਿਵਾਲੀ ਸੰਤ ਕੀ, ਆਠੋ ਪਹਰ ਆਨੰਦ। ਅਕਲਮਤਾ ਕੋਰੋ ਉਪਜਾ, ਗਿਨੇ ਇੰਦ੍ਰ ਕੋ ਰੰਕ।”
ਜਿਹੜੇ ਆਖਦੇ ਹਨ ਕੇ ਹਰਿਮੰਦਰ ਸਾਹਿਬ ਤੇ ਗੁਰੂ ਘਰਾਂ ਵਿੱਚ ਦੀਪਮਾਲਾ ਨਾ ਕਰੋ ਉਹਨੇ ਦੇ ਅੰਦਰ ਘਟ ਵਿੱਚ ਗਿਆਨ ਦਾ ਦੀਪਕ ਵੀ ਪਰਗਾਸਮਾਨ ਨਹੀਂ ਹੋਇਆ ਤੇ ਬਾਹਰ ਸੰਸਾਰ ਵਿੱਚ ਵੀ ਹਨੇਰਾ ਰੱਖਣ ਦੀ ਗੱਲ ਕਰਦੇ ਹਨ।
شعر: چراغی نیفروخت
(A Poem: He Lit No Lamp)
نه در دلش چراغِ خرد را فروخت،
نه در شبانگاه، چراغی افروخت.
نه ظلمتِ درونش را روشنی داد،
نه ظلمتِ کوچه را نوری اندوخت.
نه پرسشی، نه سوزی، نه آتشی،
نه شوقِ دانستن، نه خواهشی.
در سایهی جهل، آسوده خُفت،
نه بیداری، نه خوابِ آرامشی.
دلش پر از دودِ عادت و غفلت،
چشمانش کور از نورِ حقیقت.
نه خود را شناخت، نه دیگران را،
نه دید در آینه، نه دید فطرت.
ਅਨੁਵਾਦ
(ਕਵਿਤਾ: ਉਸਨੇ ਕੋਈ ਚਿਰਾਗ ਨਾ ਜਲਾਇਆ)
ਅੰਦਰੂਨੀ ਤੇ ਬਾਹਰੀ ਚਿਰਾਗ
نه در دلش چراغِ خرد را فروخت،
ਨਹ ਦਰ ਦਿਲਸ਼ ਚਿਰਾਗ-ਏ-ਖ਼ਿਰਦ ਰਾ ਫ਼ਰੋਖ਼ਤ
👉 ਉਸਨੇ ਆਪਣੇ ਦਿਲ ਵਿੱਚ ਗਿਆਨ ਦਾ ਚਿਰਾਗ ਨਹੀਂ ਜਲਾਇਆ।
نه در شبانگاه، چراغی افروخت.
ਨਹ ਦਰ ਸ਼ਬਾਨਗਾਹ, ਚਿਰਾਗੀ ਅਫ਼ਰੋਖ਼ਤ
👉 ਰਾਤ ਦੇ ਹਨੇਰੇ ਵਿੱਚ ਵੀ ਕੋਈ ਚਿਰਾਗ ਨਹੀਂ ਜਲਾਇਆ।
نه ظلمتِ درونش را روشنی داد،
ਨਹ ਜ਼ੁਲਮਤ-ਏ-ਦਰੂਨਸ਼ ਰਾ ਰੋਸ਼ਨੀ ਦਾਦ
👉 ਆਪਣੇ ਅੰਦਰ ਦੇ ਹਨੇਰੇ ਨੂੰ ਰੋਸ਼ਨੀ ਨਹੀਂ ਦਿੱਤੀ।
نه ظلمتِ کوچه را نوری اندوخت.
ਨਹ ਜ਼ੁਲਮਤ-ਏ-ਕੂਚਾ ਰਾ ਨੂਰੀ ਅੰਦੂਖ਼ਤ
👉 ਗਲੀ ਦੇ ਹਨੇਰੇ ਲਈ ਵੀ ਕੋਈ ਚਾਨਣ ਨਹੀਂ ਕੀਤਾ।
ਬੰਦ 2: ਗਿਆਨ ਦੀ ਤਲਬ ਵੀ ਨਹੀਂ
نه پرسشی، نه سوزی، نه آتشی،
ਨਹ ਪੁਰਸਸ਼ੀ, ਨਹ ਸੂਜ਼ੀ, ਨਹ ਆਤਸ਼ੀ
👉 ਨਾ ਕੋਈ ਸਵਾਲ, ਨਾ ਕੋਈ ਤਲਬ, ਨਾ ਕੋਈ ਅੰਦਰੂਨੀ ਅੱਗ।
نه شوقِ دانستن، نه خواهشی.
ਨਹ ਸ਼ੌਕ਼-ਏ-ਦਾਨਿਸਤਨ, ਨਹ ਖ਼ਾਹਸ਼ੀ
👉 ਨਾ ਗਿਆਨ ਦੀ ਲਾਲਸਾ, ਨਾ ਕੋਈ ਇੱਛਾ।
در سایهی جهل، آسوده خُفت،
ਦਰ ਸਾਯਾ-ਏ-ਜਹਲ, ਆਸੂਦਾ ਖ਼ੁਫ਼ਤ
👉 ਅਗਿਆਨ ਦੀ ਛਾਂ ਹੇਠਾਂ ਆਰਾਮ ਨਾਲ ਸੋ ਗਿਆ।
نه بیداری، نه خوابِ آرامشی.
ਨਹ ਬੀਦਾਰੀ, ਨਹ ਖ਼ੁਆਬ-ਏ-ਆਰਾਮਸ਼ੀ
👉 ਨਾ ਜਾਗਰੂਕਤਾ, ਨਾ ਹੀ ਆਰਾਮਦਾਇਕ ਨੀਂਦ।
ਬੰਦ 3: ਅੰਦਰੂਨੀ ਧੂੰਆਂ ਅਤੇ ਅਸਲੀਅਤ ਤੋਂ ਅੰਧਤਾ
دلش پر از دودِ عادت و غفلت،
ਦਿਲਸ਼ ਪਰ ਅਜ਼ ਦੂਦ-ਏ-ਆਦਤ ਓ ਗ਼ਫ਼ਲਤ
👉 ਉਸਦਾ ਦਿਲ ਆਦਤਾਂ ਅਤੇ ਗ਼ਫ਼ਲਤ ਦੇ ਧੂੰਏ ਨਾਲ ਭਰਿਆ ਹੋਇਆ ਸੀ।
چشمانش کور از نورِ حقیقت.
ਚਸ਼ਮਾਨਸ਼ ਕੂਰ ਅਜ਼ ਨੂਰ-ਏ-ਹਕ਼ੀਕਤ
👉 ਉਸ ਦੀਆਂ ਅੱਖਾਂ ਸੱਚ ਦੀ ਰੋਸ਼ਨੀ ਤੋਂ ਅੰਧੀਆਂ ਸਨ।
نه خود را شناخت، نه دیگران را،
ਨਹ ਖ਼ੁਦ ਰਾ ਸ਼ਨਾਖ਼ਤ, ਨਹ ਦੀਗਰਾਨ ਰਾ
👉 ਨਾ ਆਪਣੇ ਆਪ ਨੂੰ ਪਛਾਣਿਆ, ਨਾ ਹੋਰਾਂ ਨੂੰ।
نه دید در آینه، نه دید فطرت.
ਨਹ ਦੀਦ ਦਰ ਆਇਨਾ, ਨਹ ਦੀਦ ਫ਼ਿਤਰਤ
👉 ਨਾ ਆਇਨੇ ਵਿੱਚ ਆਪਣਾ ਚਿਹਰਾ ਵੇਖਿਆ, ਨਾ ਆਪਣੀ ਮੂਲ ਫ਼ਿਤਰਤ।
