ਅਰਦਾਸ ਕੀ ਹੈ ਅਤੇ ਗੁਰੂ ਤੋਂ ਕੀ ਮੰਗਣਾ ਹੈ?
ਸਾਡੇ ਵਿੱਚੋਂ ਕਈ ਸਿੱਖ ਨੇ ਜੋ ਮਾਇਆ ਦੀਆਂ ਅਰਦਾਸਾਂ ਕਰਦੇ ਹਨ ਤੇ ਸੋਚਦੇ ਹਨ ਕੇ ਗੁਰੂ ਕੋਈ ਏ ਟੀ ਐਮ ਹੈ ੫ ਡਾਲਰ ਦੀ ਅਰਦਾਸ ਕਰੋ ਤੇ ੫ ਮਿਲਿਅਨ ਦਾ ਘਰ ਲੈ ਲਵੋ। ਮੇਰੀ ਕਿਸੇ ਨਾਲ ਗਲ ਹੁੰਦੀ ਸੀ ਤੇ ਉਹਨਾਂ “ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ॥” ਮ ੫ ਦੀ ਬਾਣੀ ਭੇਜੀ। ਇੱਕ ਵੀਡੀਓ ਵੀ ਭੇਜ ਦਿੱਤਾ ਜਿਸ ਵਿੱਚ ਸ਼ਬਦ ਸੀ
ਮੁਹਿ ਮੰਗਾਂ ਸੋਈ ਦੇਵਦਾ ਹਰਿ ਪਿਤਾ ਸੁਖਦਾਇਕ॥ (ਮ ੫, ਰਾਗੁ ਮਾਰੂ, ੧੧੦੧)
ਮੈਂ ਜਵਾਬ ਦਿੱਤਾ ਕੇ ਜਿਹਨਾਂ ਦੀ ਉਪਰੋਕਤ ਬਾਣੀ ਤੁਸੀਂ ਭੇਜੀ ਹੈ ਉਹ ਕਹ ਰਹੇ ਨੇ
“ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ॥ (ਮ ੫, ਰਾਗੁ ਰਾਮਕਲੀ, ੯੫੮)”,
“ਕਰਿ ਕਿਰਪਾ ਮਿਲੁ ਪ੍ਰੀਤਮ ਪਿਆਰੇ॥ ਬਿਨਉ ਸੁਨਹੁ ਪ੍ਰਭ ਊਚ ਅਪਾਰੇ॥ ਨਾਨਕੁ ਮਾਂਗਤੁ ਨਾਮੁ ਅਧਾਰੇ॥੪॥੧॥੧੧੭॥ (ਮ ੫, ਰਾਗੁ ਗਉੜੀ, ੨੦੩)”,
“ਆਲ ਜਾਲ ਬਿਕਾਰ ਤਜਿ ਸਭਿ ਹਰਿ ਗੁਨਾ ਨਿਤਿ ਗਾਉ॥ ਕਰ ਜੋੜਿ ਨਾਨਕੁ ਦਾਨੁ ਮਾਂਗੈ ਦੇਹੁ ਅਪਨਾ ਨਾਉ॥੨॥੧॥੬॥ (ਮ ੫, ਰਾਗੁ ਮਾਲੀ ਗਉੜਾ, ੯੮੮),
“ਮੇਰਾ ਮਨੁ ਏਕੈ ਹੀ ਪ੍ਰਿਅ ਮਾਂਗੈ॥ ਪੇਖਿ ਆਇਓ ਸਰਬ ਥਾਨ ਦੇਸ ਪ੍ਰਿਅ ਰੋਮ ਨ ਸਮਸਰਿ ਲਾਗੈ॥੧॥ ( ਮ ੫, ਰਾਗੁ ਸਾਰੰਗ, ੧੨੦੯)”,
“ਖਿਨੁ ਪਲੁ ਬਿਸਰੁ ਨਹੀ ਮੇਰੇ ਕਰਤੇ ਇਹੁ ਨਾਨਕੁ ਮਾਂਗੈ ਦਾਨੁ॥੨॥੯੦॥੧੧੩॥ (ਮ ੫, ਰਾਗੁ ਸਾਰੰਗ, ੧੨੨੬)”,
“ ਐਸੀ ਮਾਂਗੁ ਗੋਬਿਦ ਤੇ॥ ਟਹਲ ਸੰਤਨ ਕੀ ਸੰਗੁ ਸਾਧੂ ਕਾ ਹਰਿ ਨਾਮਾਂ ਜਪਿ ਪਰਮ ਗਤੇ॥੧॥ (ਮ ੫, ਰਾਗੁ ਕਾਨੜਾ, ੧੨੯੮)”,
“ਨਾਨਕੁ ਜਾਚਕੁ ਹਰਿ ਹਰਿ ਨਾਮੁ ਮਾਂਗੈ ਮਸਤਕੁ ਆਨਿ ਧਰਿਓ ਪ੍ਰਭ ਪਾਗੀ॥੨॥੭॥੧੮॥ (ਮ ੫, ਰਾਗੁ ਕਾਨੜਾ, ੧੩੦੧)”,
“ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ॥ ( ਮ ੫, ਰਾਗੁ ਦੇਵਗੰਧਾਰੀ, ੫੩੪)”
”ਤੂੰਹੀ ਰਸ ਤੂੰਹੀ ਜਸ ਤੂੰਹੀ ਰੂਪ ਤੂਹੀ ਰੰਗ॥ ਆਸ ਓਟ ਪ੍ਰਭ ਤੋਰੀ॥੧॥(ਰਾਗੁ ਗਉੜੀ, ਮ ੫, ੨੧੩)”
ਅਰਦਾਸ ਤਾਂ ਕਰਨੀ ਹੈ ਕਿਉਂ ਕੇ ਨਾਨਕ ਪਾਤਿਸ਼ਾਹ ਦਾ ਫੁਰਮਾਨ ਹੈ “ਕਰਉ ਅਰਦਾਸਿ ਅਪਨੇ ਸਤਿਗੁਰ ਪਾਸਿ॥ ਨਾਨਕ ਨਾਮੁ ਮਿਲੈ ਸਚੁ ਰਾਸਿ॥” – ਨਾਮ ਦੀ ਅਰਦਾਸ ਕਰਨੀ ਹੈ।
ਕੀ ਮੰਗੀਏ ਗੁਰਬਾਣੀ ਤਾਂ ਆਖਦੀ “ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ॥”
ਇਕ ਵੀਰ ਨਾਲ ਗਿਆਨ ਚਰਚਾ ਹੁੰਦੀ ਸੀ ਤਾਂ ਆਖਦਾ ਗੁਰਬਾਣੀ ਵਿੱਚ ਪੰਚਮ ਪਾਤਿਸ਼ਾਹ ਹੀ ਆਖਦੇ “ਮਾਨੁ ਮਾਂਗਉ ਤਾਨੁ ਮਾਂਗਉ ਧਨੁ ਲਖਮੀ ਸੁਤ ਦੇਹ॥੧॥” ਤੇ ਇਹ ਕਿਹੜਾ ਮਾਨੁ, ਤਾਨੁ ਤੇ ਧਨੁ ਲਖਮੀ ਹੈ ਜੋ ਪਾਤਿਸ਼ਾਹ ਮੰਗ ਰਹੇ ਨੇ? ਇਹ ਖੋਜ ਦਾ ਵਿਸ਼ਾ ਹੈ। ਜੇ ਪਾਤਿਸ਼ਾਹ ਨੇ ਕਹਿ ਦਿੱਤਾ ਕੇ “ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ॥” ਤੇ ਫੇਰ ਮਾਨੁ ਕੀ ਹੈ ਉਹਨਾਂ ਦੇ ਹਿਸਾਬ ਨਾਲ ਤੇ ਖੋਜ ਕੀਤਿਆਂ ਉਹਨਾਂ ਦੀ ਹੀ ਬਾਣੀ ਹੈ ਕੇ “ਤੂਹੀ ਮਾਨ ਤੂੰਹੀ ਧਾਨ ਤੂਹੀ ਪਤਿ ਤੂਹੀ ਪ੍ਰਾਨ॥”, ਕਿਉਂਕੇ ਗੁਰਬਾਣੀ ਦੁਹਾਗਣ ਨਹੀਂ ਹੈ ਇੱਕ ਵਾਰ ਜੋ ਕਹ ਦਿੱਤਾ ਉਸਦੇ ਉਲਟ ਦੂਜੀ ਵਸਤੂ ਮੰਗ ਹੀ ਨਹੀਂ ਸਕਦੀ। ਤੇ ਪੰਚਮ ਪਾਤਿਸ਼ਾਹ ਹੀ ਆਖਦੇ ਹਨ “ਮਾਨੁ ਤਾਨੁ ਤਜਿ ਸਿਆਨਪ ਸਰਣਿ ਨਾਨਕੁ ਆਇਆ॥”। ਇਸੇ ਤਰੀਕੇ ਨਾਲ ਖੋਜ ਲਵੋ ਬਾਣੀ ਵਿੱਚ ਜੇ ਕਿਤੇ ਬਾਣੀ ਦੀਆਂ ਪੰਕਤੀਆਂ ਆਪਾ ਵਿਰੋਧੀ ਲਗਦੀਆਂ ਹਨ ਤਾਂ।
”ਸਹਸ ਸਿਆਣਪ ਕਰਿ ਰਹੇ ਮਨਿ ਕੋਰੈ ਰੰਗੁ ਨ ਹੋਇ॥ ਕੂੜਿ ਕਪਟਿ ਕਿਨੈ ਨ ਪਾਇਓ ਜੋ ਬੀਜੈ ਖਾਵੈ ਸੋਇ॥੩॥ ਸਭਨਾ ਤੇਰੀ ਆਸ ਪ੍ਰਭੁ ਸਭ ਜੀਅ ਤੇਰੇ ਤੂੰ ਰਾਸਿ॥ ਪ੍ਰਭ ਤੁਧਹੁ ਖਾਲੀ ਕੋ ਨਹੀ ਦਰਿ ਗੁਰਮੁਖਾ ਨੋ ਸਾਬਾਸਿ॥
ਬਿਖੁ ਭਉਜਲ ਡੁਬਦੇ ਕਢਿ ਲੈ ਜਨ ਨਾਨਕ ਕੀ ਅਰਦਾਸਿ॥੪॥੧॥੬੫॥”
”ਜਿਹ ਪ੍ਰਸਾਦਿ ਕਰਹਿ ਪੁੰਨ ਬਹੁ ਦਾਨ ॥ ਮਨ ਆਠ ਪਹਰ ਕਰਿ ਤਿਸ ਕਾ ਧਿਆਨ ॥ ਜਿਹ ਪ੍ਰਸਾਦਿ ਤੂ ਆਚਾਰ ਬਿਉਹਾਰੀ ॥ ਤਿਸੁ ਪ੍ਰਭ ਕਉ ਸਾਸਿ ਸਾਸਿ ਚਿਤਾਰੀ ॥”
ਪੁੰਨ ਕੇਵਲ ਗੋਬਿੰਦ ਦੇ ਗੁਣ ਗਾਉਣਾ (ਹੁਕਮ ਮੰਨਣਾ ਹੈ) “ਕਲਿ ਮਹਿ ਏਹੋ ਪੁੰਨੁ ਗੁਣ ਗੋਵਿੰਦ ਗਾਹਿ॥”।
ਦਾਨ ਕੇਵਲ ਨਾਮ (ਸੋਝੀ) ਮਿਲਣਾ ਹੈ “ਏਹੁ ਅਹੇਰਾ ਕੀਨੋ ਦਾਨੁ॥ ਨਾਨਕ ਕੈ ਘਰਿ ਕੇਵਲ ਨਾਮੁ”
ਹੁਕਮ ਰਜਾਈ ਚਲਣਾ ਹੁਕਮ ਵਿਛ ਰਹਿਣਾ ਹੀ ਗੁਰਮੁਖ ਦਾ ਬਿਉਹਾਰ ਹੈ “ਨਾਮ ਰਤਨ ਕੋ ਕੋ ਬਿਉਹਾਰੀ॥ ਅੰਮ੍ਰਿਤ ਭੋਜਨੁ ਕਰੇ ਆਹਾਰੀ॥੧॥” , “ਨਾਮੁ ਭਗਤ ਕੈ ਪ੍ਰਾਨ ਅਧਾਰੁ॥ ਨਾਮੋ ਧਨੁ ਨਾਮੋ ਬਿਉਹਾਰੁ॥੧॥”, “ਨਾਮ ਬਿਨਾ ਜੇਤਾ ਬਿਉਹਾਰੁ॥ ਜਿਉ ਮਿਰਤਕ ਮਿਥਿਆ ਸੀਗਾਰੁ॥੨॥” – ਨਾਮ ਹੈ ਹੁਕਮ ਦੀ ਸੋਝੀ।
“ਹਰਿ ਜੀਉ ਤੂੰ ਕਰਤਾ ਕਰਤਾਰੁ॥ ਜਿਉ ਭਾਵੈ ਤਿਉ ਰਾਖੁ ਤੂੰ ਹਰਿ ਨਾਮੁ ਮਿਲੈ ਆਚਾਰੁ॥੧॥”, “ਮਨਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ॥ ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ॥ ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥੫॥”
ਇਹ ਸਮਝ ਆ ਜਾਣਾ ਕੇ ਮੇਰਾ ਕੁਝ ਨਹੀਂ ਹੈ ਵਯਕਤੀਗਤ ਕੁਝ ਨਹੀਂ ਹੈ, ਸਬ ਹੁਕਮ ਹੀ ਹੈ ਇਹੀ ਨਾਮ (ਸੋਝੀ) ਹੈ। ਇਹ ਸੋਝੀ ਮਿਲ ਜਾਣਾ ਹੀ ਦਾਨ ਹੈ। “ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ॥ ਗੁਰਿ ਵਣੁ ਤਿਣੁ ਹਰਿਆ ਕੀਤਿਆ ਨਾਨਕ ਕਿਆ ਮਨੁਖ॥੨॥”
ਮੰਗਣਾ ਕੀ ਹੈ ਫੇਰ? ਭਗਤਾਂ ਨੇ ਮਾਇਆ ਨਹੀਂ ਮੰਗੀ ਨਾਮ (ਗੁਰਮਤਿ ਦੀ ਸੋਝੀ) ਮੰਗੀ ਹੈ ਬਾਣੀ ਵਿੱਚ। ਮਾਇਆ ਤਾਂ ਮਾਇਆਧਾਰੀਆਂ ਨੂੰ ਚਾਹੀਦੀ ਹੁੰਦੀ। ਗੁਰਮਤਿ ਮਾਇਆ ਨੂੰ, ਹਰ ਬਿਨਸ ਜਾਣ ਵਾਲੀ ਵਸਤੂ ਨੂੰ ਝੂਠ ਆਖਦੀ “ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥੪੯॥“ ਅਤੇ “ਜੋ ਉਪਜਿਓ ਸੋ ਬਿਨਸਿ ਹੈ ਪਰੋ ਅਾਜੁ ਕੈ ਕਾਲਿ॥” ਫੇਰ ਜੇ ਜਗ ਰਚਨਾ ਝੂਠ ਹੈ ਤੇ ਮੰਗਣਾਂ ਹੀ ਕਿਉਂ ਹੈ।
“ਝੂਠਾ ਮੰਗਣੁ ਜੇ ਕੋਈ ਮਾਗੈ॥ ਤਿਸ ਕਉ ਮਰਤੇ ਘੜੀ ਨ ਲਾਗੈ॥ ਪਾਰਬ੍ਰਹਮੁ ਜੋ ਸਦ ਹੀ ਸੇਵੈ ਸੋ ਗੁਰ ਮਿਲਿ ਨਿਹਚਲੁ ਕਹਣਾ॥੧॥ (ਮ ੫, ਰਾਗੁ ਮਾਂਝ, ੧੦੯) – ਗੁਰਬਾਣੀ ਨੇ ਬ੍ਰਹਮ, ਪੂਰਨ ਬ੍ਰਹਮ, ਪਾਰਬ੍ਰਹਮ ਸਮਾਝਾਇਆ ਹੈ। ਜਦੋਂ ਇਹ ਸਮਝ ਆ ਜਾਵੇ ਫੇਰ ਸਮਝ ਆਣੀ ਕੇ ਮੰਗਣਾ ਕੀ ਹੈ।
“ਮੈ ਕਿਆ ਮਾਗਉ ਕਿਛੁ ਥਿਰੁ ਨ ਰਹਾਈ ਹਰਿ ਦੀਜੈ ਨਾਮੁ ਪਿਆਰੀ ਜੀਉ ॥੧॥( ਮ ੧, ਰਾਗੁ ਸੋਰਠ, ੫੯੭)”
“ਕਿਆ ਮਾਗਉ ਕਿਛੁ ਥਿਰੁ ਨ ਰਹਾਈ॥ ਦੇਖਤ ਨੈਨ ਚਲਿਓ ਜਗੁ ਜਾਈ॥੧॥( ਭਗਤ ਕਬੀਰ ਜੀ, ਰਾਗੁ ਆਸਾ, ੪੮੧)“
“ਕਿਆ ਮਾਂਗਉ ਕਿਛੁ ਥਿਰੁ ਨਾਹੀ॥ ਰਾਮ ਨਾਮ ਰਖੁ ਮਨ ਮਾਹੀ॥੧॥(ਭਗਤ ਕਬੀਰ ਜੀ, ਰਾਗੁ ਧਨਾਸਰੀ, ੬੯੨)”
“ਮਾਗਨਾ ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਨਾ॥੪॥(ਮ ੫, ਰਾਗੁ ਮਾਰੂ, ੧੦੧੮)”
“ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮ ਦਾਸ ਰਾਖਹੁ ਸਰਣਾਈ ॥੪॥੫੮॥ (ਭੱਟ ਕੀਰਤੁ, ਸਵਈਏ ਮਹਲੇ ਚਉਥੇ ਕੇ, ੧੪੦੬)”
“ਸਲੋਕੁ॥ ਮਾਇਆ ਡੋਲੈ ਬਹੁ ਬਿਧੀ ਮਨੁ ਲਪਟਿਓ ਤਿਹ ਸੰਗ॥ ਮਾਗਨ ਤੇ ਜਿਹ ਤੁਮ ਰਖਹੁ ਸੁ ਨਾਨਕ ਨਾਮਹਿ ਰੰਗ॥੧॥ ਪਉੜੀ॥ ਮਮਾ ਮਾਗਨਹਾਰ ਇਆਨਾ॥ ਦੇਨਹਾਰ ਦੇ ਰਹਿਓ ਸੁਜਾਨਾ॥ ਜੋ ਦੀਨੋ ਸੋ ਏਕਹਿ ਬਾਰ॥ ਮਨ ਮੂਰਖ ਕਹ ਕਰਹਿ ਪੁਕਾਰ॥ ਜਉ ਮਾਗਹਿ ਤਉ ਮਾਗਹਿ ਬੀਆ॥ ਜਾ ਤੇ ਕੁਸਲ ਨ ਕਾਹੂ ਥੀਆ॥ ਮਾਗਨਿ ਮਾਗ ਤ ਏਕਹਿ ਮਾਗ॥ ਨਾਨਕ ਜਾ ਤੇ ਪਰਹਿ ਪਰਾਗ॥੪੧॥”
”ਨਾਨਕੁ ਏਕ ਕਹੈ ਅਰਦਾਸਿ॥ ਜੀਉ ਪਿੰਡੁ ਸਭੁ ਤੇਰੈ ਪਾਸਿ॥”
”ਨਾਨਕ ਕੀ ਅਰਦਾਸਿ ਹੈ ਸਚ ਨਾਮਿ ਸੁਹੇਲਾ॥ ਆਪੁ ਗਇਆ ਸੋਝੀ ਪਈ ਗੁਰਸਬਦੀ ਮੇਲਾ॥੧॥(ਰਾਗੁ ਆਸਾ ਮਹਲਾ ੧, ੪੨੧)” – ਨਾਨਕ ਪਾਤਿਸ਼ਾਹ ਵੀ ਸੱਚੇ ਨਾਮ ਦੀ ਅਰਦਾਸ ਕਰਦੇ ਪਏ ਨੇ। ਆਖਦੇ ਨਾਮ ਪ੍ਰਾਪਤੀ ਨਾਲ ਆਪੁ (ਮੈਂ/ਹਉਮੈ) ਗਇਆ, ਸੋਝੀ ਪਈ ਤੇ ਗੁਰਸਬਦ ਨਾਲ ਮੇਲ ਹੋਇਆ।
ਸਾਡੇ ਵਿੱਚੋਂ ਕਰੀ ਵੀਰ ਭੈਣਾਂ ਇਹ ਨਹੀਂ ਜਾਣਦੇ ਕੇ ਜੋ ਅੱਜ ਸਿੱਖਾਂ ਵਿੱਚ ਪ੍ਰਚਲਿਤ ਅਰਦਾਸ ਹੈ, ਜੋ ਗੁਟਕਿਆਂ ਵਿੱਚ ਪਾਈ ਜਾਂਦੀ ਹੈ ਇਸਨੂੰ ਲਿਖੇ ਹੋਏ ੧੦੦ ਸਾਲ ਵੀ ਨਹੀਂ ਹੋਏ। ਇਹ ਭਗਤਾਂ ਦੀ, ਗੁਰੁਆਂ ਦੀ ਅਰਦਾਸ ਨਾਲ ਮੇਲ ਨਹੀਂ ਖਾਦੀ। ਇਸ ਵਿੱਚ ਇਤਿਹਾਸ ਨੂੰ ਯਾਦ ਕੀਤਾ ਗਿਆ ਹੈ ਤੇ ਇਤਿਹਾਸਿਕ ਘਟਨਾਵਾਂ ਤੇ ਸਥਾਨਾਂ ਦਾ ਧਿਆਨ ਧਰਣ ਨੂੰ ਕਹਿਆ ਗਿਆ ਹੈ। ਗੁਰਬਾਣੀ ਆਖਦੀ “ਗੁਰਿ ਕਹਿਆ ਸਾ ਕਾਰ ਕਮਾਵਹੁ॥ ਗੁਰ ਕੀ ਕਰਣੀ ਕਾਹੇ ਧਾਵਹੁ॥ਨਾਨਕ ਗੁਰਮਤਿ ਸਾਚਿ ਸਮਾਵਹੁ॥੨੭॥”। ਜਿਹਨਾਂ ਗੁਰੂਆਂ ਨੂੰ, ਅਕਾਲ ਨੂੰ, ਭਗਤਾਂ ਨੂੰ ਸਥਾਨਾਂ ਨੂੰ ਅਸੀਂ ਵੇਖਿਆ ਨਹੀਂ ਉਹਨਾਂ ਦਾ ਧਿਆਨ ਕਿਵੇਂ ਧਰਿਆ ਜਾ ਸਕਦਾ ਹੈ? ਭਗਤਆ ਤੇ ਗੁਰੁਆਂ ਦਾ ਧਿਆਨ ਧਰਨ ਲਈ ਉਹਨਾਂ ਦੀ ਕਹੀ ਗਲ ਦਾ ਧਿਆਨ ਧਰਣਾ ਹੁੰਦਾ ਹੈ। ਜੋ ਉਹਨਾਂ ਆਖਿਆ ਉਸ ਦਾ ਧਿਆਨ ਹਰ ਵੇਲੇ ਰੱਖਣਾ ਹੈ। ਉਹਨਾਂ ਦੀ ਸੋਚ ਦੀ ਵਿਚਾਰ ਕਰਨੀ ਹੈ ਸਿੱਖਾ ਨੇ। ਪਰ ਅੱਜ ਦਾ ਸਿੱਖ ਦੁਨਿਆਵੀ ਕੰਮਾਂ ਨੂੰ ਸਮਾਜਿਕ ਫਰਜ ਨੂੰ ਹੀ ਸੇਵਾ ਮੰਨੀ ਬੈਠਾ ਹੈ। ਤੇ ਮੰਗਦਾ ਮਾਇਆ ਹੈ। ਪੂਰਾ ਸ਼ਬਦ ਜੇ ਵਿਚਾਰੀਏ ਤਾਂ ਗਲ ਸਮਝ ਆਉਂਦੀ ਹੈ “ਰਾਗੁ ਆਸਾ ਮਹਲਾ ੧॥ ਕੇਤਾ ਆਖਣੁ ਆਖੀਐ ਤਾ ਕੇ ਅੰਤ ਨ ਜਾਣਾ॥ ਮੈ ਨਿਧਰਿਆ ਧਰ ਏਕ ਤੂੰ ਮੈ ਤਾਣੁ ਸਤਾਣਾ॥੧॥ ਨਾਨਕ ਕੀ ਅਰਦਾਸਿ ਹੈ ਸਚ ਨਾਮਿ ਸੁਹੇਲਾ॥ ਆਪੁ ਗਇਆ ਸੋਝੀ ਪਈ ਗੁਰਸਬਦੀ ਮੇਲਾ॥੧॥ ਰਹਾਉ॥ ਹਉਮੈ ਗਰਬੁ ਗਵਾਈਐ ਪਾਈਐ ਵੀਚਾਰੁ॥ ਸਾਹਿਬ ਸਿਉ ਮਨੁ ਮਾਨਿਆ ਦੇ ਸਾਚੁ ਅਧਾਰੁ॥੨॥ ਅਹਿਨਿਸਿ ਨਾਮਿ ਸੰਤੋਖੀਆ ਸੇਵਾ ਸਚੁ ਸਾਈ॥ ਤਾ ਕਉ ਬਿਘਨੁ ਨ ਲਾਗਈ ਚਾਲੈ ਹੁਕਮਿ ਰਜਾਈ॥੩॥ ਹੁਕਮਿ ਰਜਾਈ ਜੋ ਚਲੈ ਸੋ ਪਵੈ ਖਜਾਨੈ॥ ਖੋਟੇ ਠਵਰ ਨ ਪਾਇਨੀ ਰਲੇ ਜੂਠਾਨੈ॥੪॥ ਨਿਤ ਨਿਤ ਖਰਾ ਸਮਾਲੀਐ ਸਚੁ ਸਉਦਾ ਪਾਈਐ॥ ਖੋਟੇ ਨਦਰਿ ਨ ਆਵਨੀ ਲੇ ਅਗਨਿ ਜਲਾਈਐ॥੫॥ ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ॥ ਏਕੋ ਅੰਮ੍ਰਿਤ ਬਿਰਖੁ ਹੈ ਫਲੁ ਅੰਮ੍ਰਿਤੁ ਹੋਈ॥੬॥ ਅੰਮ੍ਰਿਤ ਫਲੁ ਜਿਨੀ ਚਾਖਿਆ ਸਚਿ ਰਹੇ ਅਘਾਈ॥ ਤਿੰਨਾ ਭਰਮੁ ਨ ਭੇਦੁ ਹੈ ਹਰਿ ਰਸਨ ਰਸਾਈ॥੭॥ ਹੁਕਮਿ ਸੰਜੋਗੀ ਆਇਆ ਚਲੁ ਸਦਾ ਰਜਾਈ॥ ਅਉਗਣਿਆਰੇ ਕਉ ਗੁਣੁ ਨਾਨਕੈ ਸਚੁ ਮਿਲੈ ਵਡਾਈ॥੮॥੨੦॥”
”ਮਮਾ ਮਾਗਨਹਾਰ ਇਆਨਾ॥ ਦੇਨਹਾਰ ਦੇ ਰਹਿਓ ਸੁਜਾਨਾ॥ ਜੋ ਦੀਨੋ ਸੋ ਏਕਹਿ ਬਾਰ॥ ਮਨ ਮੂਰਖ ਕਹ ਕਰਹਿ ਪੁਕਾਰ॥ ਜਉ ਮਾਗਹਿ ਤਉ ਮਾਗਹਿ ਬੀਆ॥ ਜਾ ਤੇ ਕੁਸਲ ਨ ਕਾਹੂ ਥੀਆ॥ ਮਾਗਨਿ ਮਾਗ ਤ ਏਕਹਿ ਮਾਗ॥ ਨਾਨਕ ਜਾ ਤੇ ਪਰਹਿ ਪਰਾਗ॥੪੧॥”
ਦੇਣ ਵਾਲਾ ਕੌਣ ਹੈ?
ਨਾਨਕ ਪਾਤਿਸ਼ਾਹ ਨੇ ਕਿਸ ਤੋਂ ਮੰਗਿਆ? ਕੌਣ ਹੈ ਦਾਤਾ? ਕਿਸੇ ਨੇ ਦੇਣਾ? ਕਿਸ ਬਾਰੇ ਕਹਿਆ ਜਾ ਰਹਿਆ ਹੈ ਕੇ
”ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ॥ ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ॥ ਦੈਨਹਾਰੁ ਸਦ ਜੀਵਨਹਾਰਾ॥ ਮਨ ਮੂਰਖ ਕਿਉ ਤਾਹਿ ਬਿਸਾਰਾ॥ ਦੋਸੁ ਨਹੀ ਕਾਹੂ ਕਉ ਮੀਤਾ॥ ਮਾਇਆ ਮੋਹ ਬੰਧੁ ਪ੍ਰਭਿ ਕੀਤਾ॥ ਦਰਦ ਨਿਵਾਰਹਿ ਜਾ ਕੇ ਆਪੇ॥ ਨਾਨਕ ਤੇ ਤੇ ਗੁਰਮੁਖਿ ਧ੍ਰਾਪੇ॥੩੪॥”
”ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ॥ ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ॥”
”ਗੁਰਾ ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥”
”ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ॥ ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਣਹਾਰਾ॥ ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ॥ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ॥”
”ਸਭਨਾ ਕਾ ਦਾਤਾ ਏਕੁ ਹੈ ਆਪੇ ਬਖਸ ਕਰੇਇ॥ਕਹਣਾ ਕਿਛੂ ਨ ਜਾਵਈ ਜਿਸੁ ਭਾਵੈ ਤਿਸੁ ਦੇਇ॥ ਨਾਨਕ ਗੁਰਮੁਖਿ ਪਾਈਐ ਆਪੇ ਜਾਣੈ ਸੋਇ॥”
ਦੇਣ ਵਾਲਾ ਹੈ ਹਰਿ (ਮੂਲ/ ਹੁਕਮ/ਗਿਆਨ) “ਹਰਿ ਇਕੋ ਦਾਤਾ ਵਰਤਦਾ ਦੂਜਾ ਅਵਰੁ ਨ ਕੋਇ॥ ਸਬਦਿ ਸਾਲਾਹੀ ਮਨਿ ਵਸੈ ਸਹਜੇ ਹੀ ਸੁਖੁ ਹੋਇ॥ ਸਭ ਨਦਰੀ ਅੰਦਰਿ ਵੇਖਦਾ ਜੈ ਭਾਵੈ ਤੈ ਦੇਇ॥੨॥”। ਕੌਣ ਹੈ ਹਰਿ ਜਾਨਣ ਲਈ ਵੇਖੋ “ਹਰਿ”।
”ਮੇਰੇ ਮਨ ਸੁਖਦਾਤਾ ਹਰਿ ਸੋਇ ॥”
”ਥਾਨ ਥਨੰਤਰਿ ਰਵਿ ਰਹਿਆ ਪਾਰਬ੍ਰਹਮੁ ਪ੍ਰਭੁ ਸੋਇ॥ ਸਭਨਾ ਦਾਤਾ ਏਕੁ ਹੈ ਦੂਜਾ ਨਾਹੀ ਕੋਇ॥ ਤਿਸੁ ਸਰਣਾਈ ਛੁਟੀਐ ਕੀਤਾ ਲੋੜੇ ਸੁ ਹੋਇ॥੩॥”
ਗੁਰ (ਗੁਣ ਗਿਆਨ ਤੋਂ ਪ੍ਰਾਪਤ ਸੋਝੀ) ਤੋਂ ਵੱਡਾ ਕੋਈ ਦਾਤਾ ਨਹੀਂ, ਇਸ ਗੁਰ ਨਾਲ ਹੀ ਜੀਵ ਦਾ ਮਨ ਹਰਿਆ ਹੋਣਾ।
”ਗੁਰ ਜੇਵਡੁ ਦਾਤਾ ਕੋ ਨਹੀ ਜਿਨਿ ਦਿਤਾ ਆਤਮ ਦਾਨੁ ॥੨॥”
ਮਿਲਣਾ ਕੀ ਹੈ?
“ਏਹੁ ਅਹੇਰਾ ਕੀਨੋ ਦਾਨੁ॥ ਨਾਨਕ ਕੈ ਘਰਿ ਕੇਵਲ ਨਾਮੁ॥੪॥੪॥(ਮ ੫, ਰਾਗੁ ਭੈਰਓ, ੧੧੩੬)” – ਜੋ ਕਿਸੇ ਕੋਲ ਹੋਵੇ ਉਹੀ ਉਹ ਅੱਗੇ ਦਿੰਦਾ ਹੈ। ਨਾਨਕ ਨੇ ਨਾਮ (ਸੋਝੀ) ਹੀ ਲਈ ਤੇ ਅੱਗੇ ਦਿੱਤੀ ਹੈ। ਪਰ ਸੰਸਾਰੀ ਬੰਦੇ ਮਾਇਆ ਹੀ ਮੰਗਦੇ ਨੇ। “ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ॥ ਮ ੧, ਰਾਗੁ ਮਾਝ, ੧੪੫)
“ਸੁਖੁ ਮਾਂਗਤ ਦੁਖੁ ਆਗੈ ਆਵੈ॥ ਸੋ ਸੁਖੁ ਹਮਹੁ ਨ ਮਾਂਗਿਆ ਭਾਵੈ॥੧॥(ਭਗਤ ਕਬੀਰ ਜੀ, ਰਾਗੁ ਗਉੜੀ, ੩੩੦)
ਰੋਜ ਪੜ੍ਹਦੇ ਹਾਂ ਪਰ ਮੰਨਣ ਨੂੰ ਤਿਆਰ ਨਹੀਂ ਕੇ ਦੁੱਖ ਸੁੱਖ ਹੁਕਮ ਵਿੱਚ ਮਿਲਨੇ ਨੇ “ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ॥” ਅਤੇ ਮੰਗਣ ਤੇ ਨਹੀਂ ਦਿੰਦਾ ਉਹ, ਜਿੰਨੇ ਮਰਜੀ ਤਰਲੇ ਕਰ ਲਵੋ “ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ॥੪॥(ਮ ੧, ਸਿਰੀ ਰਾਗੁ, ੧੭)”, ਕਈ ਆਖਦੇ ਕੀਰਤਨ ਕਰਕੇ ਅਰਦਾਸਾਂ ਕਰਕੇ ਮਨਾ ਲਈਏ ਬਾਣੀ ਆਖਦੀ “ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ॥ (ਗੁਰੂ ਰਾਮਦਾਸ ਜੀ, ਰਾਗੁ ਆਸਾ, ੪੫੦)
ਸਾਨੁੰ ਨਿਰਾਸਾ ਹੋ ਕੇ ਹੁਕਮ ਮੰਨਣ ਦਾ ਅਤਦੇਸ਼ ਹੈ। ਕਿਵੇਂ?
“ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ॥੧॥ ਰਹਾਉ॥ ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ॥ ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ॥੧॥ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ॥ ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ॥੨॥ ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ॥ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ॥੩॥੧੧॥(ਰਾਗੁ ਸੋਰਠਿ, ਮ ੯, ੬੩੩)” – ਸਾਨੂੰ ਮਾੜਾ ਜਹਿਆ ਦੁਖ ਹੁੰਦਾ ਅਸੀਂ ਤਰਲੇ ਕਰਨ ਲੱਗ ਪੈਂਦੇ ਹਾਂ, ਰੱਬ ਨੂੰ ਦੋਸ਼ ਦੇਣ ਲੱਗ ਪੈਂਦੇ ਹਾਂ ਢੋਲ ਜਾਂਦੇ ਹਾਂ। ਸਾਨੂੰ ਕਿਤਨੀ ਬਾਣੀ ਸਮਝ ਆਈ ਹੈ ਇਸਦਾ ਪਤਾ ਹੀ ਸਾਨੂੰ ਤਾਂ ਲਗਦਾ ਜਦੋਂ ਦੁਖ ਮਿਲਦਾ ਹੈ। ਝੱਟ ਮਾਇਆ ਦੇ ਪਦਾਰਥਾਂ ਦੀਆਂ ਅਰਦਾਸਾਂ ਕਰਨ ਲੱਗ ਪੈਂਦੇ ਹਾਂ। ਸਾਨੂੰ ਆਪਣੇ ਕੀਤੇ ਕੰਮ ਵੀ ਭੁੱਲ ਜਾਂਦੇ ਨੇ “ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥੨੧॥“
“ਆਸਾ ਆਸ ਕਰੇ ਸਭੁ ਕੋਈ॥ ਹੁਕਮੈ ਬੂਝੈ ਨਿਰਾਸਾ ਹੋਈ॥ ਆਸਾ ਵਿਚਿ ਸੁਤੇ ਕਈ ਲੋਈ॥ ਸੋ ਜਾਗੈ ਜਾਗਾਵੈ ਸੋਈ॥੧॥ ਸਤਿਗੁਰਿ ਨਾਮੁ ਬੁਝਾਇਆ ਵਿਣੁ ਨਾਵੈ ਭੁਖ ਨ ਜਾਈ॥(ਗੁਰੂ ਅਮਰਦਾਸ ਜੀ , ਰਾਗੁ ਆਸਾ, ੪੨੩)
“ਆਸਾ ਭੀਤਰਿ ਰਹੈ ਨਿਰਾਸਾ ਤਉ ਨਾਨਕ ਏਕੁ ਮਿਲੈ॥੪॥(ਮ ੧, ਰਾਗੁ ਰਾਮਕਲੀ, ੮੭੭)”
ਜੇ ਮਾਇਆ ਮੰਗੀ ਜਾਂ ਨਾਮ ਤੋਂ ਇਲਾਵਾ ਕੁੱਝ ਮੰਗਿਆ ਕੀ ਹੋਣਾ?
“ਸੁਖੁ ਮਾਂਗਤ ਦੁਖੁ ਆਗਲ ਹੋਇ॥ ਸਗਲ ਵਿਕਾਰੀ ਹਾਰੁ ਪਰੋਇ॥ ਏਕ ਬਿਨਾ ਝੂਠੇ ਮੁਕਤਿ ਨ ਹੋਇ॥ ਕਰਿ ਕਰਿ ਕਰਤਾ ਦੇਖੈ ਸੋਇ॥੩॥(ਮ ੧, ਰਾਗੁ ਗਉੜੀ, ੨੨੨)”
“ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾ ਦੰਮ॥ ਸੋ ਪ੍ਰਭੁ ਚਿਤਿ ਨ ਆਵਈ ਨਾਨਕ ਨਹੀ ਕਰੰਮ॥੧॥(ਮ ੫, ਰਾਗੁ ਮਾਰੂ, ੧੦੯੩)”,
ਗੁਰੁਘਰਾਂ ਵਿੱਚ ਅਰਦਾਸ ਕਰਦਿਆਂ ਕਮਾਈ ਦੀ ਗਲ ਕਰਦੇ ਹਾਂ। “ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲ੍ਹੀਆਂ ਮੁਕਤਿਆਂ, ਹਠੀਆਂ, ਜਪੀਆਂ, ਤਪੀਆਂ, ਜਿਨ੍ਹਾ ਨਾਮ ਜਪਿਆਂ, ਵੰਡ ਛਕਿਆਂ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਤ ਕੀਤਾ, ਤਿਨ੍ਹਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ, ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ।”, ਭਗਤਾਂ ਦੀ ਕਮਾਈ ਕੀ ਹੈ ਅਸੀਂ ਨਹੀਂ ਜਾਣਦੇ, ਕਿਤਨਿਆ ਨੇ ਗੁਰਬਾਣੀ ਤੋਂ ਖੋਜਿਆ ਕਮਾਈ ਕੀ ਹੈ ਤੇ ਉਸਦਾ ਅਸੀਂ ਕਿਵੇਂ ਧਿਆਨ ਧਰ ਸਕਦੇ ਹਾਂ? ਉਹਨਾਂ ਦੀ ਕਮਾਈ ਸੀ “ਗੁਰਮੁਖਿ ਸਬਦੁ ਕਮਾਈਐ ਹਰਿ ਵਸੈ ਮਨਿ ਆਇ ॥”, “ਸਤਿਗੁਰੁ ਆਖੈ ਕਾਰ ਸੁ ਕਾਰ ਕਮਾਈਐ॥”, “ਕਾਰ ਕਮਾਈ ਖਸਮ ਰਜਾਇ॥”, “ਸਚੁ ਸੰਜਮੋ ਸਾਰਿ ਗੁਣਾ ਗੁਰਸਬਦੁ ਕਮਾਈਐ ਰਾਮ॥”, “ਸਚੁ ਸਬਦੁ ਕਮਾਈਐ ਨਿਜ ਘਰਿ ਜਾਈਐ ਪਾਈਐ ਗੁਣੀ ਨਿਧਾਨਾ॥”, “ਭਾਣੈ ਬਖਸੇ ਪੂਰਾ ਧਣੀ ਸਚੁ ਕਾਰ ਕਮਾਈਐ॥” ਫੇਰ ਹੁਣ ਦੱਸੋ ਕੇ ਅੱਖਾਂ ਬੰਦ ਕਰਕੇ, ਕੇਵਲ ਬੋਲ ਕੇ ਉਹਨਾਂ ਦੀ ਕਮਾਈ ਦਾ ਅਸੀਂ ਕਿਵੇਂ ਧਿਆਨ ਧਰ ਸਕਦੇ ਹਾਂ? ਨਾਲੇ ਹਠੀਆਂ ਨੂੰ ਚੇਤੇ ਕਰਨ ਦੀ ਗਲ ਕਰਦੀ ਅੱਜ ਦੀ ਅਰਦਾਸ, ਗੁਰਮਤਿ ਵਿੱਚ ਹਠ ਯੋਗ ਦੀ ਕੋਈ ਥਾਂ ਨਹੀਂ। ਗੁਰਬਾਣੀ ਆਖਦੀ “ਮਨਹਠਿ ਕਿਨੈ ਨ ਪਾਇਆ ਕਰਿ ਉਪਾਵ ਥਕੇ ਸਭੁ ਕੋਇ॥”, ਹਠ ਕਰਕੇ ਤਾਂ ਅਸੀਂ ਕੁਝ ਲੈ ਨਹੀਂ ਸਕਦੇ ਪਰਮੇਸਰ ਤੋਂ, ਇਹ ਗੁਰਮਤਿ ਦਾ ਫੁਰਮਾਨ ਹੈ “ਰੋਗੀ ਖਟ ਦਰਸਨ ਭੇਖਧਾਰੀ ਨਾਨਾ ਹਠੀ ਅਨੇਕਾ॥ ਬੇਦ ਕਤੇਬ ਕਰਹਿ ਕਹ ਬਪੁਰੇ ਨਹ ਬੂਝਹਿ ਇਕ ਏਕਾ॥੬॥”।
ਸਿੱਖਾਂ ਦੀ ਅੱਜ ਦੀ ਅਰਦਾਸ ਭਾਵੇਂ ਲੰਮੀ ਹੋਵੇ ਭਾਵੇਂ ਛੋਟੀ ਇੱਕ ਕਿਸਮ ਦਾ ਆਦੇਸ਼ ਬਣੀ ਜਾਂਦਾ ਆਖਦੇ ਮਹਾਰਾਜ ਆਹ ਦੇਣਾ ਉਹ ਦੇਣਾ, ਇੱਦਾਂ ਕਰਨਾ ਉੱਦਾਂ ਕਰਨਾ। ਦੱਸੋ ਦਾਸ ਕਦੇ ਕੁੱਝ ਮੰਗਦਾ ਹੁੰਦਾ? ਦਾਸ ਨੂੰ ਤਾਂ ਪੂਰਨ ਭਰੋਸਾ ਹੁੰਦਾ। ਜਿਹੜਾ ਦਾਸ ਹੈ ਉਹ ਤਾਂ ਆਖਦਾ “ਤੇਰੈ ਭਰੋਸੈ ਪਿਆਰੇ ਮੈ ਲਾਡ ਲਡਾਇਆ॥”, “ਰਾਮ ਜਨਾ ਕਉ ਰਾਮ ਭਰੋਸਾ ॥”, “ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅਰੇ॥” ਅਤੇ “ਤੁਮੑਰੀ ਆਸ ਭਰੋਸਾ ਤੁਮੑਰਾ ਤੁਮਰਾ ਨਾਮੁ ਰਿਦੈ ਲੈ ਧਰਨਾ॥ਤੁਮਰੋ ਬਲੁ ਤੁਮ ਸੰਗਿ ਸੁਹੇਲੇ ਜੋ ਜੋ ਕਹਹੁ ਸੋਈ ਸੋਈ ਕਰਨਾ॥੧॥ ਤੁਮਰੀ ਦਇਆ ਮਇਆ ਸੁਖੁ ਪਾਵਉ ਹੋਹੁ ਕ੍ਰਿਪਾਲ ਤ ਭਉਜਲੁ ਤਰਨਾ॥ ਅਭੈ ਦਾਨੁ ਨਾਮੁ ਹਰਿ ਪਾਇਓ ਸਿਰੁ ਡਾਰਿਓ ਨਾਨਕ ਸੰਤ ਚਰਨਾ॥”। ਜਿਹਨਾਂ ਨੇ ਬਾਣੀ ਨਹੀਂ ਮੰਨਣੀ ਨਹੀਂ ਸਮਝਣੀ ਉਹਨਾਂ ਮਾਇਆ ਦੀਆਂ ਹੀ ਅਰਦਾਸਾਂ ਕਰਨੀਆਂ, ਨਹੀਂ ਹਟਣਾ। ਭਗਤਾਂ ਨੇ ਕੇਵਲ ਨਾਮ (ਗੁਰਮਤਿ ਦੀ ਸੋਝੀ) ਹੀ ਮੰਗੀ ਹੈ ਤੇ ਮੰਗਣੀ ਹੈ, ਉਹਨਾਂ ਨੂੰ ਮਿਲ ਵੀ ਜਾਣੀ। ਬਾਕੀ ਤਾਂ ਕੇਵਲ “ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ॥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ॥ ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ॥ ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ॥੧॥( ਮ ੧, ਰਾਗੁ ਆਸਾ, ੪੬੭) 🙏🏻
Topic: gurmat ardaas and what to pray for?