ਗੁਰਮਤਿ ਵਿੱਚ ਬਿਬੇਕ ਦੇ ਅਰਥ ਕੀ ਹਨ?
ਅੱਜ ਦਾ ਵਿਸ਼ਾ ਬੇਬੇਕ ਦਾ ਹੈ। ਗੁਰਮਤਿ ਬਿਬੇਕ ਕਿਸਨੂੰ ਮੰਨਦੀ ਹੈ ਇਹ ਵੇਖਾਂਗੇ ਉਸਤੋਂ ਪਹਿਲਾਂ ਆਮ ਪ੍ਰਚਲਿਤ ਬਿਬੇਕੀਆਂ ਦਾ ਇੱਕ ਕਿਸਾ ਵੇਖਦੇ ਹਾਂ ਅਤੇ ਦੂਜੇ ਧਰਮਾਂ ਵਿੱਚਲਾ ਬਿਬੇਕ ਵੀ ਸਮਝਾਂਗੇ। ਕੁਝ ਸਾਲ ਪਹਿਲਾਂ ਦੀ ਗਲ ਹੈ ਇੱਕ ਕੀਰਤਨੀ ਜੱਥਾ ਸਾਡੇ ਸ਼ਹਿਰ ਆਇਆ। ਅਸੀਂ ਬੜੇ ਮਾਣ ਨਾਲ, ਚਾ ਨਾਲ ਉਹਨਾਂ ਨੂੰ ਗੁਰੂ ਘਰ ਵਿੱਚ ਲੈਕੇ ਆਏ। […]