Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਗੁਰਬਾਣੀ ਦੇ ਸੰਸਾਰੀ ਅਰਥ ਕਰਨ ਵਾਲੇ ਅਗਿਆਨੀ

ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ ॥

ਪਰ ਸਾਡੇ ਮੂਰਖ ਪੰਡਿਤ (ਸਾਹਿਬ ਸਿੰਘ) ਵਰਗੇ ਵਿਦਵਾਨ ਇਹ ਬੇਦ ਨਹੀ ਸਮਝ ਸਕੇ ਤੇ ਉਹਨਾ ਨੇ ਇਹ ਸ਼ਬਦਾਂ ਦੇ ਅਰਥ ਗੁਰਬਾਣੀ ਚ ਸੰਸਾਰੀ ਕਰਤੇ । ਜਿਹਦੇ ਨਾਲ ਗੁਰਬਾਣੀ ਦੀ ਵਿਲਖਣਤਾ ਖਤਮ ਹੋ ਗਈ। ਇਹਦਾ ਹੀ ਵਿਆਕਰਣ ਹੈ । ਗੁਰਬਾਣੀ ਤੇ ਬੇਦ ਬਿਵਿਆਕਰਣ ਲਾਗੂੰ ਹੁੰਦੀ ਹੈ ਨਾ ਕਿ ਸਾਹਿਬ ਸਿੰਘ ਵਾਲੀ । ਇਕ ਗਲ ਹੋਰ ਸਾਹਿਬ ਸਿੰਘ ਤੇ ਫਰੀਦਕੋਟ ਵਾਲਾ ਟੀਕਾ ਦੋਂਵੇ ਇਕਹੀ ਹਨ 99% ਟੀਕਾ ਮਿਲਦਾ ਹੈ ਬਸ ਅਖਰਾ ਦੇ ਭੇਦ ਹਨ । ਜਿਂਵੇ ਇਕ ਪੰਕਤੀ ਤੇ ਵੀਚਾਰ ਕਰਦੇ ਹਾਂ ।

ਜੋ ਪ੍ਰਾਣੀ ਗੋਬਿੰਦ ਧਿਆਵੈ ॥ ਪੜਿਆ ਅਨਪੜਿਆ ਪਰਮਿ ਗਤ ਪਾਵੈ ॥ ਫਰੀਦਕੋਟ ਟੀਕਾ – ਹੋ ਭੀ ਉਸ ਪ੍ਰਭੂ ਕਾ ਸਿਮਰਨ ਕਰਤਾ ਹੈ ਵਹੁ ਚਾਹੇ ਵਿਦਿਆਵਾਨ ਹੋ ਜਾ ਵਿਦਿਆਹੀਣ ਵਹੁ ਮੋਖ ਕੋ ਪਾਵਤਾ ਹੈ । ਸਾਹਿਬ ਸਿੰਘ – ਜਿਹੜਾ ਪ੍ਰਾਣੀ ਗੋਬਿੰਦ ਦਾ ਸਿਮਰਣ ਕਰਦਾ ਹੈ ਉਹ ਮੁਕਤੀ ਨੂੰ ਪ੍ਰਾਪਤਿ ਹੁੰਦਾ ਹੈ । ਹੁਣ ਇਥੇ ਇਹਨਾਂ ਨੁੰ ਬੰਦਾ ਪੁਛੇ । ਕਿ ਜੇ ਬਿਨਾ ਪੜੇ ਹੀ ਮੁਕਤੀ ਮਿਲ ਜਾਣੀ ਸੀ ਤੇ ਇਹਨੀ 1430 ਅੰਗ ਲਿਖਿਣ ਦੀ ਕੀ ਲੋੜ ਪੇ ਗਈ ਸੀ? ਤੇ ਫਿਰ ਇਹ ਕਿਉਂ ਲਿਖਿਆ

ਮਨ ਸਮਝਾਵਣ ਕਾਰਣੇ ਕਛੂਅਕ ਪੜੀਐ ਗਿਆਨ ॥

ਜੇ ਸਾਹਿਬ ਸਿੰਘ ਨਕਲ ਨਾ ਮਾਰਦਾ ਖੁਦ ਵੀਚਾਰ ਕਰਦਾ ਤੇ ਸਾਇਦ ਸਮਝ ਜਾਂਦਾ ਕਿ ਇਹ ਪੰਕਤੀ ਦੇ ੳਰਤ ਕੁਝ ਹੋਰ ਹਨ ।

ਆਓ ਹੁਣ ਆਪਾ ਵਿਚਾਰ ਦੇ ਹਾ । ਜੋ ਪ੍ਰਾਣੀ ਗੋਬਿੰਦ ਧਿਆਵੈ । ਜਿਹੜਾ ਪ੍ਰਾਣੀ ਗੋਬਿੰਦ ਨੂੰ ਧਿਆੳੁਂਦਾ ਹੈ ਭਾਵ ਜੋ ਅਪਣੇ ਮੂਲ ਦੀ ਅਰਾਧਣਾ ਕਰਦਾ ਹੈ । ਗੋਬਿੰਦ ਮੂਲ ਹੈ । ਗੋ – ਧਰਤੀ ( ਜਿਥੇ ਨਾਮ ਬੀਜਣਾ ਸੀ “ਪਹਿਲਾਂ ਧਰਤੀ ਸਾਧ ਕੈ ਸਚ ਨਾਮ ਦੇ ਦਾਨ” ) ਹਿਰਦੇ ਰੂਪੀ ਧਰਤੀ ਤੇ ਗਿਆਨ ਦਾ ਬੀਜ ਬਉਣਾ ਸੀ । ਬਿੰਦ – ਬਿੰਦ ਕਹਿੰਦੇ ਹਨ ਇਛਾ ਨੂੰ “ਬ੍ਰਹਮ ਬਿੰਦ ਤੇ ਸਭ ਉਤਪਾਤੀ” ਇਹ ਗੋਬਿੰਦ ਵਿਚੋਂ ਹੀ ਪੈਦਾ ਹਇਆ । ਇਕ ਮਨਿ ਇਕ ਚਿਤ ॥ ਜੋ ਵੀ ਪ੍ਰਾਣੀ ਆਪਦੇ ਹਿਰਦੇ ਨੂੰ ਇਕ ਕਰ ਲੈਂਦਾ ਹੈ ਧਿਆ ਕੇ ( ਧਿਆਨ ਚ ਰਖ ਕੇ) । ਪੜਿਆ ਅਨਪੜਿਆ ਪਰਮ ਗਤਿ ਪਾਵੈ ॥ ਜਦੋ ਗਿਆਨ ਰੂਪੀ ਸੂਰਜ ਨਾਲ ਹਿਰਦੇ ਦੀ ਧਰਤੀ ਚ ਪ੍ਰਕਾਸ਼ ਹੋ ਜਾਂਦਾ ਉਹਦੋ ਫਿਰ ਇਹ ਜੋ ਝੂਠ ਦੀ ਪੜਾਈ ਪੜਿਆ ਹੁੰਦਾ ਉਸ ਤੋ ਅਨ ਪੜਿਆ ਹੋ ਜਾਂਦਾ । ਜਿਂਵੇ ਕਬੀਰ ਹੋਇਆ ਸੀ । ਬਨਾਰਸ ਛਡਕੇ ਮਗਹਰ ਚਲਾ ਗਿਆ ।

ਪਹਿਲੇ ਦਰਸਨ ਮਗਹਰ ਪਾਇਓ

ਜਿਹੜੀ ਪੜਾਈ ਮਤਿ ਮਲੀਣ ਕੀਤੀ ਸੀ ਉਸ ਤੋਂ ਅਨਪੜਿਆ ਹੋ ਗਿਆ ।

ਮਾਧਉ ਅਵਿਦਿਆ ਹਿਤ ਕੀਨੁਬਿਬੇਕ ਦੀਪੁ ਮਲੀਨ

ਇਥੇ ਕਿਹੜੀ ਅਵਿਦਿਆ ਦੀ ਗਲ ਕੀਤੀ ਹੈ ਇਹ ਦਸਣ ਗੁਰਬਾਣੀ ਵਿਆਕਰਣ ਵਾਲੇ ?

ਸਾਹਿਬ ਸਿੰਘ ਨੇ ਜੇ ਥੋੜਾ ਬਹੁਤਾ ਵੀ ਦਿਮਾਗ ਲਾਇਆ ਹੁੰਦਾ ਤਾਂ ਸ਼ਾਇਦ ਸਮਝ ਜਾਦਾ । ਉਹ ਫਿਰ ਅਨਪੜ ਹੋ ਕੇ ਨਵੀ ਪੜਾਈ ਕਰਦਾ । ਗੁਰਮਤਿ ਦੀ । ਕਬੀਰ ਨੇ ਖੁਦ ਅਪਣਾ ਲਿਖਿਆ ਗ੍ਰੰਥ ਬੀਜਕ ਰਧ ਕਰਤਾ ਸੀ । ਤਾਂਹੀ ਪੰਡਤ ਨਾਲ ਬਹਿਸ ਹੋਈ ਸੀ । ਨਹੀ ਤਾਂ ਕੀ ਕਾਰਣ ਸੀ ਕਬੀਰ ਦੀ ਲੜਾਈ ਦਾ? ਇਥੇ ਬੇਦ ਬਿਆਕਰਣ ਨਾਲ ਪਤਾ ਲਗਿਆ ਕਿ ਕੀ ਅਰਥ ਕਰਨੇ ਹਨ । ਤਾਂਹੀ ਅਜ ਸਿਖ ਗੁਰਬਾਣੀ ਵਿਚਾਰਦੇ ਨਹੀ । ਬਸ ਪੜ ਕੇ ਮੁਕਤੀ ਭਾਲਦੇ ਹਨ । ਬੇਦ ਕੀ ਹੈ? ਬੇਦ ਗਿਆਨ ਹੈ । ਬੇਦਾਂ ਨੂੰ ਗਲਤ ਕਹਿਣ ਤੋਂ ਵਰਜਿਆ ਹੈ ਝੂਠੇ ਉਹ ਹਨ ਹੋ ਬੇਦਾ ਨੂੰ ਵਿਚਾਰ ਦੇ ਨਹੀ ।

ਵੇਦਾ ਮਹਿ ਨਾਮ ਉਤਮ ਸੁ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ

ਸਾਹਿਬ ਸਿੰਘ ਸੇ ਚੇਲੇਆਂ ਨੂੰ ਬੜੀ allergy ਹੈ ਬੇਦ ਤੋਂ

ਸਿੱਖ ਵਿਦਵਾਨਾਂ ਨੇ ਤਕਰੀਬਨ ੭੨ ਟੀਕੇ ਲਿਖੇ ਨੇ ਕੁਝ ਅਧੂਰੇ ਤੇ ਕੁਝ ਸੰਪੂਰਨ । ਸਾਰੇ ਟੀਕੇ ਇੱਕ ਮਤ ਨਹੀਂ ਬਣਾ ਪਾਏ ਕਿਉਂ ? ਮਾਯਾ ਨਾਲ ਜੋੜਕੇ ਅਤੇ ਦੁਨਿਆਵੀ ਅਰਥ ਕਰਨ ਕਾਰਨ ਇਹਨਾਂ ਸਾਰਿਆਂ ਵਿੱਚ ਆਪਾ ਵਿਰੋਧੀ ਵਿਚਾਰ ਮਿਲਦੇ ਨੇ ਜੋ ਅਗਿਆਨ ਦੀ ਖਿਚੜੀ ਬਣਾ ਦਿੰਦੇ ਨੇ। ਗੁਰਬਾਣੀ ਬ੍ਰਹਮ ਵਿਚਾਰ ਹੈ ਤੇ ਜੇ ਇਹ ਟੀਕੇ ਸਹੀ ਅਰਥ ਦੇ ਰਹੇ ਨੇ ਤਾਂ ਫੇਰ ਗੁਰਬਾਣੀ ਪੜਨ ਤੇ ਵਿਚਾਰ ਦੀ ਥਾਂ ਟੀਕੇ ਹੀ ਪੜ ਲੈਣੇ ਚਾਹੀਦੇ ਬ੍ਰਹਮ ਗਿਆਨ ਹੀ ਤਾਂ ਲੈਣਾ ਹੈ । ਇਹਨਾਂ ਟੀਕਿਆਂ ਦੇ ਦੁਨਿਆਵੀ ਅਰਥ ਕਰਨ ਕਾਰਨ ਹੀ ਲੋਕਾਂ ਗੁਰਬਾਣੀ ਨੂੰ ਕੇਵਲ ਮੰਤਰ ਜਾਪ ਬਣਾ ਕੇ ਰੱਖ ਦਿੱਤਾ । ਜੇਕਰ ਗੁਰਬਾਣੀ ਦੇ ਸਹੀ ਅਰਥ ਅਤੇ ਸੰਦੇਸ਼ ਲੋਕਾਂ ਨੂੰ ਮਿਲ ਜਾਂਦਾ ਤਾ ਹਰ ਪਾਸੇ ਗਿਆਨ ਦਾ ਚਾਨਣਾ ਹੋਣਾ ਸੀ ਆਪਸੀ ਸਦਭਾਵ ਵੱਧ ਜਾਣਾ ਦੀ ਤੇ ਲੋਕਾਂ ਨੇ ਪਖੰਡ ਛੱਡ ਦੇਣੇ ਸੀ ਪਰ ਇਸ ਨਾਲ ਪਾਂਡੇ ਦੀ ਦੁਕਾਨ ਬੰਦ ਹੁੰਦੀ ਉਸਦੀ ਲਾਈ ਗੋਲਕ ਨਹੀਂ ਭਰਦੀ । ਜੇ ਆਮ ਸਿੱਖਾਂ ਨੂੰ ਭੇਦ ਸਮਝ ਆਣੇ ਲਗ ਪਏ ਤਾਂ ਅਨੇਕਾਂ ਸਵਾਲ ਉਠਣਗੇ ਜ਼ਿਹਨਾਂ ਦਾ ਜਵਾਬ ਉਹਨਾਂ ਕੋਲ ਨਹੀਂ ਮਿਲਣੇ ।

ਬ੍ਰਹਮ ਗਿਆਨ ਦਾ ਵਾਸਤਾ ਬ੍ਰਹਮ ਨਾਲ ਹੈ ਅਕਾਲ ਨਾਲ ਹੈ ਨਿਰਾਕਾਰ ਨਾਲ ਹੈ । ਇਹ ਅਗਿਆਨੀ ਦੁਨਿਆਵੀ ਪਦਾਰਥਾਂ ਨਾਲ ਗੁਰਬਾਣੀ ਨੂੰ ਜੋੜਨ ਦੀ ਕੋਸ਼ਿਸ਼ ਕਰਦੇ ਨੇ । ਹੁਕਮ ਫਿਲੋਸਫੀ ਤੋ ਦੂਰ ਕਰਕੇ ਕਰਮ ਫਿਲੋਸਫੀ ਵਲ ਲੈ ਜਾਂਦੇ ਨੇ ਜਿੱਥੇ ਆਮ ਵਿਅਕਤੀ ਕਰਤਾ ਬਣ ਜਾਂਦਾ ਇਹ ਸਮਝਣ ਲਗ ਪੈਂਦਾ ਕਿ ਉਹ ਕੁਝ ਕਰ ਸਕਦਾ ਪਰਮੇਸਰ ਉਸਦੇ ਕਰਮਾਂ ਕਰਕੇ ਖੁਸ਼ ਹੁੰਦਾ ਉਸਦੇ ਵੱਸ ਵਿੱਚ ਮੰਗਣ ਅਤੇ ਕਰਮ ਕਰਣ ਦੀ ਤਾਕਤ ਹੈ । ਉਸਦੀ ਸੇਵਾ ਨਾਲ ਅਕਾਲ ਪੁਰਖ ਨੂੰ ਆਪਣੇ ਵੱਸ ਕੀਤਾ ਜਾ ਸਕਦਾ ਤੇ ਉਸਦੇ ਕਰਮਾਂ ਪਖੰਡਾਂ ਨਾਲ ਪਰਮੇਸਰ ਖੁਸ਼ ਹੋ ਜਾਣਾ । ਉਸਦੇ ਮਾਸ ਨਾ ਖਾਣ ਨਾਲ ਜਾਂ ਸ਼ਬਦ ਗਾਇਨ ਨਾਲ ਜਾਂ ਰੁਮਾਲੇ ਪਰਸ਼ਾਦ ਭੇਂਟ ਕਰਨ ਨਾਲ ਪਰਮੇਸਰ ਖੁਸ਼ ਹੋ ਜਾਣਾ । ਗੁਰ, ਗੁਰੂ, ਬ੍ਰਹਮ, ਅਕਾਲ ਪੁਰਖ ਨੂੰ ਇਹਨਾਂ ਨਾਲ ਵੱਸ ਨਹੀਂ ਕੀਤਾ ਜਾ ਸਕਦਾ ।

Resize text