Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਕੀ ਭਗਤ ਨਾਮਦੇਵ ਜੀ ਮੂਰਤੀ ਪੂਜਕ ਸੀ?

ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ॥ ਰਹਾਉ॥ ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ॥ ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ॥੧॥ ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ॥ ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ॥੨॥ ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ॥ ਰਾਵਨ ਸੇਤੀ […]

ਨਾਮ, ਜਪ ਅਤੇ ਨਾਮ ਦ੍ਰਿੜ੍ਹ ਕਿਵੇਂ ਹੁੰਦਾ?

ਨਾਮ ਦੇ ਗੁਰਬਾਣੀ ਵਿੱਚ ਜੋ ਅਰਥ ਸਪਸ਼ਟ ਹੁੰਦਾ ਹੈ ਉਹ ਹੈ “ਹੁਕਮ”, “ਗਿਆਨ ਤੋਂ ਪ੍ਰਾਪਤ ਸੋਝੀ” (awareness)। ਆਦਿ ਬਾਣੀ ਵਿੱਚ “ਤਿਨ ਕੇ ਨਾਮ ਅਨੇਕ ਅਨੰਤ॥”, “ਤੇਰੇ ਨਾਮ ਅਨੇਕਾ ਰੂਪ ਅਨਤਾ ਕਹਣੁ ਨ ਜਾਹੀ ਤੇਰੇ ਗੁਣ ਕੇਤੇ॥੧॥” ਅਤੇ ਦਸਮ ਬਾਣੀ ਵਿੱਚ ਪਾਤਸ਼ਾਹ ਨੇ ਪਰਮੇਸਰ ਨੂੰ “ਨਮਸਤੰ ਅਨਾਮੰ॥” ਕਹ ਕੇ ਸਿੱਧ ਕਰਤਾ ਕੇ ਪਰਮੇਸਰ (ਅਕਾਲ) ਹੁਕਮ ਤੋਂ […]

ਦਸਵਾ ਦੁਆਰ / ਦਸਮ ਦੁਆਰ

ਪਸਚਮ ਦੁਆਰੇ ਕੀ ਸਿਲ ਓੜ॥ ਤਿਹ ਸਿਲ ਊਪਰਿ ਖਿੜਕੀ ਅਉਰ॥ ਖਿੜਕੀ ਊਪਰਿ ਦਸਵਾ ਦੁਆਰੁ॥ ਕਹਿ ਕਬੀਰ ਤਾ ਕਾ ਅੰਤੁ ਨ ਪਾਰੁ॥(੧੧੫੯) ਭਗਤ ਕਬੀਰ ਜੀ ਇਸ ਸਬਦ ਵਿੱਚ ਸਿਵ ਕੀ ਪੁਰੀ, ਦਸਵਾ ਦੁਆਰ, ਅਤੇ ਰਾਜਾ ਰਾਮ ਦੀ ਗੱਲ ਕਰਦੇ ਹਨ। ਇਸ ਸਬਦ ਰਾਹੀ ਸਾਨੂੰ ਕੀ ਸਿੱਖਿਆ ਦੇ ਰਹੇ ਹਨ। ਆਉ ਵਿਚਾਰ ਕਰਦੇ ਹਾਂ। ਹੁਣ ਪਹਿਲਾ ਸਵਾਲ, […]

“ਗੋਪਾਲ ਤੇਰਾ ਆਰਤਾ” ਜਾਂ “ਗੋਪਾਲ, ਤੇਰਾ ਆ ਰਤਾ”

ਧੰਨਾ॥੬੯੫॥ ਗੋਪਾਲ ਤੇਰਾ ਆਰਤਾ॥ ਗੋ (ਸੁਰਤ ਬੁੱਧੀ) ਪਾਲ (ਪਾਲਣਾ ਕਰਨਾ ਵਾਲਾ ) “ਗੋਪਾਲ “। ਗੋਪਾਲ, ਤੇਰਾ ਆ ਰਤਾ। ਹੇ ਗੋਪਾਲ, ਮੈ ਤੇਰੇ ਦਰ ਤੇ ਆ ਗਿਆ। ਮੈਨੂੰ ਤੂੰ ਆਪਣੇ ਰੰਗ ਵਿੱਚ ਰੰਗ ਦਿੱਤਾ। ਕਿਹੜੇ ਰੰਗ ਵਿਚ, ਬ੍ਰਹਮ ਗਿਆਨ ਤੱਤ ਗਿਆਨ ਦੇ ਰੰਗ ਵਿਚ। ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ॥੧॥ ਰਹਾਉ॥ ਹੇ ਗੋਪਾਲ, […]

ਸੰਸਾਰੁ ਸਮੁੰਦੇ ਤਾਰਿ ਗੋਬਿੰਦੇ

ਸੰਸਾਰੁ ਸਮੁੰਦੇ ਤਾਰਿ ਗੋਬਿੰਦੇ॥ਤਾਰਿ ਲੈ ਬਾਪ ਬੀਠੁਲਾ॥ ਗੁਰਬਾਣੀ ਦੀਆ ਇਹਨਾ ਪੰਗਤੀਆ ਵਿਚ ਭਗਤ ਨਾਮਦੇਵ ਜੀ ਫ਼ੁਰਮਾਣ ਕਰਦੇ ਹਨ ਕਿ ਹੇ ਮੇਰੇ ਗੋਬਿੰਦ ਪਿਤਾ, ਸੰਸਾਰ ਸਮੁੰਦਰ ਦੀ ਤਰਾ ਹੈ। ਜਿਵੈ ਸਮੁੰਦਰ ਵਿੱਚ ਪਾਣੀ ਦੀਆ ਉੱਚੀਆ ਉੱਚੀਆ ਲਹਿਰਾ ਛੱਲਾ ਉਠਦੀਆ ਹਨ। ਤੇ ਉਹ ਉੱਚੀਆ ਉੱਚੀਆ ਪਾਣੀ ਦੀਆ ਲਹਿਰਾ ਛੱਲਾ ਵੱਡੇ ਵੱਡੇ ਜਹਾਜ, ਕਿਸਤੀਆ, ਬੇੜਿਆ, ਨੂੰ ਸਮੁੰਦਰ ਵਿਚ […]

ਬ੍ਰਹਮਾ ਬਡਾ ਕਿ ਜਾਸੁ ਉਪਾਇਆ

ਜਿਵੇ ਅਜ ਕੋਈ ,ਕਿਸੇ ਬਾਬੇ, ਪੀਰ , ਗੁਰੂ ਨੂੰ ਮੰਨਦਾ ਹੈ ਤਾਂ ਉਹ ਕਿਸੇ ਦੂਸਰੇ ਵਿਆਕਤੀ ਨੂੰ ਓਥੈ ਡੇਰੇ ਲਿਜਾਣ ਵਾਸਤੇ ਆਖਦਾ ਹੈ ਕਿ ਮੇਰਾ ਬਾਬਾ, ਮੇਰਾ ਪੀਰ , ਜਾਂ ਮੇਰਾ ਗੁਰੂ ਬਹੁਤ ਕਰਨੀ ਵਾਲਾ ਹੈ। ਤੂੰ ਓਥੈ ਚਲ ਤੇਰੀ ਹਰੇਕ ਇੱਛਾ ਓਥੈ ਪੂਰੀ ਹੋ ਜਾਵੇਗੀ। ਭਗਤ ਕਬੀਰ ਜੀ ਦੇ ਸਮੇ ਵੀ ਇਹੀ ਕੁਝ ਚੱਲਦਾ […]

ਗਿਆਨ ਤੋ ਬਿਨਾ ਮਨ ਵੱਸ ਵਿੱਚ ਨਹੀਂ ਆ ਸਕਦਾ

ਮ:੧॥ ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ॥ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ॥ ਗੁਰਬਾਣੀ ਦੀਆਂ ਇਹਨਾ ਪੰਗਤੀਆਂ ਵਿੱਚ “ਸਤਿਗੁਰ ਨਾਨਕ ਦੇਵ” ਜੀ ਫ਼ੁਰਮਾਣ ਕਰਦੇ ਹਨ ਕਿ ਹੇ ਭਾਈ, ਜੇ ਕੋਈ ਆਪਣੇ ਮਨ ਨੂੰ ਵੱਸ ਵਿੱਚ ਕਰਣਾ ਚਹੁੰਦਾ ਹੈ ਤਾਂ ਤੁਸੀ “ਗਿਆਨ” ਦੇ ਨਾਲ ਹੀ ਆਪਣੇ ਮਨ ਨੂੰ ਕਾਬੂ […]

ਨਾਨਕ ਚਿੰਤਾ ਮਤਿ ਕਰਹੁ

ਸਲੋਕ ਮ:੨॥ ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ॥ ਹੇ ਨਾਨਕ ! ਤੂੰ ਰੋਜੀ ਰੋਟੀ ਲਈ ਫਿਕਰ ਚਿੰਤਾ ਮਤ ਕਰਿਆ ਕਰ । ਚਿੰਤਾ ਤਾਂ ਉਸ ਪ੍ਰਭੂ ਨੂੰ ਹੇ ਜਿਸ ਨੇ ਸੰਸਾਰ ਨੂੰ ਪੈਦਾ ਕੀਤਾ ਹੈ। ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ॥ ਹੁਣ ਤੂ ਦੇਖ । ਪ੍ਰਭੂ ਨੇ ਜਲ ਵਿੱਚ ਜੰਤ ਪੈਦਾ ਕੀਤੇ […]

ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦੁ ਬਿਨੁ ਨਹੀਂ ਕੋਈ

ਆਉ ਅੱਜ ਆਪਾ ਗੁਰਮਤਿ ਅਨਸਾਰ ਜਾਣਦੇ ਹਾਂ ਕਿ ਭਗਤ ਨਾਮਦੇਵ ਜੀ ਦੀ ਦ੍ਰਿਸ਼ਟੀ ਵਿੱਚ ਗੋਬਿੰਦੁ ਜੀ ਦਾ ਕਿੱਥੇ ਵਾਸਾ ਹੈ। ੧ਓ ਸਤਿਗੁਰ ਪ੍ਰਸਾਦਿ॥ ਆਸਾ ਬਾਣੀ ਸ੍ਰੀ ਨਾਮਦੇਉ ਜੀ ਕੀ॥ ਏਕ ਅਨੇਕ ਬਿਆਪਕ ਪੂਰਕ ਜਤ ਦੇਖਉਤਤ ਸੋਈ॥ ਭਗਤ ਨਾਮਦੇਵ ਜੀ ਫ਼ੁਰਮਾਣ ਕਰਦੇ ਹਨ ਕਿ ਅਨੇਕਾ ਹਿਰਦਿਆ ਦੇ ਵਿੱਚ ਏਕ ਹੀ ਬਿਆਪਕ ਪੂਰਕ ਭਾਵ ਪੂਰਾ ਕਰਨ ਵਾਲਾ […]

ਸਿੱਖੀ ਵਿੱਚ ਵਿਹਲੜਾਂ ਵਾਸਤੇ ਕੋਈ ਜਗਾ ਨਹੀਂ ਹੈ।

ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ॥ ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ॥ ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹਾਲਿ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲ॥ ਸਿੱਖੀ ਵਿੱਚ ਵਿਹਲੜਾਂ ਵਾਸਤੇ ਕੋਈ ਜਗਾ ਨਹੀਂ ਹੈ। ਸਤਿਗੁਰਾਂ ਜੀ ਨੇ ਗੁਰਬਾਣੀ ਵਿੱਚ ਸਾਨੂੰ ਸੱਚੀ ਮਿਹਨਤ ਤੇ ਲਗਣ ਨਾਲ ਕੰਮ ਕਰਨ ਦੀ ਹਦਾਇਤ ਦਿੱਤੀ ਹੈ ਅਤੇ ਸਿੱਖ […]

Resize text