ਹੁਕਮ, ਬਾਦਸ਼ਾਹ ਅਤੇ ਪਾਤਿਸ਼ਾਹ
ਹੁਕਮ ਤਾਂ ਵਰਤ ਰਹਿਆ ਹਰ ਵੇਲੇ। ਇਕ ਭਾਣਾ ਦਰਗਾਹ ਤੋਂ ਆਇਆ ਦੂਜਾ ਸਾਡੇ ਮਨ ਦੀ ਇੱਛਾ ਹੈ “ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥” ਆਪਣੇ ਮਨ ਦੀ ਇੱਛਾ ਜਾਂ ਭਾਣੇ ਤੇ ਚੱਲਣ ਦੀ ਸੋਚ ਜਦੋਂ ਹੁਕਮ ਨਾਲ ਨਹੀਂ ਰਲਦੀ ਤਾਂ ਦੁਖ ਮਿਲਦੇ। ਭਾਣਾ ਜਾਂ ਇੱਛਾ ਹੁਕਮ ਤੋਂ ਬਾਹਰ ਨਹੀਂ ਜਾ ਸਕਦਾ। ਅਸੀਂ ਆਖ ਤਾਂ ਦੁੰਦੇ ਹਾਂ ਕੇ ਅਸੀਂ ਭਾਣਾ ਮੰਨ ਰਹੇ ਹਾਂ ਜਾਂ ਹੁਕਮ ਸਮਝ ਲਿਆ ਜਾਂ ਮੰਨਦੇ ਹਾਂ ਪਰ ਪਾਤਸ਼ਾਹ ਆਖਦੇ ਹੁਕਮ ਮੰਨਣ ਨਾਲ ਕੀ ਹੁੰਦਾ “ਹੁਕਮੁ ਮੰਨੇ ਸੋਈ ਸੁਖੁ ਪਾਏ ਹੁਕਮੁ ਸਿਰਿ ਸਾਹਾ ਪਾਤਿਸਾਹਾ ਹੇ ॥੩॥”। ਅਸਲ ਵਿੱਚ ਹੁਕਮ ਮੰਨਣ ਦੀ ਥਾਂ ਅਸੀਂ ਕਰਤਾ ਭਾਵ ਵਿੱਚ ਫਸੇ ਹੋਏ ਹਾਂ ਜਦੋਂ ਤਕ ਸੰਪੂਰਣ ਭਰੋਸਾ ਨਾ ਹੋਵੇ ਕਰਤਾ ਭਾਵ ਖਤਮ ਨਾ ਹੋਵੇ ਉਦੋਂ ਤਕ ਹੁਕਮ ਵਿੱਚ ਰਾਸ ਨਹੀਂ ਰਲੀ। “ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ ਲੀਨੀ ਹਾਥੁ ਪਸਾਰਿ॥ ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ ਘਰ ਘਰ ਬਾਰਿ॥੨॥” ਮਰਕਟ ਮੁਸਟੀ ਅਰਥ ਬਾਂਦਰ ਨੂੰ ਫੜਨ ਲਈ ਇੱਕ ਨਿੱਕੇ ਮੂਹ ਦੇ ਭਾਂਡੇ ਵਿੱਚ ਅਨਾਜ ਪਾ ਕੇ ਰੱਸੀ ਨਾਲ ਭਾਂਡੇ ਨੂੰ ਬੰਨ ਦਿੱਤਾ ਜਾਂਦਾ। ਬਾਂਦਰ ਜਦੌ ਮੁੱਠੀ ਨਾਲ ਅਨਾਜ ਫੜ ਲੈਂਦਾ ਤਾਂ ਭਾਂਡੇ ਵਿੱਚ ਫਸ ਜਾਂਦਾ ਲਾਲਚ ਕਾਰਣ ਹੱਥ ਬਾਹਰ ਨਹੀਂ ਕੱਢ ਸਕਦਾ ਤੇ ਫੇਰ ਮਦਾਰੀ ਬਾਂਦਰ ਨੂੰ ਕਾਬੂ ਕਰ ਲੈਂਦਾ। ਉਸੇ ਤਰਾਂ ਮਨ ਨੇ ਇੱਛਾਂਵਾਂ ਫੜੀਆਂ ਹੋਈਆਂ ਨੇ ਲਾਲਚ ਕਾਰਣ, ਵਿਕਾਰਾਂ ਕਾਰਣ ਛੱਡ ਨਹੀਂ ਰਹਿਆ। ਛੁਟਣ ਨੂੰ ਹੁਣ ਸੰਸਾ (ਸ਼ੰਕਾ confusion) ਪਿਆ, ਜਿਸ ਕਾਰਣ ਬਾਂਦਰ ਨੂੰ ਘਰ ਘਰ ਨੱਚਣਾ ਪੈਂਦਾ। ਉੱਦਾਂ ਹੀ ਕਈ ਸ਼ੋਭਾ, ਲੋਕਾਂ ਵਿੱਚ ਧਰਮੀ ਦਿਸਣ ਦੇ ਲਾਲਚ ਵਿੱਚ, ਲੋਕਾਂ ਵਿੱਚ ਜੱਥੇਦਾਰ, ਲੀਡਰ, ਸੇਵਕ ਦਿਸਣ ਦੀ ਇੱਛਾ ਵਿੱਚ ਫਸ ਜਾਂਦੇ ਨੇ ਤੇ ਘਰ ਘਰ ਨੱਚਦੇ ਫਿਰਦੇ ਨੇ ਅਰਥ ਕਦੇ ਕਿਸੇ ਦੇ ਦੱਸੇ ਰਾਹ ਤੇ ਕਦੇ ਕਿਸੇ ਦੇ ਦੱਸੇ ਰਾਹ ਤੇ ਤੁਰੀ ਜਾਂਦੇ ਨੇ। ਨਿਜ ਘਰ ਦਰਗਾਹ ਦੇ ਰਸਤੇ ਤੋਂ ਦੂਰ ਹੋਈ ਜਾਂਦੇ ਨੇ।
ਪਤਿ, ਪਾਤਿ ਅਤੇ ਪਾਤ
ਪਾਤ ਗੁਰਬਾਣੀ ਸਮਝਾ ਰਹੀ ਹੈ
”ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ॥ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ॥” – ਭਾਵ ਨਰਿੰਦ ਤਕ ਪਹੁੰਚਣ ਦੇ ਕੇਤੇ (ਅਨੇਕ) ਰਾਹ ਦੱਸੇ ਹਨ। ਸੁਰਤ ਵਾਲੇ ਸੇਵਕ ਜਿਹਨਾਂ ਨੂੰ ਨਾਮ (ਸੋਝੀ) ਹੈ ਬਿਅੰਤ ਹਨ।
”ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ॥ ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ॥” – ਜੋ ਤੈਨੂੰ ਭਾਉੰਦਾ ਉਹੀ ਕਰਦਾ ਆਪਣਾ ਹੁਕਮ ਨਹੀਂ ਚਲਾਉਂਦਾ। ਉਹੀ ਪਾਤਿਸ਼ਾਹ ਹੈ ਹੁਕਮ ਰਜਾ ਵਿੱਚ ਚੱਲਣ ਵਾਲਾ। ਜਿਸ ਨੂੰ ਸਿਫ਼ਤ ਸਾਲਾਹ ਬਕਸ਼ਦਾ ਹੈ ਉਹੀ ਪਾਤਿਸਾਹ ਹੈ “ਜਿਸ ਨੋ ਬਖਸੇ ਸਿਫਤਿ ਸਾਲਾਹ॥ ਨਾਨਕ ਪਾਤਿਸਾਹੀ ਪਾਤਿਸਾਹੁ॥”
ਜਿਹੜਾ ਸੱਚੀ ਕਾਰੇ (ਕਾਰਜ) ਲੱਗ ਗਿਆ ਉਹ ਪਾਤਿਸ਼ਾਹ ਹੀ ਹੈ “ਮਨ ਮੰਧੇ ਪ੍ਰਭੁ ਅਵਗਾਹੀਆ॥ ਏਹਿ ਰਸ ਭੋਗਣ ਪਾਤਿਸਾਹੀਆ॥ ਮੰਦਾ ਮੂਲਿ ਨ ਉਪਜਿਓ ਤਰੇ ਸਚੀ ਕਾਰੈ ਲਾਗਿ ਜੀਉ॥” – ਇਹ ਪਾਤਿਸ਼ਾਹੀ ਸਾਰਿਆਂ ਭਗਤਾਂ ਨੂੰ ਗੁਰੂਆਂ ਨੂੰ ਮਿਲੀ ਹੈ ਇਹ ਵੀ ਗੁਰਬਾਣੀ ਨੇ ਸਪਸ਼ਟ ਕੀਤਾ ਹੈ “ਭਗਤ ਜਨਾ ਕੰਉ ਆਪਿ ਤੁਠਾ ਮੇਰਾ ਪਿਆਰਾ ਆਪੇ ਲਇਅਨੁ ਜਨ ਲਾਇ॥ ਪਾਤਿਸਾਹੀ ਭਗਤ ਜਨਾ ਕਉ ਦਿਤੀਅਨੁ ਸਿਰਿ ਛਤੁ ਸਚਾ ਹਰਿ ਬਣਾਇ॥ ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਇ॥”
ਹੁਕਮ ਜਦੋਂ ਮੰਨ ਲਿਆ ਤਾ ਪਾਤਿਸਾਹ ਬਣ ਜਾਂਦਾ ਜੀਵ। ਅਸੀਂ ਪਾਤਿਸ਼ਾਹ ਸ਼ਬਦ ਨੂੰ ਨਹੀਂ ਸਮਝੇ। ਬਾਦਸ਼ਾਹ ਹੁੰਦਾ ਹੈ ਬਾਦ (ਵਾਦ/ਵਿਵਾਦ/ਝਗੜਾ) ਦਾ ਸ਼ਾਹ (ਮਾਲਿਕ/ਦਾਵੇਦਾਰ/ਹੱਕਦਾਰ) ।
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ॥ ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ॥ -ਪਾਤਿਸ਼ਾਹੀ ਦਾਅਵਾ ਸਤਿਗੁਰ ਦੀ ਨਦਰ ਦਾ ਨਾਮ ਹੈ। ਚਿੰਤਾ ਮੁਕਤ ਹੋਣ ਦਾ ਐਲਾਨ ਹੈ ਪਾਤਿਸ਼ਾਹੀ ਦਾਵਾ। ਹਮ ਪਤਿਸ਼ਾਹੀ ਸਤਿਗੁਰ ਦਈ ਹੰਨੈ ਹੰਨੈ ਲਾਇ॥ ਜਹਾਂ ਜਹਿਂ ਬਹੈਂ ਜਮੀਨ ਮਲ ਤਹਿ ਤਹਿ ਤਖਤ ਬਨਾਇ॥
ਬਾਦਿਸ਼ਾਹ ਮਨੁੱਖ ਬਣਦਾ ਸੰਸਾਰੀ ਰਾਜ ਤੇ ਤਾਜ ਨਾਲ। ਪਾਤਿਸ਼ਾਹ ਬਣਦਾ ਮਨੁੱਖ ਮਸਤਕ ਭਾਗ ਨਾਲ। ਜੋ ਸੇਵਾ ਵਿੱਚ ਲੱਗ ਜਾਂਦਾ ਪਾਤਿ (ਰਾਹ) ਪਤਾ ਲੱਗਣ ਤੇ
ਸੋ ਬਾਦਸ਼ਾਹ ਭਾਵ ਬਾਦ ਜਿੱਤਣ ਵਾਲਾ ਦੁਨਿਆਵੀ ਰਾਜੇ ਨੂੰ ਆਖ ਸਕਦੇ। ਪਾਤਿ ਹੁੰਦਾ ਰਾਹ ਅਤੇ ਪੱਤ, ਪਾਤਿਸ਼ਾਹ ਦਾ ਅਰਥ ਬਣਦਾ ਜਿਸਨੂੰ ਦਰਗਾਹ ਤੋਂ ਪੱਤ ਪ੍ਰਾਪਤ ਹੋਵੇ, ਰਾਹ ਦਾ ਸ਼ਾਹ, ਰਾਹ ਤੇ ਚੱਲਣ ਵਾਲਾ। ਜਿਸਨੂੰ ਦਰਗਾਹ ਦਾ ਰਾਹ (ਰਸਤਾ) ਪਤਾ ਹੋਵੇ ਜਿਸਨੇ ਦਰਗਾਹ ਦਾ ਰਸਤਾ ਜਿੱਤ ਲਿਆ ਹੋਵੇ। ਬਾਦ ਦੇ ਉਦਾਹਰਣ ਗੁਰਮਤਿ ਵਿੱਚੋਂ
“ਮਿਠਾ ਕਰਿ ਕੈ ਖਾਇਆ ਕਉੜਾ ਉਪਜਿਆ ਸਾਦੁ॥ ਭਾਈ ਮੀਤ ਸੁਰਿਦ ਕੀਏ ਬਿਖਿਆ ਰਚਿਆ ਬਾਦੁ॥”
”ਦੇਹੀ ਮਾਟੀ ਬੋਲੈ ਪਉਣੁ॥ ਬੁਝੁ ਰੇ ਗਿਆਨੀ ਮੂਆ ਹੈ ਕਉਣੁ॥ ਮੂਈ ਸੁਰਤਿ ਬਾਦੁ ਅਹੰਕਾਰੁ॥ ਓਹੁ ਨ ਮੂਆ ਜੋ ਦੇਖਣਹਾਰੁ॥੨॥”
”ਸਰਬ ਭੂਤ ਏਕੈ ਕਰਿ ਜਾਨਿਆ ਚੂਕੇ ਬਾਦ ਬਿਬਾਦਾ॥ ਕਹਿ ਕਬੀਰ ਮੈ ਪੂਰਾ ਪਾਇਆ ਭਏ ਰਾਮ ਪਰਸਾਦਾ॥”
”ਗਿਆਨੁ ਗਿਆਨੁ ਕਥੈ ਸਭੁ ਕੋਈ॥ ਕਥਿ ਕਥਿ ਬਾਦੁ ਕਰੇ ਦੁਖੁ ਹੋਈ॥ ਕਥਿ ਕਹਣੈ ਤੇ ਰਹੈ ਨ ਕੋਈ॥ ਬਿਨੁ ਰਸ ਰਾਤੇ ਮੁਕਤਿ ਨ ਹੋਈ॥”
”ਬਿਨੁ ਬਾਦ ਬਿਰੋਧਹਿ ਕੋਈ ਨਾਹੀ॥ ਮੈ ਦੇਖਾਲਿਹੁ ਤਿਸੁ ਸਾਲਾਹੀ॥ ਮਨੁ ਤਨੁ ਅਰਪਿ ਮਿਲੈ ਜਗਜੀਵਨੁ ਹਰਿ ਸਿਉ ਬਣਤ ਬਣਾਈ ਹੇ॥”
ਪਾਤਿ ਹੁੰਦਾ ਪੱਤ। ਪਾਤਿਸ਼ਾਹ ਪੱਤ ਰੱਖਣ ਵਾਲਾ ਵੀ ਹੈ।
”ਹਮਰਾ ਬਿਨਉ ਸੁਨਹੁ ਪ੍ਰਭ ਠਾਕੁਰ ਹਮ ਸਰਣਿ ਪ੍ਰਭੂ ਹਰਿ ਮਾਗੇ॥ ਜਨ ਨਾਨਕ ਕੀ ਲਜ ਪਾਤਿ ਗੁਰੂ ਹੈ ਸਿਰੁ ਬੇਚਿਓ ਸਤਿਗੁਰ ਆਗੇ॥(ਮ ੪, ਗਉੜੀ ਪੂਰਬੀ, ੧੭੨)” – ਇਹ ਗੁਰੂ ਰਾਮਦਾਸ ਪਾਤਿਸ਼ਾਹ ਜੀ ਮਹਰਾਜ ਦਾ ਪਾਤਿਸ਼ਾਹੀ ਦਾਵਾ ਹੈ। ਜੇ ਪਾਤਿ ਹੈ ਤਾਂ ਕਹਿ ਰਹੇ ਹਨ ਕੇ ਹਮਰੀ ਲਜ ਪਾਤਿ ਗੁਰੂ ਹੈ।
”ਸਤਿਗੁਰਿ ਪੂਰੈ ਕੀਨੀ ਦਾਤਿ॥ ਹਰਿ ਹਰਿ ਨਾਮੁ ਦੀਓ ਕੀਰਤਨ ਕਉ ਭਈ ਹਮਾਰੀ ਗਾਤਿ॥ ਰਹਾਉ॥ ਅੰਗੀਕਾਰੁ ਕੀਓ ਪ੍ਰਭਿ ਅਪੁਨੈ ਭਗਤਨ ਕੀ ਰਾਖੀ ਪਾਤਿ॥ ਨਾਨਕ ਚਰਨ ਗਹੇ ਪ੍ਰਭ ਅਪਨੇ ਸੁਖੁ ਪਾਇਓ ਦਿਨ ਰਾਤਿ॥(ਮ ੫, ਰਾਗੁ ਧਨਾਸਰੀ, ੬੮੧)” – ਇਹ ਗੁਰੂ ਅਰਗਜਨ ਦੇਵ ਜੀ ਮਹਾਰਾਜ ਦਾ ਪਾਤਿਸ਼ਾਹੀ ਦਾਵਾ ਹੈ ਤੇ ਇਹ ਪੲਤਿਸ਼ਾਹੀ ਭਗਤਾਂ ਨੂੰ ਮਿਲੀ ਹੈ ਇਸ ਦੀ ਗਵਾਹੀ ਹੈ।
“ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ ॥(ਮ ੪, ਰਾਗੁ ਸੂਹੀ, ੭੩੧” – ਜੋ ਪਾਤਿਸਾਹੀ ਦਾਵੇ ਰੱਖਦੇ ਨੇ ਉਹ ਸਿਰ ਕੇਵਲ ਗੁਰ ਸਤਿਗੁਰ ਅੱਗੇ ਹੀ ਭੇਂਟ ਕਰਦੇ ਨੇ। ਨਾ ਕੇ ਅੱਜ ਕਿਸੇ ਨੂੰ ਭੇਂਟ ਕਰਤਾ, ਚੱਕ ਕੇ ਤੁਰ ਪਏ ਕੱਲ ਕਿਸੇ ਹੋਰ ਨੂੰ ਭੇਂਟ ਕਰਤਾ। ਨਾ ਹੀ ਉਹ ਦੁਨਿਆਵੀ ਸਾਧ, ਸੰਤ, ਗਿਆਨੀ ਮਹਾਪੁਰਖ ਆਦੀ ਕਹਾਉਣ ਵਾਲੇ ਨੂੰ ਸਿਰ ਭੇਂਟ ਕਰਦੇ ਨੇ। ਆਪਣੇ ਤੇ ਗੁਰੂ ਦੇ ਵਿਚਲੇ ਫਾਸਲੇ ਖਤਮ ਕਰਦੇ ਨੇ। ਕੇਵਲ ਗੁਰੂ ਤੋਂ ਆਸ ਰੱਖਦੇ ਗਿਆਨ ਦੀ ਵੀ ਤੇ ਕਿਰਪਾ ਦੀ ਵੀ। ਸਿਰ ਕੇਵਲ ਇੱਕੋ ਵਾਰ ਭੇਂਟ ਹੁੰਦਾ ਬਾਰ ਬਾਰ ਨਹੀਂ। ਜਦੋਂ ਭੇਂਟ ਕਰਤਾ ਫੇਰ ਚੁੱਕਣਾ ਨਹੀਂ ਹੈ। ਸਿਰ ਭੇਂਟ ਕਰਨਾ ਅਰਥ ਆਪਣੀ ਮੈਂ ਮਾਰ ਕੇ ਗੁਰੂ ਨੂੰ ਭੇਂਟ ਕਰ ਦਿੱਤੀ ਹੁਣ ਕੇਵਲ ਗੁਰਮਤਿ (ਗੁਣਾਂ ਦੀ, ਗੁਰੂ ਦੀ ਮਤਿ) ਤੇ ਚਲਣਾ।
ਮੰਨੇ ਹੁਕਮੁ ਸੁ ਪਰਗਟੁ ਜਾਇ॥
ਨਾਨਕ ਹੁਕਮੁ ਨ ਮੰਨਈ ਤਾ ਘਰ ਹੀ ਅੰਦਰਿ ਦੂਰਿ ॥
ਹੁਕਮੁ ਮੰਨਿ ਸੁਖੁ ਪਾਇਆ ਪ੍ਰੇਮ ਸੁਹਾਗਣਿ ਹੋਇ ॥੧॥ – ਇੱਥੇ ਬੁੱਧ ਨੇ ਸੁਹਾਗਣ ਹੋਣਾ ਰਾਮ/ਹਰਿ/ਜੋਤ/ਮੂਲ ਦਾ ਹੁਕਮ ਮੰਨ ਕੇ। ਜਦੋਂ ਤਕ ਮਨ (ਅਗਿਆਨਤਾ) ਦਾ ਹੁਕਮ ਮੰਨਦੀ ਦੁਹਾਗਣ ਹੈ।
ਗੁਰਮੁਖਿ ਹੁਕਮੁ ਮੰਨੇ ਸਹ ਕੇਰਾ ਹੁਕਮੇ ਹੀ ਸੁਖੁ ਪਾਏ॥
ਇਸ ਲਈ ਅਸੀਂ ਹੁਕਮ ਤੋਂ ਬਾਹਰ ਨਹੀਂ ਜਾ ਸਕਦੇ। ਪਾਤਿ (ਗੁਰ ਦੀ ਦੱਸੀ ਰਾਹ) ਤੇ ਚੱਲਾਂਗੇ ਤਾਂ ਪਾਤਿਸ਼ਾਹੀ ਦਾਵਾ ਮਿਲਣਾ, ਕਹਣ ਮਾਤਰ ਨਾਲ ਗੱਲ ਨਹੀਂ ਬਣਦੀ। ਟਕਰਾਓ ਹੈ ਮਨ ਦੀ ਇੱਛਾ ਕਾਰਣ ਮਨ ਦੇ ਭਾਣੇ ਕਾਰਣ। ਹੁਕਮ ਤਾਂ ਇੱਕੋ ਵਰਤ ਰਹਿਆ “ਸਭੁ ਇਕੋ ਹੁਕਮੁ ਵਰਤਦਾ ਮੰਨਿਐ ਸੁਖੁ ਪਾਈ॥੩॥” ਸਾਡੀ ਇੱਛਾ ਸਾਡਾ ਮਨ ਇਸਦੇ ਨਾਲ ਰਾਜੀ ਨਹੀਂ ਹੈ ਇਸ ਕਾਰਣ ਦੁਖ ਭੋਗਦਾ ਕਿਉਂਕੇ ਚਾਹੁੰਦਾ ਤਾਂ ਹੈ ਪਰ ਹੁਕਮ ਤੋਂ ਬਾਹਰ ਨਹੀਂ ਜਾ ਸਕਦਾ।
ਗੁਰਬਾਣੀ ਵਿੱਚ ਇੱਕ ਪੰਕਤੀਆਂ ਹਨ “ਜਿਤਨੇ ਸਾਹ ਪਾਤਿਸਾਹ ਉਮਰਾਵ ਸਿਕਦਾਰ ਚਉਧਰੀ ਸਭਿ ਮਿਥਿਆ ਝੂਠੁ ਭਾਉ ਦੂਜਾ ਜਾਣੁ॥ ਹਰਿ ਅਬਿਨਾਸੀ ਸਦਾ ਥਿਰੁ ਨਿਹਚਲੁ ਤਿਸੁ ਮੇਰੇ ਮਨ ਭਜੁ ਪਰਵਾਣੁ॥” – ਇਹਨਾਂ ਵਿੱਚ ਉਹ ਦੁਨਿਆਵੀ ਮਨੁੱਖ ਜੋ ਸੰਸਾਰੀ ਗੱਲਾਂ ਕਰਦੇ ਰਹੇ, ਗਿਆਨ ਤੋਂ ਦੂਰ ਹੁਂਦੇ ਹੋਏ ਵੀ ਆਪਣੇ ਆਪ ਨੂੰ ਪਾਤਸ਼ਾਹ ਅਖਵਾਉਂਦੇ ਰਹੇ। ਪਾਤਸਾਹ ਦਾ ਅਰਥ ਨਹੀਂ ਸਮਝੇ ਪਰ ਪਾਤਿਸ਼ਾਹ ਬਣਨ ਦੀ ਲਾਲਸਾ ਰੱਖਦੇ ਸੀ। ਇਸ ਸ਼ਬਦ ਵਿੱਚ ਇਹ ਦੁਨਿਆਵੀ ਪਾਤਿਸਾਹ ਉਮਰਾਵ ਸਿਕਦਾਰ ਚਉਧਰੀ ਦੀ ਗਲ ਹੈ। ਭਗਤ ਸਾਹਿਬਾਨ ਤੇ ਗੁਰੁ ਸਾਹਿਬਾਨ ਅਬਿਨਾਸ਼ੀ ਰਾਜ ਦੇ ਪਾਤਿਸਾਹ ਹਨ।
“ਮੰਦਰ ਮੇਰੇ ਸਭ ਤੇ ਊਚੇ॥ ਦੇਸ ਮੇਰੇ ਬੇਅੰਤ ਅਪੂਛੇ॥ ਰਾਜੁ ਹਮਾਰਾ ਸਦ ਹੀ ਨਿਹਚਲੁ॥ ਮਾਲੁ ਹਮਾਰਾ ਅਖੂਟੁ ਅਬੇਚਲੁ॥੨॥”। ਗੁਰਬਾਣੀ ਇਹਨਾਂ ਨੂੰ ਵੀ ਹੁਕਮ ਤੋਂ ਬਾਹਰ ਨਹੀਂ ਦੱਸਦੀ। ਇਕ ਭਰਮੇ ਇਕ ਭਗਤੀ ਲਾਏ ਸਾਰਾ ਖੇਲ ਹੁਕਮ ਦਾ ਹੈ। ਆਖਦੇ “ਜਿਤਨੇ ਪਾਤਿਸਾਹ ਸਾਹ ਰਾਜੇ ਖਾਨ ਉਮਰਾਵ ਸਿਕਦਾਰ ਹਹਿ ਤਿਤਨੇ ਸਭਿ ਹਰਿ ਕੇ ਕੀਏ॥ ਜੋ ਕਿਛੁ ਹਰਿ ਕਰਾਵੈ ਸੁ ਓਇ ਕਰਹਿ ਸਭਿ ਹਰਿ ਕੇ ਅਰਥੀਏ॥ ਸੋ ਐਸਾ ਹਰਿ ਸਭਨਾ ਕਾ ਪ੍ਰਭੁ ਸਤਿਗੁਰ ਕੈ ਵਲਿ ਹੈ ਤਿਨਿ ਸਭਿ ਵਰਨ ਚਾਰੇ ਖਾਣੀ ਸਭ ਸ੍ਰਿਸਟਿ ਗੋਲੇ ਕਰਿ ਸਤਿਗੁਰ ਅਗੈ ਕਾਰ ਕਮਾਵਣ ਕਉ ਦੀਏ॥ ਹਰਿ ਸੇਵੇ ਕੀ ਐਸੀ ਵਡਿਆਈ ਦੇਖਹੁ ਹਰਿ ਸੰਤਹੁ ਜਿਨਿ ਵਿਚਹੁ ਕਾਇਆ ਨਗਰੀ ਦੁਸਮਨ ਦੂਤ ਸਭਿ ਮਾਰਿ ਕਢੀਏ॥ ਹਰਿ ਹਰਿ ਕਿਰਪਾਲੁ ਹੋਆ ਭਗਤ ਜਨਾ ਉਪਰਿ ਹਰਿ ਆਪਣੀ ਕਿਰਪਾ ਕਰਿ ਹਰਿ ਆਪਿ ਰਖਿ ਲੀਏ॥” ਅਤੇ “ਰਾਗੁ ਗੋਂਡ ਅਸਟਪਦੀਆ ਮਹਲਾ ੫ ਘਰੁ ੨॥ ੴ ਸਤਿਗੁਰ ਪ੍ਰਸਾਦਿ॥ ਕਰਿ ਨਮਸਕਾਰ ਪੂਰੇ ਗੁਰਦੇਵ॥ ਸਫਲ ਮੂਰਤਿ ਸਫਲ ਜਾ ਕੀ ਸੇਵ॥ ਅੰਤਰਜਾਮੀ ਪੁਰਖੁ ਬਿਧਾਤਾ॥ ਆਠ ਪਹਰ ਨਾਮ ਰੰਗਿ ਰਾਤਾ॥੧॥ ਗੁਰੁ ਗੋਬਿੰਦ ਗੁਰੂ ਗੋਪਾਲ॥ ਅਪਨੇ ਦਾਸ ਕਉ ਰਾਖਨਹਾਰ॥੧॥ ਰਹਾਉ॥ ਪਾਤਿਸਾਹ ਸਾਹ ਉਮਰਾਉ ਪਤੀਆਏ॥ ਦੁਸਟ ਅਹੰਕਾਰੀ ਮਾਰਿ ਪਚਾਏ॥ ਨਿੰਦਕ ਕੈ ਮੁਖਿ ਕੀਨੋ ਰੋਗੁ॥ ਜੈ ਜੈ ਕਾਰੁ ਕਰੈ ਸਭੁ ਲੋਗੁ॥੨॥ ਸੰਤਨ ਕੈ ਮਨਿ ਮਹਾ ਅਨੰਦੁ॥ ਸੰਤ ਜਪਹਿ ਗੁਰਦੇਉ ਭਗਵੰਤੁ॥ ਸੰਗਤਿ ਕੇ ਮੁਖ ਊਜਲ ਭਏ॥ ਸਗਲ ਥਾਨ ਨਿੰਦਕ ਕੇ ਗਏ॥੩॥ ਸਾਸਿ ਸਾਸਿ ਜਨੁ ਸਦਾ ਸਲਾਹੇ॥ ਪਾਰਬ੍ਰਹਮ ਗੁਰ ਬੇਪਰਵਾਹੇ॥ ਸਗਲ ਭੈ ਮਿਟੇ ਜਾ ਕੀ ਸਰਨਿ॥ ਨਿੰਦਕ ਮਾਰਿ ਪਾਏ ਸਭਿ ਧਰਨਿ॥੪॥ ਜਨ ਕੀ ਨਿੰਦਾ ਕਰੈ ਨ ਕੋਇ॥ ਜੋ ਕਰੈ ਸੋ ਦੁਖੀਆ ਹੋਇ॥ ਆਠ ਪਹਰ ਜਨੁ ਏਕੁ ਧਿਆਏ॥ ਜਮੂਆ ਤਾ ਕੈ ਨਿਕਟਿ ਨ ਜਾਏ॥੫॥ ਜਨ ਨਿਰਵੈਰ ਨਿੰਦਕ ਅਹੰਕਾਰੀ॥ ਜਨ ਭਲ ਮਾਨਹਿ ਨਿੰਦਕ ਵੇਕਾਰੀ॥ ਗੁਰ ਕੈ ਸਿਖਿ ਸਤਿਗੁਰੂ ਧਿਆਇਆ॥ ਜਨ ਉਬਰੇ ਨਿੰਦਕ ਨਰਕਿ ਪਾਇਆ॥੬॥ ਸੁਣਿ ਸਾਜਨ ਮੇਰੇ ਮੀਤ ਪਿਆਰੇ॥ ਸਤਿ ਬਚਨ ਵਰਤਹਿ ਹਰਿ ਦੁਆਰੇ॥ ਜੈਸਾ ਕਰੇ ਸੁ ਤੈਸਾ ਪਾਏ॥ ਅਭਿਮਾਨੀ ਕੀ ਜੜ ਸਰਪਰ ਜਾਏ॥੭॥ ਨੀਧਰਿਆ ਸਤਿਗੁਰ ਧਰ ਤੇਰੀ॥ ਕਰਿ ਕਿਰਪਾ ਰਾਖਹੁ ਜਨ ਕੇਰੀ॥ ਕਹੁ ਨਾਨਕ ਤਿਸੁ ਗੁਰ ਬਲਿਹਾਰੀ॥ ਜਾ ਕੈ ਸਿਮਰਨਿ ਪੈਜ ਸਵਾਰੀ॥੮॥੧॥੨੯॥”
ਅਗਨਿ ਨ ਦਹੈ ਪਵਨੁ ਨਹੀ ਮਗਨੈ ਤਸਕਰੁ ਨੇਰਿ ਨ ਆਵੈ॥
ਰਾਮ ਨਾਮ ਧਨੁ ਕਰਿ ਸੰਚਉਨੀ ਸੋ ਧਨੁ ਕਤ ਹੀ ਨ ਜਾਵੈ॥੧॥
ਹਮਰਾ ਧਨੁ ਮਾਧਉ ਗੋਬਿੰਦੁ ਧਰਣੀਧਰੁ ਇਹੈ ਸਾਰ ਧਨੁ ਕਹੀਐ॥
ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖੁ ਰਾਜਿ ਨ ਲਹੀਐ॥੧॥ ਰਹਾਉ॥
ਇਸੁ ਧਨ ਕਾਰਣਿ ਸਿਵ ਸਨਕਾਦਿਕ ਖੋਜਤ ਭਏ ਉਦਾਸੀ॥
ਮਨਿ ਮੁਕੰਦੁ ਜਿਹਬਾ ਨਾਰਾਇਨੁ ਪਰੈ ਨ ਜਮ ਕੀ ਫਾਸੀ॥੨॥
ਨਿਜ ਧਨੁ ਗਿਆਨੁ ਭਗਤਿ ਗੁਰਿ ਦੀਨੀ ਤਾਸੁ ਸੁਮਤਿ ਮਨੁ ਲਾਗਾ॥
ਜਲਤ ਅੰਭ ਥੰਭਿ ਮਨੁ ਧਾਵਤ ਭਰਮ ਬੰਧਨ ਭਉ ਭਾਗਾ॥੩॥
ਕਹੈ ਕਬੀਰੁ ਮਦਨ ਕੇ ਮਾਤੇ ਹਿਰਦੈ ਦੇਖੁ ਬੀਚਾਰੀ॥
ਤੁਮ ਘਰਿ ਲਾਖ ਕੋਟਿ ਅਸ੍ਵ ਹਸਤੀ ਹਮ ਘਰਿ ਏਕੁ ਮੁਰਾਰੀ॥੪॥੧॥੭॥੫੮॥ (ਰਾਗ ਗਉੜੀ, ਭਗਤ ਕਬੀਰ ਜੀ, ੩੩੬)
ਸਿਖਾਂ ਦਾ ਪਾਤਿਸ਼ਾਹੀ ਦਾਵਾ
ਚੌਪਈ॥ ਦਰਬਾਰੈ ਸਿੰਘ ਅਗਯੋਂ ਕਹੀ॥ ਅਸੀਂ ਨਿਬਾਬੀ ਕਦ ਚਹੈਂ ਲਈ॥ ਹਮ ਕੋ ਸਤਿਗੁਰ ਬਚਨ ਪਤਿਸ਼ਾਹੀ॥ ਹਮ ਕੋ ਜਾਪਤ ਢਿਗ ਸੋਊ ਆਹੀ॥ ੩੬॥ ਹਮ ਰਾਖਤ ਪਤਿਸ਼ਾਹੀ ਦਾਵਾ॥ ਜਾਂ ਇਤਕੋ ਜਾਂ ਅਗਲੋ ਪਾਵਾ॥ ਜੋ ਸਤਿਗੁਰ ਸਿੱਖਨ ਕਹੀ ਬਾਤ॥ ਹੋਗੁ ਸਾਈ ਨਹਿਂ ਖਾਲੀ ਜਾਤ॥ ੩੭॥ ਧ੍ਰੂ ਵਿਧਰਤ ਔ ਧਵਲ ਡੁਲਾਇ॥ ਸਤਿਗੁਰ ਬਚਨ ਨਾ ਖਾਲੀ ਜਾਇ॥ ਪਾਤਿਸ਼ਾਹੀ ਛਡ ਕਿਮ ਲਹੈਂ ਨਿਬਾਬੀ॥ ਪਰਾਧੀਨ ਜਿਹ ਮਾਂਹਿ ਖਰਾਬੀ॥ ੩੮॥ ਦੋਹਰਾ॥ ਹਮ ਪਤਿਸ਼ਾਹੀ ਸਤਿਗੁਰ ਦਈ ਹੰਨੈ ਹੰਨੈ ਲਾਇ॥ ਜਹਾਂ ਜਹਿਂ ਬਹੈਂ ਜਮੀਨ ਮਲ ਤਹਿ ਤਹਿ ਤਖਤ ਬਨਾਇ॥ ੩੯॥ ਚੌਪਈ॥ ਇਸੀ ਭਾਂਤ ਬਹੁ ਸਿੱਖਨ ਕਹੀ॥ ਹਮ ਕੋ ਲੋੜ ਨਿਬਾਬੀ ਨਹੀਂ॥ ਪੰਥ ਛਡ ਬਹਯੋ ਕਬ ਉਨ ਕੇ ਪਾਹੀ॥ ੪੦॥ – (ਪ੍ਰਾਚੀਨ ਪੰਥ ਪ੍ਰਕਾਸ਼ ਨਿਹੰਗ ਭਾਈ ਰਤਨ ਸਿੰਘ ਜੀ ਭੰਗੂ ਭਾਗ ਦੂਜਾ ਪੰਨਾ ੩੫-੩੬)
ਪੁਰਾਤਨ ਸਿੰਘਾਂ ਨੇ ਵੀ ਇਹੀ ਪਾਤਿਸ਼ਾਹੀ ਦਾਵਾ ਕੀਤਾ ਹੈ। ਉਹਨਾਂ ਨੂੰ ਪਾਤਿ (ਨਰਿੰਧ ਤਕ ਪਹੁੰਚਣ ਦਾ ਰਾਹ ਭਾਵ ਹੁਕਮ ਮੰਨਣਾ) ਸਤਿ (ਸੱਚਾ) ਗੁਰ (ਗੁਣ) ਨੇ ਦੱਸਿਆ ਹੈ। ਸਤਿਗੁਰ ਤਕ ਪਹੁੰਚਣ ਦਾ ਰਾਹ ਹੈ ਹੁਕਮ ਨੂੰ ਮੰਨ ਲੈਣਾ, ਸਮਝ ਲੈਣਾ।
ਸਵਾਲ: ਦਸਮ ਪਾਤਿਸ਼ਾਹ ਅਤੇ ਦਸਮ ਬਾਣੀ ਦੇ ਵਿਰੋਧੀ ਸਵਾਲ ਖੜਾ ਕਰਦੇ ਹਨ ਕੇ ਦਸਮ ਪਾਤਿਸ਼ਾਹ ਨੇ ਆਪਣੇ ਆਪ ਨੂੰ ਪਾਤਿਸ਼ਾਹ ਕਹਿ ਕੇ ਆਦਿ ਬਾਣੀ ਤੋਂ ਉਲਟ ਕੰਮ ਕੀਤਾ ਹੈ ਕਿਉਂਕੇ ਕਿਸੇ ਭਗਤ ਨੇ ਤੇ ਗੁਰੂ ਨੇ ਪਾਤਿਸ਼ਾਹੀ ਦਾਅਵਾ ਨਹੀਂ ਕੀਤਾ
ਜਵਾਬ: ਆਦਿ ਬਾਣੀ ਵਿੱਚ ਵੀ ਪਾਤਿਸ਼ਾਹੀ ਦਾਅਵਾ ਹੈ ਤੇ ਅਖੌਤੀ ਵਿਦਵਾਨ ਇਸ ਦਾਅਵੇ ਨੂੰ ਦੇਖ ਸਮਝ ਨਹੀਂ ਸਕਦੇ ਕਿਉਂਕਿ ਵਿਚਾਰੀ ਨਹੀਂ ਹੈ ਉਹਨਾਂ ਨੇ ਬਾਣੀ। ਅਸਲ ਵਿੱਚ ਪਾਤਿ (ਰਾਹ) ਮਿਲਣ ਤੇ ਸਿਫ਼ਤ ਸਲਾਹ ਮਿਲਣ ਤੇ ਹੀ ਭਗਤ ਦੀ ਪਦਵੀ ਮਿਲਦੀ ਹੈ। ਉਹ ਜਿਸਨੂੰ ਪਾਤਿ ਭਾਵ ਅਕਾਲ ਦੇ ਗੁਣਾਂ ਤਕ ਪਹੁੰਚਣ ਦੀ ਰਾਹ ਦੀ ਜਾਣਕਾਰੀ ਹੋਈ ਉਹਨਾਂ ਦੀ ਬਾਣੀ ਹੀ ਦਰਜ ਕੀਤੀ ਗਈ ਹੈ। ਜਿੱਥੇ ਆਪਣੇ ਆਪ ਨੂੰ ਭਗਤਾਂ ਨੇ ਗੁਰੂਆਂ ਨੇ ਦਾਸ, ਨਿਮਾਣਾ ਕਹਿਆ ਹੈ ਉਹ ਪਾਤਿ (ਰਾਹ) ਮਿਲਣ ਦੀ ਦਾਵੇਦਾਰੀ ਹੀ ਹੈ। ਭਗਤ ਨਿਮਾਣਾ ਤੇ ਦਾਸ ਹੋਇਆ ਹੀ ਪਾਤਿਸ਼ਾਹੀ ਦਾਅਵੇ ਤੋਂ ਬਾਦ ਭਾਵ ਆਪਣੇ ਮੁਰਸ਼ਦ ਤਕ ਲੈਕੇ ਜਾਣ ਵਾਲੀ ਰਾਹ ਦਾ ਜਦੋਂ ਉਸਨੂੰ ਭੇਦ ਪਤਾ ਲੱਗ ਗਿਆ।
ਦਸਮ ਪਾਤਿਸ਼ਾਹ ਨੇ “ਪਾਤਿਸ਼ਾਹੀ ੧੦” ਲਿੱਖ ਕੇ ਗੁਰੂਆਂ ਦੇ ਪਾਤਿਸ਼ਾਹ ਹੋਣ ਤੇ ਮੋਹਰ ਲਾ ਦਿੱਤੀ। ਅਹੰਕਾਰ ਤਾਂ ਹਿੰਦਾ ਜੇ ਆਪਣੇ ਆਪ ਨੂੰ ਕੇਵਲ ਪਾਤਿਸ਼ਾਹ ਜਾਂ “ਪਾਤਿਸ਼ਾਹ ੧” ਲਿਖਿਆ ਹੁੰਦਾ।
ਜਿਹੜੇ ਦਸਮ ਪਾਤਿਸ਼ਾਹ ਅਤੇ ਦਸਮ ਬਾਣੀ ਤੇ ਕਿੰਤੂ ਪਰੰਤੂ ਕਰਦੇ ਹਨ ਉਹਨਾਂ ਨੂੰ ਹਜੇ ਆਦਿ ਬਾਣੀ ਦੀ ਵੀ ਸਮਝ ਨਹੀਂ ਹੈ। ਜੇ ਹੁੰਦੀ ਤਾਂ ਵੈਰ ਵਿਰੋਧ ਤਿਆਗ ਕੇ ਧੀਰਜ ਨਾਲ ਵਿਚਾਰ ਕਰਦੇ। ਪਰ ਜਦੋਂ ਮਨ ਤੇ ਵਿਰੋਧ, ਗੁੱਸਾ, ਅਹੰਕਾਰ, ਹਉਮੈ ਹਾਵੀ ਹੋ ਜਾਵੇ ਤਾਂ ਮਗ/ਪਾਤਿ/ਰਾਹ ਨਹੀਂ ਸੁਣਝਦੀ ਹੁੰਦੀ। ਇਹ ਉਹਨਾਂ ਨੂੰ ਆਦਿ ਬਾਣੀ ਵਿੱਚੋਂ ਪਹਿਲਾਂ ਸਮਝ ਲੱਗ ਜਾਂਦੀ ਹੈ।
ਦਸਮ ਪਾਤਿਸ਼ਾਹ ਨੂੰ ਪਾਤਿਸ਼ਾਹ ਕਹਿਣ ਮੰਨਣ ਤੋਂ ਮੁਨਕਰ ਹਨ ਜਿਹੜੇ ਉਹਨਾਂ ਨੂੰ ਕੀ ਪਤਾ ਸਾਡੇ ਲਈ ਕੌਣ ਹਨ ਮਹਾਰਾਜ।
ਵਾਹਿਗੁਰੂ ਜੀਉ ਸਤ
ਵਾਹਿਗੁਰੂ ਜੀਉ ਹਾਜ਼ਰ ਨਾਜ਼ਰ ਹੈ
ਨਾਸਿਰੋ ਮਨਸੂਰ ਗੁਰੂ ਗੋਬਿੰਦ ਸਿੰਘ
ਈਜ਼ਦਿ ਮਨਜ਼ੂਰ ਗੁਰੂ ਗੋਬਿੰਦ ਸਿੰਘ ॥ ੧੦੫ ॥
ਹੱਕ ਰਾ ਗੰਜੂਰ ਗੁਰ ਗੋਬਿੰਦ ਸਿੰਘ
ਜੁਮਲਾ ਫ਼ੈਜ਼ਿ ਨੂਰ ਗੁਰ ਗੋਬਿੰਦ ਸਿੰਘ ॥ ੧੦੬ ॥
ਹੱਕ ਹੱਕ ਆਗਾਹ ਗੁਰ ਗੋਬਿੰਦ ਸਿੰਘ
ਸ਼ਾਹਿ ਸ਼ਹਨਸ਼ਾਹ ਗੁਰ ਗੋਬਿੰਦ ਸਿੰਘ ॥ ੧੦੭ ॥
ਬਰ ਦੋ ਆਲਮ ਸ਼ਾਹ ਗੁਰ ਗੌਬਿੰਦ ਸਿੰਘ
ਖ਼ਸਮ ਰਾ ਜਾਂ-ਕਾਹ ਗੁਰ ਗੋਬਿੰਦ ਸਿੰਘ ॥ ੧੦੮ ॥
ਫ਼ਾਇਜ਼ੁਲ ਅਨਵਾਰ ਗੁਰ ਗੋਬਿੰਦ ਸਿੰਘ
ਕਾਸ਼ਫ਼ੁਲ ਅਸਰਾਰ ਗੁਰ ਗੋਬਿੰਦ ਸਿੰਘ ॥ ੧੦੯ ॥
ਆਲਿਮੁਲ ਅਸਤਾਰ ਗੁਰ ਗੋਬਿੰਦ ਸਿੰਘ
ਅਬਰਿ ਰਹਿਮਤ ਬਾਰ ਗੁਰ ਗੋਬਿੰਦ ਸਿੰਘ ॥ ੧੧੦ ॥
ਮੁਕਬੁਲੋ ਮਕਬੂਲ ਗੁਰ ਗੋਬਿੰਦ ਸਿੰਘ
ਵਾਸਲੋ ਮੌਸੂਲ ਗੁਰ ਗੋਬਿੰਦ ਸਿੰਘ ॥ ੧੧੧ ॥
ਜਾਂ-ਫ਼ਰੋਜ਼ਿ ਦਹਿਰ ਗੁਰ ਗੋਬਿੰਦ ਸਿੰਘ
ਫ਼ੈਜ਼ਿ ਹੱਕ ਰਾ ਬਹਿਰ ਗੁਰ ਗੋਬਿੰਦ ਸਿੰਘ ॥ ੧੧੨ ॥
ਹੱਕ ਰਾ ਮਹਿਬੂਬ ਗੁਰ ਗੋਬਿੰਦ ਸਿੰਘ
ਤਾਲਿਬੋ ਮਤਲੂਬ ਗੁਰ ਗੋਬਿੰਦ ਸਿੰਘ ॥ ੧੧੩ ॥
ਤੇਗ਼ ਰਾ ਫ਼ੱਤਾਹ ਗੁਰ ਗੋਬਿੰਦ ਸਿੰਘ
ਜਾਨੋ ਦਿਲ ਰਾ ਰਾਹ ਗੁਰ ਗੋਬਿੰਦ ਸਿੰਘ ॥ ੧੧੪ ॥
ਸਾਹਿਬਿ ਅਕਲੀਲ ਗੁਰ ਗੋਬਿੰਦ ਸਿੰਘ
ਜ਼ਿਬਿ ਹੱਕ ਤਜ਼ਲੀਲ ਗੁਰ ਗੋਬਿੰਦ ਸਿੰਘ ॥ ੧੧੫ ॥
ਖ਼ਾਜ਼ਨਿ ਹਰ ਗੰਜ ਗੁਰ ਗੋਬਿੰਦ ਸਿੰਘ
ਬਰਹਮਿ ਹਰ ਰੰਜ ਗੁਰ ਗੋਬਿੰਦ ਸਿੰਘ ॥ ੧੧੬ ॥
ਦਾਵਰਿ ਆਫ਼ਾਕ ਗੁਰ ਗੋਬਿੰਦ ਸਿੰਘ
ਦਰ ਦੋ ਆਲਮ ਤਾਕ ਗੁਰ ਗੋਬਿੰਦ ਸਿੰਘ ॥ ੧੧੭ ॥
ਹੱਕ ਖ਼ੁਦ ਵੱਸਾਫ਼ਿ ਗੁਰ ਗੋਬਿੰਦ ਸਿੰਘ
ਬਰ ਤਰੀਂ ਔਸਾਫ਼ਿ ਗੁਰ ਗੋਬਿੰਦ ਸਿੰਘ ॥ ੧੧੮ ॥
ਖ਼ਾਸਗਾਂ ਦਰ ਪਾਇ ਗੁਰ ਗੋਬਿੰਦ ਸਿੰਘ
ਕੁੱਦਸੀਆਂ ਬਾ ਰਾਇ ਗੁਰ ਗੋਬਿੰਦ ਸਿੰਘ ॥ ੧੧੯ ॥
ਮੁਕਬਲਾਂ ਮੱਦਾਹਿ ਗੁਰ ਗੋਬਿੰਦ ਸਿੰਘ
ਜਾਨੋ ਦਿਲ ਰਾ ਰਾਹ ਗੁਰ ਗੋਬਿੰਦ ਸਿੰਘ ॥ ੧੨੦ ॥
ਲਾ-ਮਕਾਂ ਪਾ-ਬੋਸਿ ਗੁਰ ਗੋਬਿੰਦ ਸਿੰਘ
ਬਰ ਦੋ ਆਲਮ ਕੌਸਿ ਗੁਰ ਗੋਬਿੰਦ ਸਿੰਘ ॥ ੧੨੧ ॥
ਸੁਲਸ ਹਮ ਮਹਿਕੂਮਿ ਗੁਰ ਗੋਬਿੰਦ ਸਿੰਘ
ਰੁੱਬਅ ਹਮ ਮਖ਼ਤੂਮਿ ਗੁਰ ਗੋਬਿੰਦ ਸਿੰਘ ॥ ੧੨੨ ॥
ਸੁਦਸ ਹਲਕਾ ਬਗੋਸ਼ਿ ਗੁਰ ਗੋਬਿੰਦ ਸਿੰਘ
ਦੁਸ਼ਮਨ-ਅਫ਼ਗਾਨ ਜੋਸ਼ਿ ਗੁਰ ਗੋਬਿੰਦ ਸਿੰਘ ॥ ੧੨੩ ॥
ਖ਼ਾਲਿਸੋ ਬੇ-ਕੀਨਾ ਗੁਰ ਗੋਬਿੰਦ ਸਿੰਘ
ਹੱਕ ਹੱਕ ਆਈਨਾ ਗੁਰ ਗੋਬਿੰਦ ਸਿੰਘ ॥ ੧੨੪ ॥
ਹੱਕ ਹੱਕ ਅੰਦੇਸ਼ ਗੁਰ ਗੋਬਿੰਦ ਸਿੰਘ
ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ ॥ ੧੨੫ ॥
ਮਕਰਮੁਲ-ਫ਼ੱਜ਼ਾਲ ਗੁਰ ਗੋਬਿੰਦ ਸਿੰਘ
ਮੁਨਇਮੁ ਲ-ਮੁਤਆਲ ਗੁਰ ਗੋਬਿੰਦ ਸਿੰਘ ॥ ੧੨੬ ॥
ਕਾਰਮੁੱਲ-ਕੱਰਾਮ ਗੁਰ ਗੋਬਿੰਦ ਸਿੰਘ
ਰਾਹਮੁੱਲ-ਰੱਹਾਮ ਗੁਰ ਗੋਬਿੰਦ ਸਿੰਘ ॥ ੧੨੭ ॥
ਨਾਇਮੁਲ-ਮੁਨਆਮ ਗੁਰ ਗੋਬਿੰਦ ਸਿੰਘ
ਫ਼ਾਹਮੁਲ-ਫ਼ੱਹਾਮ ਗੁਰ ਗੋਬਿੰਦ ਸਿੰਘ ॥ ੧੨੮ ॥
ਦਾਇਮੋ ਪਾਇੰਦਾ ਗੁਰ ਗੋਬਿੰਦ ਸਿੰਘ
ਫ਼ੱਰਖ਼ੋ ਫ਼ਰਖ਼ੰਦਾ ਗੁਰ ਗੋਬਿੰਦ ਸਿੰਘ ॥ ੧੨੯ ॥
ਫ਼ੈਜ਼ਿ ਸੁਬਹਾਨ ਜ਼ਾਤਿ ਗੁਰ ਗੋਬਿੰਦ ਸਿੰਘ
ਨੂਰਿ ਹੱਕ ਲਮਆਤ ਗੁਰ ਗੋਬਿੰਦ ਸਿੰਘ ॥ ੧੩੦ ॥
ਸਾਮਿਆਨਿ ਨਾਮਿ ਗੁਰ ਗੋਬਿੰਦ ਸਿੰਘ
ਹੱਕ-ਬੀਂ ਜ਼ਿ ਇਨਆਮਿ ਗੁਰ ਗੋਬਿੰਦ ਸਿੰਘ ॥ ੧੩੧ ॥
ਵਾਸਫ਼ਾਨਿ ਜ਼ਾਤਿ ਗੁਰ ਗੋਬਿੰਦ ਸਿੰਘ
ਵਾਸਿਲ ਅਜ਼ ਬਰਕਾਤਿ ਗੁਰ ਗੋਬਿੰਦ ਸਿੰਘ ॥ ੧੩੨ ॥
ਰਾਕਿਮਾਨਿ ਵਸਫ਼ਿ ਗੁਰ ਗੋਬਿੰਦ ਸਿੰਘ
ਨਾਮਵਰ ਅਜ਼ ਲੁਤਫ਼ਿ ਗੁਰ ਗੋਬਿੰਦ ਸਿੰਘ ॥ ੧੩੩ ॥
ਨਾਜ਼ਿਰਾਨਿ ਰੂਇ ਗੁਰ ਗੋਬਿੰਦ ਸਿੰਘ
ਮਸਤਿ ਹੱਕ ਦਰ ਕੂਇ ਗੁਰ ਗੋਬਿੰਦ ਸਿੰਘ ॥ ੧੩੪ ॥
ਖ਼ਾਕ-ਬੋਸਿ ਪਾਇ ਗੁਰ ਗੋਬਿੰਦ ਸਿੰਘ
ਮੁਕਬਲ ਅਜ਼ ਆਲਾਇ ਗੁਰ ਗੋਬਿੰਦ ਸਿੰਘ ॥ ੧੩੫ ॥
ਕਾਦਿਰਿ ਹਰ ਕਾਰ ਗੁਰ ਗੋਬਿੰਦ ਸਿੰਘ
ਬੇਕਸਾਂ-ਰਾ ਯਾਰ ਗੁਰ ਗੋਬਿੰਦ ਸਿੰਘ ॥ ੧੩੬ ॥
ਸਾਜਿਦੋ ਮਸਜੂਦ ਗੁਰ ਗੋਬਿੰਦ ਸਿੰਘ
ਜੁਮਲਾ ਫ਼ੈਜ਼ੋ ਜੂਦ ਗੁਰ ਗੋਬਿੰਦ ਸਿੰਘ ॥ ੧੩੭ ॥
ਸਰਵਰਾਂ ਰਾ ਤਾਜ ਗੁਰ ਗੋਬਿੰਦ ਸਿੰਘ
ਬਰ ਤਰੀਂ ਮਿਅਰਾਜ ਗੁਰ ਗੋਬਿੰਦ ਸਿੰਘ ॥ ੧੩੮ ॥
ਅਸ਼ਰ ਕੁੱਦਸੀ ਰਾਮਿ ਗੁਰ ਗੋਬਿੰਦ ਸਿੰਘ
ਵਾਸਿਫ਼ਿ ਇਕਰਾਮ ਗੁਰ ਗੋਬਿੰਦ ਸਿੰਘ ॥ ੧੩੯ ॥
ਉੱਮਿ ਕੁੱਦਸ ਬਕਾਰਿ ਗੁਰ ਗੋਬਿੰਦ ਸਿੰਘ
ਗਾਸ਼ੀਆ ਬਰਦਾਰਿ ਗੁਰ ਗੋਬਿੰਦ ਸਿੰਘ ॥ ੧੪੦ ॥
ਕਦਰ ਕੁਦਰਤ ਪੇਸ਼ਿ ਗੁਰ ਗੋਬਿੰਦ ਸਿੰਘ
ਇਨਕਿਯਾਦ ਅੰਦੇਸ਼ਿ ਗੁਰ ਗੋਬਿੰਦ ਸਿੰਘ ॥ ੧੪੧ ॥
ਤਿੱਸਅ ਉਲਵੀ ਖ਼ਾਕਿ ਗੁਰ ਗੋਬਿੰਦ ਸਿੰਘ
ਚਾਕਰਿ ਚਾਲਾਕਿ ਗੁਰ ਗੋਬਿੰਦ ਸਿੰਘ ॥ ੧੪੨ ॥
ਤਖ਼ਤਿ ਬਾਲਾ ਜ਼ੇਰਿ ਗੁਰ ਗੋਬਿੰਦ ਸਿੰਘ
ਲਾਮਕਾਨੇ ਸੈਰ ਗੁਰ ਗੋਬਿੰਦ ਸਿੰਘ ॥ ੧੪੩ ॥
ਬਰ ਤਰ ਅਜ਼ ਹਰ ਕਦਰ ਗੁਰ ਗੋਬਿੰਦ ਸਿੰਘ
ਜਾਵਿਦਾਨੀ ਸਦਰ ਗੁਰ ਗੋਬਿੰਦ ਸਿੰਘ ॥ ੧੪੪ ॥
ਆਲਮੇ ਰੌਸ਼ਨ ਜ਼ਿ ਗੁਰ ਗੋਬਿੰਦ ਸਿੰਘ
ਜਾਨੋ ਦਿਲ ਗੁਲਸ਼ਨ ਜ਼ਿ ਗੁਰ ਗੋਬਿੰਦ ਸਿੰਘ ॥ ੧੪੫ ॥
ਰੂਜ਼ ਅਫ਼ਜ਼ੂੰ ਜਾਹਿ ਗੁਰ ਗੋਬਿੰਦ ਸਿੰਘ
ਜ਼ੇਬਿ ਤਖ਼ਤੋ ਗਾਹਿ ਗੁਰ ਗੋਬਿੰਦ ਸਿੰਘ ॥ ੧੪੬ ॥
ਮੁਰਸ਼ੁਦੁ-ਦਾੱਰੈਨਿ ਗੁਰ ਗੋਬਿੰਦ ਸਿੰਘ
ਬੀਨਸ਼ਿ ਹਰ ਐਨ ਗੁਰ ਗੋਬਿੰਦ ਸਿੰਘ ॥ ੧੪੭ ॥
ਜੁਮਲਾ ਦਰ ਫ਼ਰਮਾਨਿ ਗੁਰ ਗੋਬਿੰਦ ਸਿੰਘ
ਬਰ ਤਰ ਆਮਦ ਸ਼ਾਨਿ ਗੁਰ ਗੋਬਿੰਦ ਸਿੰਘ ॥ ੧੪੮ ॥
ਹਰ ਦੋ ਆਲਮ ਖ਼ੈਲਿ ਗੁਰ ਗੋਬਿੰਦ ਸਿੰਘ
ਜੁਮਲਾ ਅੰਦਰ ਜ਼ੈਲਿ ਗੁਰ ਗੋਬਿੰਦ ਸਿੰਘ ॥ ੧੪੯ ॥
ਵਾਹਿਬੋ ਵੱਹਾਬ ਗੁਰੂ ਗੋਬਿੰਦ ਸਿੰਘ
ਫ਼ਾਤਿਹਿ ਹਰ ਬਾਬ ਗੁਰ ਗੋਬਿੰਦ ਸਿੰਘ ॥ ੧੫੦ ॥
ਸ਼ਾਮਿਲਿ-ਲ-ਅਸ਼ਫ਼ਾਕ ਗੁਰ ਗੋਬਿੰਦ ਸਿੰਘ
ਕਾਮਿਲਿ-ਲ-ਅਖ਼ਲਾਕ ਗੁਰ ਗੋਬਿੰਦ ਸਿੰਘ ॥ ੧੫੧ ॥
ਰੂਹ ਦਰ ਹਰ ਜਿਸਮ ਗੁਰ ਗੋਬਿੰਦ ਸਿੰਘ
ਨੂਰ ਦਰ ਹਰ ਚਸ਼ਮ ਗੁਰ ਗੋਬਿੰਦ ਸਿੰਘ ॥ ੧੫੨ ॥
ਜੁਮਲਾ ਰੋਜ਼ੀ ਖ਼ਾਰਿ ਗੁਰ ਗੋਬਿੰਦ ਸਿੰਘ
ਬੈਜ਼ਿ ਹੱਕ ਇਮਤਾਰ ਗੁਰ ਗੋਬਿੰਦ ਸਿੰਘ ॥ ੧੫੩ ॥
ਬਿਸਤੋ ਹਫ਼ਤ ਗਦਾਇ ਗੁਰ ਗੋਬਿੰਦ ਸਿੰਘ
ਹਫ਼ਤ ਹਮ ਸ਼ੈਦਾਇ ਗੁਰ ਗੋਬਿੰਦ ਸਿੰਘ ॥ ੧੫੪ ॥
ਖ਼ਾਕਹੂਬਿ ਸਰਾਇ ਗੁਰ ਗੋਬਿੰਦ ਸਿੰਘ
ਖ਼ੱਮਸ ਵਸਫ਼ ਪੈਰਾਇ ਗੁਰ ਗੋਬਿੰਦ ਸਿੰਘ ॥ ੧੫੫ ॥
ਬਰ ਦੋ ਆਲਮ ਦਸਤਿ ਗੁਰ ਗੋਬਿੰਦ ਸਿੰਘ
ਜੁਮਲਾ ਉਲਵੀ ਪਸਤਿ ਗੁਰ ਗੋਬਿੰਦ ਸਿੰਘ ॥ ੧੫੬ ॥
ਲਾਅਲ ਸਗੇ ਗੁਲਾਮਿ ਗੁਰ ਗੋਬਿੰਦ ਸਿੰਘ
ਦਾਗ਼ਦਾਰਿ ਨਾਮਿ ਗੁਰ ਗੋਬਿੰਦ ਸਿੰਘ ॥ ੧੫੭ ॥
ਕਮਤਰੀਂ ਜ਼ਿ ਸਗਾਨਿ ਗੁਰ ਗੋਬਿੰਦ ਸਿੰਘ
ਰੇਜ਼ਾ-ਚੀਨਿ ਖ਼੍ਵਾਨਿ ਗੁਰ ਗੋਬਿੰਦ ਸਿੰਘ ॥ ੧੫੮ ॥
ਸਾਇਲ ਅਜ਼ ਇਨਆਮਿ ਗੁਰ ਗੋਬਿੰਦ ਸਿੰਘ
ਖ਼ਾਕਿ ਪਾਕਿ ਅਕਦਾਮਿ ਗੁਰ ਗੋਬਿੰਦ ਸਿੰਘ ॥ ੧੫੯ ॥
ਬਾਦ ਜਾਨਸ਼ ਫ਼ਿਦਾਇ ਗੁਰ ਗੋਬਿੰਦ ਸਿੰਘ
ਫ਼ਰਕਿ ਊ ਬਰ ਪਾਇ ਗੁਰ ਗੋਬਿੰਦ ਸਿੰਘ ॥ ੧੬੦ ॥
