Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਗੁਰ ਤੇ ਗੁਰੂ ਚ ਫਰਕ (Gur and Guru)

ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥

ਗੁਰ ਤੇ ਗੁਰੂ ਚ ਫਰਕ ਹੈ ?? ਜੋ ਗੁਰ ਏ ਓਹ ਹੈ ਸਾਨੂ “ਗਿਆਨ” ਦੇਣ ਵਾਲੀ ਗੁਰਬਾਣੀ ।  “ਗੁਰ” ਦਾ ਮਤਲਬ “ਗਿਆਨ” ਹੁੰਦਾ ਜੋ sureem power ਗੁਰੂ ਹੈ ਜਿਸ ਦਾ ਸਰੂਪ “ਸ਼ਬਦ” ਹੈ ਓਸ “ਸ਼ਬਦ ਗੁਰੂ” ਬਾਰੇ ਸਾਨੂ ਗੁਰਬਾਣੀ ਦਸਦੀ ਹੈ ।

ਗੁਰੂ ਹੈ “ਸ਼ਬਦ” । 

ਸਬਦ ਵੀ ਦੌ 2 ਪ੍ਰਕਾਰ ਦਾ ਹੈ 

(1)ਇਕ ਹੈ ਜੋ ਬਾਹਰਲੇ 2( ਦੋਹਾ ) ਕੰਨਾ ਨਾਲ ਓਹ ਸ਼ਬਦ ਅਖਰ ਨੁੰ ਬੋਲਣ ਤੇ ਬਨਣਾ ਜੋ “ਧੁਨਿ” ਅਸੀ ਬਾਹਰੋ  ਸੁਣਦੇ ਹਾ ਜਿਵੇ ਗੁਰਬਾਣੀ ਅਸੀ ਬਾਹਰਲੇ ਕੰਨਾ ਨਾਲ ਸੁਣਦੇ ਹੈ 

(2)ਦੂਜਾ ਸ਼ਬਦ ਓਹ ਹੈ ਜੋ “ਬਿਨਾ ਕੰਨਾ” ਤੋ ਸੁਣਿਆ ਜਾਂਦਾ ? ਜਿਸ ਨੁੰ ਅਸਿ “ਵਿਓਮ ਬਾਣੀ” (ਨਾਦ) ਵੀ ਕੇਹਿ ਦਿੰਦੇ ਹੈ ਓਹ ਹੈ “ਸ਼ਬਦ ਗੁਰੂ” ਜਿਸ ਤਕ ਅਸੀ ਬਾਹਰੋ ਗੁਰਬਾਣੀ ਦੇ ( ਬੋਲਣ ਵਾਲੇ ਸ਼ਬਦ ) ਨਾਲ ਜੁੜ ਕਿ ਸਾਡੇ ਅੰਦਿਰ ਸੋਝਿ ਦੇਣ ਵਾਲੇ ਸ਼ਬਦ ਗੁਰੂ ਨਾਲ ਜੁੜਨਾ ਹੈ 

ਜਿੱਥੇ ਸ਼ਬਦ ਗੁਰੂ ਹੈ ਜਿਸ ਦੁਆਰ ਤੇ ਬੈਠ ਕੇ ਸਾਨੂ ਸੋਝੀ ਮਿਲਣੀ ਏ ਓਹ ਹੈ ਗੁਰੂ ਦਵਾਰੈ।  ਜੋ ‘ਗੁਰ ਹੈ (ਗਿਆਨ) ਗੁਰਬਾਣੀ ਹੈ  ਓਸ ਨੇ ਹੀ ਓਸ ਦੁਆਰ ਤਕ ਲੈ ਕੇ ਜਾਣਾ ਸਾਨੂ । ਜਦੋ ਇਹ ਗੁਰੂ ਦਵਾਰੇ ਚ ਜਾ ਕੇ ਬੈਠਿਆ,  ਤਾਂ ਫਿਰ ਉਹਨੇ ਬੁਲਾਉਣਾ ਏਸ ਤੌ , ਫਿਰ ਬੋਲਣਾ ਇਹਨੇ ।  ਗੁਰੂ ਦੇ ਘਰ ‘ਚ ਬੈਠ ਕੇ ਹੁੰਦੀ ਐ  ਏਹੇ ਬਾਣੀ ਉਚਾਰਨ ,  ਜੋ ਸਾਨੂ ਬਾਹਰ ਗੁਰਬਾਣੀ ਦੇ ਰੂਪ ਚ ਮਿਲੀ ਹੋਇ ਏ। ਬਾਹਰੋ ਗੁਰਬਾਣੀ ਨੂ ਵਿਚਾਰ ਕੇ ਅੰਦਰ ਧੁਰ ਕੀ ਬਾਣੀ ਨਾਲ਼ ਮੇਲ ਹੌ ਜਾਣਾ ਏ ਇਹ  ‘ਗੁਰ(ਗਿਆਨ)ਏ ਸਾਡੇ ਕੋਲ ਏਸ ਨੇ ਓਸ ਦੇ ਦੁਆਰੇ (ਰਸਤੇ)’ਦਾ ਪਤਾ ਦਸਣਾ ਐ ਜਿਸ ਨੇ ਸਾਨੂ ਸਾਡੇ ਅਸਲ ਘਰ ਦਾ ਰਸਤਾ ਵਿਖਾ ਦੇਣਾ ,  ਉਹ ‘ਗੁਰੂ ਘਰ’ ਸਾਡੇ ਅੰਦਰ ਐ ।  ਜਿਹੜਾ ਹਿਰਦਾ ਸਾਫ਼ ਐ ਪਾਕ ਐ ਨਾ,  ਪਾਕ-ਪਵਿਤ,  ਉਹਨੂੰ ਗੁਰੂਦੁਆਰਾ ਕਹਿੰਦੇ ਨੇ,  ਜਿਹੜਾ ਹਿਰਦਾ ਪਾਕ-ਪਵਿਤ ਐ  ਓਸ ਨੂ ਗੁਰੂਦੁਆਰਾ ਕਹਿੰਦੇ ਨੇ,  ਉਹ ਫਿਰ ਢਹਿ ਨੀ ਸਕਦਾ,  ਅਕਾਲ ਦਾ ਤਖਤ ਹੋ ਜਾਂਦੈ ਅਕਾਲ ਤਖਤ ,  ਉਹ ਖਤਮ ਨਹੀਂ ਹੋ ਸਕਦਾ,  ਹਮੇਸ਼ਾਂ ਵਾਸਤੇ ਤਖਤ ਹੋ ਜਾਂਦੈ  ਉਹੋ,  ਉਹਦਾ ਕਾਲ ਨਹੀਂ ਹੈ… ਓਹਦਾ ।  ਇਹ ਹਿਰਦਾ ਫੁੱਟਦੈ ਹਰ ਵਾਰ,  ਉ ਕਬੀਰ ਕਹਿੰਦਾ ਐ ਨਾ  “ਮਰਤੇ ਫੂਟਿ ਗੁਮਾਨੀ ॥੩॥ {ਪੰਨਾ 969}” ਗੁਮਾਨੀਆਂ ਦਾ ਹਿਰਦਾ ਫੁੱਟਦੈ,  ਫੁੱਟ ਜਾਂਦੈ  ” ਘਟ ਫੂਟੇ ਘਟਿ ਕਬਹਿ ਨ ਹੋਈ ॥ {ਪੰਨਾ 340}” ਇਹ ਘਟ ਫੁੱਟਦੈ, ਪਰ ਜਦ ਇਹ ਗੁਰੂਦੁਆਰਾ ਬਣ ਜਾਂਦੈ ਫਿਰ ਨੀ ਫੁੱਟਦਾ, ਫਿਰ ਮਹਿਲ ਬਣ ਜਾਂਦੈ , ਬਸ ਐਨਾ ਫਰਕ ਐ ।

Resize text