Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਮਹਾਕਾਲ

ਜੀ ਹਾਂ ਅਸੀਂ ਮਹਾਕਾਲ ਦੇ ਪੁਜਾਰੀ ਹਾਂ। ਉਸੀ ਮਹਾਕਾਲ ਦੇ ਪੁਜਾਰੀ ਜਿਸ ਦੀ ਗੱਲ ਦਸਮ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਰਦੇ ਹਨ। ਜਿਹੜੇ ਸਮਝਦੇ ਵਿਚਾਰਦੇ ਨਹੀਂ ਅਖੌਤੀ ਵਿਦਵਾਨ ਗੁਰੂ ਨਿੰਦਕ ਉਹਨਾਂ ਨੂੰ ਭੁਲੇਖਾ ਹੈ ਕੇ ਮਹਾਕਾਲ ਹਿੰਦੂ ਮਤਿ ਵਿੱਚ ਪੂਜਣ ਵਾਲੇ ਪੁਰਖ ਰੂਪ ਵਿੱਚ ਦਿਖਾਏ ਦੇਵਤਾ ਮੰਨੇ ਜਾਣ ਵਾਲੇ ਮਹਾਕਾਲ ਦੀ ਗੱਲ ਹੋ ਰਹੀ ਹੈ। ਅਸਲ ਵਿੱਚ ਸਨਾਤਨ ਮਤਿ ਵਿੱਚ ਵੀ ਕਿਸੇ ਮਨੁੱਖ ਨੂੰ ਮਹਾਕਾਲ ਨਹੀਂ ਮੰਨਿਆ ਗਿਆ ਹੈ। ਇਹ ਆਪਾਂ ਇਸ ਲੇਖ ਵਿੱਚ ਅੱਗੇ ਵਿਚਾਰਾਂਗੇ। ਦਸਮ ਪਾਤਿਸ਼ਾਹ ਮੂਰਤੀ ਪੂਜਾ, ਸਿਵ ਲਿੰਗ ਪੂਜਾ ਨੂੰ ਰੱਦ ਕਰਦੇ ਆਖਦੇ ਹਨ “ਕਾਹੂ ਲੈ ਪਾਹਨ ਪੂਜ ਧਰਯੋ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ॥ ਕਾਹੂ ਲਖਿਓ ਹਰਿ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸੁ ਨਿਵਾਇਓ॥“। ਫੇਰ ਆਖਦੇ ਹਨ ਮਹਾਦੇਵ ਨੂੰ ਸਦਾ ਸਿਵ ਮੰਨਣ ਵਾਲੇ ਨੂੰ ਮਹਾ ਮੂੜ ਹਨ “ਤਾ ਕੋ ਕਰਿ ਪਾਹਨ ਅਨੁਮਾਨਤ॥ ਮਹਾ ਮੂੜ੍ਹ ਕਛੁ ਭੇਦ ਨ ਜਾਨਤ॥ ਮਹਾਦੇਵ ਕੋ ਕਹਤ ਸਦਾ ਸਿਵ॥ ਨਿਰੰਕਾਰ ਕਾ ਚੀਨਤ ਨਹਿ ਭਿਵ॥੩੯੨॥” ਜਿਹੜੇ ਸਮਝਦੇ ਨਹੀਂ ਜਾਂ ਲਾਈਲੱਗ ਹਨ ਉਹਨਾਂ ਨੂੰ ਅਖੌਤੀ ਵਿਦਵਾਨ ਇਸ ਬਾਰੇ ਨਹੀਂ ਦੱਸਦੇ ਤੇ ਆਪ ਵੀ ਲੁਕਾ ਕੇ ਜਾਂ ਗੱਲ ਘੁਮਾ ਕੇ ਦੱਸਦੇ ਹਨ ਸ਼ਰਾਰਤ, ਬੇਈਮਾਨੀ ਜਾਂ ਬੇਅਕਲੀ ਵਿੱਚ। ਅਖੌਤੀ ਵਿਦਵਾਨ ਤਾਹੀਂ ਲੋਕਾਂ ਨੂੰ ਜਾਪ ਬਾਣੀ, ਅਕਾਲ ਉਸਤਤਿ ਪੜ੍ਹਨ ਤੋਂ ਰੋਕਦੇ ਹਨ ਕਿਉਂਕੇ ਇਹਨਾਂ ਨੂੰ ਪੜ੍ਹ, ਵਿਚਾਰ ਤੇ ਸਮਝ ਕੇ ਲੋਕਾਂ ਨੂੰ ਦਸਮ ਪਾਤਿਸ਼ਾਹ ਦੀ ਅਕਾਲ ਬਾਰੇ ਵਿਚਾਰ ਸਮਝ ਲੱਗ ਜਾਣੀ ਤੇ ਅੱਗੇ ਪੜ੍ਹਦਿਆਂ ਗੱਲ ਸੌਖੀ ਸਮਝ ਆਉਣ ਲੱਗ ਜਾਣੀ ਕੇ ਮਹਾਕਾਲ ਦਸਮ ਪਾਤਿਸ਼ਾਹ ਕਿਸ ਨੂੰ ਮੰਨਦੇ ਹਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਿਸ਼ਾਹ ਜੀ ਮਹਾਰਾਜ ਆਖਦੇ ਹਨ “ਜਹ ਦੇਖਾ ਤਹ ਰਵਿ ਰਹੇ ਸਿਵ ਸਕਤੀ ਕਾ ਮੇਲੁ॥” ਇਹੀ ਸਿਵ ਤੇ ਸਕਤੀ ਦੀ ਗੱਲ ਦਸਮ ਪਾਤਿਸ਼ਾਹ ਵੀ ਕਰ ਰਹੇ ਹਨ। ਨਿੰਦਿਆ ਤੇ ਵੈਰ ਵਿਰੋਧ ਵਿੱਚ ਅਖੌਤੀ ਵਿਦਵਾਨ ਇਹ ਸਮਝਣਾ ਹੀ ਨਹੀਂ ਚਾਹੁੰਦੇ।

ਪਾਇ ਠਗਉਲੀ ਸਭੁ ਜਗੁ ਜੋਹਿਆ॥ ਬ੍ਰਹਮਾ ਬਿਸਨੁ ਮਹਾਦੇਉ ਮੋਹਿਆ॥ ਗੁਰਮੁਖਿ ਨਾਮਿ ਲਗੇ ਸੇ ਸੋਹਿਆ॥(ਮ ੪, ਰਾਗੁ ਆਸਾ, ੩੯੪) – ਇਹਨਾਂ ਪੰਕਤੀਆਂ ਵਿੱਚ ਦੱਸੋ ਮਹਾਦੇਉ ਕੌਣ ਹੈ? ਇੱਥੇ ਕਿਵੇਂ ਮੰਨ ਲੈਂਦੇ ਨਾ ਮਹਾਦੇਉ ਨੂੰ ਅਕਾਲ।

ਜੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੇ ਹੁਕਮ ਅਨੁਸਾਰ ਵੇਦ ਕਤੇਬ ਨੂੰ ਝੂਠਾ ਕਹਿਣ ਦੀ ਥਾਂ ਪੜ੍ਹ ਲਿਆ ਹੁੰਦਾ ਤਾਂ ਗੱਲ ਸਮਝ ਆਉਣੀ ਸੀ ਕੇ ਉੱਥੇ ਵੀ ਇਹੀ ਲਿਖਿਆ ਕੇ ਸ਼ਿਵ ਸ਼ਕਤੀ ਦਾ ਨਾਮ ਹੈ ਕਿਸੇ ਮਨੁੱਖ ਰੂਪੀ ਦੇਹ ਧਾਰੀ ਦਾ ਨਹੀਂ। ਸ਼ਿਵ ਪੁਰਾਣ ਕੀ ਆਖਦੀ ਹੈ ਵੇਖੋ

सर्वः विश्वं विश्वमूर्तिर्विश्वरूपश्च शङ्करः।

ਸਰ੍ਵਹ ਵਿਸ਼੍ਵੰ ਵਿਸ਼੍ਵਮੂਰਤਿਰ੍ਵਿਸ਼੍ਵਰੂਪਸ਼੍ਚ ਸ਼ੰਕਰਹ।
Sarvaḥ viśvaṃ viśvamūrtir viśvarūpaś ca Śaṅkaraḥ
“He is all (Sarvaḥ), the universe (Viśvaṃ), the embodiment of the universe (Viśvamūrti), and the one whose form is the universe (Viśvarūpaḥ)—that is Śaṅkara (Shiva).”

ਏਕੋ ਦੇਵਃ ਸ਼ਿਵੋ ਨਿਤ੍ਯਃ ਸਰਵਵਿਆਪੀ ਨ ਸੰਗ੍ਰਹਃ। ਏਕੋ ਰੁਦ੍ਰੋ ਨ ਦ੍ਵਿਤੀਯਾਯ ਤਸ੍ਥੁਰ੍ਹ੍ਯਪਿ ਯਃ।

एको देवः शिवो नित्यः सर्वव्यापी न सङ्ग्रहः। एको रुद्रो न द्वितीयाय तस्थुर्यपि यः॥

Eko devaḥ śivo nityaḥ sarvavyāpī na saṅgrahaḥ।
Eko rudro na dvitīyāya tasthur yapi yaḥ॥

ਭਾਵ

  • ਸ਼ਿਵ ਇੱਕੋ ਹੀ ਸੱਚਾ, ਨਿਤ੍ਯ ਅਤੇ ਸਰਵਵਿਆਪੀ ਪਰਮੇਸਰ ਹੈ।
  • ਉਹ ਕਿਸੇ ਚੀਜ਼ ਨਾਲ ਜੁੜਿਆ ਨਹੀਂ, ਮਾਇਆ ਤੋਂ ਰਹਿਤ ਹੈ।
  • ਰੁਦ੍ਰ ਇੱਕੋ ਹੀ ਹੈ, ਉਸ ਵਰਗਾ ਕੋਈ ਦੂਜਾ ਨਹੀਂ — ਕੋਈ ਉਸ ਦੇ ਬਰਾਬਰ ਖੜਾ ਨਹੀਂ ਹੋ ਸਕਦਾ।

ਸਾਰ:
ਸ਼ਿਵ ਪੁਰਾਣ ਅਨੁਸਾਰ, ਸ਼ਿਵ ਪਰਮ ਬ੍ਰਹਮ ਹੈ ਜੋ ਅਜਨਮਾ, ਅਦ੍ਵਿਤੀਯ, ਅਨਾਸਕਤ, ਅਤੇ ਸਭ ਵਿੱਚ ਵਿਆਪਕ ਹੈ। ਉਹ ਸਰਬ-ਉਤਪੱਤੀ, ਸੰਭਾਲ, ਅਤੇ ਸੰਹਾਰ ਦਾ ਮੂਲ ਹੈ। ਵਿਸਥਾਰ ਵਿੱਚ ਜਾਨਣ ਲਈ ਪੜ੍ਹੋ “ਗੁਰਮਤਿ ਵਾਲਾ ਸਿਵ / ਸ਼ਿਵ

ਦਸਮ ਪਾਤਿਸ਼ਾਹ ਵੀ ਸਪਸ਼ਟ ਆਖਦੇ ਹਨ ਕੇ

ਏਕੈ ਮਹਾਕਾਲ ਹਮ ਮਾਨੈ ॥ ਮਹਾ ਰੁਦ੍ਰ ਕਹ ਕਛੂ ਨ ਜਾਨੈ॥

ਏਕੇ ਮਹਾਕਾਲ਼ ਦਾ ਮਤਲਬ (ਹਾਕਮ )ਏਕ ਜੋ ਪਾਰਬ੍ਰਹਮ ਪ੍ਰਮੇਸਰ, ਜਿਸ ਦਾ ਤਿਨਾਂ ਲੋਕਾਂ ਵਿੱਚ (ਹੁਕਮ) ਚਲਦਾ ਹੈ, ਜਿਸ ਅਕਾਲ ਨੇ ਕਾਲ ਪੈਦਾ ਕੀਤਾ ਹੈ, ” ਕਾਲ ਅਕਾਲ ਖਸਮ ਕਾ ਕੀਨਾ ” ਖਸਮ ਹੈ ਮਹਾਕਾਲ਼ ਹਾਕਮ, ਜਿਸ ਨੇ ਕਾਲ ਅਕਾਲ ਦੀ ਖੇਡ ਬਣਾ ਕੇ, ਖੰਡਾ ਪ੍ਰਿਥਮੈ ਸਾਜ ਕੈ ਜਿਨ ਸਭਿ ਸੰਸਾਰ ਉਪਾਇਆ। ਖੰਡੇ ਦੀਆ ਦੋ ਧਾਰਾ ਹਨ, ੨ ਤਰਾ ਦੇ ਹੁਕਮ ਪੈਦਾ ਕਰ ਕੇ, ਕਾਲ ਵਸ ਇਹ (ਮਨ) ਦਾ ਹੁਕਮ ਵਿਰੋਧੀ ਅਸੁਰ ਹੈ, ਅਕਾਲ ( ਚਿਤ) ਜੋ ਸਾਡਾ ਸਤਿਗੁਰ ਹੈ ਓਸ ਦਾ ਹੁਕਮ ਜੋ ਪ੍ਰਮੇਸਰ ਦਾ ਹੈ,  ਸੁਰ(ਗੁਣ) ਤੇ ਅਸੁਰ (ਅਵਗੁਣ) ਪੈਦਾ ਕਰ ਕੇ ਸ੍ਰਿਸਟੀ ਦੀ ਰਚਨਾ ਕੀਤੀ, ਓਸ ਮਾਹਾਕਾਲ਼ ਦੀ ਗ਼ਲ ਕਰ ਰਹੇ ਨੇ ਦਸਮ ਪਾਤਸਹ, “ਏਕੈ ਮਹਾਕਾਲ ਹਮ ਮਾਨੈ”  ਏਕ ਮਹਾਕਾਲ਼ ਹਾਕਮ ਨੂੰ ਮੰਨਿਆ ਹੈ ਜਿਸਦਾ ਅਕਾਲ ਸਰੂਪੀ ਹੁਕਮ ਚਲਦਾ ਹੈ, “ਮਹਾ ਰੁਦ੍ਰ ਕਹ ਕਛੂ ਨ ਜਾਨੈ”  ਜਿਸ ਨੂੰ ਮਹਾ ਰੁਦਰ ਆਖਦੇ ਨੇ ਅਵਤਾਰ ਹੋਇਆ ਦਤਾ ਤ੍ਰੇਯ ਜੋ ਸ਼ਿਵ ਸ਼ੰਕਰ ਹੈ ਸਭੁ  ਵੀ ਆਖਦੇ ਨੇ ਓਸ ਬਾਰੇ ਕੁਛ ਵੀ ਜਾਣਿਆ ਨਾ, ਅਸੀ  ਜੇ ਜਾਣਿਆਂ ਹੈ ਕੇਵਲ ਓਸ ਪਾਰਬ੍ਰਹਮ ਪ੍ਰਮੇਸਰ ਨੂੰ ਅਕਾਲ ਨੂੰ ਮਹਾਕਾਲ ਮੰਨਦੇ ਹਾਂ। ਕਿਰਤਮ ਨਾਮਾਂ ਵਿੱਚੋਂ ਇੱਕ ਨਾਮ ਅਕਾਲ ਦਾ ਹੈ ਮਹਾਕਾਲ। ਅਕਾਲ/ਮਹਾਕਾਲ ਹੈ ਕਰਤਾਰ, ਜਿਸਦੀ ਇੱਛਾ ਸ਼ਕਤੀ ਹੈ ਸੰਵਿਧਾਨ ਹੈ ਕਾਲ ਤੇ ਕਾਲ ਦਾ ਵਰਤਾਰਾ ਹੈ ਹੁਕਮ।

 ਬ੍ਰਹਮ ਬਿਸਨ ਕੀ ਸੇਵ ਨ ਕਰਹੀ ॥ ਤਿਨ ਤੇ ਹਮ ਕਬਹੂੰ ਨਹੀ ਡਰਹੀ ॥

 ਬ੍ਰਹਮ ਬਿਸਨ ਦੀ ਸੇਵ ਨਹੀ ਕਰੀ ਕਦੇ ? ਜੇ ਸੇਵ ਕਰੀ ਵੀ ਹੈ ਤਾ ਓਹ ਵੀ ਸ਼ਬਦ ਵਿਚਾਰ ਦੀ ਕਰੀ ਹੈ, “ਗੁਰ ਕੀ ਸੇਵਾ ਸ਼ਬਦ ਵਿਚਾਰ ” ਅਪਣੇ ਅੰਦਰ ਹੀ ਸ਼ਬਦ ਦੀ ਵਿਚਾਰ ਕਰਨੀ ਅਸਲ ਉਹੀ ਸੇਵ ਹੈ ਸਾਡੀ। “ਤਿਨ ਤੇ ਹਮ ਕਬਹੂੰ ਨਹੀ ਡਰਹੀ” ਆਖਦੇ ਅਸੀ ਕਦੇ ਵੀ ਨਹੀ ਡਰੇ ਓਹਨਾਂ ਤੌ ਜਿਨਾ ਦਾ ਲੋਕੀ ਭੈ ਮੰਨਦੇ ਨੇ, ਪੰਡਿਤ ਵਿਦਵਾਨ ਸੀ ਜੋ ਓਹ ਲੋਕਾ ਨੂੰ ਦੇਵਿ ਦੇਵਤਿਆ ਦਾ ਭੈ ਦਿੰਦੇ ਸੀ ਜਿਵੇਂ ਹੁਣ ਸਾਡੇ ਸਿਖ ਪੰਡਿਤ ਵਿਦਵਾਨ ਵੀ ਸੰਤਾ ਮਹਪੁਰਸ਼ਾਂ ਦਾ ਡਰ ਦੇ ਆਮ ਲੋਕਾ ਨੂ ਡਰਾਉਣ ਲਗ ਜਾਂਦੇ ਨੇ ਕਰਮਕਾਂਡ ਵਲ ਲਾ ਰਹੇ ਨੇ ਅਜ ਵੀ ਲੋਕਾ ਨੂੰ। ਇੱਕ ਪਾਸੇ ਇਹ ਅਨਪੜ੍ਹ ਹਨ ਤੇ ਦੂਜੇ ਪਾਸੇ ਅਖੌਤੀ ਵਿਦਵਾਨ ਜੋ ਇਹ ਸਮਝਣ ਸਮਝਾਉਣ ਦੀ ਥਾਂ ਆਪਣੇ ਗ੍ਰੰਥ ਆਪ ਰੱਦ ਕਰਨ ਤੁਰ ਪਏ ਉਹ ਕੂਪੜ੍ਹ ਹਨ।

ਮਹਾਕਾਲ ਕਾਲਿਕਾ ਅਰਾਧੀ॥ ਇਹਿ ਬਿਧਿ ਕਰਤ ਤਪਸਿਆ ਭਯੋ॥ ਦ੍ਵੈ ਤੇ ਏਕ ਰੂਪ ਹ੍ਵੈ ਗਯੋ॥ 

ਮਹਕਾਲ ਹੈ ਹਾਕਮ ਕਾਲਿਕਾ ਓਸ ਦਾ ਹੁਕਮ ਹੈ, ਗਿਆਨ ਉਸਦੀ ਬੁੱਧ ਹੈ, ਸ਼ਬਦ ਗੁਰੂ ਜਿਸ ਦੀ ਅਰਾਧਨਾ ਕਰਨੀ ਹੈ ਹਿਰਦੇ ਵਿੱਚ, ਤ੍ਰਕੁਟੀ ਚੋ ਸੁਰਿਤ ਟੁਟ ਕੇ ਹਿਰਦੇ ਵਿੱਚ ਟਿਕ ਜਾਣੀ ਫਿਰ ਚੰਡੀ (ਬਿਬੇਕ ਬੁੱਧ/ ਚੰਡੀ ਹੋਈ ਮਤਿ) ਪਰਗਟ ਹੁੰਦੀ ਹੈ। ਅੰਤਰ ਬੈਠ ਕੇ ਹੇਮਕੁੰਟ (ਠੰਡਕ ਦਾ ਕੁੱਡ ਜਿੱਥੇ ਗੁੱਸਾ ਨਹੀਂ, ਵੈਰ ਵਿਰੋਧ ਨਹੀਂ) ਹੈ ਹਿਰਦਾ ਹੈ ਭਾਵ ਹਿਵਾ ਘਰ। ਸਾਡਾ ਓਥੇ ਸੁਰਿਤ ਨੂੰ ਜੋੜ ਦੇਣਾ ਬਾਹਰੋ ਸੰਸਾਰ ਤੋਂ ਹਟਾ ਕੇ, “ਇਹਿ ਬਿਧਿ ਕਰਤ ਤਪਸਿਆ ਭਯੋ” ਏਸ ਬਿਧੀ ਨਾਲ਼ ਤਪਸਿਆ ਕਰੀ ਹੈ ਦਸਮ ਪਾਤਸਾਹ ਨੇ, (ਓਹ ਝੂਠ ਕੇਹ ਰਹੇ ਨੇ ਕਿ ਚੋਕਡਾ ਮਾਰ ਕੇ ਅਖ਼ਾ ਬੰਦ ਕਰ ਕੇ ਤਪਸਿਆ ਕੀਤੀ ), ਦ੍ਵੈ ਤੇ ਏਕ ਰੂਪ ਹ੍ਵੈ ਗਯੋ ॥ ੨ ਤੌ ੧ ਇਸ ਬਿਧੀ ਨਾਲ਼ ਅਸੀ ਏਕ ਹੋਇ ਹਾ ਪਰਮੇਸਰ ਦੇ ਹੁਕਮ ਨਾਲ। ਇਹ ਰਸਤਾ ਸਾਨੂੰ ਦਸ ਕੇ ਗਏ ਨੇ ੨ ਤੌ ੧ ਹੋਣ ਦਾ।

ਦੁਬਿਧਾ ਵਿੱਚ ਪੈਣਾ ਤੇ ਦੂਜੇ ਨੂੰ ਪਾਉਣਾ ਬਹੁਤ ਸੌਖਾ ਹੈ, ਇਸ ਲਈ ਅਗਿਆਨਤਾ, ਵੈਰ, ਵਿਰੋਧ, ਲਾਈਲੱਗ ਪ੍ਰਵਿਰਤੀ, ਗੁੱਸਾ, ਆਪਣੇ ਆਪ ਨੂੰ ਸਿਆਣਾ ਮੰਨ ਕੇ ਦੂਜੇ ਨੂੰ ਮੂਰਖ ਸਮਝਣ ਦੀ ਮਤਿ, ਗੁਰੂ ਨੂੰ ਜਵਾਕ ਸਮਝਣ ਦੀ ਬੁੱਧ ਹੀ ਚਾਹੀਦੀ। ਪਰ ਅਸਲ ਭੇਦ ਤੱਕ ਪਹੁੰਚਣ ਲਈ ਪਹਿਲਾਂ ਵਿਕਾਰ, ਆਪਣੀ ਮਤਿ ਛੱਡ ਕੇ, ਨਿਰਪੱਖ ਹੋ ਕੇ ਵਿਚਾਰਨਾ ਪੈਂਦਾ। ਗੁਰੂਆਂ ਨੂੰ, ਗੁਰਬਾਣੀ ਨੂੰ ਆਪਣੇ ਤੋਂ ਅਤੇ ਆਪਣੀ ਮਤਿ ਤੋਂ ਵੱਡਾ ਸਮਝਣਾ ਪੈਂਦਾ ਹੈ। ਜੇ ਕੇਵਲ ਆਦਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ ਥੋੜਾ ਜਿਹਾ ਵੀ ਅਸਰ ਬੁੱਧ ਦੇ ਹੋ ਜਾਵੇ ਤੇ ਗੁਰਬਾਣੀ ਦੀ ਇੰਨ ਬਿੰਨ ਗਲ ਮੰਨ ਲਿੱਤੀ ਜਾਵੇ ਤਾਂ ਦਸਮ ਬਾਣੀ ਸੌਖੀ ਸਮਝ ਆਣੀ ਸ਼ੁਰੂ ਹੋ ਜਾਂਦੀ ਹੈ। ਸੋ ਦਸਮ ਬਾਣੀ ਨੂੰ ਪੜ੍ਹਨ ਵਿਚਾਰਨ ਤੋਂ ਪਹਿਲਾਂ ਚੇਤੇ ਰੱਖੋ “ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ॥ ਦੂਧੁ ਕਰਮ ਫੁਨਿ ਸੁਰਤਿ ਸਮਾਇਣੁ ਹੋਇ ਨਿਰਾਸ ਜਮਾਵਹੁ॥” ਭਾਵ ਬੁੱਧ ਦੇ ਭਾਂਡੇ ਨੂੰ ਗੁਣਾਂ ਨਾਲ ਧੋ ਕੇ ਸੁਕਾ ਲਵੋ ਭਾਵ ਕੋਈ ਰੱਤੀ ਮਾਤਰ ਵੀ ਵੈਰ ਵਿਰੋਧ ਦ੍ਵੇਸ਼ ਨਾ ਰਹੇ ਤਾਂ ਗੁਰਬਾਣੀ ਪੜ੍ਹਨੀ ਹੈ। ਨਿਰਪੱਖ ਨਿਰਵੈਰ ਹੋ ਕੇ ਪੂਰੀ ਇਮਾਨਦਾਰੀ ਨਾਲ। ਜੇ ਵਿਕਾਰਾਂ ਦਾ, ਆਪਣੀ ਨਿਜ ਮਤਿ ਦਾ ਰੱਤੀ ਮਾਤਰ ਵੀ ਭਾਵ ਰਹਿ ਗਿਆ ਤਾਂ ਗੱਲ ਸਮਝ ਨਹੀਂ ਲੱਗਣੀ। ਆਸ ਕਰਦਾ ਹਾਂ ਕੇ ਵੀਰ ਭੈਣਾਂ ਜੋ ਬਾਣੀ ਤੋਂ ਸਿੱਖਿਆ ਲੈਣਾ ਚਾਹੁੰਦੇ ਹਨ ਇਸ ਸਲਾਹ ਤੇ ਗੌਰ ਕਰਨਗੇ। ਅੱਗੇ ਵਿਚਾਰਨ ਲਈ ਵੇਖੋ

ਆਦਿ ਅਤੇ ਦਸਮ ਬਾਣੀ ਵਿੱਚ ਦੇਵੀ ਦੇਵਤਿਆਂ ਦੀ ਅਤੇ ਮੂਰਤੀ ਪੂਜਾ ਹੈ?

ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਵਿਰੋਧ (Anti-Dasam Garanth)

Resize text