ਗੁਰਮਤਿ ਅਤੇ ਰਹਤ
ਰਹਤ, ਰਹਤ, ਰਹਿ ਜਾਹਿ ਬਿਕਾਰਾ ॥
ਗੁਰ ਪੂਰੇ ਕੈ, ਸਬਦਿ ਅਪਾਰਾ ॥ ਪੰਨਾ 1259
रहत रहत रहि जाहि बिकारा ॥ गुर पूरे कै सबदि अपारा ॥
Your evil ways shall slowly be blotted out, by continuing to live in Inner Peace. Through continuous comprehension of Gur-Shabad, the Incomparable Word of the Perfect Gurbani.
ਰਹਤ ((ਸੰਗਯਾ)) = ਆਤਮਿਕ ਰਹਣੀ (Inner Peace, Spiritual Growth )
ਰਹਤ (ਕ੍ਰਿਯਾ) = ਰਹਿੰਦੇ ਹੋਏ (To continue to do)
ਮਰਿਯਾਦਾ (ਸੰਗਯਾ) = ਨਿਯਮਾਂ ਦੀ ਪਾਬੰਦੀ (Conventional Rules)
ਗੁਰਮਤਿ ਵਿਚ ਦਰਸਾਈ ਆਤਮਿਕ ਰਹਿਤ ਵਿਚ ਲਗਾਤਾਰ ਰਹਿਣ ਨਾਲ, ਪੂਰੇ ਗੁਰ (ਗੁਰਬਾਣੀ) ਦੇ ਸ਼ਬਦ ਵਿਚਾਰ ਵਿਚ ਜੁੜਿਆਂ ਬੇਅੰਤ ਵਿਕਾਰ ਸਹਜੇ ਸਹਜੇ ਦੂਰ ਹੋ ਜਾਂਦੇ ਹਨ। ਸਮੁੱਚੀ ਗੁਰਬਾਣੀ ਅੰਦਰ ‘ਰਹਤ’ ਸ਼ਬਦ ੪੭ ਬਾਰੀ ਦਰਜ਼ ਹੋਇਆ ਮਿਲਦਾ ਹੈ। ਪਰ ਮਰਿਯਾਦਾ ਸ਼ਬਦ ਦਰਜ਼ ਹੋਇਆ ਨਹੀਂ ਮਿਲਦਾ। ਗੁਰਮਤਿ ਆਤਮਿਕ ਰਹਤ ਦੀ ਪ੍ਰੋੜਤਾ ਕਰਦੀ ਹੈ। ਮਰਿਯਾਦਾ (rules ) ਫੌਜ ਲਈ ਹੁੰਦੀ ਹੈ discipline ਲਈ । ਖਾਲਸਾ ਬੰਧਨ ਮੁਕਤ ਹੈ ਕਿਉਂਕੀ “ਪੂਰਨ ਜੋਤਿ ਜਗੈ ਘਟ ਮੈ ਤਬ ਖਾਲਸ ਤਾਹਿ ਨ ਖਾਲਸ ਜਾਨੈ ॥੧॥” ਜਦੋਂ ਪੂਰਨ ਜੋਤ ਹੈ ਤਾਂ ਗੁਰਬਾਣੀ ਨੇ ਬੰਧਨ ਮੁਕਤ ਕਰ ਦਿੱਤਾ ਹੈ “ਬੰਧਨ ਕਾਟਿ ਕਰੇ ਮਨੁ ਨਿਰਮਲੁ ਪੂਰਨ ਪੁਰਖੁ ਬਿਧਾਤਾ”